ਪੰਜਾਬ ਨੂੰ ਸਿਰਫ਼ ਬਦਨਾਮ ਕੀਤਾ ਜਾ ਰਿਹਾ… ਦਿੱਲੀ ‘ਚ ਦੀਵਾਲੀ ਵੇਲ੍ਹੇ ਹੋਇਆ ਬੁਰਾ ਹਾਲ, ਅਸੀਂ ਕੀਤੀ ਕਾਰਵਾਈ: CM ਮਾਨ
Bhagwant Mann in Tv9 Satta Sammelan: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਦਾਅਵਾ ਝੂਠਾ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਤੱਕ ਪਹੁੰਚਦਾ ਹੈ। ਹਰਿਆਣਾ ਦੇ ਪ੍ਰਦੂਸ਼ਣ 'ਤੇ ਵੀ ਚਰਚਾ ਕੀਤੀ ਜਾਣੀ ਚਾਹੀਦੀ ਹੈ।
TV9 ਦੇ ਸੱਤਾ ਸੰਮੇਲਨ ਵਿੱਚ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਜਾਬ ਦੀ ਕੋਈ ਭੂਮਿਕਾ ਨਹੀਂ ਹੈ… ਪੰਜਾਬ ਨੂੰ ਲੰਬੇ ਸਮੇਂ ਤੋਂ ਬਦਨਾਮ ਕੀਤਾ ਜਾ ਰਿਹਾ ਹੈ… ਸ਼ਿਵਰਾਜ ਚੌਹਾਨ ਨੇ ਵੀ ਹਾਲ ਹੀ ਵਿੱਚ ਇਹ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ… ਅਸੀਂ ਅਜੇ ਤੱਕ ਫਸਲਾਂ ਦੀ ਕਟਾਈ ਵੀ ਨਹੀਂ ਕੀਤੀ… ਵਾਢੀ ਤੋਂ ਬਾਅਦ ਅੱਗ ਲਗਾਈ ਜਾਂਦੀ ਹੈ… ਪੰਜਾਬ ਦਾ ਧੂੰਆਂ ਦਿੱਲੀ ਤੱਕ ਤਾਂ ਹੀ ਪਹੁੰਚੇਗਾ ਜਦੋਂ ਉੱਤਰ-ਪੱਛਮੀ ਹਵਾ ਘੱਟੋ-ਘੱਟ 100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੇ… ਜੋ ਕਿ ਅਸੰਭਵ ਹੈ… ਉੱਤਰ-ਪੱਛਮੀ ਹਵਾ ਚੱਲਦੀ ਨਹੀਂ … ਇਹ ਰੇਅਰ ਆਫ ਰੇਅਰ ਕੇਸ ਵਿੱਚ ਵਗਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਕੀ ਹਰਿਆਣਾ ਦਾ ਧੂੰਆਂ ਇੰਨਾ ਸਿਆਨਾ ਹੈ ਕਿ ਹਰਿਆਣਾ ਦਾ ਧੂੰਆ ਹਰਿਆਣਾ ਵਿੱਚ ਹੀ ਰਹਿੰਦਾ ਹੈ ਬਸ… ਕੀ ਪੰਜਾਬ ਦਾ ਧੂੰਆਂ ਪੰਜਾਬੀ ਬਾਗ ਵਿੱਚ ਚਲਾ ਜਾਂਦਾ ਹੈ… ਪੰਜਾਬੀ ਬਾਗ ਦਾ AQI ਸਭ ਤੋਂ ਮਾੜਾ ਸੀ… ਕੀ ਪੰਜਾਬ ਦਾ ਧੂੰਆਂ ਇੰਨਾ ਸਿਆਣਾ ਹੈ ਕਿ ਉਹ ਆਪਣੇ ਪੰਜਾਬੀ ਬਾਗ ਵਿੱਚ ਰਿਸ਼ਤੇਦਾਰਾਂ ਕੋਲ ਰਹਿੰਦਾ ਹੈ? ਇਹ ਆਗਰਾ ਤੱਕ ਹੋਰ ਨਹੀਂ ਜਾਂਦਾ… ਯੂਪੀ ਤੋਂ ਧੂੰਆਂ ਉੱਥੋਂ ਨਹੀਂ ਆਉਂਦਾ… ਮਤਲਬ ਤਾਂ ਬਦਨਾਮ ਕਰਨ ਵਾਲੀ … ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਕਹਿੰਦੀ ਹੈ ਕਿ ਪੰਜਾਬ ਦਾ ਧੂੰਆਂ ਲਾਹੌਰ ਦੇ ਮਾਹੌਲ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ… ਸਾਡਾ ਧੂੰਆਂ ਘੁੰਮ ਹੀ ਰਿਹਾ ਹੈ, ਮਤਲਬ ਹੈ, ਇਹ ਕਿੱਥੇ ਵੀ ਚਲਾ ਜਾ ਰਿਹਾ ਹੈ, ਯਾਰ…’


