5 ਫੀਚਰ ਜੋ ਤੁਹਾਨੂੰ ਸਿਰਫ਼ ਮਹਿੰਗੇ ਸਮਾਰਟਫੋਨ ‘ਚ ਹੀ ਮਿਲਣਗੇ, ਖਰੀਦਣ ਤੋਂ ਪਹਿਲਾਂ ਜਾਣ ਲਵੋ ਡਿਟੇਲਸ
Flagship Smartphone 'ਚ ਕੁਝ ਅਜਿਹੇ ਫੀਚਰਸ ਹਨ ਜੋ ਤੁਸੀਂ ਕਦੇ ਵੀ ਬਜਟ ਸਮਾਰਟਫੋਨ ਜਾਂ ਮਿਡ-ਰੇਂਜ ਮੋਬਾਈਲ 'ਚ ਨਹੀਂ ਲੈ ਸਕਦੇ। ਇਹ ਅਜਿਹੇ ਫੀਚਰ ਹਨ ਜੋ ਸਿਰਫ਼ ਮਹਿੰਗੇ ਫੀਚਰ ਫੋਨ ਚ ਹੀ ਤੁਹਾਨੂੰ ਮਿਲਣਗੇ। ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ ਵਿੱਚ ਨਵਾਂ ਮੋਬਾਈਲ ਖਰੀਦਣ ਜਾ ਰਹੇ ਹੋ, ਤਾਂ ਪਹਿਲਾਂ ਹੀ ਨੋਟ ਕਰੋ ਕਿ ਕਿਹੜਾ ਹੈ ਫੀਚਰ ਹੈ ਜੋ ਤੁਹਾਨੂੰ ਸਿਰਫ਼ ਇਨ੍ਹਾਂ ਫੋਨਾਂ 'ਚ ਹੀ ਮਿਲੇਗਾ। ਆਓ ਇੱਕ-ਇੱਕ ਕਰਕੇ ਇਨ੍ਹਾਂ ਫਿਚਰਸ ਬਾਰੇ ਜਾਣਦੇ ਹਾਂ ।
ਸਮਾਰਟਫੋਨ ਸਿਰਫ ਹੁਣ ਕਾਲਿੰਗ ਤੱਕ ਹੀ ਸੀਮਤ ਨਹੀਂ ਰਹੇ, ਕੰਪਨੀਆਂ ਗਾਹਕਾਂ ਦੀ ਸਹੂਲਤ ਲਈ ਫਲੈਗਸ਼ਿਪ ਫੀਚਰਸ ਦੇ ਨਾਲ ਨਵੇਂ ਸਮਾਰਟਫੋਨ (Smartphone) ਲਾਂਚ ਕਰ ਰਹੀਆਂ ਹਨ। ਜੇਕਰ ਤੁਸੀਂ ਵੀ ਇਸ ਤਿਉਹਾਰੀ ਸੀਜ਼ਨ ਵਿੱਚ ਨਵਾਂ ਮੋਬਾਈਲ ਖਰੀਦਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਮਹੱਤਵਪੂਰਨ ਜਾਣਕਾਰੀ ਦੇਵਾਂਗੇ। ਜਿਵੇਂ ਕਿ ਕਿਹੜੇ ਫੀਚਰ ਹਨ ਜੋ ਤੁਹਾਨੂੰ ਮਹਿੰਗੇ ਸਮਾਰਟਫ਼ੋਨਾਂ ਵਿੱਚ ਮਿਲਣਗੇ, ਪਰ ਸਸਤੇ ਫੋਨਾਂ ਵਿੱਚ ਨਹੀਂ।
ਪਹਿਲਾ ਫੀਚਰ ਜੋ ਤੁਹਾਨੂੰ ਸਸਤੇ ਫੋਨਾਂ ਵਿੱਚ ਨਹੀਂ ਮਿਲੇਗਾ ਉਹ ਹਾਈ ਰਿਫਰੈਸ਼ ਰੇਟ ਹੈ। ਜੇਕਰ ਤੁਸੀਂ ਬਜਟ ਜਾਂ ਮਿਡ-ਰੇਂਜ ਸੈਗਮੈਂਟ ‘ਚ ਸਸਤੇ ਫੋਨ ਨੂੰ ਦੇਖ ਰਹੇ ਹੋ, ਤਾਂ ਤੁਹਾਨੂੰ 60 Hz, 90 Hz ਜਾਂ 120 Hz ਤੱਕ ਦਾ ਰਿਫਰੈਸ਼ ਰੇਟ ਮਿਲੇਗਾ। ਪਰ ਮਹਿੰਗੇ ਫਲੈਗਸ਼ਿਪ ਵਿਸ਼ੇਸ਼ਤਾਵਾਂ ਵਾਲੇ ਫੋਨਾਂ ਵਿੱਚ 144 Hz ਤੱਕ ਰਿਫਰੈਸ਼ ਰੇਟ ਸਪੋਰਟ ਪ੍ਰਾਪਤ ਕਰ ਸਕਦੇ ਹੋ।
ਇੱਕ ਹੋਰ ਫੀਚਰ ਜੋ ਤੁਹਾਨੂੰ ਮਹਿੰਗੇ ਫੋਨਾਂ ਵਿੱਚ ਮਿਲੇਗਾ ਪਰ ਸਸਤੇ ਵਿੱਚ ਨਹੀਂ। ਉਹ ਹੈ ਕੈਮਰਾ ਕੁਆਲਿਟੀ। ਫਲੈਗਸ਼ਿਪ ਫੀਚਰ ਵਾਲੇ ਫੋਨਾਂ ਵਿੱਚ 8K ਤੱਕ ਵੀਡੀਓ ਰਿਕਾਰਡਿੰਗ ਸੁਪੋਰਟ ਮਿਲਦਾ ਹੈ। ਇਹ ਫੀਚਰ ਸਸਤੇ ਫੋਨਾਂ ਵਿੱਚ ਉਪਲਬਧ ਨਹੀਂ ਹੈ ਜਾਂ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਵੀਡੀਓ ਰਿਕਾਰਡਿੰਗ ਇੰਨੀ ਵਧੀਆ ਨਹੀਂ ਹੁੰਦੀ ਹੈ।
ਤੀਜਾ ਫੀਚਰ ਹੈ ਪ੍ਰੋਸੈਸਰ, ਫਲੈਗਸ਼ਿਪ ਮਾਡਲ ਕੁਆਲਕਾਮ ਜਾਂ ਹੋਰ ਕੰਪਨੀਆਂ ਦੇ ਫਲੈਗਸ਼ਿਪ ਚਿਪਸ ਦੇ ਨਾਲ ਆਉਂਦੇ ਹਨ। ਬਜਟ ਰੇਂਜ ਜਾਂ ਮਿਡ-ਰੇਂਜ ਵਾਲੇ ਫੋਨ ‘ਚ ਤੁਹਾਨੂੰ ਪਾਵਰਫੁੱਲ ਪ੍ਰੋਸੈਸਰ ਨਹੀਂ ਮਿਲੇਗਾ। ਬਜਟ ਅਤੇ ਮਿਡ-ਰੇਂਜ ਸਮਾਰਟਫ਼ੋਨਸ ‘ਚ ਬੇਸਿਕ ਪ੍ਰੋਸੈਸਰ ਮਿਲਦੇ ਹਨ, ਜੋ ਤੁਹਾਡੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ‘ਚ ਮਦਦ ਕਰਦੇ ਹਨ। ਪਰ ਫਲੈਗਸ਼ਿਪ ਮਾਡਲਾਂ ਦੇ ਪ੍ਰੋਸੈਸਰ ਪ੍ਰੋਫੈਸ਼ਨਲ ਕੰਮਾਂ ਲਈ ਡਿਜਾਇਨ ਕੀਤੇ ਜਾਂਦੇ ਹਨ।
ਚੌਥਾ ਫੀਚਰ ਹੈ ਵਾਇਰਲੈੱਸ ਚਾਰਜ ਸਪੋਰਟ। ਕੀ ਤੁਸੀਂ ਕਦੇ ਦੇਖਿਆ ਹੈ ਕਿ ਕੋਈ ਵੀ ਸਸਤਾ ਫੋਨ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ? ਨਹੀਂ ਨਾ, ਇਹ ਇੱਕ ਫਲੈਗਸ਼ਿਪ ਫੀਚਰ ਹੈ ਜੋ ਸਿਰਫ ਮਹਿੰਗੇ ਮਾਡਲਾਂ ਵਿੱਚ ਹੀ ਹੁੰਦਾ ਹੈ।
ਇਹ ਵੀ ਪੜ੍ਹੋ
ਪੰਜਵਾਂ ਫੀਚਰ ਹੈ ਰੈਮ-ਸਟੋਰੇਜ, ਤੁਸੀਂ ਇਹ ਵੀ ਕਹੋਗੇ ਕਿ ਹੁਣ ਤਾਂ ਬਜਟ ਅਤੇ ਮਿਡ-ਰੇਂਜ ਵਾਲੇ ਸਮਾਰਟਫ਼ੋਨਾਂ ਵਿੱਚ ਵੀ ਰੈਮ ਅਤੇ ਸਟੋਰੇਜ ਜ਼ਿਆਦਾ ਹੁੰਦੀ ਹੈ। ਪਰ ਕੀ ਤੁਹਾਨੂੰ 512 ਜੀਬੀ ਜਾਂ 1 ਟੀਬੀ ਸਟੋਰੇਜ ਵਾਲਾ ਬਜਟ ਜਾਂ ਮਿਡ-ਰੇਂਜ ਵਾਲਾ ਫ਼ੋਨ ਸਸਤੇ ਵਿੱਚ ਮਿਲ ਸਕਦਾ ਹੈ? ਮਹਿੰਗੇ ਮਾਡਲਾਂ ਵਿੱਚ ਗਾਹਕਾਂ ਨੂੰ 512 ਜੀਬੀ ਸਟੋਰੇਜ ਅਤੇ 1 ਟੀਬੀ ਸਟੋਰੇਜ ਵਿਕਲਪਾਂ ਦੇ ਨਾਲ 16 ਜੀਬੀ ਰੈਮ ਵਿਕਲਪ ਮਿਲਦੇ ਹਨ। ਜਦੋਂ ਕਿ ਬਜਟ ਰੇਂਜ ਵਿੱਚ 8 ਜੀਬੀ ਤੱਕ ਦੇ ਮਾਡਲ ਉਪਲਬਧ ਹਨ ਅਤੇ ਮਿਡ-ਰੇਂਜ ਵਿੱਚ, ਤੁਹਾਨੂੰ 12 GB ਤੋਂ 256 GB ਤੱਕ ਸਟੋਰੇਜ ਰੈਮ ਵਿਕਲਪਾਂ ਦੇ ਨਾਲ ਉਪਲਬਧ ਹਨ।
ਕੀ ਹਨ ਬਜਟ ਅਤੇ ਮਿਡ-ਰੇਂਜ ਦੇ ਫੋਨ?
ਜੇਕਰ ਤੁਹਾਨੂੰ ਵੀ ਬਜਟ ਅਤੇ ਮਿਡ-ਰੇਂਜ ਵਿੱਚਕਾਰ ਉਲਝਣ ਹੈ ਤਾਂ ਤੁਹਾਡੀ ਉਲਝਣ ਨੂੰ ਦੂਰ ਕਰ ਦਿੰਦੇ ਹਾਂ। 15,000 ਰੁਪਏ ਤੱਕ ਦੀ ਕੀਮਤ ਵਾਲੇ ਫੋਨ ਬਜਟ ਸ਼੍ਰੇਣੀ ਵਿੱਚ ਆਉਂਦੇ ਹਨ, ਜਦੋਂ ਕਿ 15,000 ਰੁਪਏ ਤੋਂ 30,000 ਰੁਪਏ ਦੇ ਬਜਟ ਵਾਲੇ ਸਮਾਰਟਫੋਨ ਮਿੰਡ-ਰੇਂਜ ਸ਼੍ਰੇਣੀ ਵਿੱਚ ਆਉਂਦੇ ਹਨ।