AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Aadhaar Update: ਆਧਾਰ ਕਾਰਡ ‘ਚ ਪਤਾ ਬਦਲਣ ਲਈ ਨਹੀਂ ਖਾਣੇ ਪੈਣਗੇ ਧੱਕੇ, ਘਰ ਬੈਠੇ ਇਸ ਤਰ੍ਹਾਂ ਕਰੋ ਆਨਲਾਈਨ ਅਪਡੇਟ

Aadhaar Update: ਬੈਂਕ ਖਾਤਾ ਖੁੱਲ੍ਹਵਾਉਣਾ ਹੋਵੇ, ਕਿਸੇ ਸਰਕਾਰੀ ਭਲਾਈ ਸਕੀਮ ਦਾ ਲਾਭ ਲੈਣਾ ਹੋਵੇ ਜਾਂ ਨਵਾਂ ਮੋਬਾਈਲ ਸਿਮ ਕਾਰਡ ਖ਼ਰੀਦਣਾ ਹੋਵੇ, ਹਰ ਜ਼ਰੂਰੀ ਕੰਮ ਲਈ ਸਭ ਤੋਂ ਪਹਿਲਾਂ ਪਛਾਣ ਪੱਤਰ ਵਜੋਂ ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਹਾਲ ਹੀ ਵਿੱਚ ਆਪਣਾ ਮਕਾਨ ਬਦਲਿਆ ਹੈ ਜਾਂ ਰੁਜ਼ਗਾਰ ਦੇ ਸਿਲਸਿਲੇ ਵਿੱਚ ਕਿਸੇ ਨਵੇਂ ਸ਼ਹਿਰ ਵਿੱਚ ਸ਼ਿਫ਼ਟ ਹੋਏ ਹੋ, ਤਾਂ ਆਧਾਰ ਵਿੱਚ ਪੁਰਾਣਾ ਪਤਾ ਦਰਜ ਹੋਣਾ ਤੁਹਾਡੇ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

Aadhaar Update: ਆਧਾਰ ਕਾਰਡ 'ਚ ਪਤਾ ਬਦਲਣ ਲਈ ਨਹੀਂ ਖਾਣੇ ਪੈਣਗੇ ਧੱਕੇ, ਘਰ ਬੈਠੇ ਇਸ ਤਰ੍ਹਾਂ ਕਰੋ ਆਨਲਾਈਨ ਅਪਡੇਟ
tv9-punjabi
| Published: 23 Aug 2026 14:02 PM IST
Share

ਬੈਂਕ ਖਾਤਾ ਖੁੱਲ੍ਹਵਾਉਣਾ ਹੋਵੇ, ਕਿਸੇ ਸਰਕਾਰੀ ਭਲਾਈ ਸਕੀਮ ਦਾ ਲਾਭ ਲੈਣਾ ਹੋਵੇ ਜਾਂ ਨਵਾਂ ਮੋਬਾਈਲ ਸਿਮ ਕਾਰਡ ਖ਼ਰੀਦਣਾ ਹੋਵੇ, ਹਰ ਜ਼ਰੂਰੀ ਕੰਮ ਲਈ ਸਭ ਤੋਂ ਪਹਿਲਾਂ ਪਛਾਣ ਪੱਤਰ ਵਜੋਂ ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਹਾਲ ਹੀ ਵਿੱਚ ਆਪਣਾ ਮਕਾਨ ਬਦਲਿਆ ਹੈ ਜਾਂ ਰੁਜ਼ਗਾਰ ਦੇ ਸਿਲਸਿਲੇ ਵਿੱਚ ਕਿਸੇ ਨਵੇਂ ਸ਼ਹਿਰ ਵਿੱਚ ਸ਼ਿਫ਼ਟ ਹੋਏ ਹੋ, ਤਾਂ ਆਧਾਰ ਵਿੱਚ ਪੁਰਾਣਾ ਪਤਾ ਦਰਜ ਹੋਣਾ ਤੁਹਾਡੇ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

ਅਕਸਰ ਬੈਂਕਿੰਗ ਜਾਂ ਸਰਕਾਰੀ ਦਸਤਾਵੇਜ਼ਾਂ ਦੀ ਜਾਂਚ (ਵੈਰੀਫ਼ਿਕੇਸ਼ਨ) ਦੌਰਾਨ ਜੇਕਰ ਆਧਾਰ ਦਾ ਪਤਾ ਬਾਕੀ ਕਾਗ਼ਜ਼ਾਤ ਨਾਲ ਮੇਲ ਨਾ ਖਾਵੇ ਤਾਂ ਪ੍ਰਕਿਰਿਆ ਅੱਧਵਾਟੇ ਹੀ ਰੁਕ ਜਾਂਦੀ ਹੈ। ਹਾਲਾਂਕਿ, ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਆਧਾਰ ਵਿੱਚ ਆਪਣਾ ਨਵਾਂ ਪਤਾ ਅਪਡੇਟ ਕਰਵਾਉਣਾ ਬੇਹੱਦ ਸਰਲ ਹੋ ਚੁੱਕਾ ਹੈ। ਇਸ ਕੰਮ ਲਈ ਹੁਣ ਆਧਾਰ ਸੇਵਾ ਕੇਂਦਰਾਂ ਦੇ ਬਾਹਰ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਨਾਗਰਿਕ ਆਪਣੇ ਸਮਾਰਟਫ਼ੋਨ ਜਾਂ ਲੈਪਟਾਪ ਦੀ ਵਰਤੋਂ ਕਰਕੇ ਘਰ ਬੈਠੇ ਹੀ ਕੁਝ ਮਿੰਟਾਂ ਵਿੱਚ ਇਹ ਪ੍ਰਕਿਰਿਆ ਮੁਕੰਮਲ ਕਰ ਸਕਦੇ ਹਨ।

ਬਿਨਾਂ ਲਾਈਨਾਂ ‘ਚ ਲੱਗੇ ਇਸ ਤਰ੍ਹਾਂ ਕਰੋ ਆਨਲਾਈਨ ਬਦਲਾਅ

ਆਧਾਰ ਕਾਰਡ ਵਿੱਚ ਨਵਾਂ ਰਿਹਾਇਸ਼ੀ ਪਤਾ ਅਪਡੇਟ ਕਰਨ ਦਾ ਢੰਗ ਬੇਹੱਦ ਸੁਖਾਲਾ ਹੈ:

  • ਸਭ ਤੋਂ ਪਹਿਲਾਂ ਇੰਟਰਨੈੱਟ ਬ੍ਰਾਊਜ਼ਰ ਰਾਹੀਂ ਮਾਈ-ਆਧਾਰ (myAadhaar) ਦੇ ਅਧਿਕਾਰਤ ਪੋਰਟਲ (myaadhaar.uidai.gov.in) ‘ਤੇ ਜਾਓ।
  • ਵੈੱਬਸਾਈਟ ‘ਤੇ ਆਪਣਾ 12 ਅੰਕਾਂ ਦਾ ਆਧਾਰ ਨੰਬਰ ਅਤੇ ਸਕ੍ਰੀਨ ‘ਤੇ ਦਿਸ ਰਿਹਾ ਕੈਪਚਾ ਕੋਡ ਦਰਜ ਕਰੋ।
  • ਇਸ ਤੋਂ ਬਾਅਦ ਤੁਹਾਡੇ ਆਧਾਰ ਨਾਲ ਲਿੰਕਡ ਮੋਬਾਈਲ ਨੰਬਰ ‘ਤੇ ਇੱਕ ਓ.ਟੀ.ਪੀ. (OTP) ਆਵੇਗਾ। OTP ਦਰਜ ਕਰਕੇ ਪੋਰਟਲ ਵਿੱਚ ਲੌਗਇਨ ਕਰੋ।
  • ਲੌਗਇਨ ਕਰਨ ਉਪਰੰਤ ਸਕ੍ਰੀਨ ‘ਤੇ ‘Address Update’ ਦਾ ਵਿਕਲਪ ਚੁਣੋ ਅਤੇ ਫਿਰ ‘Update Aadhaar using your documents’ ‘ਤੇ ਕਲਿੱਕ ਕਰੋ।
  • ਇੱਥੇ ਤੁਹਾਡਾ ਮੌਜੂਦਾ ਪਤਾ ਦਿਖਾਈ ਦੇਵੇਗਾ। ਪੇਜ ਨੂੰ ਹੇਠਾਂ ਸਕ੍ਰੋਲ ਕਰਕੇ ਆਪਣਾ ਨਵਾਂ ਪਤਾ, ਸੂਬਾ, ਜ਼ਿਲ੍ਹਾ, ਸ਼ਹਿਰ ਅਤੇ ਪਿੰਨ ਕੋਡ ਬਿਲਕੁਲ ਸਹੀ-ਸਹੀ ਭਰੋ।

ਕਿਹੜੇ ਦਸਤਾਵੇਜ਼ ਮੰਨੇ ਜਾਣਗੇ ਯੋਗ?

ਨਵਾਂ ਪਤਾ ਦਰਜ ਕਰਨ ਦੇ ਨਾਲ ਹੀ ਬਿਨੈਕਾਰ ਨੂੰ ਉਸ ਪਤੇ ਦੀ ਪੁਸ਼ਟੀ ਕਰਨ ਵਾਲਾ ਕੋਈ ਇੱਕ ਮਾਨਤਾ ਪ੍ਰਾਪਤ ਦਸਤਾਵੇਜ਼ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਇਸ ਲਈ ਬਿਨੈਕਾਰ ਦੇ ਨਾਂ ਦਾ ਬਿਜਲੀ ਦਾ ਬਿੱਲ, ਬੈਂਕ ਸਟੇਟਮੈਂਟ, ਰੈਂਟ ਐਗਰੀਮੈਂਟ, ਪਾਸਪੋਰਟ ਜਾਂ ਵੋਟਰ ਸ਼ਨਾਖ਼ਤੀ ਕਾਰਡ ਵਰਤਿਆ ਜਾ ਸਕਦਾ ਹੈ।

ਜੇਕਰ ਕਿਸੇ ਨਵੇਂ ਸ਼ਹਿਰ ਵਿੱਚ ਤੁਰੰਤ ਵਿਅਕਤੀ ਦੇ ਆਪਣੇ ਨਾਂ ‘ਤੇ ਕੋਈ ਪਤੇ ਦਾ ਸਬੂਤ ਉਪਲਬਧ ਨਾ ਹੋਵੇ, ਤਾਂ ਅਜਿਹੀ ਸਥਿਤੀ ਵਿੱਚ ‘ਹੈੱਡ ਆਫ਼ ਫ਼ੈਮਿਲੀ’ (HoF) ਦਾ ਵਿਕਲਪ ਚੁਣਿਆ ਜਾ ਸਕਦਾ ਹੈ। ਇਸ ਪ੍ਰਣਾਲੀ ਰਾਹੀਂ ਪਰਿਵਾਰ ਦੇ ਮੁਖੀ ਦਾ ਆਧਾਰ ਨੰਬਰ ਅਤੇ ਉਨ੍ਹਾਂ ਨਾਲ ਆਪਣੇ ਰਿਸ਼ਤੇ ਦਾ ਪ੍ਰਮਾਣ ਦੇ ਕੇ ਵੀ ਪਤਾ ਬਦਲਿਆ ਜਾ ਸਕਦਾ ਹੈ। ਫ਼ਾਰਮ ਜਮ੍ਹਾਂ (ਸਬਮਿਟ) ਹੁੰਦੇ ਹੀ ਸਕ੍ਰੀਨ ‘ਤੇ 14 ਅੰਕਾਂ ਦਾ ‘ਅਪਡੇਟ ਰਿਕੁਐਸਟ ਨੰਬਰ’ (URN) ਜਾਰੀ ਹੋਵੇਗਾ। ਇਸ ਨੰਬਰ ਨੂੰ ਸੰਭਾਲ ਕੇ ਰੱਖਣਾ ਜ਼ਰੂਰੀ ਹੈ, ਕਿਉਂਕਿ ਇਸੇ ਰਾਹੀਂ ਬਾਅਦ ਵਿੱਚ ਅਰਜ਼ੀ ਦਾ ਸਟੇਟਸ ਟਰੈਕ ਕੀਤਾ ਜਾ ਸਕਦਾ ਹੈ।

ਦਸਤਾਵੇਜ਼ ਅਪਲੋਡ ਕਰਨ ਸਮੇਂ ਸਾਵਧਾਨੀ ਤੇ ਨਿਰਧਾਰਤ ਫ਼ੀਸ

ਆਨਲਾਈਨ ਫ਼ਾਰਮ ਭਰਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼ ਦੀ ਤਸਵੀਰ ਬਿਲਕੁਲ ਸਾਫ਼ ਹੋਵੇ। ਧੁੰਦਲੇ ਜਾਂ ਅਧੂਰੇ ਦਸਤਾਵੇਜ਼ ਅਪਲੋਡ ਕਰਨ ‘ਤੇ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ। ਨਾਗਰਿਕ ਲੋੜ ਪੈਣ ‘ਤੇ ਕਿਸੇ ਵੀ ਸਮੇਂ ਸਹੀ ਪ੍ਰਮਾਣ ਦੇ ਆਧਾਰ ‘ਤੇ ਆਪਣਾ ਪਤਾ ਬਦਲ ਸਕਦੇ ਹਨ।

ਇਸ ਤੋਂ ਇਲਾਵਾ ਇੱਕ ਅਹਿਮ ਜਾਣਕਾਰੀ ਇਹ ਵੀ ਹੈ ਕਿ ਜੇਕਰ ਕੋਈ ਵਿਅਕਤੀ ਬਿਨਾਂ ਪਤਾ ਬਦਲੇ ਸਿਰਫ਼ ਆਪਣੇ ਪੁਰਾਣੇ ਦਸਤਾਵੇਜ਼ਾਂ ਦੀ ਮੁੜ ਵੈਰੀਫ਼ਿਕੇਸ਼ਨ (Document Update) ਕਰਵਾ ਰਿਹਾ ਹੈ, ਤਾਂ ਇਹ ਸੁਵਿਧਾ 14 ਜੂਨ 2027 ਤੱਕ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈ ਗਈ ਹੈ। ਦੂਜੇ ਪਾਸੇ, ਜੇਕਰ ਤੁਸੀਂ ਆਧਾਰ ਵਿੱਚ ਨਵਾਂ ਰਿਹਾਇਸ਼ੀ ਪਤਾ ਅਪਡੇਟ ਕਰਵਾ ਰਹੇ ਹੋ, ਤਾਂ ਇਸ ਪ੍ਰਕਿਰਿਆ ਲਈ ਆਨਲਾਈਨ 75 ਰੁਪਏ ਦੀ ਮਾਮੂਲੀ ਫ਼ੀਸ ਅਦਾ ਕਰਨੀ ਹੋਵੇਗੀ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...