ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਕਿਸਤਾਨ ‘ਚ ਜ਼ੁਲਮ ਖਿਲਾਫ ਮੂੰਹ ਖੋਲ੍ਹਣਾ ਗੁਨਾਹ, ਮਸ਼ਹੂਰ ਵਕੀਲ ਨੂੰ ਅਭਿਨੇਤਰੀ ਪਤਨੀ ਦੇ ਸਾਹਮਣੇ ISI ਨੇ ਕੀਤਾ ਅਗਵਾ!

ਪਾਕਿਸਤਾਨ 'ਚ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਹੋਈ ਹਿੰਸਾ ਤੋਂ ਬਾਅਦ ਸਰਕਾਰ ਨੇ ਪੀਟੀਆਈ ਨੇਤਾਵਾਂ ਨੂੰ ਜੇਲ 'ਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਾਕਿਸਤਾਨ 'ਚ ਜ਼ੁਲਮ ਖਿਲਾਫ ਮੂੰਹ ਖੋਲ੍ਹਣਾ ਗੁਨਾਹ, ਮਸ਼ਹੂਰ ਵਕੀਲ ਨੂੰ ਅਭਿਨੇਤਰੀ ਪਤਨੀ ਦੇ ਸਾਹਮਣੇ ISI ਨੇ ਕੀਤਾ ਅਗਵਾ!
Follow Us
tv9-punjabi
| Published: 02 Jun 2023 19:31 PM IST
ਪਾਕਿਸਤਾਨ ‘ਚ ਸਰਕਾਰ ਨੇ ਇਸ ਵਿਰੁੱਧ ਉੱਠੀ ਹਰ ਆਵਾਜ਼ ਨੂੰ ਦਬਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ (ਪਾਕਿਸਤਾਨ ਤਹਿਰੀਕ-ਏ-ਇਨਸਾਫ) ਦੇ ਵੱਡੇ ਨੇਤਾਵਾਂ ਅਤੇ ਵਰਕਰਾਂ ਨੂੰ ਲਗਾਤਾਰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ। ਪਾਕਿਸਤਾਨ ਦੀ ਮਸ਼ਹੂਰ ਵਕੀਲ ਅਤੇ ਅਦਾਕਾਰਾ ਮਨਸ਼ਾ ਪਾਸ਼ਾ ਦੇ ਪਤੀ ਜਿਬਰਾਨ ਨਸੀਰ ਨੂੰ ਦਿਨ ਦਿਹਾੜੇ ਸੜਕ ਤੋਂ ਅਗਵਾ ਕਰ ਲਿਆ ਗਿਆ ਹੈ। ਮਨਸ਼ਾ ਪਾਸ਼ਾ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਉਹ ਦੋਵੇਂ ਬੀਤੀ ਰਾਤ ਘਰ ਪਰਤ ਰਹੇ ਸਨ। ਉਦੋਂ ਕਰੀਬ 15 ਅਣਪਛਾਤੇ ਵਿਅਕਤੀਆਂ ਨੇ ਹੱਥਾਂ ਵਿੱਚ ਪਿਸਤੌਲ ਲੈ ਕੇ ਉਨ੍ਹਾਂ ਦੇ ਪਤੀ ਨੂੰ ਅਗਵਾ ਕਰ ਲਿਆ। ਉਹ ਜਿਬਰਾਨ ਨੂੰ ਜ਼ਬਰਦਸਤੀ ਕਾਰ ਤੋਂ ਉਤਾਰ ਕੇ ਆਪਣੇ ਨਾਲ ਲੈ ਗਏ। ਪਾਸ਼ਾ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਪੁਲਿਸ ਉਨ੍ਹਾਂ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਨਹੀਂ ਕਰ ਰਹੀ ਸੀ। ਪਰ ਵਿਵਾਦ ਵਧਣ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ।

ਡਿਨਰ ਤੋਂ ਵਾਪਸ ਆਉਂਦੇ ਸਮੇਂ ਕੀਤਾ ਅਗਵਾ

ਪਾਕਿਸਤਾਨੀ ਅਦਾਕਾਰਾ ਮਨਸ਼ਾ ਪਾਸ਼ਾ ਨੇ ਦੱਸਿਆ ਕਿ ਉਹ ਦੋਵੇਂ 1 ਜੂਨ ਨੂੰ ਰਾਤ ਕਰੀਬ 11 ਵਜੇ ਕਰਾਚੀ ‘ਚ ਡਿਨਰ ਤੋਂ ਵਾਪਸ ਆ ਰਹੇ ਸਨ। ਉਦੋਂ ਹੀ ਇੱਕ ਚਿੱਟੇ ਰੰਗ ਦੀ ਟੋਇਟਾ ਕਾਰ ਨੇ ਖੱਬੇ ਪਾਸੇ ਤੋਂ ਸਾਨੂੰ ਟੱਕਰ ਮਾਰ ਦਿੱਤੀ ਅਤੇ ਸਾਨੂੰ ਰੁਕਣ ਲਈ ਮਜਬੂਰ ਕਰ ਦਿੱਤਾ। ਇਸੇ ਦੌਰਾਨ ਪਿੱਛੇ ਤੋਂ ਇੱਕ ਸਿਲਵਰ ਰੰਗ ਦੀ ਕੋਰੋਲਾ ਆਈ। ਸਾਨੂੰ ਘੇਰ ਲਿਆ ਗਿਆ। ਫਿਰ ਸਾਦੇ ਕੱਪੜਿਆਂ ਵਿਚ 15 ਦੇ ਕਰੀਬ ਵਿਅਕਤੀ ਦੋਵੇਂ ਕਾਰਾਂ ਤੋਂ ਹੇਠਾਂ ਉਤਰੇ, ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਉਨ੍ਹਾਂ ਨੇ ਬੰਦੂਕ ਦੀ ਨੋਕ ‘ਤੇ ਆਪਣੇ ਪਤੀ ਨੂੰ ਕਾਰ ‘ਚੋਂ ਬਾਹਰ ਕੱਢਿਆ। ਫਿਰ ਉਹ ਜਿਬਰਾਨ ਨਸੀਰ ਨੂੰ ਕਿਸੇ ਅਣਜਾਣ ਥਾਂ ‘ਤੇ ਲੈ ਗਏ।

ਮਨੁੱਖੀ ਅਧਿਕਾਰਾਂ ਲਈ ਚੁੱਕ ਰਹੇ ਆਵਾਜ਼

ਜਿਬਰਾਨ ਨਸੀਰ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਉਹ ਸਾਲ 2018 ਵਿੱਚ ਆਜ਼ਾਦ ਚੋਣ ਵੀ ਲੜ ਚੁੱਕੇ ਹਨ। ਉਹ ਪਾਕਿਸਤਾਨ ਵਿਚ ਆਮ ਲੋਕਾਂ ‘ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਲੜਦਾ ਰਹੇ ਹਨ। ਇਮਰਾਨ ਖਾਨ ਦੀ ਪਾਰਟੀ ਦੇ ਨੇਤਾਵਾਂ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਖਿਲਾਫ ਆਰਮੀ ਐਕਟ ਦੇ ਤਹਿਤ ਕੇਸ ਚਲਾਏ ਜਾ ਰਹੇ ਹਨ, ਉਸ ਖਿਲਾਫ ਵੀ ਜਿਬਰਾਨ ਨੇ ਆਵਾਜ਼ ਉਠਾਈ ਹੈ। ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਤਰ੍ਹਾਂ ਅਗਵਾ ਕਰਨ ਦੀ ਆਲੋਚਨਾ ਕੀਤੀ ਹੈ।
View this post on Instagram

A post shared by Mansha Pasha (@manshapasha)

ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਟਵੀਟ ਕਰਕੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੀ ਕਾਮਨਾ ਕੀਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਦੀ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਸ਼ਿਰੀਨ ਮਜ਼ਾਰੀ ਦੀ ਬੇਟੀ ਨੇ ਵੀ ਟਵੀਟ ਕੀਤਾ ਕਿ ਇਹ ਬਿਲਕੁਲ ਪਾਗਲਪਨ ਹੈ, ਇਸ ਲਈ ਸ਼ਬਦ ਨਹੀਂ ਹਨ।

ਪਾਕਿ ਖੁਫੀਆ ਏਜੰਸੀ ਆਈਐਸਆਈ ਦਾ ਹੱਥ

ਇਸ ਪੂਰੀ ਘਟਨਾ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦਾ ਹੱਥ ਦੱਸਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਕਿਡਨੈਪਿੰਗ ਕੀਤੀ ਗਈ ਹੈ, ਉਹ ਤਰੀਕਾ ਆਈਐਸਆਈ ਦਾ ਹੀ ਹੈ। ਉਹ ਇਸ ਤਰ੍ਹਾਂ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਦੀ ਹੈ। ਹਾਲਾਂਕਿ ਉਸ ਦਾ ਨਾਂ ਕਦੇ ਨਹੀਂ ਸਾਹਮਣੇ ਆਉਂਦਾ। ਜਿਬਰਾਨ ਨਸੀਰ ਦੀ ਪਤਨੀ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਸ਼ਿਕਾਇਤ ਵੀ ਦਰਜ ਨਹੀਂ ਕਰ ਰਹੀ ਸੀ, ਪਰ ਵਿਵਾਦ ਵਧਣ ਮਗਰੋਂ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਪੀਐਮ ਮੋਦੀ ਨੇ ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਟੀਮ ਨਾਲ ਕੀਤੀ ਖਾਸ ਮੁਲਾਕਾਤ
ਪੀਐਮ ਮੋਦੀ ਨੇ ਭਾਰਤੀ ਮਹਿਲਾ ਵਿਸ਼ਵ ਚੈਂਪੀਅਨ ਟੀਮ ਨਾਲ ਕੀਤੀ ਖਾਸ ਮੁਲਾਕਾਤ...
ਪ੍ਰਕਾਸ਼ ਪੁਰਬ 'ਤੇ ਲੁਧਿਆਣਾ 'ਚ ਸ਼ਖਸ ਨੇ 13 ਰੁਪਏ 'ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ
ਪ੍ਰਕਾਸ਼ ਪੁਰਬ 'ਤੇ ਲੁਧਿਆਣਾ 'ਚ ਸ਼ਖਸ ਨੇ 13 ਰੁਪਏ 'ਚ ਸ਼ਰਟ ਦੇਣ ਦਾ ਕੀਤਾ ਸੀ ਦਾਅਵਾ, ਨਹੀਂ ਖੁੱਲ੍ਹੀ ਦੁਕਾਨ ਤਾਂ ਭੜਕੇ ਲੋਕ...
Prakash Purab : ਗੁਰੂ ਨਾਨਕ ਜਯੰਤੀ 'ਤੇ ਪਰਮਾਤਮਾ ਦੇ ਦਰ 'ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ
Prakash Purab : ਗੁਰੂ ਨਾਨਕ ਜਯੰਤੀ 'ਤੇ ਪਰਮਾਤਮਾ ਦੇ ਦਰ 'ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ...
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ - ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ - ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ...
Punjab University ਵਿਵਾਦ 'ਚ ਨਿੱਤਰੇ ਚੰਨੀ, RSS ਅਤੇ BJP ਤੇ ਲਾਏ ਕੱਸ-ਕੱਸ ਕੇ ਨਿਸ਼ਾਨੇ
Punjab University ਵਿਵਾਦ 'ਚ ਨਿੱਤਰੇ ਚੰਨੀ, RSS ਅਤੇ  BJP ਤੇ ਲਾਏ ਕੱਸ-ਕੱਸ ਕੇ ਨਿਸ਼ਾਨੇ...
ICC Women World Cup 2025 'ਚ Team India ਦੀ ਜਿੱਤ 'ਤੇ ਅਮਨਜੋਤ ਕੌਰ ਦੇ ਘਰ ਜਸ਼ਨ, ਬੇਸਬਰੀ ਨਾਲ ਧੀ ਦੀ ਉਡੀਕ
ICC Women World Cup 2025 'ਚ Team India ਦੀ ਜਿੱਤ 'ਤੇ ਅਮਨਜੋਤ ਕੌਰ ਦੇ ਘਰ ਜਸ਼ਨ, ਬੇਸਬਰੀ ਨਾਲ ਧੀ ਦੀ ਉਡੀਕ...
Womens Won World Cup Final: Shefali Verma ਦੇ ਘਰ ਦੀਵਾਲੀ ਵਰਗਾ ਮਾਹੌਲ, ਪਟਾਕੇ ਚਲਾ ਕੇ ਮਣਾਇਆ ਜਸ਼ਨ
Womens Won World Cup Final: Shefali Verma ਦੇ ਘਰ ਦੀਵਾਲੀ ਵਰਗਾ ਮਾਹੌਲ, ਪਟਾਕੇ ਚਲਾ ਕੇ ਮਣਾਇਆ ਜਸ਼ਨ...
Womens Won World Cup Final: ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ
Womens Won World Cup Final: ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ...
ਕਬੱਡੀ ਖਿਡਾਰੀ ਦਾ ਕਤਲ ਮਾਮਲਾ, ਪਰਿਵਾਰ ਦਾ ਸਸਕਾਰ ਕਰਨ ਤੋਂ ਇਨਕਾਰ, ਮੁਲਜ਼ਮਾਂ ਨੇ ਦੱਸੀ ਪੁਰਾਣੀ ਰੰਜਿਸ਼ ਦੀ ਗੱਲ
ਕਬੱਡੀ ਖਿਡਾਰੀ ਦਾ ਕਤਲ ਮਾਮਲਾ, ਪਰਿਵਾਰ ਦਾ ਸਸਕਾਰ ਕਰਨ ਤੋਂ ਇਨਕਾਰ, ਮੁਲਜ਼ਮਾਂ ਨੇ ਦੱਸੀ ਪੁਰਾਣੀ ਰੰਜਿਸ਼ ਦੀ ਗੱਲ...