ਅੱਤਵਾਦੀ ਰਿੰਦਾ ਅਤੇ ਲਖਵਿੰਦਰ ਲੰਡਾ ਦੇ 2 ਸਾਥੀ ਗ੍ਰਿਫ਼ਤਾਰ, 2 ਪਿਸਤੌਲਾਂ ਤੇ 300 ਕਾਰਤੂਸ ਵੀ ਬਰਾਮਦ, ਪੰਜਾਬ ਪੁਲਿਸ ਨੇ ਮਾਰੀ ਸੀ ਰੇਡ
ਪੰਜਾਬ ਪੁਲਿਸ ਨੇ ਛਾਪੇਮਾਰੀ ਦੌਰਾਨ ਹਰਵਿੰਦਰ ਸਿੰਘ ਰਿੰਦਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾ ਤੋਂ ਹਥਿਆਰਾਂ ਸਣੇ ਨਸ਼ੇ ਦੀ ਵੱਡੀ ਖੇਪ ਵੀ ਬਰਾਮਦ ਹੋਈ ਹੈ।

ਪੰਜਾਬ ਨਿਊਜ਼। ਤਰਨਤਾਰਨ ਵਿੱਚ ਪੰਜਾਬ ਪੁਲਿਸ ਵੱਲੋਂ ਅੱਤਵਾਦੀ ਲਖਬੀਰ ਸਿੰਘ ਲੰਡਾ ਅਤੇ ਹਰਵਿੰਦਰ ਸਿੰਘ ਰਿੰਦਾ (Harwinder Singh Rinda) ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੰਜਾਬ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਹਥਿਆਰਾਂ ਸਣੇ ਨਸ਼ੇ ਦੀ ਖੇਪ ਵੀ ਬਰਮਾਦ ਕੀਤੀ ਹੈ।
ਯੋਜਨ ਤਹਿਤ ਗ੍ਰਿਫ਼ਤਾਰ ਕੀਤਾ- DGP ਲਾਅ ਐਂਡ ਆਰਡਰ
ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਰੇ ਐਸਐਸਪੀਜ਼ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਆਪ੍ਰੇਸ਼ਨ ਨੂੰ ਸਫਲ ਬਣਾਉਣ ਲਈ ਮਜ਼ਬੂਤ ਪੁਲਿਸ (Police) ਟੀਮਾਂ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ ਦਾ ਮੁੱਖ ਮਕਸਦ ਭਾਰਤ ਵਿੱਚ ਅੱਤਵਾਦੀਆਂ, ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਗਠਜੋੜ ਨੂੰ ਤੋੜਨਾ ਹੈ। 364 ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਕਰੀਬ 2 ਹਜ਼ਾਰ ਪੁਲਿਸ ਕਰਮਚਾਰੀ ਸ਼ਾਮਲ ਸਨ।ਉਨ੍ਹਾਂ ਨੇ ਦੱਸਿਆ ਕੀ ਜਾਣਕਾਰੀ ਮਿਲਨ ਤੋਂ ਬਾਅਦ ਟੀਮ ਵੱਲੋਂ ਐਕਸ਼ਨ ਲਿਆ ਗਿਆ। ਜਿਸ ਤੋਂ ਬਾਅਦ ਪੂਰੀ ਯੋਜਨਾ ਬਣਾਈ ਗਈ।.@TarnTaranPolice achieves a breakthrough, arresting two associates of Rinda & recovering two pistols, including .30 bore Star Pistol and .45 bore along with 285 live cartridges of different bores, besides recovering 100 grams of Opium and 250Kgs Lahan.#ActionAgainstCrime (2/2)
— Punjab Police India (@PunjabPoliceInd) June 25, 2023ਇਹ ਵੀ ਪੜ੍ਹੋ