AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Puja Diya Significance: ਇੱਕ ਮੁੱਖੀ, ਪੰਜ ਮੁੱਖੀ ਜਾਂ ਨੌਂ ਮੁੱਖੀ… ਘਰ ‘ਚ ਕਿਹੜਾ ਦੀਵਾ ਜਗਾਉਣਾ ਮੰਨਿਆ ਜਾਂਦਾ ਹੈ ਸਭ ਤੋਂ ਸ਼ੁਭ?

Diya Lighting at Home: ਹਿੰਦੂ ਧਰਮ ਵਿੱਚ ਪੂਜਾ-ਪਾਠ ਦੌਰਾਨ ਦੀਵਾ ਜਗਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪੂਜਾ ਵਿੱਚ ਇੱਕ ਮੁੱਖੀ, ਪੰਜ ਮੁੱਖੀ ਅਤੇ ਨੌਂ ਮੁੱਖੀ ਦੀਵਾ ਜਗਾਉਣ ਦਾ ਵੱਖ-ਵੱਖ ਮਹੱਤਵ ਹੁੰਦਾ ਹੈ?

Puja Diya Significance: ਇੱਕ ਮੁੱਖੀ, ਪੰਜ ਮੁੱਖੀ ਜਾਂ ਨੌਂ ਮੁੱਖੀ... ਘਰ 'ਚ ਕਿਹੜਾ ਦੀਵਾ ਜਗਾਉਣਾ ਮੰਨਿਆ ਜਾਂਦਾ ਹੈ ਸਭ ਤੋਂ ਸ਼ੁਭ?
ਘਰ ‘ਚ ਕਿਹੜਾ ਦੀਵਾ ਜਗਾਉਣਾ ਚਾਹੀਦਾ?
tv9-punjabi
| Published: 12 Nov 2026 09:46 AM IST
Share

Diya Lighting at Home: ਹਿੰਦੂ ਧਰਮ ਵਿੱਚ ਕਿਸੇ ਵੀ ਸ਼ੁਭ ਕੰਮ ਜਾਂ ਪੂਜਾ-ਪਾਠ ਦੀ ਸ਼ੁਰੂਆਤ ਦੀਵਾ ਜਗਾ ਕੇ ਕਰਨ ਦੀ ਪਰੰਪਰਾ ਹੈ। ਘਰ ਦੇ ਮੰਦਰ ਵਿੱਚ ਸਵੇਰੇ ਅਤੇ ਸ਼ਾਮ ਨੂੰ ਦੀਵਾ ਜਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਦੀਵੇ ਦੀ ਲੌ ਗਿਆਨ, ਪਵਿੱਤਰਤਾ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਹੈ। ਜਿਸ ਤਰ੍ਹਾਂ ਇੱਕ ਛੋਟਾ ਜਿਹਾ ਦੀਵਾ ਹਨੇਰੇ ਨੂੰ ਦੂਰ ਕਰ ਦਿੰਦਾ ਹੈ, ਉਸੇ ਤਰ੍ਹਾਂ ਜੀਵਨ ਵਿੱਚ ਗਿਆਨ ਦਾ ਚਾਨਣ ਅਗਿਆਨਤਾ ਅਤੇ ਨਕਾਰਾਤਮਕ ਵਿਚਾਰਾਂ ਨੂੰ ਦੂਰ ਕਰਨ ਦਾ ਸੰਦੇਸ਼ ਦਿੰਦਾ ਹੈ।

ਧਾਰਮਿਕ ਨਜ਼ਰੀਏ ਤੋਂ ਦੀਵੇ ਵਿੱਚ ਵਰਤੇ ਜਾਣ ਵਾਲੇ ਘਿਓ, ਤੇਲ ਅਤੇ ਬੱਤੀ ਨੂੰ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪੂਜਾ ਵਿੱਚ ਵੱਖ-ਵੱਖ ਮੁੱਖਾਂ ਵਾਲੇ ਦੀਵੇ ਜਗਾਉਣ ਦੀ ਪਰੰਪਰਾ ਵੀ ਪ੍ਰਚਲਿਤ ਹੈ। ਮਾਨਤਾ ਹੈ ਕਿ ਆਪਣੀ ਮਨੋਕਾਮਨਾ ਅਤੇ ਇਸ਼ਟ ਦੇਵਤਾ ਦੇ ਅਨੁਸਾਰ ਦੀਵਾ ਜਗਾ ਕੇ ਵਿਅਕਤੀ ਈਸ਼ਵਰ ਕੋਲ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੈ।

ਇੱਕ ਮੁੱਖੀ ਦੀਵਾ ਕਿਉਂ ਜਗਾਉਣਾ ਚਾਹੀਦਾ ਹੈ?

ਇੱਕ ਮੁੱਖੀ ਦੀਵਾ ਘਰ ਵਿੱਚ ਰੋਜ਼ਾਨਾ ਪੂਜਾ-ਪਾਠ ਲਈ ਸਭ ਤੋਂ ਆਮ ਅਤੇ ਪ੍ਰਚਲਿਤ ਦੀਵਾ ਮੰਨਿਆ ਜਾਂਦਾ ਹੈ। ਇਸ ਵਿੱਚ ਇੱਕ ਹੀ ਬੱਤੀ ਜਗਾਈ ਜਾਂਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸਵੇਰੇ ਅਤੇ ਸ਼ਾਮ ਨੂੰ ਭਗਵਾਨ ਦੀ ਪੂਜਾ ਕਰਦੇ ਸਮੇਂ ਇੱਕ ਮੁੱਖੀ ਦੀਵਾ ਜਗਾਉਣਾ ਸ਼ੁਭ ਹੁੰਦਾ ਹੈ। ਮਾਨਤਾ ਹੈ ਕਿ ਪੂਜਾ ਘਰ ਵਿੱਚ ਨਿਯਮਿਤ ਤੌਰ ‘ਤੇ ਇੱਕ ਮੁੱਖੀ ਦੀਵਾ ਜਗਾਉਣ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਪੂਜਾ-ਪਾਠ ਦੌਰਾਨ ਇਕਾਗਰਤਾ ਵਧਦੀ ਹੈ। ਇਸ ਨੂੰ ਈਸ਼ਵਰ ਪ੍ਰਤੀ ਸ਼ਰਧਾ ਅਤੇ ਸਮਰਪਣ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਜਿਹੜੇ ਲੋਕ ਰੋਜ਼ਾਨਾ ਘਰ ਵਿੱਚ ਪੂਜਾ ਕਰਦੇ ਹਨ, ਉਹ ਆਮ ਤੌਰ ‘ਤੇ ਇਸ ਦੀਵੇ ਦੀ ਵਰਤੋਂ ਕਰ ਸਕਦੇ ਹਨ।

ਦੋ ਮੁੱਖੀ ਦੀਵੇ ਦਾ ਕੀ ਮਹੱਤਵ ਹੈ?

ਦੋ ਮੁੱਖੀ ਦੀਵੇ ਵਿੱਚ ਦੋ ਬੱਤੀਆਂ ਜਗਾਉਣ ਦੀ ਵਿਵਸਥਾ ਹੁੰਦੀ ਹੈ। ਧਾਰਮਿਕ ਮਾਨਤਾਵਾਂ ਵਿੱਚ ਇਸ ਨੂੰ ਵਿਆਹੁਤਾ ਜੀਵਨ ਵਿੱਚ ਪਿਆਰ, ਆਪਸੀ ਤਾਲਮੇਲ ਅਤੇ ਪਰਿਵਾਰਕ ਸੁੱਖ-ਸ਼ਾਂਤੀ ਦੀ ਕਾਮਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕਈ ਪਰੰਪਰਾਵਾਂ ਵਿੱਚ ਦੋ ਮੁੱਖੀ ਦੀਵੇ ਨੂੰ ਪਰਿਵਾਰਕ ਮੈਂਬਰਾਂ ਵਿਚਾਲੇ ਆਪਸੀ ਸਮਝ ਅਤੇ ਰਿਸ਼ਤਿਆਂ ਵਿੱਚ ਮਿਠਾਸ ਬਣਾਈ ਰੱਖਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਤਿੰਨ ਮੁੱਖੀ ਦੀਵਾ ਕਿਉਂ ਜਗਾਇਆ ਜਾਂਦਾ ਹੈ?

ਤਿੰਨ ਮੁੱਖੀ ਦੀਵੇ ਵਿੱਚ ਤਿੰਨ ਵੱਖ-ਵੱਖ ਬੱਤੀਆਂ ਜਗਾਈਆਂ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਨੂੰ ਤ੍ਰਿਦੇਵ ਯਾਨੀ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਮਾਨਤਾ ਹੈ ਕਿ ਤਿੰਨ ਮੁੱਖੀ ਦੀਵਾ ਜਗਾਉਣ ਨਾਲ ਜੀਵਨ ਵਿੱਚ ਸਕਾਰਾਤਮਕਤਾ ਆਉਂਦੀ ਹੈ ਅਤੇ ਵਿਅਕਤੀ ਗਿਆਨ, ਸੂਝ-ਬੂਝ ਅਤੇ ਆਤਮ-ਵਿਸ਼ਵਾਸ ਦੀ ਪ੍ਰਾਪਤੀ ਲਈ ਪ੍ਰਾਰਥਨਾ ਕਰਦਾ ਹੈ। ਕੁਝ ਪਰੰਪਰਾਵਾਂ ਵਿੱਚ ਇਸ ਨੂੰ ਮੁਸ਼ਕਲਾਂ ਤੋਂ ਮੁਕਤੀ ਅਤੇ ਜੀਵਨ ਵਿੱਚ ਨਵੀਂ ਸ਼ੁਰੂਆਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ।

ਚਾਰ ਮੁੱਖੀ ਦੀਵਾ ਜਗਾਉਣ ਦਾ ਕੀ ਮਹੱਤਵ ਹੈ?

ਚਾਰ ਮੁੱਖੀ ਦੀਵੇ ਵਿੱਚ ਚਾਰ ਦਿਸ਼ਾਵਾਂ ਵੱਲ ਬੱਤੀਆਂ ਰੱਖੀਆਂ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਵਿੱਚ ਚਾਰ ਮੁੱਖੀ ਦੀਵੇ ਨੂੰ ਸੁੱਖ-ਸਮ੍ਰਿੱਧੀ, ਧਨ-ਦੌਲਤ ਅਤੇ ਖੁਸ਼ਹਾਲੀ ਦੀ ਕਾਮਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕੁਝ ਪਰੰਪਰਾਵਾਂ ਵਿੱਚ ਇਸ ਨੂੰ ਭਗਵਾਨ ਬ੍ਰਹਮਾ ਅਤੇ ਚਾਰੋਂ ਦਿਸ਼ਾਵਾਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਪੂਜਾ ਦੌਰਾਨ ਚਾਰ ਮੁੱਖੀ ਦੀਵਾ ਜਗਾਉਣ ਨਾਲ ਘਰ ਵਿੱਚ ਮੰਗਲ ਅਤੇ ਸਕਾਰਾਤਮਕਤਾ ਬਣੀ ਰਹਿੰਦੀ ਹੈ।

ਪੰਜ ਮੁੱਖੀ ਦੀਵਾ ਜਗਾਉਣ ਨਾਲ ਕੀ ਹੁੰਦਾ ਹੈ?

ਪੰਜ ਮੁੱਖੀ ਦੀਵਾ ਯਾਨੀ ਪੰਚਮੁੱਖੀ ਦੀਵੇ ਦਾ ਧਾਰਮਿਕ ਨਜ਼ਰੀਏ ਤੋਂ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਸ ਵਿੱਚ ਪੰਜ ਵੱਖ-ਵੱਖ ਦਿਸ਼ਾਵਾਂ ਵਿੱਚ ਪੰਜ ਬੱਤੀਆਂ ਜਗਾਉਣ ਦੀ ਵਿਵਸਥਾ ਹੁੰਦੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਪੰਜ ਮੁੱਖੀ ਦੀਵੇ ਨੂੰ ਧਰਤੀ, ਜਲ, ਅਗਨੀ, ਹਵਾ ਅਤੇ ਆਕਾਸ਼ ਯਾਨੀ ਪੰਚਤੱਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਈ ਪਰੰਪਰਾਵਾਂ ਵਿੱਚ ਪੰਚਮੁੱਖੀ ਦੀਵੇ ਨੂੰ ਭਗਵਾਨ ਸ਼ਿਵ, ਭਗਵਾਨ ਹਨੂੰਮਾਨ ਅਤੇ ਹੋਰ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਪੂਜਾ ਨਾਲ ਵੀ ਜੋੜਿਆ ਜਾਂਦਾ ਹੈ।

ਛੇ ਮੁੱਖੀ ਦੀਵੇ ਦਾ ਕੀ ਧਾਰਮਿਕ ਮਹੱਤਵ ਹੈ?

ਛੇ ਮੁੱਖੀ ਦੀਵੇ ਵਿੱਚ ਛੇ ਬੱਤੀਆਂ ਜਗਾਉਣ ਦੀ ਵਿਵਸਥਾ ਹੁੰਦੀ ਹੈ। ਧਾਰਮਿਕ ਮਾਨਤਾਵਾਂ ਵਿੱਚ ਇਸ ਨੂੰ ਸੰਤਾਨ ਦੀ ਖੁਸ਼ਹਾਲੀ, ਪਰਿਵਾਰ ਦੀ ਭਲਾਈ ਅਤੇ ਜੀਵਨ ਵਿੱਚ ਸੁੱਖ-ਸ਼ਾਂਤੀ ਦੀ ਕਾਮਨਾ ਨਾਲ ਜੋੜਿਆ ਜਾਂਦਾ ਹੈ। ਕੁਝ ਪਰੰਪਰਾਵਾਂ ਵਿੱਚ ਛੇ ਮੁੱਖੀ ਦੀਵੇ ਨੂੰ ਭਗਵਾਨ ਕਾਰਤੀਕੇਯ ਅਤੇ ਉਨ੍ਹਾਂ ਦੀ ਸ਼ਕਤੀ ਨਾਲ ਵੀ ਸਬੰਧਤ ਮੰਨਿਆ ਜਾਂਦਾ ਹੈ। ਸ਼ਰਧਾਲੂ ਇਹ ਦੀਵਾ ਜਗਾ ਕੇ ਪਰਿਵਾਰ ਦੀ ਤਰੱਕੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਪ੍ਰਾਰਥਨਾ ਕਰਦੇ ਹਨ।

ਸੱਤ ਮੁੱਖੀ ਦੀਵਾ ਕਿਉਂ ਜਗਾਇਆ ਜਾਂਦਾ ਹੈ?

ਸੱਤ ਮੁੱਖੀ ਦੀਵੇ ਵਿੱਚ ਸੱਤ ਬੱਤੀਆਂ ਜਗਾਈਆਂ ਜਾਂਦੀਆਂ ਹਨ। ਧਾਰਮਿਕ ਮਾਨਤਾਵਾਂ ਅਨੁਸਾਰ, ਸੱਤ ਮੁੱਖੀ ਦੀਵੇ ਨੂੰ ਮਾਂ ਲਕਸ਼ਮੀ ਦੀ ਕਿਰਪਾ ਅਤੇ ਆਰਥਿਕ ਖੁਸ਼ਹਾਲੀ ਦੀ ਕਾਮਨਾ ਨਾਲ ਜੋੜਿਆ ਜਾਂਦਾ ਹੈ। ਇਸ ਨੂੰ ਜਗਾ ਕੇ ਸ਼ਰਧਾਲੂ ਘਰ ਵਿੱਚ ਧਨ-ਦੌਲਤ, ਸੁੱਖ-ਸਹੂਲਤਾਂ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਪ੍ਰਾਰਥਨਾ ਕਰਦੇ ਹਨ।

ਅੱਠ ਮੁੱਖੀ ਦੀਵੇ ਦਾ ਕੀ ਮਹੱਤਵ ਹੈ?

ਅੱਠ ਮੁੱਖੀ ਦੀਵੇ ਵਿੱਚ ਅੱਠ ਬੱਤੀਆਂ ਜਗਾਉਣ ਦੀ ਪਰੰਪਰਾ ਹੈ। ਧਾਰਮਿਕ ਮਾਨਤਾਵਾਂ ਵਿੱਚ ਇਸ ਨੂੰ ਭਗਵਾਨ ਗਣੇਸ਼ ਅਤੇ ਜੀਵਨ ਦੀਆਂ ਰੁਕਾਵਟਾਂ ਦੂਰ ਕਰਨ ਦੀ ਕਾਮਨਾ ਨਾਲ ਜੋੜਿਆ ਜਾਂਦਾ ਹੈ। ਸ਼ਰਧਾਲੂ ਇਹ ਦੀਵਾ ਜਗਾ ਕੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਦੂਰ ਕਰਨ ਅਤੇ ਕੰਮਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਨ।

ਨੌਂ ਮੁੱਖੀ ਦੀਵਾ ਕਿਉਂ ਜਗਾਇਆ ਜਾਂਦਾ ਹੈ?

ਨੌਂ ਮੁੱਖੀ ਦੀਵੇ ਨੂੰ ਵਿਸ਼ੇਸ਼ ਤੌਰ ‘ਤੇ ਮਾਂ ਦੁਰਗਾ ਦੀ ਉਪਾਸਨਾ ਅਤੇ ਸ਼ਕਤੀ ਦੀ ਅਰਾਧਨਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਨੌਂ ਮੁੱਖੀ ਦੀਵੇ ਦੀਆਂ ਨੌਂ ਜੋਤਾਂ ਮਾਂ ਦੁਰਗਾ ਦੇ ਨੌਂ ਸਰੂਪਾਂ ਯਾਨੀ ਨਵਦੁਰਗਾ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ। ਨਰਾਤਿਆਂ ਦੌਰਾਨ ਮਾਂ ਦੁਰਗਾ ਦੀ ਵਿਸ਼ੇਸ਼ ਪੂਜਾ ਵਿੱਚ ਇਸ ਤਰ੍ਹਾਂ ਦੇ ਦੀਵੇ ਦੀ ਵਰਤੋਂ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨੌਂ ਮੁੱਖੀ ਦੀਵਾ ਜਗਾ ਕੇ ਮਾਂ ਭਗਵਤੀ ਕੋਲ ਸਾਹਸ, ਸ਼ਕਤੀ, ਸੁੱਖ-ਸਮ੍ਰਿੱਧੀ ਅਤੇ ਪਰਿਵਾਰ ਦੀ ਰੱਖਿਆ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Source: TV9Hindi.com

Follow Us
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ
ਦੀਵਾਲੀ ਤੋਂ ਬਾਅਦ ਦਿੱਲੀ-NCR ਵਿੱਚ ਪ੍ਰਦੂਸ਼ਣ ਨੇ ਮਚਾਈ ਤਬਾਹੀ, ਜ਼ਹਿਰੀਲੀ ਹੋਈ ਹਵਾ...
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ
ਬਸਤਰ 'ਚ ਫੌਜੀਆਂ ਨਾਲ ਦੀਵਾਲੀ ਮਨਾਉਣ ਪਹੁੰਚੇ PM ਮੋਦੀ, ਨਕਸਲਵਾਦ 'ਤੇ ਕਹੀ ਵੱਡੀ ਗੱਲ...
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...