AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਲੈ ਕੇ ਆਇਆ ਹਾਂ… Swiggy ਡਿਲੀਵਰੀ ਬੁਆਏ ਨੇ ਮਾਂ-ਦਾਦੀ ਨੂੰ ਦਿੱਤਾ ਅਜਿਹਾ ਸਰਪ੍ਰਾਈਜ਼, ਭਰ ਆਈਆਂ ਅੱਖਾਂ

Swiggy delivery boy viral video: ਪੱਛਮੀ ਬੰਗਾਲ ਦੇ ਇੱਕ ਸਵਿਗੀ ਡਿਲੀਵਰੀ ਬੁਆਏ ਨੇ ਆਪਣੀ ਮਿਹਨਤ ਦੀ ਕਮਾਈ ਨਾਲ ਮਾਂ ਅਤੇ ਦਾਦੀ ਲਈ ਟੀਵੀ ਖਰੀਦਿਆ। ਇੰਟਰਨੈੱਟ 'ਤੇ ਵਾਇਰਲ ਹੋਇਆ ਇਹ ਭਾਵੁਕ ਵੀਡੀਓ ਤੁਹਾਡਾ ਦਿਲ ਜਿੱਤ ਲਵੇਗਾ।

Viral Video: ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਲੈ ਕੇ ਆਇਆ ਹਾਂ... Swiggy ਡਿਲੀਵਰੀ ਬੁਆਏ ਨੇ ਮਾਂ-ਦਾਦੀ ਨੂੰ ਦਿੱਤਾ ਅਜਿਹਾ ਸਰਪ੍ਰਾਈਜ਼, ਭਰ ਆਈਆਂ ਅੱਖਾਂ
ਡਿਲੀਵਰੀ ਬੁਆਏ ਦੀ ਮਿਹਨਤ ਨੇ ਜਿੱਤੇ ਦਿਲ
tv9-punjabi
| Updated On: 26 Aug 2026 11:45 AM IST
Share

ਕਮਾਈ ਦਾ ਅਸਲ ਮਕਸਦ ਸਿਰਫ਼ ਘਰ ਚਲਾਉਣਾ ਜਾਂ ਬਿੱਲ ਭਰਨਾ ਹੀ ਨਹੀਂ ਹੁੰਦਾ, ਸਗੋਂ ਆਪਣੇ ਪਰਿਵਾਰ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣਾ ਵੀ ਹੁੰਦਾ ਹੈ। ਪੱਛਮੀ ਬੰਗਾਲ ਦੇ ਇੱਕ ਸਵਿਗੀ ਡਿਲੀਵਰੀ ਬੁਆਏ (Swiggy Delivery Boy) ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਹੈ। ਦਿਨ-ਰਾਤ ਮਿਹਨਤ ਕਰਕੇ ਅਤੇ ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਇਸ ਰਾਈਡਰ ਨੇ ਆਪਣੀ ਮਾਂ ਅਤੇ ਦਾਦੀ ਲਈ ਨਵਾਂ ਟੀਵੀ ਖਰੀਦਿਆ। ਜਦੋਂ ਉਸ ਨੇ ਇਹ ਸਰਪ੍ਰਾਈਜ਼ ਆਪਣੇ ਪਰਿਵਾਰ ਨੂੰ ਦਿੱਤਾ ਤਾਂ ਉਸ ਭਾਵੁਕ ਪਲ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਗਈ।

ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਲੈ ਕੇ ਆਇਆ ਹਾਂ

ਵਾਇਰਲ ਵੀਡੀਓ ਵਿੱਚ ਨੌਜਵਾਨ ਰਾਈਡਰ ਆਪਣੇ ਨਵੇਂ ਟੀਵੀ ਕੋਲ ਖੜ੍ਹਾ ਆਪਣੀ ਖੁਸ਼ੀ ਅਤੇ ਅੱਖਾਂ ਵਿੱਚ ਆਏ ਹੰਝੂਆਂ ਨੂੰ ਸੰਭਾਲਦਾ ਨਜ਼ਰ ਆ ਰਿਹਾ ਹੈ। ਉਹ ਕੈਮਰੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ, ਮੈਂ Swiggy ਕਰਕੇ, ਥੋੜ੍ਹੇ-ਥੋੜ੍ਹੇ ਪੈਸੇ ਜੋੜ ਕੇ ਇਹ ਲੈ ਕੇ ਆਇਆ ਹਾਂ। ਮੇਰੀ ਮੰਮੀ, ਮੇਰੀ ਦਾਦੀ ਬਹੁਤ ਖੁਸ਼ ਹੋ ਗਈਆਂ ਹਨ।

ਦਾਦੀ ਅਤੇ ਮਾਂ ਦਾ ਭਾਵੁਕ ਰਿਐਕਸ਼ਨ

ਜਦੋਂ ਰਾਈਡਰ ਆਪਣੀ ਦਾਦੀ ਤੋਂ ਬੰਗਾਲੀ ਵਿੱਚ ਪੁੱਛਦਾ ਹੈ ਕਿ ਕੀ ਉਹ ਖੁਸ਼ ਹਨ, ਤਾਂ ਦਾਦੀ ਦੇ ਚਿਹਰੇ ‘ਤੇ ਪਿਆਰੀ ਜਿਹੀ ਮੁਸਕਾਨ ਆ ਜਾਂਦੀ ਹੈ। ਉੱਥੇ ਹੀ, ਉਸਦੀ ਮਾਂ ਭਾਵੁਕ ਹੋ ਕੇ ਬੰਗਾਲੀ ਵਿੱਚ ਕਹਿੰਦੀ ਹੈ, ਭਾਲੋ, ਖੂਬ ਖੁਸ਼ੀ। ਸਾਦਗੀ ਭਰੇ ਇਸ ਪਲ ਨੇ ਹਰ ਕਿਸੇ ਦਾ ਦਿਲ ਛੂਹ ਲਿਆ।

ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਲੁਟਾਇਆ ਪਿਆਰ

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਜ਼ ਰਾਈਡਰ ਦੀ ਮਿਹਨਤ ਅਤੇ ਆਪਣੇ ਪਰਿਵਾਰ ਪ੍ਰਤੀ ਉਸ ਦੇ ਪਿਆਰ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਕੋਈ ਹਜ਼ਾਰਾਂ ਕਰੋੜ ਕਮਾ ਕੇ ਵੀ ਖੁਸ਼ ਨਹੀਂ ਹੈ ਅਤੇ ਕੋਈ ਇੱਕ ਟੀਵੀ ਲਿਆ ਕੇ ਇੰਨਾ ਖੁਸ਼ ਹੈ। ਉੱਥੇ ਹੀ ਦੂਜੇ ਯੂਜ਼ਰ ਨੇ ਪ੍ਰਾਰਥਨਾ ਕਰਦੇ ਲਿਖਿਆ, ਦਿਖ ਰਿਹਾ ਹੈ ਕਿ ਉਸ ਨੇ ਕਿੰਨੀ ਮਿਹਨਤ ਕੀਤੀ ਹੈ, ਰੱਬ ਇਸ ਨੂੰ ਹੋਰ ਤਰੱਕੀ ਦੇਵੇ।

ਇੱਥੇ ਦੇਖੋ ਵਾਇਰਲ ਵੀਡੀਓ

Follow Us
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...