ਦੀਵਾਲੀ 2025
ਮੰਤਰ
ਓਮ ਸ਼੍ਰੀ ਮਹਾਲਕਸ਼ਮਯੈ ਚ ਵਿਦਮਹੇ ਵਿਸ਼੍ਣੁ ਪਤਨਯੈ ਚ ਧੀਮਹਿ ਤੱਨੋ ਲਕਸ਼ਮੀ ਪ੍ਰਚੋਦਯਾਤ ਓਮ॥
ਅਰਥ: "ਓਮ, ਅਸੀਂ ਮਹਾਨ ਦੇਵੀ ਮਹਾਲਕਸ਼ਮੀ ਦਾ ਸਿਮਰਨ ਕਰਦੇ ਹਾਂ। ਅਸੀਂ ਭਗਵਾਨ ਵਿਸ਼ਨੂੰ ਦੀ ਪਤਨੀ ਦਾ ਧਿਆਨ ਕਰਦੇ ਹਾਂ। ਉਹ ਲਕਸ਼ਮੀ ਸਾਨੂੰ ਪ੍ਰੇਰਨਾ ਅਤੇ ਗਿਆਨ ਦੇਵੇ। "ਓਮ।" ਇਸ ਮੰਤਰ ਦਾ ਉਚਾਰਣ ਦੇਵੀ ਲਕਸ਼ਮੀ ਦੇ ਆਸ਼ੀਰਵਾਦ, ਮਾਰਗਦਰਸ਼ਨ ਅਤੇ ਪ੍ਰੇਰਨਾ ਪਾਉਣ ਲਈ ਕੀਤਾ ਜਾਂਦਾ ਹੈ। ਨਾਲ ਹੀ ਇਸਦਾ ਉੱਚਾਰਣ ਧੰਨ,ਖੁਸ਼ਹਾਲੀ ਅਤੇ ਬ੍ਰਹਮ ਕਿਰਪਾ ਦੇ ਗੁਣਾਂ ਨੂੰ ਸੱਦਾ ਦੇਣ ਲਈ ਵੀ ਕੀਤਾ ਜਾਂਦਾ ਹੈ।
ਖ਼ਬਰਾਂ
ਦ੍ਰਿਸ਼ਮਾਨ ਕਹਾਣੀਆਂ
ਦੀਵਾਲੀ 'ਤੇ ਦੇਵੀ ਲਕਸ਼ਮੀ ਨੂੰ ਆਪਣੇ ਘਰ ਲਿਆਉਣ ਲਈ ਮੰਤਰ!
ਧਨਤੇਰਸ ਦੀ ਸ਼ਾਮ ਨੂੰ ਨਾ ਕਰੋ ਇਹ ਕੰਮ, ਨਹੀਂ ਮਿਲੇਗਾ ਲਕਸ਼ਮੀ ਦਾ ਆਸ਼ੀਰਵਾਦ!
ਧਨਤੇਰਸ ‘ਤੇ ਇਨ੍ਹਾਂ ਚੀਜ਼ਾਂ ਦਾ ਦਾਨ ਕਰੋ, ਘਰ ਵਿੱਚ ਹੋਵੇਗੀ ਮਾਂ ਲਕਸ਼ਮੀ ਦੀ ਕਿਰਪਾ
ਇਸ ਦੀਵਾਲੀ 'ਤੇ ਗਲਤੀ ਨਾਲ ਵੀ ਕਿਸੇ ਨੂੰ ਤੋਹਫ਼ੇ ਵਿੱਚ ਨਾ ਦਿਓ ਇਹ ਚੀਜ਼ਾਂ, ਜਾਣੋ ਕਿਉਂ?
ਇਸ ਦੀਵਾਲੀ 'ਤੇ ਘਰ ਵਿੱਚ ਬਣਾਓ 5 ਮਸ਼ਹੂਰ ਮਿਠਾਈਆਂ,ਜਾਣੋ Recipe
ਖ਼ਬਰਾਂ
ਦੀਵਾਲੀ ਅਤੇ ਲਕਸ਼ਮੀ-ਗਣੇਸ਼ ਪੂਜਾ
ਦੀਵਾਲੀ ਸਨਾਤਨ ਧਰਮ ਦੇ ਦੋ ਮਹਾਨ ਤਿਉਹਾਰਾਂ ਵਿੱਚ ਵੀ ਸ਼ਾਮਲ ਹੈ ਅਤੇ ਇਸਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਨਾ ਸਿਰਫ਼ ਧਨ ਦੀ ਦੇਵੀ ਲਕਸ਼ਮੀ, ਕੁਬੇਰ ਅਤੇ ਸਿਹਤ ਦੇ ਦੇਵਤਾ ਧਨਵੰਤਰੀ ਦੀ ਪੂਜਾ ਲਈ ਹੁੰਦਾ ਹੈ, ਸਗੋਂ ਅਕਾਲਮੌਤ ਨੂੰ ਟਾਲਣ ਲਈ ਯਮ ਦੀ ਪੂਜਾ ਵੀ ਇਸੇ ਤਿਊਹਾਰ ਵਿੱਚ ਸ਼ਾਮਲ ਹੈ। ਹੁਣ, ਤੁਸੀਂ ਸੋਚ ਰਹੇ ਹੋਵੋਗੇ ਕਿ ਦੀਵਾਲੀ ਪਹਿਲੀ ਵਾਰ ਕਦੋਂ ਅਤੇ ਕਿਉਂ ਮਨਾਈ ਗਈ ਸੀ ਅਤੇ ਇਸਦੇ ਲਈ ਸ਼ਾਸਤਰੀ ਸਬੂਤ ਕੀ ਹਨ? ਜਦੋਂ ਕਿ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਹੈ, ਪਰ ਦੀਵਾਲੀ ਉੱਤਸਵ ਬਾਰੇ ਸਕੰਦ ਪੁਰਾਣ ਅਤੇ ਪਦਮ ਪੁਰਾਣ ਵਿੱਤ ਕਾਫੀ ਕੁਝ ਪੜ੍ਹਣ ਨੂੰ ਮਿਲਦਾ ਹੈ। ਕੁਝ ਸਬੂਤ ਸ਼੍ਰੀਮਦ ਭਾਗਵਤ ਅਤੇ ਮਨੂ ਸਮ੍ਰਿਤੀ ਵਿੱਚ ਵੀ ਦੇਖ ਸਕਦੇ ਹਾਂ। ਹਾਲਾਂਕਿ, ਇਨ੍ਹਾਂ ਗ੍ਰੰਥਾਂ ਵਿੱਚ ਸਿਰਫ਼ ਦੀਵਾਲੀ ਦੀ ਮਹੱਤਤਾ,ਇਸਨੂੰ ਮਨਾਉਣ ਦੇ ਤਰੀਕੇ ਅਤੇ ਇਸ ਨਾਲ ਹੋਣ ਵਾਲੇ ਲਾਭਾਂ ਦਾ ਜ਼ਿਕਰ ਮਿਲਦਾ ਹੈ।
ਜਿੱਥੋਂ ਤੱਕ ਇਸ ਤਿਉਹਾਰ ਦੀ ਇਤਿਹਾਸਕਤਾ ਦੀ ਗੱਲ ਹੈ ਤਾਂ ਪਹਿਲੀ ਵਾਰ ਮਹਾਰਿਸ਼ੀ ਵਾਲਮੀਕਿ ਦੁਆਰਾ ਲਿਖੇ ਗਏ ਰਾਮਾਇਣ ਵਿੱਚ ਦੀਵਾਲੀ ਦਾ ਪਹਿਲਾ ਜ਼ਿਕਰ ਮਿਲਦਾ ਹੈ। ਇਸ ਵਿੱਚ, ਮਹਾਰਿਸ਼ੀ ਵਾਲਮੀਕਿ ਨੇ ਲਿਖਿਆ ਹੈ ਕਿ ਲੰਕਾ ਜਿੱਤਣ ਤੋਂ ਬਾਅਦ, ਭਗਵਾਨ ਰਾਮ ਕਾਰਤਿਕ ਮਹੀਨੇ ਦੀ ਅਮਾਵਸਿਆ ਵਾਲੀ ਰਾਤ ਨੂੰ ਅਯੁੱਧਿਆ ਵਾਪਸ ਆ ਰਹੇ ਸਨ। ਅਯੁੱਧਿਆ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੇ ਹਨੂੰਮਾਨ ਰਾਹੀਂ ਅਯੁੱਧਿਆ ਵਿੱਚ ਆਪਣੇ ਛੋਟੇ ਭਰਾ ਭਰਤ ਨੂੰ ਸੁਨੇਹਾ ਭੇਜਿਆ ਸੀ। ਇਹ ਜਾਣਕਾਰੀ ਮਿਲਣ ‘ਤੇ, ਭਰਤ ਨੇ ਤੁਰੰਤ ਪੂਰੇ ਅਯੁੱਧਿਆ ਸ਼ਹਿਰ ਨੂੰ ਦੁਲਹਨ ਵਾਂਗ ਸਜਾਉਣ, ਤੋਰਣ ਸਜਾਉਣ ਅਤੇ ਪੂਰੇ ਰਾਜ ਨੂੰ ਦੀਵਿਆਂ ਨਾਲ ਰੌਸ਼ਨ ਕਰਨ ਦਾ ਆਦੇਸ਼ ਦਿੱਤਾ ਸ। ਅਯੁੱਧਿਆ ਦੇ ਲੋਕ ਭਗਵਾਨ ਰਾਮ ਦੇ ਆਉਣ ‘ਤੇ ਇੰਨੇ ਖੁਸ਼ ਸਨ ਕਿ ਉਹ ਭਰਤ ਵੱਲੋਂ ਭੇਜੇ ਗਏ ਸੁਨੇਹੇ ਤੋਂ ਵੀ ਪਰੇ ਸਜਾਵਟ ਕੀਤੀ ਸੀ।
ਦੀਵਾਲੀ ‘ਤੇ ਸਮੁੰਦਰ ਵਿੱਚੋਂ ਨਿਕਲੇ ਧੰਨਵੰਤਰੀ ਅਤੇ ਦੇਵੀ ਲਕਸ਼ਮੀ
ਵਾਲਮੀਕਿ ਰਾਮਾਇਣ ਦੀ ਕਹਾਣੀ ਦੇ ਅਨੁਸਾਰ, ਲੋਕਾਂ ਨੇ ਆਪਣੇ ਘਰਾਂ ਅਤੇ ਵਿਹੜਿਆਂ ਤੱਕ ਨੂੰ ਵੀ ਰੌਸ਼ਨ ਕਰ ਦਿੱਤਾ। ਇਸੇ ਤਰ੍ਹਾਂ, ਸਕੰਦ ਪੁਰਾਣ ਅਤੇ ਸ਼ਿਵ ਪੁਰਾਣ ਵਿੱਚ ਸਮੁੰਦਰ ਮੰਥਨ ਦਾ ਜ਼ਿਕਰ ਮਿਲਦਾ ਹੈ। ਦੋਵੇਂ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਸਮੁੰਦਰ ਮੰਥਨ ਦੇ ਨਤੀਜੇ ਵੱਜੋਂ ਰਤਨ ਨਿਕਲੇ ਸਨ। ਸਭ ਤੋਂ ਆਖਰੀ ਵਾਰ ਭਗਵਾਨ ਧਨਵੰਤਰੀ ਆਪਣੇ ਹੱਥਾਂ ਵਿੱਚ ਅੰਮ੍ਰਿਤ ਕਲਸ਼ ਲੈ ਕੇ ਪ੍ਰਗਟ ਹੋਏ। ਭਗਵਾਨ ਧਨਵੰਤਰੀ ਨੂੰ ਸਿਹਤ ਦਾ ਦੇਵਤਾ ਮੰਨਿਆ ਜਾਂਦਾ ਹੈ। ਸਮੁੰਦਰ ਮੰਥਨ ਤੋਂ ਦੇਵੀ ਲਕਸ਼ਮੀ ਵੀ ਪ੍ਰਗਟ ਹੋਏ ਸਨ। ਹਾਲਾਂਕਿ, ਜਦੋਂ ਦੇਵਤੇ ਅਤੇ ਦੈਂਤ ਦੋਵੇਂ ਉਨ੍ਹਾਂ ਲਈ ਲੜਨ ਲੱਗੇ, ਤਾਂ ਦੇਵੀ ਲਕਸ਼ਮੀ ਨੇ ਭਗਵਾਨ ਨਾਰਾਇਣ ਨੂੰ ਚੁਣਿਆ। ਇਸੇ ਕਰਕੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਦੇਵੀ ਲਕਸ਼ਮੀ ਦੀ ਪੂਜਾ ਦਾ ਵਿਧਾਨ ਹੈ।
ਦੀਵਾਲੀ ‘ਤੇ ਬਾਲੀ ਨੂੰ ਮਿਲਿਆ ਸੁਤਲ ਲੋਕ
ਭਵਿਸ਼ਯ ਪੁਰਾਣ ਵਿੱਚ ਕਥਾ ਆਉਂਦੀ ਹੈ ਕਿ ਰਾਜਾ ਬਾਲੀ ਦੀ ਭਗਤੀ ਅਤੇ ਵਿਸ਼ਵਾਸ ਤੋਂ ਖੁਸ਼ ਹੋ ਕੇ ਭਗਵਾਨ ਨਾਰਾਇਣ ਨੇ ਉਨ੍ਹਾਂ ਨੂੰ ਸੁਤਲ ਲੋਕ ਦਾ ਰਾਜ ਦਿੱਤਾ ਸੀ। ਭਗਵਾਨ ਦੇ ਆਦੇਸ਼ ਨਾਲ, ਰਾਜਾ ਬਾਲੀ ਦੀਵਾਲੀ ‘ਤੇ ਸੁਤਲ ਲੋਕ ਗਏ ਸਨ ਅਤੇ ਉੱਥੇ ਰੌਸ਼ਨੀ ਦਾ ਤਿਉਹਾਰ ਮਨਾਇਆ। ਸਕੰਦ ਪੁਰਾਣ, ਪਦਮ ਪੁਰਾਣ ਅਤੇ ਤਿੰਨੋਂ ਭਵਿੱਖ ਪੁਰਾਣਾਂ ਵਿੱਚ ਦੀਵਿਆਂ ਦੀ ਮਾਲਾ ਜਗਾਉਣ ਅਤੇ ਰੌਸ਼ਨੀ ਦੇ ਤਿਉਹਾਰ ਦੇ ਹਿੱਸੇ ਵਜੋਂ ਵੱਖ-ਵੱਖ ਕਿਸਮਾਂ ਦੇ ਦੀਪ ਰੁੱਖ ਤਿਆਰ ਕਰਨ ਦਾ ਜ਼ਿਕਰ ਹੈ। ਕਾਰਤਿਕ ਮਹੀਨੇ ਦੀ ਮਹਾਨਤਾ ਦੇ ਤਹਿਤ ਸਕੰਦ ਪੁਰਾਣ ਦੇ ਵੈਸ਼ਣਵ ਖੰਡ ਵਿੱਚ ਵੀ ਰੌਸ਼ਨੀ ਦੇ ਤਿਉਹਾਰ ਦਾ ਜ਼ਿਕਰ ਹੈ। ਇਸੇ ਤਰ੍ਹਾਂ, ਭਵਿਸ਼ਯ ਪੁਰਾਣ ਦੇ ਉੱਤਰਪਰਵ ਦਾ ਅਧਿਆਇ 140 ਅਤੇ ਪਦਮ ਪੁਰਾਣ ਦੇ ਉੱਤਰਾਖੰਡ ਦਾ ਅਧਿਆਇ 122 ਦੀਪੋਤਸਵ ਤੇ ਆਧਾਰਿਤ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਸਰਵ ਭਲਾਈ ਦੀ ਪ੍ਰਾਪਤੀ ਹੁੰਦੀ ਹੈ।
ਦੀਵਾਲੀ ਤਿਉਹਾਰ ਦਾ ਇੱਕ ਉਦੇਸ਼ ਇਹ ਵੀ:
ਤਿਉਹਾਰਾਂ ਦਾ ਦੇਸ਼, ਭਾਰਤ, ਹਮੇਸ਼ਾ ਖੇਤੀਬਾੜੀ ਰਾਸ਼ਟਰ ਰਿਹਾ ਹੈ। ਇੱਥੇ ਹਰ ਤਿਉਹਾਰ ਖੇਤੀ ਅਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਦੀਵਾਲੀ ਦੀ ਗੱਲ ਕਰੀਏ ਤਾਂ, ਆਮ ਤੌਰ ‘ਤੇ ਸਾਉਣੀ ਦੀ ਫ਼ਸਲ ਦੀ ਕਟਾਈ ਹੁੰਦੀ ਹੈ ਅਤੇ ਇਹ ਕਿਸਾਨਾਂ ਦੇ ਘਰਾਂ ਤੱਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਕਿਸਾਨ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਹੁੰਦਾ ਹੈ। ਇਸ ਦੇ ਨਾਲ ਹੀ, ਉਸ ਸਮੇਂ ਨਵੀਂ ਫ਼ਸਲ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹੁੰਦੀਆਂ ਹਨ। ਕਿਉਂਕਿ ਸਨਾਤਨ ਧਰਮ ਵਿੱਚ, ਜਸ਼ਨ ਅਤੇ ਪੂਜਾ ਤੋਂ ਬਿਨਾਂ ਕਦੇ ਵੀ ਕੋਈ ਨਵਾਂ ਕੰਮ ਨਹੀਂ ਕੀਤਾ ਜਾਂਦਾ, ਇਸ ਲਈ ਲੋਕ ਉਸ ਸਮੇਂ ਦੀਵਾਲੀ ਮਨਾਉਂਦੇ ਹਨ। ਦੀਵਾਲੀ ਦੇ ਤਿਉਹਾਰ ਦਾ ਇੱਕ ਹੋਰ ਵਿਹਾਰਕ ਪਹਿਲੂ ਇਹ ਵੀ ਮੰਨਿਆ ਜਾਂਦਾ ਹੈ ਕਿ ਬਾਰਿਸ਼ ਖਤਮ ਹੋਣ ਤੋਂ ਬਾਅਦ ਮੱਛਰ ਅਤੇ ਹੋਰ ਕੀੜੇ-ਮਕੌੜੇ ਵਧ ਜਾਂਦੇ ਹਨ। ਜਦੋਂ ਲੋਕ ਆਪਣੇ ਘਰਾਂ ਨੂੰ ਦੀਵਿਆਂ ਨਾਲ ਸਜਾਉਂਦੇ ਹਨ, ਤਾਂ ਇਹ ਕੀੜੇ-ਮਕੌੜੇ ਉਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਸੜ ਕੇ ਨਸ਼ਟ ਹੋ ਜਾਂਦੇ ਹਨ।
ਦੀਵਾਲੀ ਦੇ ਅਕਸਰ ਪੁੱਛੇ ਜਾਣ ਵਾਲੇ ਸਵਾਲ (FAQ)
when is deepawali?: 2025 ਵਿੱਚ ਦੀਵਾਲੀ ਕਦੋਂ ਹੈ?
ਦੀਵਾਲੀ ਅਮਾਵਸਿਆ ਨੂੰ ਮਨਾਈ ਜਾਂਦੀ ਹੈ। ਇਸ ਸਾਲ, 2025 ਵਿੱਚ, ਅਮਾਵਸਿਆ 20 ਅਕਤੂਬਰ ਨੂੰ ਦੁਪਹਿਰ 3:52 ਵਜੇ ਸ਼ੁਰੂ ਹੋ ਰਹੀ ਹੈ। ਇਸ ਲਈ ਦੀਵਾਲੀ 20 ਅਕਤੂਬਰ ਨੂੰ ਮਨਾਈ ਜਾਵੇਗੀ। ਦਰਅਸਲ, ਅਮਾਵਸਿਆ 20 ਤਰੀਕ ਨੂੰ ਹੀ ਪੈ ਰਹੀ ਹੈ, ਜੋ 21 ਅਕਤੂਬਰ ਨੂੰ ਸ਼ਾਮ 5:54 ਵਜੇ ਖਤਮ ਹੋ ਰਹੀ ਹੈ। ਇਸ ਲਈ, 21 ਤਰੀਕ ਨੂੰ ਸ਼ਾਸਤਰ ਸੰਵਤ ਦੀਵਾਲੀ ਮਨਾਉਣਾ ਸ਼ੁੱਭ ਨਹੀਂ ਮੰਨਿਆ ਜਾਵੇਗਾ।
Laxmi Puja Muhurat 2025:ਪੂਜਾ ਲਈ ਸ਼ੁਭ ਸਮਾਂ ਕੀ ਹੈ?
ਪ੍ਰਦੋਸ਼ ਕਾਲ – 20 ਅਕਤੂਬਰ ਨੂੰ ਸ਼ਾਮ 5.46 ਵਜੇ ਤੋਂ ਰਾਤ 8:18 ਵਜੇ ਤੱਕ ਰਹੇਗਾ। ਸ਼ਾਸਤਰਾਂ ਅਨੁਸਾਰ, ਪ੍ਰਦੋਸ਼ ਕਾਲ ਦੀਵਾਲੀ ‘ਤੇ ਦੇਵੀ ਲਕਸ਼ਮੀ ਦੀ ਪੂਜਾ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਮੇਂ ਦੌਰਾਨ ਪੂਜਾ ਕਰਨ ਨਾਲ ਦੇਵੀ ਲਕਸ਼ਮੀ ਤੋਂ ਸਥਾਈ ਆਸ਼ੀਰਵਾਦ ਮਿਲਦਾ ਹੈ।
ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਨ ਦਾ ਸ਼ੁਭ ਸਮਾਂ – ਸ਼ਾਮ 7:08 ਵਜੇ ਤੋਂ ਰਾਤ 8:18 ਵਜੇ ਤੱਕ ਹੈ।
Laxmi Puja Bhog: ਦੀਵਾਲੀ ‘ਤੇ ਦੇਵੀ ਲਕਸ਼ਮੀ ਨੂੰ ਕੀ ਭੋਗ ਲਗਾਈਏ?
ਖੀਲ (ਚੌਲਾਂ ਦੀ ਫੁੱਲੀਆਂ), ਪਤਾਸ਼ੇ ਦੇ ਨਾਲ-ਨਾਲ ਲੱਡੂ ਦਾ ਭੋਗ ਵੀ ਲਗਾਇਆ ਜਾ ਸਕਦਾ ਹੈ।
ਦੀਵਾਲੀ ਨੂੰ ਰੌਸ਼ਨੀਆਂ ਦਾ ਤਿਉਹਾਰ ਕਿਉਂ ਕਿਹਾ ਜਾਂਦਾ ਹੈ?
ਦੀਵਾਲੀ ਦਾ ਤਿਉਹਾਰ ਹਨੇਰੇ ਤੋਂ ਰੌਸ਼ਨੀ ਵਿੱਚ ਤਬਦੀਲੀ ਦਾ ਪ੍ਰਤੀਕ ਹੈ, ਇਸ ਲਈ ਇਸਨੂੰ “ਪ੍ਰਕਾਸ਼ ਪਰਵ” ਕਿਹਾ ਜਾਂਦਾ ਹੈ। ਇਹ ਤਿਉਹਾਰ ਭਗਵਾਨ ਰਾਮ ਦੀ ਰਾਵਣ ਉੱਤੇ ਜਿੱਤ, ਬੁਰਾਈ ਉੱਤੇ ਚੰਗਿਆਈ ਦੀ ਜਿੱਤ, ਅਤੇ ਗਿਆਨ ਦੇ ਹਨੇਰੇ ਤੋਂ ਰੌਸ਼ਨੀ ਵੱਲ ਤਬਦੀਲੀ ਦਾ ਜਸ਼ਨ ਮਨਾਉਂਦਾ ਹੈ।
ਦੀਵਾਲੀ ਦੇ ਮੌਕੇ’ਤੇ ਦੀਵੇ ਜਗਾਉਣ ਦੀ ਪਰੰਪਰਾ ਦਾ ਉਦੇਸ਼ ਘਰਾਂ ਅਤੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਰੌਸ਼ਨ ਕਰਨਾ ਹੁੰਦਾ ਹੈ, ਜਿਸ ਨਾਲ ਹਨੇਰਾ ਦੂਰ ਹੋ ਸਕੇ ਅਤੇ ਖੁਸ਼ੀ ਅਤੇ ਸੁੱਖ-ਸ਼ਾਂਤੀ ਦਾ ਆਗਮਨ ਹੋਵੇ। ਇਹ ਤਿਉਹਾਰ ਜੀਵਨ ਵਿੱਚ ਨਵੀਂ ਖੁਸ਼ੀ, ਉਤਸ਼ਾਹ ਅਤੇ ਉਮੀਦ ਲਿਆਉਂਦਾ ਹੈ।
ਦੀਵਾਲੀ ਦੌਰਾਨ ਲਕਸ਼ਮੀ ਪੂਜਾ ਦਾ ਕੀ ਮਹੱਤਵ ਹੈ?
ਦੇਵੀ ਲਕਸ਼ਮੀ ਦੌਲਤ, ਖੁਸ਼ਹਾਲੀ ਅਤੇ ਅਮੀਰੀ ਦੀ ਦੇਵੀ ਹੈ। ਉਨ੍ਹਾਂ ਦੀ ਪੂਜਾ ਕਰਨ ਨਾਲ ਘਰਾਂ ਵਿੱਚ ਦੌਲਤ ਅਤੇ ਖੁਸ਼ਹਾਲੀ ਆਉਂਦੀ ਹੈ। ਹਿੰਦੂ ਧਰਮ ਵਿੱਚ, ਮੰਨਿਆ ਜਾਂਦਾ ਹੈ ਕਿ ਦੇਵੀ ਲਕਸ਼ਮੀ ਇਸ ਦਿਨ ਆਪਣੇ ਭਗਤਾਂ ਦੇ ਘਰਾਂ ਵਿੱਚ ਆਉਂਦੀ ਹੈ। ਦੇਵੀ ਲਕਸ਼ਮੀ ਨੂੰ ਬੁਲਾਉਣ ਲਈ, ਲੋਕ ਸ਼ਰਧਾ ਨਾਲ ਆਪਣੇ ਘਰਾਂ ਦੀ ਸਾਫ਼-ਸਫਾਈ ਕਰਕੇ ਉਨ੍ਹਾਂ ਨੂੰ ਸਜਾਉਂਦੇ ਹਨ।