AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਾਨਸਾ ਦੇ ਮਿਸਤਰੀ ਦੀ ਕਹੀ ਨਾਲ ਮੋਦੀ, ਸ਼ੀ ਜਿਨਪਿੰਗ ਤੇ ਪੁਤਿਨ ਨੇ ਲਗਾਏ ਪੌਦੇ, Instagram ਵੀਡੀਓ ਰਾਹੀਂ ਮਿਲਿਆ 11 ਕਹੀਆਂ ਦਾ ਆਰਡਰ

Gurnam Singh: ਗੁਰਨਾਮ ਸਿੰਘ ਦੇ ਪੁੱਤਰ ਜਤਿਨ ਨੇ ਜਨਵਰੀ ਵਿੱਚ Instagram 'ਤੇ ਆਪਣਾ ਪੇਜ ਬਣਾਇਆ ਸੀ। ਉਸ ਨੇ ਔਜ਼ਾਰਾਂ ਦੇ ਵੀਡੀਓ ਪੋਸਟ ਕੀਤੇ। ਵੀਡੀਓ ਦੇਖਣ ਤੋਂ ਬਾਅਦ BRICS ਸੰਮੇਲਨ ਦੀ ਟੀਮ ਨੇ ਉਸ ਨਾਲ ਸੰਪਰਕ ਕੀਤਾ ਅਤੇ 11 ਕਹੀਆਂ ਦਾ ਆਰਡਰ ਦਿੱਤਾ।

ਮਾਨਸਾ ਦੇ ਮਿਸਤਰੀ ਦੀ ਕਹੀ ਨਾਲ ਮੋਦੀ, ਸ਼ੀ ਜਿਨਪਿੰਗ ਤੇ ਪੁਤਿਨ ਨੇ ਲਗਾਏ ਪੌਦੇ, Instagram ਵੀਡੀਓ ਰਾਹੀਂ ਮਿਲਿਆ 11 ਕਹੀਆਂ ਦਾ ਆਰਡਰ
ਮਾਨਸਾ ਦੀ ਕਹੀ ਪਹੁੰਚੀ ਮੋਦੀ-ਸ਼ੀ-ਪੁਤਿਨ ਤੱਕ Photo Credit : Social Media
tv9-punjabi
| Updated On: 18 Sep 2026 14:59 PM IST
Share

ਮਾਨਸਾ ਦੀ ਮੰਡੀ ਬਰੇਟਾ ਦੇ ਮਿਸਤਰੀ ਗੁਰਨਾਮ ਸਿੰਘ ਰਾਮਗੜ੍ਹੀਆ ਵੱਲੋਂ ਬਣਾਈ ਗਈ ਕਹੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ BRICS ਸੰਮੇਲਨ ਵਿੱਚ ਪੌਦੇ ਲਗਾਏ। ਖਾਸ ਗੱਲ ਇਹ ਹੈ ਕਿ ਇਹ ਕਿਸੇ ਕੰਪਨੀ ਦੀ ਬਣੀ ਕਹੀ ਨਹੀਂ, ਸਗੋਂ ਬਰੇਟਾ ਵਿੱਚ ਛੋਟੀ ਜਿਹੀ ਦੁਕਾਨ ਚਲਾਉਣ ਵਾਲੇ ਗੁਰਨਾਮ ਸਿੰਘ ਦੇ ਹੱਥਾਂ ਨਾਲ ਤਿਆਰ ਕੀਤੀ ਗਈ ਹੈ।

50 ਸਾਲਾ ਗੁਰਨਾਮ ਸਿੰਘ ਤਿੰਨ ਪੀੜ੍ਹੀਆਂ ਤੋਂ ਖੇਤੀਬਾੜੀ ਦੇ ਔਜ਼ਾਰ ਬਣਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਦਾਦਾ ਅਤੇ ਪਿਤਾ ਵੀ ਇਹੀ ਕੰਮ ਕਰਦੇ ਸਨ। ਗੁਰਨਾਮ ਮੁੱਖ ਤੌਰ ‘ਤੇ ਲੱਕੜ ਅਤੇ ਪਿੱਤਲ ਦੇ ਸੁੰਦਰ ਔਜ਼ਾਰ ਬਣਾਉਂਦੇ ਹਨ, ਜੋ ਦਿੱਲੀ ਤੱਕ ਵਿਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸੰਮੇਲਨ ਵਿੱਚ ਉਨ੍ਹਾਂ ਦੀ ਕਹੀ ਦੀ ਵਰਤੋਂ ਹੋਣਾ ਸਾਲਾਂ ਤੋਂ ਕੀਤੀ ਜਾ ਰਹੀ ਉਨ੍ਹਾਂ ਦੀ ਮਿਹਨਤ ਲਈ ਇੱਕ ਵੱਡੀ ਪਛਾਣ ਹੈ।

Instagram ਵੀਡੀਓ ਦੇਖ ਕੇ BRICS ਟੀਮ ਨੇ ਕੀਤਾ ਸੰਪਰਕ

ਗੁਰਨਾਮ ਸਿੰਘ ਦੇ 23 ਸਾਲਾ ਪੁੱਤਰ ਜਤਿਨ ਨੇ ਜਨਵਰੀ ਵਿੱਚ Instagram ‘ਤੇ GS Agriculture Fabrication Works ਦਾ ਪੇਜ ਬਣਾਇਆ ਸੀ। ਉਸ ਨੇ ਆਪਣੇ ਪਿਤਾ ਵੱਲੋਂ ਬਣਾਏ ਔਜ਼ਾਰਾਂ ਦੇ ਵੀਡੀਓ ਪੋਸਟ ਕੀਤੇ। ਵੀਡੀਓ ਦੇਖਣ ਤੋਂ ਬਾਅਦ BRICS ਸੰਮੇਲਨ ਦੀ ਟੀਮ ਨੇ ਜਤਿਨ ਨਾਲ ਸੰਪਰਕ ਕੀਤਾ ਅਤੇ ਪਹਿਲਾਂ ਦੋ ਸੈਂਪਲ ਮੰਗਵਾਏ। ਪਸੰਦ ਆਉਣ ਤੋਂ ਬਾਅਦ 8 ਸਤੰਬਰ ਤੱਕ 11 ਕਹੀਆਂ ਤਿਆਰ ਕਰਨ ਦਾ ਆਰਡਰ ਦਿੱਤਾ ਗਿਆ। ਸਮਾਂ ਘੱਟ ਹੋਣ ਦੇ ਬਾਵਜੂਦ ਪਰਿਵਾਰ ਨੇ ਆਰਡਰ ਪੂਰਾ ਕਰਕੇ ਭੇਜ ਦਿੱਤਾ।

ਗੁਰਨਾਮ ਨੇ ਦੱਸਿਆ ਕਿ ਇੱਕ ਕਹੀ ਦੀ ਕੀਮਤ ਲਗਭਗ 2 ਹਜ਼ਾਰ ਰੁਪਏ ਹੈ। ਇਸ ਵਿੱਚ ਮੋਲਡਿੰਗ, ਨੱਕਾਸ਼ੀ ਅਤੇ ਲੱਕੜ ਦਾ ਕੰਮ ਕੀਤਾ ਗਿਆ ਹੈ। ਜਤਿਨ ਨੇ ਦੱਸਿਆ ਕਿ ਕਹੀ ਦੇ ਚਰਚਿਤ ਹੋਣ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਆਰਡਰ ਮਿਲ ਰਹੇ ਹਨ। ਬਰੇਟਾ ਦੀ ਮਿੱਟੀ ਨਾਲ ਜੁੜੀ ਇਸ ਕਹੀ ਦਾ ਮੋਦੀ, ਸ਼ੀ ਅਤੇ ਪੁਤਿਨ ਦੇ ਹੱਥਾਂ ਤੱਕ ਪਹੁੰਚਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

Follow Us
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ
Punjab Congress ਦਾ ਪ੍ਰਦਰਸ਼ਨ, ਹਿਰਾਸਤ 'ਚ ਲਏ ਪਾਇਲਟ, ਚੰਨੀ, ਵੜਿੰਗ ਸਮੇਤ ਹੋਰ ਆਗੂਆਂ ਨੂੰ 1 ਘੰਟੇ ਬਾਅਦ ਛੱਡੇ...