ਰੱਖੜੀ
ਰੱਖੜੀ ਬੰਨ੍ਹਣ ਜਾਂ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਲਈ ਭੈਣਾਂ ਸਾਰਾ ਸਾਲ ਉਡੀਕ ਕਰਦੀਆਂ ਹਨ। ਭੈਣ-ਭਰਾ ਦੇ ਪਿਆਰ ਨਾਲ ਜੁੜਿਆ ਇਹ ਸ਼ੁਭ ਤਿਉਹਾਰ ਹਰ ਸਾਲ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਭਰ੍ਹਾਂ ਦੇ ਗੁੱਟ ਤੇ ਬੰਨ੍ਹਿਆਂ ਜਾਣ ਵਾਲਾ ਰਕਸ਼ਾਸੂਤਰ ਸਿਰਫ਼ ਇੱਕ ਧਾਗਾ ਨਹੀਂ ਹੁੰਦਾ ਹੈ, ਸਗੋਂ ਇੱਕ ਭੈਣ ਦਾ ਆਪਣੇ ਭਰਾ ਲਈ ਪਿਆਰ ਅਤੇ ਭਰੋਸਾ ਹੁੰਦਾ ਹੈ। ਵਿਸ਼ਵਾਸ ਹੈ ਕਿ ਵੀਰ ਸਾਰੀ ਉਮਰ ਉਸਦੀ ਰੱਖਿਆ ਕਰੇਗਾ ਅਤੇ ਹਰ ਹਾਲਤ ਵਿੱਚ ਉਸਦਾ ਸਾਥ ਦੇਵੇਗਾ। ਰੱਖੜੀ ਦਾ ਭਰਾ ਦੇ ਜੀਵਨ ‘ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਭਰਾ ਦੇ ਗੁੱਟ ‘ਤੇ ਬੰਨ੍ਹਣ ਲਈ ਰੇਸ਼ਮੀ ਧਾਗੇ ਨਾਲ ਰੱਖੜੀ ਬਹੁਤ ਸ਼ੁਭ ਮੰਨੀ ਜਾਂਦੀ ਹੈ। ਇਸ ਲਈ ਰਕਸ਼ਾ ਬੰਧਨ ‘ਤੇ ਭਰਾ ਲਈ ਰੇਸ਼ਮ ਦੇ ਧਾਗੇ ਨਾਲ ਬਣੀ ਰੱਖੜੀ ਦੀ ਚੋਣ ਕਰਨੀ ਚਾਹੀਦੀ ਹੈ।