ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੰਗਨਾ ਰਣੌਤ ਦੀ ਅੱਜ ਮੁੜ ਬਠਿੰਡੇ ਕੋਰਟ ‘ਚ ਪੇਸ਼ੀ, ਅਦਾਲਤ ਨੇ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਲਈ ਕਿਹਾ

Kangana Ranaut: ਕੋਰਟ ਨੇ ਕੰਗਨਾ ਰਣੌਤ ਨੂੰ ਅੱਜ ਯਾਨੀ 15 ਜਨਵਰੀ ਨੂੰ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਹਾਲ ਹੀ 'ਚ ਕੰਗਨਾ ਰਣੌਤ ਨੇ ਸੁਪਰੀਮ ਕੋਰਟ 'ਚ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਸੀ, ਕੋਰਟ ਨੇ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਸੀ।

ਕੰਗਨਾ ਰਣੌਤ ਦੀ ਅੱਜ ਮੁੜ ਬਠਿੰਡੇ ਕੋਰਟ 'ਚ ਪੇਸ਼ੀ, ਅਦਾਲਤ ਨੇ ਵਿਅਕਤੀਗਤ ਤੌਰ 'ਤੇ ਪੇਸ਼ ਹੋਣ ਲਈ ਕਿਹਾ
ਬਠਿੰਡੇ ‘ਚ ਕੰਗਨਾ ਦੀ ਪੇਸ਼ੀ
Follow Us
tv9-punjabi
| Published: 15 Jan 2026 10:51 AM IST

ਭਾਜਪਾ ਦੀ ਸਾਂਸਦ ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਅੱਜ ਬਠਿੰਡਾ ਕੋਰਟ ‘ਚ ਪੇਸ਼ ਹੋਣਾ ਹੈ। ਉਨ੍ਹਾਂ ਨੇ ਕੋਰਟ ‘ਚ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ। ਪਿਛਲੀ ਸੁਣਵਾਈ ਦੌਰਾਨ ਮਾਣਹਾਣੀ ਦਾ ਕੇਸ ਦਰਜ ਕਰਨ ਵਾਲੀ ਬੇਬੇ ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਨੇ ਦੱਸਿਆ ਸੀ ਕਿ ਕੰਗਨਾ ਰਣੌਤ ਦੇ ਵਕੀਲ ਨੇ ਕੋਰਟ ‘ਚ ਪੇਸ਼ ਹੋਣ ਲਈ ਹਾਜ਼ਰੀ ‘ਚ ਛੋਟ ਮੰਗੀ ਸੀ।

ਹਾਲਾਂਕਿ, ਕੋਰਟ ਨੇ ਕੰਗਨਾ ਰਣੌਤ ਨੂੰ ਅੱਜ ਯਾਨੀ 15 ਜਨਵਰੀ ਨੂੰ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਹਾਲ ਹੀ ‘ਚ ਕੰਗਨਾ ਰਣੌਤ ਨੇ ਸੁਪਰੀਮ ਕੋਰਟ ‘ਚ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ ਸੀ, ਕੋਰਟ ਨੇ ਉਨ੍ਹਾਂ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਸੀ।

ਕੀ ਹੈ ਪੂਰਾ ਮਾਮਲਾ?

ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ‘ਚ ਬੈਠੀ ਮਹਿੰਦਰ ਕੌਰ ‘ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ‘ਤੇ ਬੈਠਦੀਆਂ ਹਨ।

ਕੰਗਨਾ ਨਹੀਂ ਮਹਿੰਦਰ ਕੌਰ ਬਾਰੇ ਲਿਖਿਆ ਸੀ, ਇਹ ਉਹੀ ਦਾਦੀ ਹੈ, ਜਿਸ ਨੂੰ ਟਾਈਮ ਮੈਗਜ਼ਿਨ ਨੇ ਪਾਵਰਫੁੱਲ ਮਹਿਲਾ ਹੋਣ ‘ਤੇ ਫੀਚਰ ਕੀਤਾ ਸੀ। ਉਹ 100 ਰੁਪਏ ‘ਚ ਉਪਲੱਬਧ ਹੈ। ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਦੇ ਲਈ ਸ਼ਰਮਨਾਕ ਤਰੀਕੇ ਨਾਲ ਇੰਟਰਨੈਸ਼ਨਲ ਪੀਆਰ ਨੂੰ ਹਾਈਜੈਕ ਕਰ ਲਿਆ ਹੈ। ਸਾਨੂੰ ਇੰਟਰਨੈਸ਼ਲ ਲੈਵਲ ‘ਤੇ ਬੋਲਣ ਲਈ ਆਪਣੇ ਹੀ ਲੋਕਾਂ ਦੀ ਜ਼ਰੂਰਤ ਹੈ।

ਕੰਗਨਾ ਰਣੌਤ ਨੇ ਮੰਗੀ ਸੀ ਮੁਆਫ਼ੀ

ਕੰਗਨਾ ਰਣੌਤ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ ‘ਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, ਇੱਕ ਗਲਤਫਹਿਮੀ ਸੀ। ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।

ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ "ਤੇਰਾ ਪਿਆਰ ਪਿਆਰ, ਹੁੱਕਾ ਬਾਰ" 'ਤੇ ਥਿਰਕੇ
ਅੰਮ੍ਰਿਤਸਰ ਦੇ ਹੁੱਕਾ ਬਾਰ ਵਿੱਚ ਕਾਂਗਰਸੀਆਂ ਦਾ ਜਸ਼ਨ, ਬਾਲੀਵੁੱਡ ਗੀਤ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...