ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
Amritsar: ਘਰ 'ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ

Amritsar: ਘਰ ‘ਚ ਲੱਗੀ ਭਿਆਨਕ ਅੱਗ, ਹੁਣ ਪੀੜਤ ਪਰਿਵਾਰ ਨੇ ਕਹੀ ਇਹ ਗੱਲ

tv9-punjabi
TV9 Punjabi | Updated On: 01 Nov 2024 16:50 PM

Amritsar News: ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਹੁੰਦਾ ਹੈ ਇਸ ਦਿਨ ਹੋਰ ਕਈ ਆਪਣੇ ਘਰਾਂ ਵਿੱਚ ਪਰਿਵਾਰ ਨਾਲ ਖੁਸ਼ੀਆਂ ਮਨਾ ਰਿਹਾ ਹੁੰਦਾ ਹੈ। ਪਰ ਇਸ ਦਿਨ ਕਈ ਪਟਾਕਿਆਂ ਦੇ ਕਾਰਨ ਕਈ ਥਾਵਾਂ 'ਤੇ ਅੱਗ ਲੱਗ ਜਾਂਦੀ ਹੈ। ਜਿਸ ਕਾਰਨ ਖੁਸ਼ੀਆਂ ਦਾ ਮਾਹੌਲ ਦੁੱਖ ਵਿੱਚ ਬਦਲ ਜਾਂਦਾ ਹੈ।

ਦੀਵਾਲੀ ਤੋਂ ਬਾਅਦ ਕਈ ਥਾਵਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਅੰਮ੍ਰਿਤਸਰ ਤੋਂ ਵੀ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਇੱਥੇ ਰੇਲਵੇ ਸਟੇਸ਼ਨ ਨੇੜੇ ਇੱਕ ਘਰ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਿਸੇ ਤਰ੍ਹਾਂ ਕਾਬੂ ਪਾਇਆ ਜਾ ਸਕਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਅੱਗ ਅਚਾਨਕ ਲੱਗੀ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਘਰ ਵਿੱਚ ਪਿਆ ਕਾਫੀ ਸਾਰਾ ਸਾਮਾਨ ਸੜ ਗਿਆ। ਇਸ ਵਿੱਚ ਫਰਨੀਚਰ ਅਤੇ ਸੋਨਾ ਵੀ ਸ਼ਾਮਲ ਹੈ। ਵੀਡੀਓ ਦੇਖੋ

Published on: Nov 01, 2024 04:49 PM