ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Shocking Video: ਗਲ ਵਿੱਚ ਫ਼ਸੀ ਪਲਾਸਟਿਕ ਦੀ ਡੋਰ, ਬਚਾਅ ਕਰਦਾ ਬਿਜਲੀ ਦੇ ਖੰਭੇ ਨਾਲ ਟਕਰਾਇਆ ਨੌਜਵਾਨ, ਹਾਲਾਤ ਗੰਭੀਰ

Jagraon Road Accident Viral Video: ਇਹ ਘਟਨਾ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਝਾਂਸੀ ਰਾਣੀ ਚੌਕ ਨੇੜੇ ਵਾਪਰੀ। ਜ਼ਖਮੀ ਨੌਜਵਾਨ ਦਾ ਨਾਮ ਆਰੀਅਨ ਸਿੰਘ ਹੈ। ਆਰੀਅਨ ਦਾ ਸਿਰ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸਦੀ ਹਾਲਤ ਗੰਭੀਰ ਹੈ। ਘਟਨਾ ਦੇ ਸਮੇਂ ਆਰੀਅਨ ਮੰਡੀ ਤੋਂ ਕਮਲ ਚੌਕ ਵੱਲ ਜਾ ਰਿਹਾ ਸੀ।

Shocking Video: ਗਲ ਵਿੱਚ ਫ਼ਸੀ ਪਲਾਸਟਿਕ ਦੀ ਡੋਰ, ਬਚਾਅ ਕਰਦਾ ਬਿਜਲੀ ਦੇ ਖੰਭੇ ਨਾਲ ਟਕਰਾਇਆ ਨੌਜਵਾਨ, ਹਾਲਾਤ ਗੰਭੀਰ
ਗਲ ਵਿੱਚ ਫ਼ਸੀ ਪਲਾਸਟਿਕ ਦੀ ਡੋਰ, ਬਚਾਅ ਕਰਦਾ ਬਿਜਲੀ ਦੇ ਖੰਭੇ ਨਾਲ ਟਕਰਾਇਆ ਨੌਜਵਾਨ, ਹਾਲਾਤ ਗੰਭੀਰ
Follow Us
rajinder-arora-ludhiana
| Updated On: 21 Jan 2025 11:21 AM IST

ਲੁਧਿਆਣਾ ਦੇ ਜਗਰਾਉਂ ਵਿੱਚ ਮੋਟਰਸਾਈਕਲ ਚਲਾ ਰਹੇ ਇੱਕ ਨੌਜਵਾਨ ਦੇ ਗਲੇ ਵਿੱਚ ਪਲਾਸਟਿਕ ਦੀ ਡੋਰ ਫਸ ਗਈ। ਨੌਜਵਾਨ ਨੇ ਪਲਾਸਟਿਕ ਦੀ ਡੋਰ ਤੋਂ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਸੀ ਵਿਚਾਲੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖੰਭੇ ਨਾਲ ਟਕਰਾ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।

ਇਹ ਘਟਨਾ ਸ਼ਹੀਦ ਭਗਤ ਸਿੰਘ ਨਗਰ ਇਲਾਕੇ ਵਿੱਚ ਝਾਂਸੀ ਰਾਣੀ ਚੌਕ ਨੇੜੇ ਵਾਪਰੀ। ਜ਼ਖਮੀ ਨੌਜਵਾਨ ਦਾ ਨਾਮ ਆਰੀਅਨ ਸਿੰਘ ਹੈ। ਆਰੀਅਨ ਦਾ ਸਿਰ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸਦੀ ਹਾਲਤ ਗੰਭੀਰ ਹੈ। ਘਟਨਾ ਦੇ ਸਮੇਂ ਆਰੀਅਨ ਮੰਡੀ ਤੋਂ ਕਮਲ ਚੌਕ ਵੱਲ ਜਾ ਰਿਹਾ ਸੀ।

ਅਚਾਨਕ, ਪਲਾਸਟਿਕ ਦੀ ਡੋਰ ਉਸਦੀ ਗਰਦਨ ਵਿੱਚ ਫਸ ਗਈ, ਜਿਸ ਨਾਲ ਉਸਦੇ ਗਲੇ ਉੱਪਰ ਕੱਟ ਲੱਗ ਗਿਆ ਅਤੇ ਮੋਟਰਸਾਈਕਲ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਜਿਸ ਕਾਰਨ ਉਹ ਸਿੱਧਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਸ ਪਾਸ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਡਿੱਗਦੇ ਸਮੇਂ ਆਰੀਅਨ ਦਾ ਸਿਰ ਵੀ ਜ਼ਮੀਨ ਨਾਲ ਟਕਰਾ ਗਿਆ।

ਰਾਹਗੀਰਾਂ ਨੇ ਕੀਤੀ ਮਦਦ

ਰਾਹਗੀਰ ਹਰਪ੍ਰੀਤ ਸਿੰਘ ਜ਼ਖਮੀ ਆਰੀਅਨ ਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੋਂ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਸੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਆਰੀਅਨ ਡਿਸਪੋਜ਼ਲ ਰੋਡ ‘ਤੇ ਨਵੀਂ ਗਊਸ਼ਾਲਾ ਦੇ ਨੇੜੇ ਰਹਿੰਦਾ ਹੈ ਅਤੇ ਕਮਲ ਚੌਕ ਦੇ ਨੇੜੇ ਇੱਕ ਜੁੱਤੀਆਂ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਸਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ।

ਪਬੰਧੀ ਤੋਂ ਬਾਅਦ ਵੀ ਵਿਕ ਰਹੀ ਡੋਰ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਬਸੰਤ ਪੰਚਮੀ ਦੇ ਮੌਸਮ ਦੌਰਾਨ ਜਗਰਾਉਂ ਵਿੱਚ ਪਲਾਸਟਿਕ ਦੇ ਮੰਝੇ ਖੁੱਲ੍ਹੇਆਮ ਵਿਕ ਰਹੇ ਹਨ। ਪੁਲਿਸ ਨੇ ਹੁਣ ਤੱਕ ਸਿਰਫ਼ ਸੱਤ ਗੱਟੂ ਹੀ ਜ਼ਬਤ ਕੀਤੇ ਹਨ, ਜਦੋਂ ਕਿ ਸ਼ਹਿਰ ਵਿੱਚ ਰੋਜ਼ਾਨਾ ਦਰਜਨਾਂ ਪਲਾਸਟਿਕ ਡੋਰ ਵਾਲੇ ਗੱਟੂ ਵਿਕ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵੀ ਡੋਰ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਸੀ।

ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਨਿਤੀਸ਼ ਕੁਮਾਰ ਨੂੰ ਧਮਕੀ, ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਕੀ ਹੈ ਕੁਨੈਕਸ਼ਨ?
ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਨਿਤੀਸ਼ ਕੁਮਾਰ ਨੂੰ ਧਮਕੀ, ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਕੀ ਹੈ ਕੁਨੈਕਸ਼ਨ?...
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ...
Bangladesh Violence: ਬੰਗਲਾਦੇਸ਼ ਵਿੱਚ ਜਿਹਾਦੀ ਹਿੰਸਾ... ਢਾਕਾ ਅਤੇ ਚਟਗਾਓਂ ਵਿੱਚ ਹਿੰਦੂਆਂ, ਸਿਆਸਤਦਾਨਾਂ ਅਤੇ ਮੀਡੀਆ 'ਤੇ ਹਮਲੇ
Bangladesh Violence: ਬੰਗਲਾਦੇਸ਼ ਵਿੱਚ ਜਿਹਾਦੀ ਹਿੰਸਾ... ਢਾਕਾ ਅਤੇ ਚਟਗਾਓਂ ਵਿੱਚ ਹਿੰਦੂਆਂ, ਸਿਆਸਤਦਾਨਾਂ ਅਤੇ ਮੀਡੀਆ 'ਤੇ ਹਮਲੇ...
ਚਾਹੁੰਦੇ ਤਾਂ SDM ਨੂੰ ਕਹਿ ਕੇ ਕਈ ਥਾਵਾਂ 'ਤੇ ਬਾਜੀ ਪਲਟ ਸਕਦੇ ਸੀ, ਵੋਟ ਚੋਰੀ ਦੇ ਆਰੋਪਾਂ 'ਤੇ ਕੇਜਰੀਵਾਲ ਨੇ ਦੇ ਦਿੱਤੇ ਸਬੂਤ
ਚਾਹੁੰਦੇ ਤਾਂ SDM ਨੂੰ ਕਹਿ ਕੇ ਕਈ ਥਾਵਾਂ 'ਤੇ ਬਾਜੀ ਪਲਟ ਸਕਦੇ ਸੀ, ਵੋਟ ਚੋਰੀ ਦੇ ਆਰੋਪਾਂ 'ਤੇ ਕੇਜਰੀਵਾਲ ਨੇ ਦੇ ਦਿੱਤੇ ਸਬੂਤ...
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ :GRAP ਦੇ ਸਖਤ ਨਿਯਮ ਲਾਗੂ, ਜਾਣੋ ਸਰਕਾਰ ਦੇ ਨਵੇਂ ਫੈਸਲੇ
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ :GRAP ਦੇ ਸਖਤ ਨਿਯਮ ਲਾਗੂ, ਜਾਣੋ ਸਰਕਾਰ ਦੇ ਨਵੇਂ ਫੈਸਲੇ...
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ...
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO...
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ...
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ...