NIFTEE 2027: NIFT ਐਂਟਰੈਂਸ ਟੈਸਟ ਲਈ ਹੁਣ 24 ਨਵੰਬਰ ਤੱਕ ਕਰੋ ਅਪਲਾਈ, ਇਨ੍ਹਾਂ ਕੋਰਸਾਂ ‘ਚ ਮਿਲਦਾ ਹੈ ਦਾਖ਼ਲਾ
NIFTEE 2027 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਜਾਰੀ ਹੈ। ਉਮੀਦਵਾਰ ਲੇਟ ਫੀਸ ਦੇ ਨਾਲ 29 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ। NTA ਨੇ 18 ਨਵੰਬਰ ਤੱਕ ਪ੍ਰਾਪਤ ਹੋਈਆਂ ਅਰਜ਼ੀਆਂ ਦੇ ਆਧਾਰ 'ਤੇ ਨਵਾਂ ਅਪਡੇਟ ਸਾਂਝਾ ਕੀਤਾ ਹੈ।
NIFTEE 2027: ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (NIFT) ਦੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਐਂਟਰੈਂਸ ਐਗਜ਼ਾਮੀਨੇਸ਼ਨ (NIFTEE) 2027 ਲਈ ਅਰਜ਼ੀ ਪ੍ਰਕਿਰਿਆ ਜਾਰੀ ਹੈ। ਇਸ ਦੌਰਾਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NIFTEE 2027 ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ ਵਧਾ ਦਿੱਤੀ ਹੈ। ਇਸ ਤਹਿਤ ਚਾਹਵਾਨ ਅਤੇ ਯੋਗ ਉਮੀਦਵਾਰ 24 ਨਵੰਬਰ ਤੱਕ NIFTEE 2027 ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਪ੍ਰਕਿਰਿਆ 16 ਅਕਤੂਬਰ ਤੋਂ ਸ਼ੁਰੂ ਹੋਈ ਸੀ।
ਆਓ ਜਾਣਦੇ ਹਾਂ ਕਿ NIFTEE 2027 ਲਈ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ। ਹੁਣ ਤੱਕ ਇਸ ਪ੍ਰੀਖਿਆ ਲਈ ਕਿੰਨੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ NIFTEE 2027 ਦੇ ਸਕੋਰ ਦੇ ਆਧਾਰ ‘ਤੇ ਕਿਹੜੇ ਕੋਰਸਾਂ ਵਿੱਚ ਦਾਖ਼ਲਾ ਮਿਲਦਾ ਹੈ।
NIFTEE 2027 ਦਾ ਸ਼ਡਿਊਲ
- ਆਨਲਾਈਨ ਅਰਜ਼ੀ ਦੀ ਸ਼ੁਰੂਆਤ: 16 ਅਕਤੂਬਰ 2026
- ਅਰਜ਼ੀ ਦੇਣ ਦੀ ਆਖਰੀ ਤਾਰੀਖ: 24 ਨਵੰਬਰ 2026
- ਲੇਟ ਫੀਸ ਨਾਲ ਅਰਜ਼ੀ ਦੇਣ ਦੀ ਤਾਰੀਖ: 25 ਤੋਂ 29 ਨਵੰਬਰ 2026
- ਅਰਜ਼ੀ ਫਾਰਮ ਵਿੱਚ ਸੁਧਾਰ: 30 ਨਵੰਬਰ ਤੋਂ 2 ਦਸੰਬਰ 2026
ਇਸ ਤਰ੍ਹਾਂ ਕਰੋ ਅਪਲਾਈ
- ਸਭ ਤੋਂ ਪਹਿਲਾਂ NTA ਦੀ ਅਧਿਕਾਰਤ ਵੈੱਬਸਾਈਟ exams.nta.nic.in/niftee/ ‘ਤੇ ਜਾਓ।
- ਹੋਮ ਪੇਜ ‘ਤੇ ਦਿਖਾਈ ਦੇ ਰਹੇ NIFTEE 2027 ਦੇ ਅਰਜ਼ੀ ਲਿੰਕ ‘ਤੇ ਕਲਿੱਕ ਕਰੋ।
- ਨਵਾਂ ਵੈੱਬ ਪੇਜ ਖੁੱਲ੍ਹੇਗਾ। ਉੱਥੇ ਅਰਜ਼ੀ ਫਾਰਮ ਵਿੱਚ ਮੰਗੀ ਗਈ ਜਾਣਕਾਰੀ ਭਰੋ।
- ਲੋੜੀਂਦੇ ਵੇਰਵੇ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਂਦੇ ਹੋਏ ਨਿਰਧਾਰਤ ਫੀਸ ਦਾ ਭੁਗਤਾਨ ਕਰੋ।
- ਫਾਰਮ ਸਬਮਿਟ ਕਰਨ ਤੋਂ ਬਾਅਦ ਇਸ ਦਾ ਕਨਫਰਮੇਸ਼ਨ ਪੇਜ ਡਾਊਨਲੋਡ ਕਰ ਲਓ।
NIFTEE-2027 Deadline Extended!
The last date to register for the NIFT Entrance Examination (NIFTEE) 2027 has been extended to 24 November 2026. 19,933 registration forms have been submitted, and 17,278 candidates have successfully completed their fee payment. Complete your application in 4 simple steps: 1. Upload Required Documents 2. Fill in Application Details 3. Complete Fee Payment 4. Download Confirmation Page Apply Now: https://t.co/Ovtz7pGKeH Support: nift@nta.ac.in | 📞 011-40759000 / 1800-180-4747 NIFTEE-2027 की अंतिम तिथि बढ़ाई गई! NIFT प्रवेश परीक्षा (NIFTEE) 2027 के लिए आवेदन करने की अंतिम तिथि 24 नवंबर 2026 तक बढ़ा दी गई है। 19,933 रजिस्ट्रेशन फॉर्म जमा किए जा चुके हैं और 17,278 उम्मीदवारों ने सफलतापूर्वक अपनी फीस जमा कर दी है। इन 4 आसान चरणों में अपना फॉर्म पूरा करें: 1.आवश्यक दस्तावेज़ अपलोड करें 2.आवेदन विवरण भरें 3.फीस का भुगतान पूरा करें 4.पुष्टि पृष्ठ (Confirmation Page) डाउनलोड करें आवेदन करें: https://t.co/Ovtz7pGKeH संपर्क करें: nift@nta.ac.in | 📞 011-40759000 / 1800-180-4747 #NIFTEE2027 #NIFT #NTA #NTAExams #NIFTAdmissions — National Testing Agency (@NTA_Exams) November 18, 2026
19 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਕਰਵਾਈ ਰਜਿਸਟ੍ਰੇਸ਼ਨ
NTA ਨੇ NIFTEE 2027 ਲਈ 18 ਨਵੰਬਰ 2026 ਤੱਕ ਹੋਈ ਰਜਿਸਟ੍ਰੇਸ਼ਨ ਦਾ ਡਾਟਾ ਸਾਂਝਾ ਕੀਤਾ ਹੈ। ਇਸ ਮੁਤਾਬਕ, 18 ਨਵੰਬਰ ਤੱਕ NIFTEE 2027 ਲਈ ਕੁੱਲ 19,933 ਰਜਿਸਟ੍ਰੇਸ਼ਨ ਫਾਰਮ ਜਮ੍ਹਾਂ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 17,278 ਉਮੀਦਵਾਰਾਂ ਨੇ ਸਫ਼ਲਤਾਪੂਰਵਕ ਆਪਣੀ ਅਰਜ਼ੀ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਹੈ।
NIFTEE 2027 ਰਾਹੀਂ ਇਨ੍ਹਾਂ ਕੋਰਸਾਂ ਵਿੱਚ ਮਿਲੇਗਾ ਦਾਖ਼ਲਾ
NTA ਵੱਲੋਂ NIFTEE 2027 ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਪ੍ਰੀਖਿਆ ਦੇ ਸਕੋਰ ਦੇ ਆਧਾਰ ‘ਤੇ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (NIFT) ਦੇ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ NIFT ਵੱਲੋਂ ਚਲਾਏ ਜਾਂਦੇ ਅੰਡਰਗ੍ਰੈਜੂਏਟ (UG), ਪੋਸਟਗ੍ਰੈਜੂਏਟ (PG), NIFT ਲੈਟਰਲ ਐਂਟਰੀ ਐਡਮਿਸ਼ਨ (NLEA), ਆਰਟੀਜ਼ਨ ਅਤੇ PhD ਪ੍ਰੋਗਰਾਮ ਸ਼ਾਮਲ ਹਨ।


