AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮੈਂ ਚਾਹਾਂਗਾ BJP ਪੰਜਾਬ ਵਿੱਚ ਇਕੱਲੇ ਹੀ ਸਰਕਾਰ ਬਣਾਵੇ, ਕਿਸੇ ਦਾ ਬੋਝ ਲੈਣਾ ਠੀਕ ਨਹੀਂ… TV9 ਦੇ ‘ਸੱਤਾ ਸੰਮੇਲਨ’ ‘ਚ ਬੋਲੇ ਰਵਨੀਤ ਬਿੱਟੂ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ TV9 ਨੈੱਟਵਰਕ ਦੇ ਸੱਤਾ ਸੰਮੇਲਨ-ਪੰਜਾਬ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡਾ ਮਸਲਾ ਪਾਕਿਸਤਾਨ ਹੈ, ਜਿਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ।

ਮੈਂ ਚਾਹਾਂਗਾ BJP ਪੰਜਾਬ ਵਿੱਚ ਇਕੱਲੇ ਹੀ ਸਰਕਾਰ ਬਣਾਵੇ, ਕਿਸੇ ਦਾ ਬੋਝ ਲੈਣਾ ਠੀਕ ਨਹੀਂ... TV9 ਦੇ 'ਸੱਤਾ ਸੰਮੇਲਨ' 'ਚ ਬੋਲੇ ਰਵਨੀਤ ਬਿੱਟੂ
tv9-punjabi
| Updated On: 19 Nov 2026 15:51 PM IST
Share

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ TV9 ਨੈੱਟਵਰਕ ਦੇ ਸੱਤਾ ਸੰਮੇਲਨ-ਪੰਜਾਬ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡਾ ਮਸਲਾ ਪਾਕਿਸਤਾਨ ਹੈ, ਜਿਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ। ਸਾਨੂੰ ਆਪਣੀ ਅਗਲੀ ਪੀੜ੍ਹੀ ਨੂੰ ਸੁਰੱਖਿਅਤ ਕਰਨਾ ਹੈ ਅਤੇ ਇਸ ਲਿਹਾਜ਼ ਨਾਲ ਪੰਜਾਬ ਦੇ ਲੋਕ ਭਾਜਪਾ ਵੱਲ ਦੇਖ ਰਹੇ ਹਨ। ਇਸ ਦੌਰਾਨ ਬਿੱਟੂ ਤੋਂ ਗੱਠਜੋੜ ਨੂੰ ਲੈ ਕੇ ਵੀ ਸਵਾਲ ਪੁੱਛਿਆ ਗਿਆ, ਜਿਸ ਦਾ ਉਨ੍ਹਾਂ ਨੇ ਬੜੀ ਬੇਬਾਕੀ (ਸਪੱਸ਼ਟਤਾ) ਨਾਲ ਜਵਾਬ ਦਿੱਤਾ।

ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ TV9 ਨੈੱਟਵਰਕ ਦੇ ਸੱਤਾ ਸੰਮੇਲਨ-ਪੰਜਾਬ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡਾ ਮਸਲਾ ਪਾਕਿਸਤਾਨ ਹੈ, ਜਿਸ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ। ਸਾਨੂੰ ਅਗਲੀ ਪੀੜ੍ਹੀ ਨੂੰ ਸੁਰੱਖਿਅਤ ਕਰਨਾ ਹੈ ਅਤੇ ਇਸ ਲਿਹਾਜ਼ ਨਾਲ ਪੰਜਾਬ ਦੇ ਲੋਕ ਭਾਜਪਾ ਵੱਲ ਦੇਖ ਰਹੇ ਹਨ। ਬਿੱਟੂ ਤੋਂ ਗੱਠਜੋੜ ਨੂੰ ਲੈ ਕੇ ਵੀ ਸਵਾਲ ਪੁੱਛਿਆ ਗਿਆ, ਜਿਸ ਦਾ ਉਨ੍ਹਾਂ ਨੇ ਬੜੀ ਬੇਬਾਕੀ ਨਾਲ ਜਵਾਬ ਦਿੱਤਾ।

ਗੱਠਜੋੜ ਦਾ ਫ਼ੈਸਲਾ ਸਿਖਰਲੀ ਲੀਡਰਸ਼ਿਪ ਦੇ ਹੱਥ

ਉਨ੍ਹਾਂ ਕਿਹਾ ਕਿ ਇੱਥੇ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਇਕੱਠੇ ਰਹੇ ਹਨ। ਅੱਜ ਤੱਕ ਹਰ ਵਰਕਰ ਨੂੰ ਲੱਗਦਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਵੱਖ-ਵੱਖ ਰਹਿਣਗੇ ਤਾਂ ਸੱਤਾ ਵਿੱਚ ਨਹੀਂ ਆ ਸਕਦੇ, ਜਦੋਂ ਦੋਵੇਂ ਦਲ ਇਕੱਠੇ ਸਨ ਤਾਂ ਸੱਤਾ ਵਿੱਚ ਆ ਜਾਂਦੇ ਸਨ। ਗੱਠਜੋੜ ਦੀ ਗੱਲ ਹੁਣ ਸਿਖਰਲੀ ਲੀਡਰਸ਼ਿਪ ਦੇ ਹੱਥ ਵਿੱਚ ਹੈ। ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨਿਤਿਨ ਨਬੀਨ ਨੇ ਕਰਨਾ ਹੈ। ਸਾਨੂੰ ਰੋਜ਼ ਮੀਡੀਆ ਵੀ ਪੁੱਛਦਾ ਹੈ ਤੇ ਘਰਵਾਲੀ ਵੀ ਪੁੱਛਦੀ ਹੈ, ਪਰ ਇਸ ਗੱਲ ਦਾ 100 ਫ਼ੀਸਦੀ ਕਿਸੇ ਨੂੰ ਨਹੀਂ ਪਤਾ; ਜਿਵੇਂ ਤੁਸੀਂ ਲੋਕ ਸੁਣਦੇ ਹੋ, ਉਵੇਂ ਹੀ ਅਸੀਂ ਸੁਣਦੇ ਹਾਂ। ਮੈਂ ਚਾਹਾਂਗਾ ਕਿ ਭਾਜਪਾ ਪੰਜਾਬ ਵਿੱਚ ਇਕੱਲੇ ਸਰਕਾਰ ਬਣਾਵੇ, ਕਿਸੇ ਦਾ ਬੋਝ (ਬੈਗੇਜ) ਲੈਣਾ ਠੀਕ ਨਹੀਂ ਹੈ।

ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਦੀ ਤਿਆਰੀ

ਉਨ੍ਹਾਂ ਕਿਹਾ ਕਿ ਸਾਨੂੰ ਹੁਣ ਤੱਕ ਇਹੀ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ 117 ਸੀਟਾਂ ‘ਤੇ ਚੋਣ ਲੜਨੀ ਹੈ ਅਤੇ ਉਸੇ ਦੀ ਤਿਆਰੀ ਕਰਨੀ ਹੈ। ਫਿਲਹਾਲ ‘ਐੱਨ.ਡੀ.ਏ.’ (NDA) ਸ਼ਬਦ ਜ਼ਰੂਰ ਘੁੰਮ ਰਿਹਾ ਹੈ, ਪਰ ਉਸ ਤੋਂ ਅੱਗੇ ਕੋਈ ਗੱਲ ਨਹੀਂ ਹੋਈ ਹੈ।

ਹੁਣ ਛੋਟੇ-ਵੱਡੇ ਭਰਾ ਵਾਲੀ ਕੋਈ ਗੱਲ ਨਹੀਂ

ਜਦੋਂ ਰਵਨੀਤ ਸਿੰਘ ਬਿੱਟੂ ਨੂੰ ਪੁੱਛਿਆ ਗਿਆ ਕਿ ਕੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਛੋਟੇ ਭਰਾ-ਵੱਡੇ ਭਰਾ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ? ਇਸ ‘ਤੇ ਉਨ੍ਹਾਂ ਕਿਹਾ ਕਿ ਹਰ ਸਮੇਂ ਹਾਲਾਤ ਦੀ ਗੱਲ ਹੁੰਦੀ ਹੈ। ਜਿਸ ਵੇਲੇ ਉਹ ਕਾਂਗਰਸ ਵਿੱਚ ਵਿਰੋਧੀ ਧਿਰ ਵਿੱਚ ਬੈਠਦੇ ਸਨ, ਉਦੋਂ ਲੀਡਰਸ਼ਿਪ ਦੀ ਗੱਲ ਵੱਖਰੀ ਸੀ। ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਵਰਗੇ ਵੱਡੇ ਆਗੂ ਸਨ, ਪਰ ਅੱਜ ਦਾ ਯੁੱਗ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਹੈ। ਹੁਣ ਸਿਆਸਤ ਵੀ ਬਦਲੀ ਹੈ ਤੇ ਹਾਲਾਤ ਵੀ ਬਦਲੇ ਹਨ। ਇਸ ਸਮੇਂ 22 ਤੋਂ ਵੱਧ ਸੂਬਿਆਂ ਵਿੱਚ ਸਾਡੀਆਂ ਸਰਕਾਰਾਂ ਹਨ। ਹੁਣ ਛੋਟੇ ਅਤੇ ਵੱਡੇ ਭਰਾ ਵਾਲੀ ਕੋਈ ਗੱਲ ਨਹੀਂ ਹੈ, ਸਗੋਂ ਸਿੱਧੀ ਬਰਾਬਰੀ ਦੀ ਗੱਲ ਹੈ।

Follow Us
ਚੰਨੀ ਦੀ ਸਾਈਕਲ ਯਾਤਰਾ 'ਚ ਵੜਿੰਗ ਨਹੀਂ...ਵੜਿੰਗ ਦੇ 'ਇਨਸਾਫ ਮਾਰਚ' 'ਚੋਂ ਚੰਨੀ ਗਾਇਬ...? ਟੀਵੀ9 ਦੇ ਸਵਾਲ ਦਾ ਪਾਇਲਟ ਨੇ ਕੀ ਦਿੱਤਾ ਜਵਾਬ
ਚੰਨੀ ਦੀ ਸਾਈਕਲ ਯਾਤਰਾ 'ਚ ਵੜਿੰਗ ਨਹੀਂ...ਵੜਿੰਗ ਦੇ 'ਇਨਸਾਫ ਮਾਰਚ' 'ਚੋਂ ਚੰਨੀ ਗਾਇਬ...? ਟੀਵੀ9 ਦੇ ਸਵਾਲ ਦਾ ਪਾਇਲਟ ਨੇ ਕੀ ਦਿੱਤਾ ਜਵਾਬ...
BJP-SAD ਦਾ ਗਠਜੋੜ ਹੋਵਗਾ ਜਾਂ ਨਹੀਂ... ਕੀ ਬੋਲੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ?
BJP-SAD ਦਾ ਗਠਜੋੜ ਹੋਵਗਾ ਜਾਂ ਨਹੀਂ... ਕੀ ਬੋਲੇ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਂਪਲਾ?...
ਸਚਿਨ ਪਾਇਲਟ ਨੇ ਕਿਉਂ ਕੀਤੀ ਪਰਗਟ ਸਿੰਘ ਦੀ ਤਾਰੀਫ਼, ਰਾਜਾ ਵੜਿੰਗ ਨੂੰ ਲੈ ਕੇ ਕੀ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ? ਵੇਖੋ
ਸਚਿਨ ਪਾਇਲਟ ਨੇ ਕਿਉਂ ਕੀਤੀ ਪਰਗਟ ਸਿੰਘ ਦੀ ਤਾਰੀਫ਼, ਰਾਜਾ ਵੜਿੰਗ ਨੂੰ ਲੈ ਕੇ ਕੀ ਬੋਲੇ ਪੰਜਾਬ ਕਾਂਗਰਸ ਦੇ ਇੰਚਾਰਜ? ਵੇਖੋ...
ਕਾਂਗਰਸ ਨੂੰ ਗਾਲੀ-ਗਲੌਚ ਦੀ ਸਿਆਸਤ 'ਚ ਆਉਂਦਾ ਹੈ ਮਜਾ... ਰਾਹੁਲ ਗਾਂਧੀ ਦੇ CM ਮਾਨ 'ਤੇ ਨਿੱਜੀ ਅਟੈਕ 'ਤੇ ਭੜਕੇ ਸਿਸੋਦੀਆ
ਕਾਂਗਰਸ ਨੂੰ ਗਾਲੀ-ਗਲੌਚ ਦੀ ਸਿਆਸਤ 'ਚ ਆਉਂਦਾ ਹੈ ਮਜਾ... ਰਾਹੁਲ ਗਾਂਧੀ ਦੇ CM ਮਾਨ 'ਤੇ ਨਿੱਜੀ ਅਟੈਕ 'ਤੇ ਭੜਕੇ ਸਿਸੋਦੀਆ...
ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਨਹਿਰ 'ਚ ਲਟਕੇ ਟਰੱਕ; ਭਾਰੀ ਨੁਕਸਾਨ ਦਾ ਖ਼ਦਸ਼ਾ
ਭਾਖੜਾ ਨਹਿਰ 'ਤੇ ਬਣਿਆ ਪੁਲ ਟੁੱਟਿਆ, ਨਹਿਰ 'ਚ ਲਟਕੇ ਟਰੱਕ; ਭਾਰੀ ਨੁਕਸਾਨ ਦਾ ਖ਼ਦਸ਼ਾ...
ਮੈਂ ਸੰਗਠਨ ਦੀ ਮਜਬੂਤੀ ਲਈ ਕਰਦਾ ਹਾਂ ਕੰਮ....Super CM ਦੇ ਸਵਾਲ ਤੇ ਮਨੀਸ਼ ਸਿਸੋਦੀਆ ਦਾ ਜਵਾਬ
ਮੈਂ ਸੰਗਠਨ ਦੀ ਮਜਬੂਤੀ ਲਈ ਕਰਦਾ ਹਾਂ ਕੰਮ....Super CM  ਦੇ ਸਵਾਲ ਤੇ  ਮਨੀਸ਼ ਸਿਸੋਦੀਆ ਦਾ ਜਵਾਬ...
ਬਾਹਰ ਜਾ ਕੇ ਦੇਸ਼ ਦੀ ਸਾਖ ਖਰਾਬ ਨਾ ਕਰਨ ਰਾਹੁਲ ਗਾਂਧੀ , ਚੰਨੀ 'ਤੇ ਵੀ ਹਮਲਾ, ਹੋਰ ਕੀ-ਕੀ ਬੋਲੇ ਪ੍ਰਨੀਤ ਕੌਰ?
ਬਾਹਰ ਜਾ ਕੇ ਦੇਸ਼ ਦੀ ਸਾਖ ਖਰਾਬ ਨਾ ਕਰਨ ਰਾਹੁਲ ਗਾਂਧੀ , ਚੰਨੀ 'ਤੇ ਵੀ ਹਮਲਾ, ਹੋਰ ਕੀ-ਕੀ ਬੋਲੇ ਪ੍ਰਨੀਤ ਕੌਰ?...
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ
ਕੈਪਟਨ ਦਾ ਚੈਪਟਰ ਖ਼ਤਮ...ਸਾਬਕਾ CM ਦੀ ਕਾਂਗਰਸ 'ਚ ਵਾਪਸੀ ਦੀਆਂ ਖਬਰਾਂ 'ਤੇ AAP ਦਾ ਤਿੱਖਾ ਹਮਲਾ...
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ
ਵਿਦੇਸ਼ ਵਿੱਚ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼...ਰਾਹੁਲ ਗਾਂਧੀ 'ਤੇ ਭਾਜਪਾ ਦਾ ਹਮਲਾ...