Ajab Gajab: 32 ਸਾਲਾਂ ‘ਚ 105 ਵਿਆਹ, ਬਣਾਇਆ ਗਿਨੀਜ਼ ਵਰਲਡ ਆਫ ਰਿਕਾਰਡ
32 ਸਾਲਾਂ ਵਿਅਕਤੀ ਨੇ 1949 ਤੋਂ 1981 ਤੱਕ 105 ਮਹਿਲਾਵਾਂ ਨਾਲ ਵਿਆਹ ਕਰਵਾ ਕੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ।

ਦੁਨੀਆ ‘ਚ ਸਭ ਤੋਂ ਵੱਧ ਵਿਆਹ ਕਰਨ ਦਾ ਰਿਕਾਰਡ ਅਮਰੀਕਾ ਦੀ ਰਹਿਣ ਵਾਲੇ ਜਿਓਵਾਨੀ ਵਿਗਲੀਓਟੋ ਦੇ ਨਾਂ ਦਰਜ ਹੈ। ਦੱਸ ਦਈਏ ਕਿ ਉਸ ਨੇ 1949 ਤੋਂ 1981 ਤੱਕ ਬਿਨਾਂ ਤਲਾਕ ਦਿੱਤੇ 105 ਮਹਿਲਾਵਾਂ ਨਾਲ ਵਿਆਹ ਕੀਤਾ।
ਸਭ ਤੋਂ ਮੱਜੇਦਾਰ ਗੱਲ ਹੈ ਕਿ ਇਸ ਵਿਅਕਤੀ ਦੀਆਂ ਪਤਨੀਆਂ ਇੱਕ ਦੂਜੇ ਨੂੰ ਨਹੀਂ ਜਾਣਦੀਆਂ ਸੀ। ਇੱਕ ਹੋਰ ਮੱਜੇਦਾਰ ਗੱਲ ਇਹ ਵੀ ਹੈ ਕਿ ਇਸ ਵਿਅਕਤੀ ਨੇ ਸਿਰਫ ਅਮਰੀਕਾ (American) ਮਹਿਲਾਵਾਂ ਨਾਲ ਹੀ ਨਹੀਂ ਸਗੋਂ 14 ਮੁਲਕਾਂ ਦੇ 27 ਸੂਬਿਆਂ ਨੂੰ ਵਿਆਹ ਲਈ ਚੁਣਿਆ।
ਵਿਆਹ ਲਈ ਕਰਦਾ ਸੀ ਫਰਜ਼ੀ ਆਈਡੀ ਦੀ ਵਰਤੋਂ
ਇਹ ਵਿਅਕਤੀ ਆਪਣੇ ਹਰ ਵਿਆਹ ਦੌਰਾਨ ਫਰਜ਼ੀ ਪਛਾਣ (Fake Id) ਦਾ ਇਸਤੇਮਾਲ ਕਰਦਾ ਸੀ। ਇਹ ਅਮਰੀਕੀ ਵਿਅਕਤੀ ਹਰ ਵਾਰ ਵਿਆਹ ਲਈ ਫਰਜ਼ੀ ਆਈਡੀ ਦੀ ਵਰਤੋਂ ਕਰਦਾ ਸੀ। ਵਿਆਹ ਤੋਂ ਬਾਅਦ ਇਹ ਵਿਅਕਤੀ ਆਪਣੀ ਪਤਨੀ ਦੇ ਪੈਸੇ ਅਤੇ ਕੀਮਤੀ ਸਮਾਨ ਲੈ ਕੇ ਭੱਜਦਾ ਰਹਿੰਦਾ ਸੀ।
ਇਸ ਤਰ੍ਹਾਂ ਫੜਿਆ ਗਿਆ
ਜਿਓਵਨੀ ਵਿਗਲੀਓਟੋ ਜੋ ਕਿ ਫਰਜ਼ੀ ਆਈਡੀ ਦੀ ਵਰਤੋਂ ਕਰਦਾ ਸੀ ਉਸ ਨੂੰ ਫੜਨਾ ਆਸਾਨ ਨਹੀਂ ਸੀ। ਸ਼ਾਰੋਨਾ ਕਲਾਰਕ ਨੇ ਤੈਅ ਕਰ ਲਿਆ ਸੀ ਕਿ ਉਹ ਜਿਓਵਨੀ ਨੂੰ ਲੱਭਣ ਦਾ ਸੰਕਲਪ ਕਰ ਲਿਆ ਸੀ। ਜਿਸ ਤੋਂ ਬਾਅਦ ਜਿਓਵਨੀ ਵਿਗਲੀਓਟੋ ਨੂੰ 28 ਦਸੰਬਰ, 1981 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਿਸ ਨੂੰ ਵੀ ਦੱਸਿਆ ਗਲਤ ਨਾਮ
ਪੁਲਿਸ ਹਿਰਾਸਤ ਵਿੱਚ ਵੀ ਉਸ ਨੇ ਆਪਣਾ ਨਾਮ ਬਦਲ ਕੇ ਚਕਮਾ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ (Police) ਪੁੱਛਗਿੱਛ ‘ਚ ਉਸ ਨੇ ਆਪਣਾ ਨਾਂ ਨਿਕੋਲਾਈ ਪੇਰੂਸਕੋਵ ਦੱਸਿਆ ਸੀ। ਇਹ ਵੀ ਦੱਸਿਆ ਕਿ ਉਹ ਇਟਲੀ ਦੇ ਸਿਸਲੀ ਦਾ ਵਸਨੀਕ ਸੀ ਅਤੇ ਉਸਦਾ ਜਨਮ 3 ਅਪ੍ਰੈਲ 1929 ਨੂੰ ਹੋਇਆ ਸੀ। ਪਰ ਇਹ ਸਭ ਗਲਤ ਸੀ।
ਇਹ ਵੀ ਪੜ੍ਹੋ
ਵਕੀਲ ਨੇ ਕੀਤਾ ਅਸਲ ਖੁਲਾਸਾ
ਵਕੀਲ (Lawyer) ਨੇ ਦੱਸਿਆ ਕਿ ਉਹ ਫਰੈਡ ਜਿਪ ਹੈ, ਜਿਸ ਦਾ ਜਨਮ 3 ਅਪ੍ਰੈਲ 1936 ਨੂੰ ਨਿਊਯਾਰਕ ‘ਚ ਹੋਇਆ ਸੀ। ਅਦਾਲਤ ਨੇ ਵਿਗਲੀਓਟੋ ਨੂੰ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ $336,000 ਦਾ ਜੁਰਮਾਨਾ ਵੀ ਲਗਾਇਆ। 1991 ਵਿੱਚ ਬ੍ਰੇਨ ਹੈਮਰੇਜ ਕਾਰਨ ਉਸਦੀ ਮੌਤ ਹੋ ਗਈ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ