ਪਿੱਛੋਂ ਮੌਤ ਬਣ ਕੇ ਆ ਰਹੀ ਸੀ ਤੇਜ਼ ਰਫ਼ਤਾਰ ਕਾਰ, Tesla ਨੇ ਆਖ਼ਰੀ ਪਲ ‘ਚ ਲਿਆ ਅਜਿਹਾ ਫ਼ੈਸਲਾ ਕੀ ਬਚ ਗਈ ਜਾਨ!
Tesla: ਅਮਰੀਕਾ ਦੇ Utah ਵਿੱਚ Tesla ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਖ਼ਤਰੇ ਨੂੰ ਭਾਂਪਦਿਆਂ Tesla ਨੇ ਸਮੇਂ ਸਿਰ ਆਪਣਾ ਰਸਤਾ ਬਦਲ ਲਿਆ। ਇਸ ਤੋਂ ਕੁਝ ਸਕਿੰਟ ਬਾਅਦ ਹੀ ਦੂਜੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।
ਅਮਰੀਕਾ ਦੇ Utah ਤੋਂ ਸਾਹਮਣੇ ਆਈ ਇੱਕ Dashcam ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ। ਵੀਡੀਓ ਵਿੱਚ ਸੜਕ ‘ਤੇ ਚੱਲ ਰਹੀ ਇੱਕ Tesla ਅਚਾਨਕ ਕਿਨਾਰੇ ਵੱਲ ਜਾਂਦੀ ਦਿਖਾਈ ਦੇ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਕੁਝ ਹੀ ਸਕਿੰਟਾਂ ਬਾਅਦ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਕਾਰ ਦੂਜੇ ਵਾਹਨ ਨਾਲ ਟਕਰਾ ਜਾਂਦੀ ਹੈ। ਇਸ ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਰ ਚਲਾ ਰਹੇ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ।
ਇਸ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ Tesla ਦੀ Full Self-Driving (FSD) ਤਕਨੀਕ ਨੇ ਪਿੱਛੇ ਤੋਂ ਆ ਰਹੇ ਖ਼ਤਰੇ ਨੂੰ ਪਹਿਲਾਂ ਹੀ ਪਛਾਣ ਲਿਆ ਸੀ। ਇਸੇ ਕਾਰਨ ਕਾਰ ਨੇ ਸਮੇਂ ਸਿਰ ਆਪਣੀ ਦਿਸ਼ਾ ਬਦਲ ਲਈ ਅਤੇ ਸੰਭਾਵਿਤ ਟੱਕਰ ਤੋਂ ਬਚ ਗਈ। ਹਾਲਾਂਕਿ, ਇਸ ਦਾਅਵੇ ਦੀ ਹੁਣ ਤੱਕ ਕਿਸੇ ਵੀ ਅਧਿਕਾਰਤ ਏਜੰਸੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਸ ਘਟਨਾ ਦੇ ਤਿੰਨ ਵੱਖ-ਵੱਖ ਵੀਡੀਓ Kathleen Anderson ਨਾਂ ਦੀ ਮਹਿਲਾ ਨੇ ਆਪਣੇ X ਅਕਾਊਂਟ @RepubliKate ‘ਤੇ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ Tesla ਕਾਰ ਉਨ੍ਹਾਂ ਦੇ ਭਰਾ ਦੇ ਇੱਕ ਦੋਸਤ ਦੀ ਸੀ। ਉਨ੍ਹਾਂ ਮੁਤਾਬਕ, ਘਟਨਾ ਸਮੇਂ ਕਾਰ ਵਿੱਚ Driver-Assistance System ਚਾਲੂ ਸੀ।
ਕੀ ਸੱਚਮੁੱਚ AI ਨੇ ਪਹਿਲਾਂ ਹੀ ਪਛਾਣ ਲਿਆ ਸੀ ਖ਼ਤਰਾ?
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ Tesla ਸੜਕ ‘ਤੇ ਅੱਗੇ ਵਧ ਰਹੀ ਹੈ। ਇਸੇ ਦੌਰਾਨ ਪਿੱਛੇ ਤੋਂ ਚਿੱਟੇ ਰੰਗ ਦੀ ਇੱਕ Sedan ਕਾਰ ਬੇਹੱਦ ਤੇਜ਼ ਰਫ਼ਤਾਰ ਨਾਲ ਆਉਂਦੀ ਦਿਖਾਈ ਦਿੰਦੀ ਹੈ। Tesla ਅਚਾਨਕ ਸੜਕ ਦੇ ਕਿਨਾਰੇ ਵੱਲ ਹੋ ਜਾਂਦੀ ਹੈ। ਇਸ ਤੋਂ ਬਾਅਦ ਚਿੱਟੇ ਰੰਗ ਦੀ ਕਾਰ ਉਸ ਨੂੰ ਖੱਬੇ ਪਾਸਿਓਂ ਪਾਰ ਕਰਦਿਆਂ ਅੱਗੇ ਨਿਕਲ ਜਾਂਦੀ ਹੈ ਅਤੇ ਇੱਕ ਚੌਰਾਹੇ ‘ਤੇ ਦੂਜੇ ਵਾਹਨ ਨਾਲ ਟਕਰਾ ਜਾਂਦੀ ਹੈ।
ਇੱਕ ਕੋਰੀਆਈ ਸੋਸ਼ਲ ਮੀਡੀਆ ਅਕਾਊਂਟ ਨੇ ਵੀ ਇਹ ਵੀਡੀਓ ਸਾਂਝੀ ਕੀਤੀ ਹੈ। ਉੱਥੇ ਦਾਅਵਾ ਕੀਤਾ ਗਿਆ ਕਿ Tesla ਨੇ Exit Ramp ਦੇ ਨੇੜੇ ਆਪਣੀ ਰਫ਼ਤਾਰ ਘਟਾ ਲਈ ਸੀ ਅਤੇ ਸੜਕ ਦੇ ਕਿਨਾਰੇ ਵੱਲ ਚਲੀ ਗਈ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ Tesla ਦੀ ਤਕਨੀਕ ਦੀ ਤਾਰੀਫ਼ ਕੀਤੀ। ਕੁਝ ਯੂਜ਼ਰਾਂ ਦਾ ਕਹਿਣਾ ਹੈ ਕਿ ਕਿਸੇ ਇਨਸਾਨੀ ਡਰਾਈਵਰ ਲਈ ਪਿੱਛੇ ਤੋਂ ਇੰਨੀ ਤੇਜ਼ੀ ਨਾਲ ਆ ਰਹੀ ਕਾਰ ਨੂੰ ਦੇਖ ਕੇ ਤੁਰੰਤ ਪ੍ਰਤੀਕਿਰਿਆ ਦੇਣਾ ਆਸਾਨ ਨਹੀਂ ਹੁੰਦਾ। ਉੱਥੇ ਹੀ, ਕੁਝ ਲੋਕਾਂ ਨੇ ਸਵਾਲ ਚੁੱਕਿਆ ਕਿ ਕੀ Tesla ਦਾ FSD System ਸੱਚਮੁੱਚ ਇਸ ਤਰ੍ਹਾਂ ਪਿੱਛੇ ਤੋਂ ਆ ਰਹੇ ਖ਼ਤਰੇ ਨੂੰ ਪਛਾਣ ਸਕਦਾ ਹੈ?
ਇਹ ਵੀ ਪੜ੍ਹੋ
ਇੱਕ ਯੂਜ਼ਰ ਨੇ ਲਿਖਿਆ, ‘ਇਹ ਤਾਂ ਕਿਸੇ ਇਸ਼ਤਿਹਾਰ ਵਿੱਚ ਦਿਖਾਉਣ ਲਾਇਕ ਹੈ।’ ਦੂਜੇ ਯੂਜ਼ਰ ਨੇ ਕਾਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਤੋਂ ਵੱਧ ਸੁਰੱਖਿਅਤ ਕਾਰ ਮਿਲਣੀ ਮੁਸ਼ਕਲ ਹੈ। ਇੱਕ ਹੋਰ ਯੂਜ਼ਰ ਨੇ Tesla ਦੇ Hardware ‘ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਕੀ ਇਸ ਕਾਰ ਵਿੱਚ Hardware 4 ਲੱਗਿਆ ਹੋਇਆ ਸੀ? ਉਸ ਮੁਤਾਬਕ, ਪੁਰਾਣੇ Hardware 3 ਵਿੱਚ ਇੰਨੀ ਤੇਜ਼ੀ ਨਾਲ ਪ੍ਰਤੀਕਿਰਿਆ ਦੇਣ ਦੀ ਸਮਰੱਥਾ ਸ਼ਾਇਦ ਨਹੀਂ ਹੋਵੇਗੀ।
ਇੱਕ ਵਿਅਕਤੀ ਨੇ ਆਪਣਾ ਤਜਰਬਾ ਵੀ ਸਾਂਝਾ ਕੀਤਾ। ਉਸ ਨੇ ਦੱਸਿਆ ਕਿ ਪੋਰਟਲੈਂਡ ਦੇ ਹਾਈਵੇਅ ‘ਤੇ ਉਸ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਅਚਾਨਕ ਉਸ ਦੀ ਕਾਰ ਸੜਕ ਦੇ ਵਿਚਕਾਰੋਂ ਹਟ ਕੇ ਕਿਨਾਰੇ ਵੱਲ ਜਾਣ ਲੱਗੀ। ਪਹਿਲਾਂ ਉਸ ਨੂੰ ਲੱਗਿਆ ਕਿ Self-Driving System ਵਿੱਚ ਕੋਈ ਖ਼ਰਾਬੀ ਆ ਗਈ ਹੈ, ਪਰ ਬਾਅਦ ਵਿੱਚ ਉਸ ਨੂੰ ਸਮਝ ਆਇਆ ਕਿ ਪਿੱਛੇ ਤੋਂ ਆ ਰਿਹਾ ਵਾਹਨ ਖ਼ਤਰਾ ਬਣ ਸਕਦਾ ਸੀ।
ਇੱਥੇ ਦੇਖੋ ਵੀਡੀਓ
My brothers friend drives a Tesla. This is 3 videos of the same accident. The Tesla, on self drive, sees the approaching car coming from behind at excessive speed and moves out of the way. Driver of speeding car was killed. Amazing technology @elonmusk. https://t.co/RN0GUJmZxn
— Kathleen Anderson (@RepubliKate) November 12, 2026


