AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕੁਝ ਸਕਿੰਟਾਂ ਦੀ ਦੇਰੀ ਤੇ ਡੁੱਬ ਗਈ ਵੈਂਡਰ ਦੀ ਕਮਾਈ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ

Vande Bharat Express: ਕਰਨਾਟਕ ਦੇ ਗੁੰਤਕਲ ਰੇਲਵੇ ਸਟੇਸ਼ਨ 'ਤੇ ਵੰਦੇ ਭਾਰਤ ਟ੍ਰੇਨ ਵਿੱਚ ਸਮੋਸੇ ਵੇਚਣ ਵਾਲੇ ਵੈਂਡਰ ਨਾਲ ਅਜਿਹੀ ਘਟਨਾ ਵਾਪਰੀ ਕਿ ਉਹ ਸਿਰਫ਼ ਹੱਥ ਮਲਦਾ ਰਹਿ ਗਿਆ। ਪੇਮੈਂਟ ਲੈਣ ਲਈ UPI ਸਕੈਨਰ ਲਿਆਉਣ ਗਿਆ ਸੀ, ਪਰ ਇਸੇ ਦੌਰਾਨ ਟ੍ਰੇਨ ਦਾ ਗੇਟ ਬੰਦ ਹੋ ਗਿਆ।

ਕੁਝ ਸਕਿੰਟਾਂ ਦੀ ਦੇਰੀ ਤੇ ਡੁੱਬ ਗਈ ਵੈਂਡਰ ਦੀ ਕਮਾਈ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ
ਪੇਮੈਂਟ ਲੈਣ ਦੀ ਵਾਰੀ ਆਈ ਤਾਂ ਨਿਕਲ ਗਈ ਟ੍ਰੇਨ
tv9-punjabi
| Published: 12 Nov 2026 11:30 AM IST
Share

ਟ੍ਰੇਨ ਵਿੱਚ ਸਫ਼ਰ ਦੌਰਾਨ ਕਈ ਵਾਰ ਛੋਟੀਆਂ-ਛੋਟੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ, ਪਰ ਕੁਝ ਪਲ ਅਜਿਹੇ ਹੁੰਦੇ ਹਨ, ਜੋ ਲੋਕਾਂ ਦੇ ਦਿਲ ਨੂੰ ਛੂਹ ਜਾਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹੀ ਹੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਸਮੋਸੇ ਵੇਚਣ ਵਾਲਾ ਇੱਕ ਵੈਂਡਰ ਟ੍ਰੇਨ ਵਿੱਚ ਬੈਠੇ ਯਾਤਰੀ ਨੂੰ ਸਮੋਸੇ ਤਾਂ ਦੇ ਦਿੰਦਾ ਹੈ, ਪਰ ਜਦੋਂ ਉਹ ਪੇਮੈਂਟ ਲੈਣ ਲਈ ਆਪਣਾ UPI ਸਕੈਨਰ ਲੈਣ ਜਾਂਦਾ ਹੈ ਤਾਂ ਟ੍ਰੇਨ ਚੱਲ ਪੈਂਦੀ ਹੈ। ਜਦੋਂ ਉਹ ਵਾਪਸ ਆਉਂਦਾ ਹੈ ਤਾਂ ਟ੍ਰੇਨ ਜਾ ਚੁੱਕੀ ਹੁੰਦੀ ਹੈ ਅਤੇ ਉਹ ਹੱਥ ਮਲਦਾ ਰਹਿ ਜਾਂਦਾ ਹੈ।

ਇਹ ਪੂਰਾ ਮਾਮਲਾ ਕਰਨਾਟਕ ਦੇ ਗੁੰਤਕਲ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ। ਇੱਥੇ SMVT ਬੈਂਗਲੁਰੂ ਤੋਂ ਕਲਬੁਰਗੀ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ (22232) ਸਟੇਸ਼ਨ ‘ਤੇ ਰੁਕੀ ਹੋਈ ਸੀ। ਇਸੇ ਦੌਰਾਨ ਟ੍ਰੇਨ ਵਿੱਚ ਸਫ਼ਰ ਕਰ ਰਿਹਾ ਇੱਕ ਯਾਤਰੀ ਪਲੇਟਫਾਰਮ ‘ਤੇ ਮੌਜੂਦ ਵੈਂਡਰ ਤੋਂ ਸਮੋਸੇ ਖਰੀਦਣ ਲੱਗ ਪੈਂਦਾ ਹੈ।

ਪਲਕ ਝਪਕਦਿਆਂ ਹੀ ਪਲੇਟਫਾਰਮ ਤੋਂ ਨਿਕਲ ਗਈ ਟ੍ਰੇਨ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਤਰੀ ਪਹਿਲਾਂ ਕੁਝ ਸਮੋਸੇ ਖਰੀਦਦਾ ਹੈ ਅਤੇ ਫਿਰ ਟ੍ਰੇਨ ਦਾ ਦਰਵਾਜ਼ਾ ਬੰਦ ਹੋਣ ਤੋਂ ਠੀਕ ਪਹਿਲਾਂ ਕੁਝ ਹੋਰ ਸਮੋਸੇ ਮੰਗ ਲੈਂਦਾ ਹੈ। ਯਾਤਰੀ ਨੂੰ ਜਲਦੀ ਸਮਾਨ ਦੇਣ ਲਈ ਵੈਂਡਰ ਆਪਣੇ ਸਾਥੀ ਨੂੰ ਵੀ ਬੁਲਾ ਲੈਂਦਾ ਹੈ। ਦੋਵੇਂ ਮਿਲ ਕੇ ਯਾਤਰੀ ਤੱਕ ਸਮੋਸੇ ਪਹੁੰਚਾਉਂਦੇ ਹਨ। ਇਸ ਦੌਰਾਨ ਟ੍ਰੇਨ ਦਾ ਆਟੋਮੈਟਿਕ ਦਰਵਾਜ਼ਾ ਬੰਦ ਹੋਣ ਲੱਗਦਾ ਹੈ, ਪਰ ਵੈਂਡਰ ਕਿਸੇ ਤਰ੍ਹਾਂ ਉਸ ਨੂੰ ਰੋਕ ਕੇ ਰੱਖਦਾ ਹੈ, ਤਾਂ ਜੋ ਯਾਤਰੀ ਨੂੰ ਉਸ ਦਾ ਸਮਾਨ ਮਿਲ ਸਕੇ।

ਸਮੋਸੇ ਦੇਣ ਤੋਂ ਬਾਅਦ ਵੈਂਡਰ ਆਪਣਾ UPI ਸਕੈਨਰ ਲੈਣ ਲਈ ਕੁਝ ਕਦਮ ਪਿੱਛੇ ਜਾਂਦਾ ਹੈ। ਇਸੇ ਦੌਰਾਨ ਟ੍ਰੇਨ ਵਿੱਚ ਦੋ ਹੋਰ ਯਾਤਰੀ ਵੀ ਚੜ੍ਹ ਜਾਂਦੇ ਹਨ। ਇਸ ਤੋਂ ਬਾਅਦ ਆਟੋਮੈਟਿਕ ਦਰਵਾਜ਼ਾ ਬੰਦ ਹੋ ਜਾਂਦਾ ਹੈ। ਜਦੋਂ ਵੈਂਡਰ ਸਕੈਨਰ ਲੈ ਕੇ ਵਾਪਸ ਪਹੁੰਚਦਾ ਹੈ ਤਾਂ ਟ੍ਰੇਨ ਦਾ ਗੇਟ ਬੰਦ ਹੋ ਚੁੱਕਿਆ ਹੁੰਦਾ ਹੈ।

ਉਹ ਯਾਤਰੀ ਤੋਂ ਪੇਮੈਂਟ ਲੈਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਦੋਂ ਤੱਕ ਟ੍ਰੇਨ ਪਲੇਟਫਾਰਮ ਤੋਂ ਅੱਗੇ ਵਧਣ ਲੱਗ ਪੈਂਦੀ ਹੈ। ਵੈਂਡਰ ਕੁਝ ਪਲਾਂ ਤੱਕ ਟ੍ਰੇਨ ਵੱਲ ਦੇਖਦਾ ਰਹਿ ਜਾਂਦਾ ਹੈ। ਉਸ ਦੇ ਚਿਹਰੇ ‘ਤੇ ਨਿਰਾਸ਼ਾ ਸਾਫ਼ ਦਿਖਾਈ ਦਿੰਦੀ ਹੈ। ਆਖ਼ਰ ਵਿੱਚ ਉਹ ਆਪਣੇ ਸਿਰ ‘ਤੇ ਹੱਥ ਰੱਖ ਲੈਂਦਾ ਹੈ, ਜਿਵੇਂ ਉਸ ਨੂੰ ਸਮਝ ਹੀ ਨਾ ਆ ਰਹੀ ਹੋਵੇ ਕਿ ਹੁਣ ਆਪਣੇ ਸਮਾਨ ਦੇ ਪੈਸੇ ਕਿਵੇਂ ਮਿਲਣਗੇ।

ਇਸ ਵੀਡੀਓ ਨੂੰ ਮੁਸਤਾਕ ਅਹਿਮਦ ਨਾਮ ਦੇ ਯੂਜ਼ਰ ਨੇ Instagram ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਦੇ ਨਾਲ ਲਿਖਿਆ ਕਿ ਇਹੀ ਜ਼ਿੰਦਗੀ ਦਾ ਸੰਘਰਸ਼ ਹੈ। ਮਿਹਨਤ ਕਰਕੇ ਸਮਾਨ ਵੇਚਣ ਵਾਲੇ ਲੋਕਾਂ ਨਾਲ ਅਜਿਹਾ ਵਿਵਹਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਟ੍ਰੇਨ ਰਵਾਨਾ ਹੋਣ ਦੇ ਆਖ਼ਰੀ ਸਮੇਂ ‘ਤੇ ਸਮਾਨ ਖਰੀਦਣ ਤੋਂ ਬਚਣਾ ਚਾਹੀਦਾ ਹੈ।

ਖ਼ਾਸ ਕਰਕੇ ਵੰਦੇ ਭਾਰਤ ਵਰਗੀਆਂ ਟ੍ਰੇਨਾਂ ਵਿੱਚ, ਜਿੱਥੇ ਆਟੋਮੈਟਿਕ ਦਰਵਾਜ਼ੇ ਹੁੰਦੇ ਹਨ ਅਤੇ ਇੱਕ ਵਾਰ ਗੇਟ ਬੰਦ ਹੋਣ ਤੋਂ ਬਾਅਦ ਉਸ ਨੂੰ ਦੁਬਾਰਾ ਖੋਲ੍ਹਣਾ ਆਸਾਨ ਨਹੀਂ ਹੁੰਦਾ। ਮੁਸਤਾਕ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਵੀਡੀਓ ਨੂੰ ਹੁਣ ਤੱਕ 81 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਇਸ ਨੂੰ 1 ਲੱਖ 31 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਇੱਥੇ ਦੇਖੋ ਵੀਡੀਓ

Follow Us
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ...
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ...
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...