ਆਖ਼ਰਕਾਰ ਪੁਲਿਸ ਦੇ ਹੱਥੇ ਚੜ੍ਹ ਹੀ ਗਈ ਡਾਕੂ ਹਸੀਨਾ, ਲੁਧਿਆਣਾ ਲੁੱਟ ਕਾਂਡ ਦੀ ਮਾਸਟਰਮਾਈਂਡ ਮੋਨਾ ਅਤੇ ਉਸਦਾ ਪਤੀ ਉੱਤਰਾਖੰਡ ਤੋਂ ਗ੍ਰਿਫ਼ਤਾਰ
Ludhiana Cash Loot Case: ਮਨਦੀਪ ਮੋਨਾ ਅਤੇ ਉਸ ਦੀ ਪਤੀ ਜਸਵਿੰਦਰ ਜੱਸਾ ਨੂੰ ਪੁਲਿਸ ਨੇ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਦੋਵਾਂ ਖਿਲਾਫ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।
Ludhiana Cash Van Loot Case: ਲੁਧਿਆਣਾ ਲੁੱਟ ਮਾਮਲੇ ਦੀ ਮਾਸਟਰ ਮਾਈਂਡ ਮਨਦੀਪ ਮੋਨਾ (Mandeep Mona) ਅਤੇ ਉਸਦੇ ਪਤੀ ਜਸਵਿੰਦਰ ਜੱਸਾ ਆਖਰਕਾਰ ਪੁਲਿਸ ਦੇ ਹੱਥੇ ਚੜ੍ਹ ਹੀ ਗਏ। ਪੁਲਿਸ ਨੇ ਦੋਵਾਂ ਨੂੰ ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਵਾਂ ਖਿਲਾਫ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ। ਦੱਸ ਦੇਈਏ ਕਿ ਮਨਦੀਪ ਮੋਨਾ ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਮਾਸਟਰ ਮਾਈਂਡ ਹੈ। ਪੁਲਿਸ ਨੂੰ ਦੋਵਾਂ ਪਤੀ- ਪਤਨੀ ਦੇ ਨੇਪਾਲ ਭੱਜਣ ਦਾ ਇਨਪੁਟ ਸੀ ਇਸ ਲਈ ਪੁਲਿਸ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਤੇਜ਼ੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਮੋਨਾ ਦੇ ਇੱਕ ਹੋਰ ਸਾਥੀ ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕੀਤਾ ਹੈ।
DGP ਪੰਜਾਬ ਨੇ ਟਵੀਟ ਕਰ ਜਾਣਕਾਰੀ ਦਿੱਤੀ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੁਧਿਆਣਾ ਲੁੱਟ ਦੀ ਕਿੰਗਪਿਨ ਮਨਦੀਪ ਮੋਨਾ ਅਤੇ ਉਸ ਦੀ ਪਤੀ ਜਸਵਿੰਦਰ ਜੱਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੂੰ ਪੁਲਿਸ ਨੇ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
Proud of @Ludhiana_Police & Counter Intelligence unit to solve the CMS Cash Robbery Case after arresting fugitive Mandeep Kaur @ Mona & her Husband Jaswinder Singh from #Uttarakhand
Kingpin of #LudhianaCashVanRobbery arrested in less than 100 hrs. (1/2) pic.twitter.com/VF2xkDVV83
— DGP Punjab Police (@DGPPunjabPolice) June 17, 2023
ਇਹ ਵੀ ਪੜ੍ਹੋ
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਹੁਣ ਮਨਦੀਪ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਜੱਸਾ ਨੂੰ ਲੈ ਕੇ ਲੁਧਿਆਣਾ ਲੈ ਕੇ ਆ ਰਹੀ ਹੈ। ਲੁਧਿਆਣਾ ਪੁਲਿਸ ਕਮਿਸ਼ਨਰ (Police Commissioner) ਮਨਦੀਪ ਸਿੰਘ ਸਿੱਧੂ ਜਲਦ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਵੀ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਹੁਣ ਤੱਕ 9 ਲੋਕਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
8.49 ਲੁੱਟ ਦੀ ਮਾਸਟਰਮਾਈਂਡ ਹੈ ਮੋਨਾ
ਮਨਦੀਪ ਮੋਨਾ ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਹੈ। ਮਨਦੀਪ ਮੋਨਾ ਪਿੰਡ ਡੇਹਲੋਂ ਦੀ ਰਹਿਣ ਵਾਲੀ ਹੈ। ਮੋਨਾ ਦੇ ਦੋ ਭਰਾ ਕਾਕਾ ਅਤੇ ਹਰਪ੍ਰੀਤ ਹਨ। ਹਰਪ੍ਰੀਤ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦ ਕਿ ਕਾਕਾ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਮੋਨਾ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਪਤੀ ਜਸਵਿੰਦਰ ਜੱਸਾ ਵੀ ਇਸ ਲੁੱਟ ਦੇ ਮਾਮਲੇ ਵਿੱਚ ਸ਼ਮਾਲ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ