Viral Video: ਸਿੱਧੇ ‘ਪਤਾਲ ਲੋਕ’ ਦੀ ਐਂਟਰੀ! 1000 ਫੁੱਟ ਡੂੰਘੇ ਬੋਰਵੈੱਲ ਦਾ ਵੀਡੀਓ ਦੇਖ ਰੁੱਕ ਜਾਣਗੇ ਸਾਹ!
Shocking Viral Video of Borewell: ਇੱਕ ਟੈਕਨੀਸ਼ੀਅਨ ਦਾ 1000 ਫੁੱਟ ਡੂੰਘੇ ਬੋਰਵੈੱਲ ਵਿੱਚ ਦਾਖਲ ਹੋਣ ਦਾ ਇਹ ਹੈਰਾਨੀਜਨਕ ਵੀਡੀਓ @wealth ਨਾਮ ਦੇ ਇੱਕ ਪੇਜ ਦੁਆਰਾ ਇੰਸਟਾਗ੍ਰਾਮ 'ਤੇ ਸੇਅਰ ਕੀਤਾ ਗਿਆ ਹੈ ਅਤੇ ਇਸਨੂੰ 1.5 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 351,000 ਤੋਂ ਵੱਧ ਲੋਕਾਂ ਵੱਲੋਂ ਲਾਈਕ ਕੀਤਾ ਹੈ।
Shocking Viral Video: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਵੱਡੇ ਦਿਲ ਵਾਲਿਆਂ ਦੇ ਵੀ ਪਸੀਨੇ ਛੁੱਟ ਗਏ ਹਨ। ਵਾਇਰਲ ਕਲਿੱਪ ਵਿੱਚ ਇੱਕ ਆਦਮੀ ਨੂੰ 1000 ਫੁੱਟ ਡੂੰਘੇ ਬੋਰਵੈੱਲ ਵਿੱਚ ਉਤਰਦੇ ਹੋਏ ਦਿਖਾਇਆ ਗਿਆ ਹੈ। ਦ੍ਰਿਸ਼ ਇਸ ਤਰ੍ਹਾਂ ਹੈ ਜਿਵੇਂ ਉਹ ਸਿੱਧੇ ਪਤਾਲ ਲੋਕ ਵਿੱਚ ਪਹੁੰਚ ਗਿਆ ਹੋਵੇ। ਇਹ ਵੀਡੀਓ ਨਾ ਸਿਰਫ਼ ਰੋਮਾਂਚਕ ਹੈ ਬਲਕਿ ਇੱਕ ਬੇਵੱਸੀ ਦੀ ਕਹਾਣੀ ਵੀ ਬਿਆਨ ਕਰਦਾ ਹੈ। ਇਹ ਵਾਇਰਲ ਵੀਡੀਓ ਸੱਚਮੁੱਚ ਮਨ ਨੂੰ ਛੂਹ ਲੈਣ ਵਾਲਾ ਹੈ।
ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਹੇ ਖੇਤਰਾਂ ਵਿੱਚ, ਭੂਮੀਗਤ ਪਾਣੀ ਦਾ ਪੱਧਰ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਹੁਣ 800 ਤੋਂ 1000 ਫੁੱਟ ਡੂੰਘੇ ਬੋਰਵੈੱਲ ਪੁੱਟੇ ਜਾ ਰਹੇ ਹਨ। ਜਦੋਂ ਇੰਨੀ ਡੂੰਘਾਈ ‘ਤੇ ਲਗਾਏ ਗਏ ਪਾਵਰਫੁੱਲ ਪੰਪ ਖਰਾਬ ਹੋ ਜਾਂਦੇ ਹਨ ਜਾਂ ਰੇਤ ਵਿੱਚ ਫਸ ਜਾਂਦੇ ਹਨ, ਤਾਂ ਉਹਨਾਂ ਨੂੰ ਬਾਹਰ ਕੱਢਣਾ ਅਸੰਭਵ ਹੋ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ, ਨਿਡਰ ਟੈਕਨੀਸ਼ੀਅਨ ਪੰਪ ਦੀ ਮੁਰੰਮਤ ਕਰਨ ਅਤੇ ਲੋਕਾਂ ਦੀ ਪਿਆਸ ਬੁਝਾਉਣ ਲਈ ਹਾਰਨੇਸ ਅਤੇ ਰੱਸੀਆਂ ਦੀ ਵਰਤੋਂ ਕਰਕੇ ਤੰਗ, ਹਨੇਰੇ ਅਤੇ ਡੂੰਘੇ ਟੋਇਆਂ ਵਿੱਚ ਉਤਰਦੇ ਹਨ।
ਵੀਡੀਓ ਵਿੱਚ ਕੀ ਹੈ ਖਾਸ ?
@wealth ਇੰਸਟਾਗ੍ਰਾਮ ਪੇਜ ਦੁਆਰਾ ਸ਼ੇਅਰ ਕੀਤੇ ਗਏ ਇਸ ਵਾਇਰਲ ਵੀਡੀਓ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਇਸ ਵਾਇਰਲ ਵੀਡੀਓ ਵਿੱਚ, ਇੱਕ ਟੈਕਨੀਸ਼ੀਅਨ ਨੂੰ ਹੌਲੀ-ਹੌਲੀ ਹਨੇਰੇ ਵਿੱਚ ਉਤਰਦੇ ਦੇਖਿਆ ਜਾ ਸਕਦਾ ਹੈ। ਲਗਭਗ 1000 ਫੁੱਟ ‘ਤੇ, ਇੱਕ ਵਿਸ਼ਾਲ ਪੰਪ ਅਤੇ ਪਾਣੀ ਦੀ ਇੱਕ ਵਗਦੀ ਧਾਰਾ ਅੰਤ ਵਿੱਚ ਦਿਖਾਈ ਦਿੰਦੀ ਹੈ। ਇੰਨੀ ਡੂੰਘਾਈ ‘ਤੇ, ਆਕਸੀਜਨ ਦੀ ਕਮੀ ਅਤੇ ਮਸ਼ੀਨ ਦੇ ਫੇਲ੍ਹ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਕਲਪਨਾ ਕਰੋ ਕਿ ਇਹ ਕੰਮ ਕਿੰਨਾ ਜੋਖਮ ਭਰਿਆ ਹੁੰਦਾ ਹੋਵੇਗਾ।
ਇਸ ਵੀਡੀਓ ਨੂੰ 1.5 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 350,000 ਤੋਂ ਵੱਧ ਲੋਕਾਂ ਦੁਆਰਾ ਪਸੰਦ ਕੀਤਾ ਗਿਆ ਹੈ। ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜਰ ਨੇ ਲਿਖਿਆ, “ਓਹ, ਭਰਾ! ਇਸਨੂੰ ਦੇਖ ਕੇ ਮੈਨੂੰ ਘਬਰਾਹਟ (Claustrophobia) ਮਹਿਸੂਸ ਹੋ ਰਹੀ ਹੈ। ਜੇ ਮੈਂ ਅੰਦਰ ਗਿਆ, ਤਾਂ ਮੈਂ ਡਰ ਨਾਲ ਮਰ ਜਾਵਾਂਗਾ।”
ਇੱਕ ਹੋਰ ਨੇ ਟਿੱਪਣੀ ਕੀਤੀ, “ਇੰਝ ਲੱਗਾ ਜਿਵੇਂ ਉਹ ਬੰਦਾ ਸੱਚਮੁੱਚ ਪਤਾਲਲੋਕ ਵਿੱਚ ਪਹੁੰਚ ਗਿਆ ਹੋਵੇ।” ਇੱਕ ਹੋਰ ਯੂਜਪ ਨੇ ਪੁੱਛਿਆ, “ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਵੀਡੀਓ ਕਿਸਨੇ ਅਤੇ ਕਿਵੇਂ ਬਣਾਈ?”
ਇਹ ਵੀ ਪੜ੍ਹੋ
ਇੱਥੇ ਦੇਖੋ ਵੀਡੀਓ
View this post on Instagram


