AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕੀ ਸੱਚਮੁੱਚ ਮਹਿੰਗੀ ਪੈਂਦੀ ਹੈ ‘No Cost EMI’? ਰੀਟੇਲਰਾਂ ਦਾ ਦਾਅਵਾ- ਸਕੀਮ ਹਟਦੇ ਹੀ ਘੱਟ ਜਾਣਗੇ ਫੋਨਾਂ ਦੇ ਦਾਮ

ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਫੋਨ ਸਸਤੇ ਹੋ ਸਕਦੇ ਹਨ। ਆਲ ਇੰਡੀਆ ਮੋਬਾਈਲ ਰੀਟੇਲਰਜ਼ ਐਸੋਸੀਏਸ਼ਨ (AIMRA) ਨੇ ਸੈਮਸੰਗ, ਐਪਲ, ਸ਼ਿਓਮੀ (Xiaomi), ਵੀਵੋ, ਓਪੋ ਅਤੇ ਰੀਅਲਮੀ ਵਰਗੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਤੋਂ 'ਨੋ ਕੋਸਟ ਈ.ਐੱਮ.ਆਈ.' (No Cost EMI) ਸਕੀਮਾਂ ਬੰਦ ਕਰਨ ਦੀ ਮੰਗ ਕੀਤੀ ਹੈ।

ਕੀ ਸੱਚਮੁੱਚ ਮਹਿੰਗੀ ਪੈਂਦੀ ਹੈ 'No Cost EMI'? ਰੀਟੇਲਰਾਂ ਦਾ ਦਾਅਵਾ- ਸਕੀਮ ਹਟਦੇ ਹੀ ਘੱਟ ਜਾਣਗੇ ਫੋਨਾਂ ਦੇ ਦਾਮ
tv9-punjabi
| Published: 02 Aug 2026 13:04 PM IST
Share

ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਮੋਬਾਈਲ ਫੋਨ ਸਸਤੇ ਹੋ ਸਕਦੇ ਹਨ। ਆਲ ਇੰਡੀਆ ਮੋਬਾਈਲ ਰੀਟੇਲਰਜ਼ ਐਸੋਸੀਏਸ਼ਨ (AIMRA) ਨੇ ਸੈਮਸੰਗ, ਐਪਲ, ਸ਼ਿਓਮੀ (Xiaomi), ਵੀਵੋ, ਓਪੋ ਅਤੇ ਰੀਅਲਮੀ ਵਰਗੀਆਂ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਤੋਂ ‘ਨੋ ਕੋਸਟ ਈ.ਐੱਮ.ਆਈ.’ (No Cost EMI) ਸਕੀਮਾਂ ਬੰਦ ਕਰਨ ਦੀ ਮੰਗ ਕੀਤੀ ਹੈ। ਰੀਟੇਲਰਾਂ ਦਾ ਤਰਕ ਹੈ ਕਿ ਇਹਨਾਂ ਸਕੀਮਾਂ ‘ਤੇ ਆਉਣ ਵਾਲੀ ਲਾਗਤ ਨੂੰ ਪਹਿਲਾਂ ਹੀ ਫੋਨ ਦੀ ਕੁੱਲ ਕੀਮਤ ਵਿੱਚ ਜੋੜ ਦਿੱਤਾ ਜਾਂਦਾ ਹੈ, ਜਿਸ ਕਾਰਨ ਸਾਰੇ ਗਾਹਕਾਂ ਨੂੰ ਜ਼ਿਆਦਾ ਕੀਮਤ ਚੁਕਾਉਣੀ ਪੈਂਦੀ ਹੈ।

ਨੋ ਕੋਸਟ ਈ.ਐੱਮ.ਆਈ. ‘ਤੇ ਕਿਉਂ ਉੱਠੇ ਸਵਾਲ?

‘ਇਕਨਾਮਿਕ ਟਾਈਮਜ਼’ ਦੀ ਰਿਪੋਰਟ ਦੇ ਅਨੁਸਾਰ, ਆਲ ਇੰਡੀਆ ਮੋਬਾਈਲ ਰੀਟੇਲਰਜ਼ ਐਸੋਸੀਏਸ਼ਨ ਨੇ ਸੈਮਸੰਗ, ਵੀਵੋ, ਐਪਲ, ਸ਼ਿਓਮੀ, ਓਪੋ ਅਤੇ ਰੀਅਲਮੀ ਵਰਗੀਆਂ ਕੰਪਨੀਆਂ ਨੂੰ ਪੱਤਰ ਲਿਖ ਕੇ ਨੋ ਕੋਸਟ ਈ.ਐੱਮ.ਆਈ. ਸਕੀਮ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ 24 ਮਹੀਨਿਆਂ ਤੱਕ ਚੱਲਣ ਵਾਲੀ ਨੋ ਕੋਸਟ ਈ.ਐੱਮ.ਆਈ. ਸਕੀਮ ਦੀ ਲਾਗਤ ਕੰਪਨੀਆਂ ਨੂੰ ਫੋਨ ਦੀ ਕੀਮਤ ਦਾ ਲਗਭਗ 17 ਤੋਂ 19 ਪ੍ਰਤੀਸ਼ਤ ਤੱਕ ਪੈਂਦੀ ਹੈ। ਇਹੋ ਖਰਚਾ ਬਾਅਦ ਵਿੱਚ ਫੋਨ ਦੀ ਰਿਟੇਲ ਕੀਮਤ ਵਿੱਚ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਸਾਰੇ ਗਾਹਕਾਂ ਲਈ ਸਮਾਰਟਫੋਨ ਮਹਿੰਗੇ ਹੋ ਜਾਂਦੇ ਹਨ ਚਾਹੇ ਉਹ ਈ.ਐੱਮ.ਆਈ. ‘ਤੇ ਖਰੀਦਣ ਜਾਂ ਨਕਦ ਭੁਗਤਾਨ ਕਰਨ।

ਰੀਟੇਲਰਾਂ ਨੇ ਕੀ ਦਿੱਤਾ ਸੁਝਾਅ?

ਈ.ਟੀ. (ET) ਦੀ ਰਿਪੋਰਟ ਅਨੁਸਾਰ, AIMRA ਦੇ ਚੇਅਰਮੈਨ ਕੈਲਾਸ਼ ਲਖਿਆਣੀ ਨੇ ਸੁਝਾਅ ਦਿੱਤਾ ਹੈ ਕਿ ਕੰਪਨੀਆਂ ਨੋ ਕੋਸਟ ਈ.ਐੱਮ.ਆਈ. ਦੀ ਥਾਂ ਆਮ ਵਿਆਜ ਵਾਲੇ ਕੰਜ਼ਿਊਮਰ ਲੋਨ ਮਾਡਲ ਨੂੰ ਅਪਣਾਉਣ। ਉਨ੍ਹਾਂ ਦਾ ਕਹਿਣਾ ਹੈ ਕਿ ਆਟੋਮੋਬਾਈਲ ਅਤੇ ਹਾਊਸਿੰਗ ਸੈਕਟਰ ਵਿੱਚ ਪਹਿਲਾਂ ਤੋਂ ਹੀ ਇਹ ਪ੍ਰਣਾਲੀ ਲਾਗੂ ਹੈ। ਇਸ ਨਾਲ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ ਘੱਟ ਹੋ ਸਕਦੀ ਹੈ, ਜਦੋਂ ਕਿ ਬੈਂਕ ਅਤੇ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ (NBFCs) ਗਾਹਕਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਲੰਬੇ ਸਮੇਂ ਇੱਥੋਂ ਤੱਕ ਕਿ 48 ਮਹੀਨਿਆਂ ਤੱਕ ਦਾ ਲੋਨ ਵੀ ਦੇ ਸਕਦੀਆਂ ਹਨ। ਐਸੋਸੀਏਸ਼ਨ ਦਾ ਮੰਨਣਾ ਹੈ ਕਿ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਫਾਈਨਾਂਸ ਦੀ ਸੁਵਿਧਾ ਮਿਲਣ ਦੀ ਸੰਭਾਵਨਾ ਵੀ ਵਧੇਗੀ।

ਕੰਪਨੀਆਂ ਅਤੇ ਇੰਡਸਟਰੀ ਦਾ ਕੀ ਹੈ ਕਹਿਣਾ?

ਇੰਡਸਟਰੀ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਨੋ ਕੋਸਟ ਈ.ਐੱਮ.ਆਈ. ਖ਼ਤਮ ਹੁੰਦੀ ਹੈ, ਤਾਂ ਵਿਆਜ ਦਾ ਬੋਝ ਸਿੱਧਾ ਉਸ ਗਾਹਕ ‘ਤੇ ਪਵੇਗਾ ਜੋ ਲੋਨ ਲੈ ਕੇ ਫੋਨ ਖਰੀਦੇਗਾ। ਦੂਜੇ ਪਾਸੇ, ਜੋ ਗਾਹਕ ਪੂਰੀ ਕੀਮਤ ਦਾ ਇੱਕਮੁਸ਼ਤ ਭੁਗਤਾਨ ਕਰਨਗੇ, ਉਨ੍ਹਾਂ ਨੂੰ ਫੋਨ ਘੱਟ ਕੀਮਤ ‘ਚ ਮਿਲ ਸਕਦਾ ਹੈ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਆਮ ਕੰਜ਼ਿਊਮਰ ਲੋਨ ਦਾ ਵਿਆਜ ਅਕਸਰ ਉਸ ਲਾਗਤ ਤੋਂ ਘੱਟ ਹੁੰਦਾ ਹੈ, ਜੋ ਕੰਪਨੀਆਂ ਨੋ ਕੋਸਟ ਈ.ਐੱਮ.ਆਈ. ਦੇਣ ਲਈ ਬਰਦਾਸ਼ਤ ਕਰਦੀਆਂ ਹਨ।

AIMRA ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਇੱਕੋ ਜਿਹੇ ਸਪੈਸੀਫਿਕੇਸ਼ਨ ਵਾਲੇ ਕੁਝ ਸਮਾਰਟਫੋਨਾਂ ਦੀਆਂ ਕੀਮਤਾਂ ਵਿੱਚ ਵੀ ਨੋ ਕੋਸਟ ਈ.ਐੱਮ.ਆਈ. ਦੇ ਕਾਰਨ ਫ਼ਰਕ ਦੇਖਣ ਨੂੰ ਮਿਲਦਾ ਹੈ। ਉਦਾਹਰਨ ਵਜੋਂ, ਰੀਅਲਮੀ C83 5G ਦੀ ਕੀਮਤ ਰੀਅਲਮੀ P4 ਲਾਈਟ ਨਾਲੋਂ ਵੱਧ ਦੱਸੀ ਗਈ ਹੈ, ਜਦੋਂ ਕਿ ਦੋਵਾਂ ਵਿੱਚ ਇੱਕੋ ਜਿਹਾ ਹਾਰਡਵੇਅਰ ਦਿੱਤਾ ਗਿਆ ਹੈ।

Follow Us
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...