AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਨੰਬਰ ਦੀ ਦੀਵਾਨਗੀ: ਜਲੰਧਰ ‘ਚ ਸ਼ਖਸ ਨੇ ਐਕਟਿਵਾ ਲਈ 8.50 ਲੱਖ ਦਾ ਖਰੀਦਿਆ 0001 ਨੰਬਰ

000 ਸੀਰੀਜ਼ ਨੇ ਵਰਗੇ ਨੰਬਰਾਂ ਲਈ ਲੋਕ ਲੱਖਾਂ ਰੁਪਏ ਦਾ ਭੁਗਤਾਨ ਕਰਨ ਲਈ ਤਿਆਰ ਹੁੰਦੇ ਹਨ। ਪਿਛਲੀਆਂ ਨਿਲਾਮੀਆਂ 'ਚ ਵੀ ਫੈਂਸੀ ਨੰਬਰ 8 ਲੱਖ ਰੁਪਏ ਦੀ ਕੀਮਤ ਨੂੰ ਛੂਹ ਚੁੱਕੇ ਹਨ। ਇਸ ਤੋਂ ਪਹਿਲਾਂ, ਰਜਿਸਟ੍ਰੇਸ਼ਨ ਨੰਬਰ PB 08 FZ 0001 ਨੂੰ 8 ਲੱਖ 61 ਹਜ਼ਾਰ ਰੁਪਏ 2 ਲੱਖ 'ਚ ਨਿਲਾਮ ਕੀਤਾ ਗਿਆ ਸੀ।

ਨੰਬਰ ਦੀ ਦੀਵਾਨਗੀ: ਜਲੰਧਰ 'ਚ ਸ਼ਖਸ ਨੇ ਐਕਟਿਵਾ ਲਈ  8.50 ਲੱਖ ਦਾ ਖਰੀਦਿਆ 0001 ਨੰਬਰ
ਸੰਕੇਤਕ ਤਸਵੀਰ (ਏਆਈ ਜਨਰੇਟਡ)
davinder-kumar-jalandhar
| Updated On: 07 Jul 2026 15:27 PM IST
Share

ਜਲੰਧਰ ‘ਚ ਫੈਂਸੀ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ। ਰੀਜ਼ਨਲ ਟ੍ਰਾਂਸਪੋਰਟ ਆਫ਼ਿਸ (RTO) ਦੁਆਰਾ ਕੀਤੀ ਗਈ ਤਾਜ਼ਾ ਔਨਲਾਈਨ ਈ-ਨਿਲਾਮੀ ‘ਚ ਫੈਂਸੀ ਨੰਬਰ PB 08 GA 0001 8 ਲੱਖ 52 ਹਜ਼ਾਰ 500 ਰੁਪਏ ਰੁਪਏ ‘ਚ ਵਿਕਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਫੈਂਸੀ ਨੰਬਰ ਇੱਕ ਹੋਂਡਾ ਐਕਟਿਵਾ ਸਕੂਟੀ ਲਈ ਖਰੀਦਿਆ ਗਿਆ।

ਇੱਕ ਨਵੀਂ ਐਕਟਿਵਾ ਦੀ ਆਨ-ਰੋਡ ਕੀਮਤ ਲਗਭਗ 1 ਲੱਖ 10 ਰੁਪਏ ਹੁੰਦੀ ਹੈ, ਜਦਕਿ ਇਸ ਸਕੂਟੀ ਦੇ ਮਾਲਕ ਨੇ ਸਿਰਫ਼ ਰਜਿਸਟ੍ਰੇਸ਼ਨ ਨੰਬਰ ‘ਤੇ ਇਸ ਤੋਂ 8 ਗੁਣਾਂ ਜ਼ਿਆਦਾ ਰਕਮ ਖਰਚ ਕੀਤੀ।

ਵੱਖ-ਵੱਖ ਫੈਂਸੀ ਨੰਬਰ ਲਗਭਗ ਕੁੱਲ 25 ਲੱਖ ਰੁਪਏ ‘ਚ ਵਿਕੇ

0001- 8 ਲੱਖ 52 ਹਜ਼ਾਰ ਰੁਪਏ 0007- 3 ਲੱਖ 11 ਹਜ਼ਾਰ ਰੁਪਏ 0005- 2 ਲੱਖ 83 ਹਜ਼ਾਰ ਰੁਪਏ 0008- 2 ਲੱਖ 50 ਹਜ਼ਾਰ ਰੁਪਏ 0002, 0003, 0006 ਤੇ 0009- ਹਰੇਕ ਨੰਬਰ ਦਾ 2 ਲੱਖ ਰੁਪਏ

000 ਸੀਰੀਜ਼ ‘ਤੇ ਉੱਚ ਬੋਲੀਆਂ

000 ਸੀਰੀਜ਼ ਨੇ ਵਰਗੇ ਨੰਬਰਾਂ ਲਈ ਲੋਕ ਲੱਖਾਂ ਰੁਪਏ ਦਾ ਭੁਗਤਾਨ ਕਰਨ ਲਈ ਤਿਆਰ ਹੁੰਦੇ ਹਨ। ਪਿਛਲੀਆਂ ਨਿਲਾਮੀਆਂ ‘ਚ ਵੀ ਫੈਂਸੀ ਨੰਬਰ 8 ਲੱਖ ਰੁਪਏ ਦੀ ਕੀਮਤ ਨੂੰ ਛੂਹ ਚੁੱਕੇ ਹਨ। ਇਸ ਤੋਂ ਪਹਿਲਾਂ, ਰਜਿਸਟ੍ਰੇਸ਼ਨ ਨੰਬਰ PB 08 FZ 0001 ਨੂੰ 8 ਲੱਖ 61 ਹਜ਼ਾਰ ਰੁਪਏ 2 ਲੱਖ ‘ਚ ਨਿਲਾਮ ਕੀਤਾ ਗਿਆ ਸੀ।

‘0001’ ਨੰਬਰ ਪਿਛਲੇ ਵਾਰ ਨਾਲੋਂ 8500 ਰੁਪਏ ਘੱਟ ‘ਚ ਵਿਕਿਆ

ਆਰਟੀਓ ਅਧਿਕਾਰੀਆਂ ਦੇ ਅਨੁਸਾਰ PB 08 GA 0001 ਨੰਬਰ ਪਿਛਲੇ 0001 ਨਾਲੋਂ ਸਿਰਫ਼ *8500 ਰੁਪਏ ਘੱਟ ‘ਚ ਵੇਚਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਵਾਹਨ ਮਾਲਕ ਔਨਲਾਈਨ ਟ੍ਰਾਂਸਪੋਰਟ ਪੋਰਟਲ ਰਾਹੀਂ ਆਪਣੀਆਂ ਬੋਲੀਆਂ ਲਗਾਉਂਦੇ ਹਨ ਤੇ ਨਿਲਾਮੀ ਖ਼ਤਮ ਹੋਣ ਤੋਂ ਬਾਅਦ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਰਜਿਸਟ੍ਰੇਸ਼ਨ ਨੰਬਰ ਅਲਾਟ ਕੀਤਾ ਜਾਂਦਾ ਹੈ।

ਤਿੰਨ-ਦਿਨਾਂ ਦੀ ਈ-ਨਿਲਾਮੀ ਪ੍ਰਕਿਰਿਆ

ਫੈਂਸੀ ਵਾਹਨ ਨੰਬਰਾਂ ਲਈ ਅਰਜ਼ੀਆਂ ਹਰ ਹਫ਼ਤੇ ਸ਼ਨੀਵਾਰ ਤੋਂ ਸੋਮਵਾਰ ਤੱਕ ਸਵੀਕਾਰ ਕੀਤੀਆਂ ਜਾਂਦੀਆਂ ਹਨ। ਯੋਗ ਬਿਨੈਕਾਰ ਟਰਾਂਸਪੋਰਟ ਵਿਭਾਗ ਦੇ ਪੋਰਟਲ ਰਾਹੀਂ ਮੰਗਲਵਾਰ ਤੇ ਬੁੱਧਵਾਰ ਨੂੰ ਆਪਣੀਆਂ ਬੋਲੀਆਂ ਔਨਲਾਈਨ ਲਗਾਉਂਦੇ ਹਨ। ਹਰੇਕ ਬੋਲੀ ਪਿਛਲੀ ਰਕਮ ਨਾਲੋਂ 500 ਵਧਦੀ ਹੈ। 0001 ਤੋਂ 0010 ਤੱਕ ਨੰਬਰਾਂ ਦੀ ਰਿਜ਼ਰਵ ਪ੍ਰਾਈਜ਼ 5 ਲੁੱਖ ਰੁਪਏ ਹੈ।

ਰਿਜ਼ਰਵ ਕੀਮਤ 1 ਲੱਖ ਰੁਪਏ

ਇਨ੍ਹਾਂ ਨੰਬਰਾਂ ਦੀ ਨਿਲਾਮੀ ‘ਚ ਹਿੱਸਾ ਲੈਣ ਲਈ 1 ਲੱਖ ਰੁਪਏ ਸਕਿਊਰਿਟੀ ਅਮਾਊਂਟ ਤੇ 2 ਹਜ਼ਾਰ ਰੁਪਏ ਅਰਜ਼ੀ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ। 0011 ਤੋਂ 0099 ਤੱਕ ਦੇ ਨੰਬਰਾਂ ਦੀ ਰਿਜ਼ਰਵ ਕੀਮਤ 1 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਨਿਲਾਮੀ ਪੂਰੀ ਹੋਣ ਤੋਂ ਬਾਅਦ ਸਫਲ ਬੋਲੀ ਲਾਉਣ ਵਾਲੇ ਨੂੰ ਨਿਰਧਾਰਤ ਸਮੇਂ ਅੰਦਰ ਬਾਕੀ ਰਕਮ ਜਮ੍ਹਾਂ ਕਰਵਾਉਣੀ ਹੁੰਦੀ ਹੈ।

Follow Us
Punjab Congress ਦੇ ਕਲੇਸ਼ ਵਿਚਾਲੇ ਅੱਜ PPC ਦੀ ਬੈਠਕ, ਵੜਿੰਗ ਬੋਲੇ - 'All is Well'
Punjab Congress ਦੇ ਕਲੇਸ਼ ਵਿਚਾਲੇ ਅੱਜ PPC ਦੀ ਬੈਠਕ, ਵੜਿੰਗ ਬੋਲੇ - 'All is Well'...
Sajluj Removed From OTT: ਮੈਂ ਪਹਿਲਾਂ ਹੀ ਡਾਊਨਲੋਡ ਕਰਨ ਦਾ ਕੀਤਾ ਸੀ ਇਸ਼ਾਰਾ, ਦਿਲਜੀਤ ਹੋਏ LIVE
Sajluj Removed From OTT: ਮੈਂ ਪਹਿਲਾਂ ਹੀ ਡਾਊਨਲੋਡ ਕਰਨ ਦਾ ਕੀਤਾ ਸੀ ਇਸ਼ਾਰਾ, ਦਿਲਜੀਤ ਹੋਏ LIVE...
ਕੀ E20 ਪੈਟਰੋਲ ਨਾਲ ਖਰਾਬ ਹੋ ਰਹੇ ਇੰਜਣ? ਵਾਇਰਲ ਦਾਅਵਿਆਂ ਦਾ ਸੱਚ ਆਇਆ ਸਾਹਮਣੇ
ਕੀ E20 ਪੈਟਰੋਲ ਨਾਲ ਖਰਾਬ ਹੋ ਰਹੇ ਇੰਜਣ? ਵਾਇਰਲ ਦਾਅਵਿਆਂ ਦਾ ਸੱਚ ਆਇਆ ਸਾਹਮਣੇ...
ਜੰਮੂ-ਕਿਸ਼ਤਵਾੜ ਹਾਈਵੇਅ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਡੋਡਾ ਵਿੱਚ NH-244 ਬੰਦ
ਜੰਮੂ-ਕਿਸ਼ਤਵਾੜ ਹਾਈਵੇਅ 'ਤੇ ਬੱਦਲ ਫਟਣ ਨਾਲ ਭਾਰੀ ਤਬਾਹੀ, ਡੋਡਾ ਵਿੱਚ NH-244 ਬੰਦ...
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ
ਕਾਂਗਰਸ ਦੀ ਪ੍ਰਧਾਨਗੀ 'ਤੇ ਕਲੇਸ਼, ਚੰਨੀ ਦੀ ਹਾਈ ਕਮਾਨ ਨਾਲ ਜਲਦ ਹੋ ਸਕਦੀ ਹੈ ਮੁਲਾਕਾਤ...
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ
Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ...ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ...
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ
Amarnath Yatra 2026: ਅਮਰਨਾਥ ਯਾਤਰਾ 2026 ਦੀ ਸ਼ੁਰੂਆਤ, ਬਾਲਟਾਲ 'ਚ ਸ਼ਿਵ ਆਰਤੀ ਵੇਖ ਕੇ ਭਾਵੁਕ ਹੋਏ ਸ਼ਰਧਾਲੂ...
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ
India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ...
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ
Amarnath Yatra 2026: ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ ਰਵਾਨਾ, LG ਨੇ ਪਹਿਲੇ ਜੱਥੇ ਨੂੰ ਦਿਖਾਈ ਹਰੀ ਝੰਡੀ...