ਕੰਗਨਾ ਦੀ ਅੱਜ ਮੁੜ ਬਠਿੰਡੇ ਪੇਸ਼ੀ, ਅਦਾਲਤ ਨੇ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਦੇ ਦਿੱਤੇ ਸਨ ਹੁਕਮ
ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਕੰਗਨਾ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਸੀ। ਪਰ ਲੋਕ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਕਾਰਨ ਸੰਭਾਵਨਾ ਹੈ ਕਿ ਕੰਗਨਾ ਦੀ ਬਜਾਏ ਉਨ੍ਹਾਂ ਦੇ ਵਕੀਲ ਪੇਸ਼ ਹੋਣ। ਹਾਲਾਂਕਿ, ਕੰਗਨਾ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਬੇਨਤੀ ਕਰ ਚੁੱਕੀ ਹੈ। ਅਦਾਲਤ ਇਸ 'ਤੇ ਵੀ ਕੋਈ ਫੈਸਲਾ ਸੁਣਾ ਸਕਦੀ ਹੈ।
ਬਾਲੀਵੁੱਡ ਦੀ ਅਦਾਕਾਰਾ ਤੇ ਲੋਕ ਸਭਾ ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਕੋਰਟ ‘ਚ ਪੇਸ਼ੀ ਹੈ। ਇਹ ਮਾਮਲਾ ਕਿਸਾਨ ਮਹਿਲਾ ਦੀ ਮਾਣਹਾਣੀ ਨਾਲ ਜੁੜਿਆ ਹੈ, ਜਿਸ ‘ਚ ਉਨ੍ਹਾਂ ਨੇ ਇੱਕ ਮਹਿਲਾ ਕਿਸਾਨ ‘ਤੇ ਵਿਵਾਦਤ ਟਿੱਪਣੀ ਕੀਤੀ ਸੀ। ਕੰਗਨਾ, ਇਸ ਤੋਂ ਪਹਿਲਾਂ ਇੱਕ ਵਾਰ ਨਿੱਜੀ ਤੌਰ ‘ਤੇ ਬਠਿੰਡਾ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਵਕੀਲ ਕੋਰਟ ‘ਚ ਪੇਸ਼ ਹੋਏ ਸਨ। ਅੱਜ ਵੀ ਕੋਰਟ ‘ਚ ਕੰਗਨਾ ਦੇ ਵਕੀਲ ਪੇਸ਼ ਹੋ ਸਕਦੇ ਹਨ।
ਹਾਲਾਂਕਿ, ਕੋਰਟ ਨੇ ਪਿਛਲੀ ਸੁਣਵਾਈ ਦੌਰਾਨ ਕੰਗਨਾ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਿਹਾ ਸੀ। ਪਰ ਲੋਕ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਕਾਰਨ ਸੰਭਾਵਨਾ ਹੈ ਕਿ ਕੰਗਨਾ ਦੀ ਬਜਾਏ ਉਨ੍ਹਾਂ ਦੇ ਵਕੀਲ ਪੇਸ਼ ਹੋਣ। ਹਾਲਾਂਕਿ, ਕੰਗਨਾ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੀ ਬੇਨਤੀ ਕਰ ਚੁੱਕੀ ਹੈ। ਅਦਾਲਤ ਇਸ ‘ਤੇ ਵੀ ਕੋਈ ਫੈਸਲਾ ਸੁਣਾ ਸਕਦੀ ਹੈ।
ਇਸ ਮਾਣਹਾਣੀ ਮਾਮਲੇ ‘ਚ 4 ਦਸੰਬਰ ਨੂੰ ਦੋ ਲੋਕਾਂ ਦੀ ਗਵਾਹੀ ਦਰਜ ਕੀਤੀ ਗਈ ਸੀ। ਮਾਣਹਾਣੀ ਦਾ ਕੇਸ ਦਰਜ ਕਰਨ ਵਾਲੀ ਮਹਿਲਾ ਕਿਸਾਨ ਮਹਿੰਦਰ ਕੌਰ ਦੇ ਵਕੀਲ ਦੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਹਨ। ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਕੰਗਨਾ ਨੂੰ ਵਿਅਕਤੀਗਤ ਤੌਰ ‘ਤ ਅਦਾਲਤ ‘ਚ ਪੇਸ਼ ਹੋਣਾ ਚਾਹੀਦਾ ਹੈ। ਇਸ ਦੌਰਾਨ ਮਹਿੰਦਰ ਕੌਰ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਅਦਾਲਤ ਦੇ ਚੱਕਰ ਲਗਾ ਰਹੀ ਹੈ। ਕੰਗਨਾ ਨੂੰ ਉਹ ਮੁਆਫ਼ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਜਨਤਾ ਹੀ ਉਸ ਨੂੰ ਮੁਆਫ਼ ਕਰ ਸਕਦੀ ਹੈ। ਜੋ ਅਦਾਲਤ ਦਾ ਫੈਸਲਾ ਹੋਵੇਗਾ, ਜੋ ਜੱਜ ਕਹਿਣਗੇ ਤੇ ਜੋ ਰੱਬ ਦਾ ਫੈਸਲਾ ਹੋਵੇਗਾ, ਉਹੀ ਸਹੀ ਹੋਵੇਗਾ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ 2021 ਦੀ ਹੈ, ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ। ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ। ਕੰਗਨਾ ਰਣੌਤ ਨੇ ਧਰਨੇ ਚ ਬੈਠੀ ਮਹਿੰਦਰ ਕੌਰ ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ਤੇ ਬੈਠਦੀਆਂ ਹਨ।
ਪਿਛਲੀ ਸੁਣਵਾਈ ਦੌਰਾਨ ਕੰਗਨਾ ਨੇ ਮੰਗੀ ਸੀ ਮੁਆਫ਼ੀ
ਪਿਛਲੀ ਸੁਣਵਾਈ ਤੇ, ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ ਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ, ਉਨ੍ਹਾਂ ਨੇ ਕਿਹਾ, ਇੱਕ ਗਲਤਫਹਿਮੀ ਸੀ। ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ। ਮੇਰਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ।
ਇਹ ਵੀ ਪੜ੍ਹੋ
ਕੰਗਣਾ ਨੇ ਅੱਗੇ ਕਿਹਾ ਕਿ ਇਸ ਮਾਮਲੇ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਇੱਕ ਮੀਮ ਸੀ, ਜਿਸ ਨੂੰ ਰੀਟਵੀਟ ਕੀਤਾ ਗਿਆ ਸੀ। ਮੈਂ ਇਸ ਬਾਰੇ ਉਨ੍ਹਾਂ ਦੇ (ਮਹਿੰਦਰ ਕੌਰ) ਪਤੀ ਨਾਲ ਵੀ ਗੱਲ ਕੀਤੀ। ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਦੇਸ਼ ‘ਚ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਮੈਂ ਇਸ ਬਾਰੇ ਇੱਕ ਆਮ ਟਵੀਟ ਕੀਤਾ। ਕਿਸੇ ਵੀ ਗਲਤਫਹਿਮੀ ਲਈ ਮੈਂ ਮੁਆਫ਼ੀ ਮੰਗਦੀ ਹਾਂ।


