ਜੰਗ ਜਾਰੀ ਰਹੇਗੀ, ਮੁਆਫ਼ੀ ਮੰਗਣ ਦਾ ਟਾਈਮ 4 ਸਾਲ ਪਹਿਲਾਂ ਸੀ… ਬੇਬੇ ਮਹਿੰਦਰ ਕੌਰ ਦਾ ਕੰਗਨਾ ਨੂੰ ਜਵਾਬ
Kangana Ranaut Defamation Case: ਵੱਖ-ਵੱਖ ਮੀਡੀਆ ਅਧਾਰਿਆਂ ਨਾਲ ਗੱਲ ਕਰਦੇ ਹੋਏ ਮਹਿੰਦਰ ਕੌਰ ਨੇ ਕਿਹਾ ਉਹ (ਕੰਗਨਾ) ਇੱਕ ਬੁੱਢੜੀ ਮਹਿਲਾ ਨੂੰ ਦੁਖੀ ਕਰ ਰਹੀ ਹੈ। ਪਹਿਲਾਂ ਕੰਗਨਾ ਨੇ ਮੁਆਫ਼ੀ ਕਿਉਂ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਕਿ ਉਹ ਕੰਗਨਾ ਨੂੰ ਮੁਆਫ਼ ਨਹੀਂ ਕਰ ਸਕਦੀ। ਜਨਤਾ ਹੀ ਉਸ ਨੂੰ ਮੁਆਫ਼ ਕਰ ਸਕਦੀ ਹੈ। ਕੰਗਨਾ ਇੱਕ ਅਦਾਕਾਰਾ ਹੈ ਤੇ ਹੁਣ ਸੈਂਟਰ 'ਚ ਰਾਜਧਾਨੀ ਦੀ ਹੱਕਦਾਰ ਹੈ, ਮੈਂ ਛੋਟੀ ਜਿਹੀ ਹਾਂ। ਜਿਵੇਂ ਜੱਜ ਸਾਹਬ ਕਰਨਗੇ ਜਾਂ ਰੱਬ ਕਰੇਗਾ, ਉਹ ਸਹੀ ਫੈਸਲਾ ਹੋਵੇਗਾ।
ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਨੂੰ ਕਿਸਾਨ ਅੰਦੋਲਨ ਨਾਲ ਜੁੜੇ ਇੱਕ ਮਾਣਹਾਣੀ ਕੇਸ ‘ਚ ਬੀਤੀ ਦਿਨੀਂ ਬਠਿੰਡਾ ਅਦਾਲਤ ‘ਚ ਪੇਸ਼ ਹੋਣ ਪਿਆ। ਕੋਰਟ ‘ਚ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਉਨ੍ਹਾਂ ਨੂੰ ਗਲਤਫਹਿਮੀ ਹੋ ਗਈ ਸੀ, ਜਿਸ ਦੇ ਲਈ ਉਨ੍ਹਾਂ ਨੂੰ ਅਫ਼ਸੋਸ ਹੈ। ਉਨ੍ਹਾਂ ਦੇ ਟਵੀਟ ਤੋਂ ਜੇਕਰ ਕਿਸੇ ਦਾ ਦਿਲ ਦੁਖਿਆ ਤਾਂ ਉਨ੍ਹਾਂ ਨੂੰ ਖੇਦ ਹੈ। ਹਾਲਾਂਕਿ, ਹੁਣ ਮਾਣਹਾਣੀ ਕੇਸ ‘ਚ ਮਹਿੰਦਰ ਕੌਰ ਨੇ ਸਖ਼ਤ ਪ੍ਰਤਿਕਿਰਿਆ ਦਿੱਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣ ਦਾ ਟਾਈਮ ਚਾਰ ਸਾਲ ਪਹਿਲਾਂ ਸੀ।
ਵੱਖ-ਵੱਖ ਮੀਡੀਆ ਅਧਾਰਿਆਂ ਨਾਲ ਗੱਲ ਕਰਦੇ ਹੋਏ ਮਹਿੰਦਰ ਕੌਰ ਨੇ ਕਿਹਾ ਉਹ (ਕੰਗਨਾ) ਇੱਕ ਬੁੱਢੜੀ ਮਹਿਲਾ ਨੂੰ ਦੁਖੀ ਕਰ ਰਹੀ ਹੈ। ਪਹਿਲਾਂ ਕੰਗਨਾ ਨੇ ਮੁਆਫ਼ੀ ਕਿਉਂ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਕਿ ਉਹ ਕੰਗਨਾ ਨੂੰ ਮੁਆਫ਼ ਨਹੀਂ ਕਰ ਸਕਦੀ। ਜਨਤਾ ਹੀ ਉਸ ਨੂੰ ਮੁਆਫ਼ ਕਰ ਸਕਦੀ ਹੈ। ਕੰਗਨਾ ਇੱਕ ਅਦਾਕਾਰਾ ਹੈ ਤੇ ਹੁਣ ਸੈਂਟਰ ‘ਚ ਰਾਜਧਾਨੀ ਦੀ ਹੱਕਦਾਰ ਹੈ, ਮੈਂ ਛੋਟੀ ਜਿਹੀ ਹਾਂ। ਜਿਵੇਂ ਜੱਜ ਸਾਹਬ ਕਰਨਗੇ ਜਾਂ ਰੱਬ ਕਰੇਗਾ, ਉਹ ਸਹੀ ਫੈਸਲਾ ਹੋਵੇਗਾ।
ਮਹਿੰਦਰ ਕੌਰ ਨੇ ਕਿਹਾ ਚਾਰ ਸਾਲ ਹੋ ਗਏ ਕੰਗਨਾ ਨੇ ਮੁਆਫ਼ੀ ਤਾਂ ਮੰਗੀ ਨਹੀਂ। ਵਕੀਲ ਦੁਖੀ ਹੁੰਦੇ ਫਿਰਦੇ, ਅਸੀਂ ਦੁਖੀ ਹੁੰਦੇ ਫਿਰਦੇ ਸੀ, ਉਸ ਨੇ ਮੁਆਫ਼ੀ ਮੰਗੀ ਨਹੀਂ। ਉਹ ਮੈਨੂੰ ਬਿਰਧ ਨੂੰ ਘੜੀਸਦੀ ਫਿਰਦੀ ਹੈ। ਉਹ ਛਾਲਾਂ ਮਾਰਦੀ ਫਿਰਦੀ ਹੈ ਤੇ ਮੈਂ ਬਿਰਧ ਹਾਂ। ਜੰਗ ਜਾਰੀ ਰਹੁਗੀ। ਕੀ ਅਸੀਂ 100-100 ਰੁਪਏ ‘ਤੇ ਦਿਹਾੜੀ ਕਰਨ ਵਾਲੀਆਂ ਹਾਂ?
ਕੀ ਹੈ ਮਾਮਲਾ?
ਦੱਸ ਦੇਈਏ ਕਿ ਸਾਲ 2021 ‘ਚ ਕਿਸਾਨ ਅੰਦੋਲਨ ਦੌਰਾ ਕੰਗਨਾ ਰਣੌਤ ਨੇ ਧਰਨੇ ‘ਚ ਬੈਠੀ ਮਹਿੰਦਰ ਕੌਰ ‘ਤੇ ਟਵੀਟ ਕਰਦੇ ਹੋਏ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਮਹਿਲਾਵਾਂ 100-100 ਰੁਪਏ ਦੀ ਦਿਹਾੜੀ ਲੈ ਕੇ ਧਰਨੇ ‘ਤੇ ਬੈਠਦੀਆਂ ਹਨ।
ਪੇਸ਼ੀ ਤੋਂ ਬਾਅਦ ਕੰਗਨਾ ਨੇ ਕੀ-ਕੀ ਕਿਹਾ?
ਇਹ ਵੀ ਪੜ੍ਹੋ
ਬਠਿੰਡਾ ਕੋਰਟ ‘ਚ ਪੇਸ਼ੀ ਤੋਂ ਬਾਅਦ ਕੰਗਨਾ ਨੇ ਕਿਹਾ, ਮੈਂ ਸੁਪਨੇ ‘ਚ ਵੀ ਨਹੀਂ ਸੋਚ ਸਕਦੀ ਸੀ, ਜਿਸ ਤਰ੍ਹਾਂ ਸਭ ਕੁੱਝ ਦਿਖਾਇਆ ਗਿਆ ਹੈ। ਮੇਰੀ ਮਾਂ ਭਾਵੇਂ ਹਿਮਾਚਲ ਤੋਂ ਹੋਵੇ ਜਾਂ ਪੰਜਾਬ ਤੋਂ, ਉਹ ਮੇਰੇ ਲਈ ਸਤਿਕਾਰਯੋਗ ਹੈ। ਹਰ ਕੋਈ ਮੈਨੂੰ ਪਿਆਰ ਕਰਦਾ ਹੈ।
ਕੰਗਨਾ ਨੇ ਅੱਗੇ ਕਿਹਾ ਕਿ ਇਸ ਮਾਮਲੇ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਹ ਇੱਕ ਮੀਮ ਸੀ, ਜਿਸ ਨੂੰ ਰੀਟਵੀਟ ਕੀਤਾ ਗਿਆ ਸੀ। ਮੈਂ ਇਸ ਬਾਰੇ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ। ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਦੇਸ਼ ‘ਚ ਬਹੁਤ ਸਾਰੇ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ। ਮੈਂ ਇਸ ਬਾਰੇ ਇੱਕ ਆਮ ਟਵੀਟ ਕੀਤਾ। ਕਿਸੇ ਵੀ ਗਲਤਫਹਿਮੀ ਲਈ ਮੈਂ ਮੁਆਫ਼ੀ ਮੰਗਦੀ ਹਾਂ।
किसान आंदोलन बारे की टिप्पनी पर #KanganaRanaut ने मांगी माफी#bathinda pic.twitter.com/Gv2NDWkP0b
— JARNAIL (@N_JARNAIL) October 27, 2025


