Ludhiana Loot: ਲੁਧਿਆਣਾ ‘ਚ 8.49 ਕਰੋੜ ਦੀ ਹੋਈ ਸੀ ਲੁੱਟ, ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ, ADCP ਬੋਲੇ-ਕੰਪਨੀ ਦੀ ਵੱਡੀ ਲਾਪਰਵਾਹੀ
ਲੁਧਿਆਣਾ 'ਚ ਸ਼ਨੀਵਾਰ ਨੂੰ 10 ਹਥਿਆਰਬੰਦ ਲੁਟੇਰਿਆਂ ਨੇ ਨਿਊ ਰਾਜਗੁਰੂ ਨਗਰ 'ਚ ਕੈਸ਼ ਕੈਰੀ ਕਰਨ ਵਾਲੀ ਕੰਪਨੀ CMS ਦੇ ਦਫਤਰ 'ਚ ਦਾਖਲ ਹੋ ਕੇ 7 ਨਹੀਂ 8.49 ਕਰੋੜ ਰੁਪਏ ਲੁੱਟ ਕੀਤੀ ਸੀ। ਏਡੀਸੀਪੀ ਸ਼ੁਭਮ ਅਗਰਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਲੁਧਿਆਣਾ। ਸ਼ਹਿਰ ਦੇ ਰਾਜ ਗੁਰੂ ਨਗਰ ਦੇ ਵਿੱਚ ਸ਼ਨੀਵਾਰ ਨੂੰ ਹੋਈ ਲੁੱਟ ਦੇ ਮਾਮਲੇ ਦੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਇੱਥੇ 7 ਨਹੀਂ 8.49 ਕਰੋੜ ਦੀ ਲੁੱਟ ਹੋਈ ਹੈ। ਏਡੀਸੀਪੀ (ADCP) ਸ਼ੁਭਮ ਅਗਰਵਾਲ ਵੱਲੋਂ ਮੀਡੀਆ ਦੇ ਨਾਲ ਘਟਨਾ ਵਾਲੀ ਥਾਂ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਉਨ੍ਹਾਂ ਵੱਲੋਂ ਹਰ ਇੱਕ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੁੱਲ ਲੁੱਟ ਦੀ ਗੱਲ ਕੀਤੀ ਜਾਵੇ ਤਾਂ 8.49 ਕਰੋੜ ਰੁਪਏ ਦੀ ਲੁੱਟ ਹੋਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਕੰਪਨੀ (Company) ਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ ਕਿ ਕਿੰਨਾ ਕੈਸ਼ ਲੁਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ।


