Ludhiana Cash Van ਲੁੱਟ ਮਾਮਲੇ ‘ਚ ਰੱਦ ਹੋਵੇਗਾ ਕੰਪਨੀ ਦਾ ਲਾਈਸੈਂਸ!, ਪੁਲਿਸ ਕਮਿਸ਼ਨਰ ਬੋਲੇ-ਜੁਗਾੜੂ ਸਿਸਟਮ ਨਾਲ ਚੱਲ ਰਿਹਾ ਸੀ ਕੰਮ
Crime News: ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਕੰਪਨੀ ਚ ਲੱਗੀ ਕਿਸੇ ਵੀ ਬਿਜਲੀ ਦੀ ਤਾਰ ਨੂੰ ਕਟ ਦਿੱਤਾ ਜਾਵੇ ਤਾਂ ਇਸ ਦੇ ਸੈਂਸਰ ਤੁਰੰਤ ਕੰਮ ਕਰਨੇ ਬੰਦ ਹੋ ਜਾਣਗੇ।
ਲੁਧਿਆਣਾ ਨਿਊਜ਼। ਬੀਤੀ 11 ਜੂਨ ਨੂੰ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ 8.49 ਕਰੋੜ ਦੀ ਲੁੱਟ ਮਾਮਲੇ ਚ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਕ ਵਾਰ ਮੁੱੜ ਤੋਂ ਕੈਸ਼ ਵੈਨ ਕੰਪਨੀ ਸੀਐਮਐਸ ‘ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਕੰਪਨੀ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਬਿਲਕੁੱਲ ਵੀ ਸਹੀ ਨਹੀਂ ਸਨ। ਜਿਸ ਕਰਨ ਲੁਟੇਰੇ ਇਸ ਘਟਨਾ ਨੂੰ ਅੰਜ਼ਾਮ ਦੇ ਬੜੇ ਹੀ ਆਰਾਮ ਨਾਲ ਫਰਾਰ ਹੋ ਗਏ। ਉਥੇ ਹੀ ਉਨ੍ਹਾਂ ਕੰਪਨੀ ਵੱਲੋਂ ਜੁਗਾੜੂ ਤੌਰ ਤੇ ਲਗਾਏ ਸੈਂਸਰ ਸਿਸਟਮਾਂ ਕਰਕੇ ਕ੍ਰਾਈਮ ਨੂੰ ਦਸਤਕ ਦੇਣ ਦੀ ਵੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਰੱਖਿਆ ਵਿਵਸਥਾ ਸਹੀ ਹੁੰਦੀ ਤਾਂ ਅਜਿਹਾ ਕਦੇ ਨਹੀਂ ਹੋਣਾ ਸੀ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਇਸ ਘਟਨਾ ਦੇ ਵਿਚ ਸੀਐਮਐਸ ਕੰਪਨੀ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਹਿਫ਼ਾਜ਼ਤ ਕਰਨ ਵਾਲੀ ਇਸ ਕੰਪਨੀ ਕੋਲ ਸੁਰੱਖਿਆ ਪ੍ਰਬੰਧਾਂ ਦਾ ਕੋਈ ਵੀ ਸਹੀ ਇੰਤਜ਼ਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਕ੍ਰਾਈਮ ਨੂੰ ਸੱਦਾ ਦੇਣ ਦੇ ਲਈ ਕੰਪਨੀ ਨੇ ਜੁਗਾੜੂ ਤੌਰ ਤੇ ਅਰੇਂਜਮੈਂਟ ਕੀਤੇ ਹੋਏ ਹਨ।
ਜੁਗਾੜੂ ਸਿਸਟਮ ਨਾਲ ਚੱਲ ਰਹੀ ਸੀ ਕੰਪਨੀ- ਸੀਪੀ
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਕੰਪਨੀ ਵੱਲੋਂ ਜੋ ਵੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਿਸਟਮ ਲਗਾਏ ਗਏ ਨੇ ਉਹ ਸਭ ਫੇਲ ਸਾਬਤ ਹੋਏ ਨੇ। ਉਨ੍ਹਾਂ ਕਿਹਾ ਕਿ ਜਿਸ ਸਮੇਂ ਚੋਰੀ ਹੋਈ ਹੈ ਉੱਸ ਸਮੇਂ ਇਕ ਤਾਰ ਨੂੰ ਕੱਟ ਦਿੱਤਾ ਗਿਆ ਸੀ। ਜਿਸ ਨਾਲ ਸਾਰਾ ਸਿਸਟਮ ਬੰਦ ਹੋ ਗਿਆ ਅਤੇ ਮੁਲਜ਼ਮ ਲੁਟੇਰੇ ਅਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾਂ ਸਿਕਉਰਿਟੀ ਵਿੱਚ ਹਥਿਆਰਾਂ ਨਾਲ ਲੈਸ ਸੁਰੱਖਿਆ ਮੁਲਾਜ਼ਮਾਂ ਤੇ ਵੀ ਸਵਾਲ ਚੁੱਕੇ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਹ ਸੁਰੱਖਿਆ ਮੁਲਾਜ਼ਮ ਆਪਣੀ ਰਾਇਫ਼ਲਸ ਨੂੰ ਆਪਣੇ ਉਪਰ ਰੱਖ ਕੇ ਸੁੱਤੇ ਹੋਏ ਦਿਖਾਈ ਦਿੱਤੇ, ਜੋ ਕੰਪਨੀ ਦੀ ਸਭ ਤੋਂ ਵੱਡੀ ਲਾਪਰਵਾਹੀ ਹੈ।
ਇਹ ਵੀ ਪੜ੍ਹੋ
ਇਸ ਤੋਂ ਇਲਾਵਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਕੰਪਨੀ ਦਾ ਲਾਈਸੈਂਸ ਕੈਂਸਲ ਦੀ ਕਰਮ ਦੀ ਮੰਗ ਕਰਦੇ ਨੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਮੀਡੀਆ ਨੂੰ ਗਲਤ ਖਬਰਾਂ ਨਾ ਚਲਾਉਣ ਦੀ ਹਦਾਇਤ ਦਿੰਦਿਆ ਕਿਹਾ ਮੀਡੀਆ ਅਦਾਰਿਆਂ ਵੱਲੋਂ ਜੋ ਵੀ ਅੰਕੜੇ ਨਸ਼ਰ ਜਾਣ, ਉਹ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਚਲਾਏ ਜਾਣ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਭਾਲ ਲਈ ਕੁੱਲ 26 ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਛੇਤੀ ਹੀ ਲੁਟੇਰਿਆਂ ਤੱਕ ਪਹੁੰਚ ਜਾਵੇਗੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ