ਪੰਜਾਬ ‘ਚ ਅੱਜ ਮੌਸਮ ਰਹੇਗਾ ਸਾਫ਼, ਘੱਟੋ-ਘੱਟ ਤਾਪਮਾਨ 14.6 ਡਿਗਰੀ ਤੱਕ ਪਹੁੰਚਿਆ
ਪੰਜਾਬ ਸਮੇਤ ਪੂਰੇ ਉੱਤਰ-ਭਾਰਤ 'ਚ ਹੁਣ ਰੁੱਤ ਦੀ ਤਬਦੀਲੀ ਮਹਿਸੂਸ ਹੋ ਰਹੀ ਹੈ। ਰਾਤ ਤੇ ਸਵੇਰ ਦੇ ਤਾਪਮਾਨ 'ਚ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਨਾਲ ਠੰਡਕ ਦੀ ਅਹਿਸਾਸ ਹੋ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ।
ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਮੁਤਾਬਕ ਪੰਜਾਬ ‘ਚ ਅੱਜ ਮੌਸਮ ਸਾਫ਼ ਰਹੇਗਾ। ਸੂਬੇ ‘ਚ ਮੌਸਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਆਉਣ ਵਾਲੇ 3 ਦਿਨ ਵੀ ਯਾਨੀ ਕਿ 21, 22 ਤੇ 23 ਅਕਤੂਬਰ ਨੂੰ ਵੀ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਤੇ ਇਸ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ‘ਤੇ ਪੱਛਮੀ ਗੜਬੜੀ (Western Disturbance) ਚੱਕਰਵਾਤੀ ਹਵਾਵਾਂ ਦੇ ਰੂਪ ‘ਚ ਸਰਗਰਮ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਮੌਸਮ ‘ਚ ਭਾਰੀ ਤਬਦੀਲੀ ਦੀ ਸੰਭਾਵਨਾ ਨਹੀਂ ਦਰਸਾਈ ਹੈ ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
WEATHER WARNING AND RAINFALL MAP #PUNJAB #HARYANA DATED 19-10-26 https://t.co/y6C2Yunt1s
— IMD Chandigarh (@IMD_Chandigarh) October 19, 2026
ਪੰਜਾਬ ਸਮੇਤ ਪੂਰੇ ਉੱਤਰ-ਭਾਰਤ ‘ਚ ਹੁਣ ਰੁੱਤ ਦੀ ਤਬਦੀਲੀ ਮਹਿਸੂਸ ਹੋ ਰਹੀ ਹੈ। ਰਾਤ ਤੇ ਸਵੇਰ ਦੇ ਤਾਪਮਾਨ ‘ਚ ਗਿਰਾਵਟ ਦੇਖੀ ਜਾ ਰਹੀ ਹੈ, ਜਿਸ ਨਾਲ ਠੰਡਕ ਦਾ ਅਹਿਸਾਸ ਹੋ ਰਿਹਾ ਹੈ। ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ (ਏਅਪੋਰਟ) ਦਾ ਦਰਜ ਕੀਤਾ ਗਿਆ, ਜੋ ਕਿ 33.2 ਡਿਗਰੀ ਸੈਲਸੀਅਸ ਰਿਹਾ।
Observed #Maximum #Temperature over #Punjab, #Haryana & #Chandigarh dated 19-10-26 https://t.co/GyCmfBcTCH
— IMD Chandigarh (@IMD_Chandigarh) October 19, 2026ਇਹ ਵੀ ਪੜ੍ਹੋ
ਉੱਥੇ ਹੀ, ਬੀਤੇ ਦਿਨ ਦੇ ਔਸਤ ਘੱਟ ਤੋਂ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0.6 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਵੀ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬੱਲੋਵਾਲ ਸੌਂਖੜੀ (ਐਸਬੀਐਸ ਨਗਰ ਦਾ ਦਰਜ ਕੀਤਾ ਗਿਆ, ਜੋ ਕਿ 14.6 ਡਿਗਰੀ ਸੈਲਸੀਅਸ ਰਿਹਾ।
Observed #Minimum #Temperature over #Punjab, #Haryana & #Chandigarh dated 19-10-26 https://t.co/QZPm6UCqwb
— IMD Chandigarh (@IMD_Chandigarh) October 19, 2026
ਪੰਜਾਬ ਦੇ ਕੁਝ ਜ਼ਿਲ੍ਹਿਆਂ ਦਾ ਤਾਪਮਾਨ:
| ਸਟੇਸ਼ਨ | ਵੱਧ ਤੋਂ ਵੱਧ ਤਾਪਮਾਨ (°C) | ਘੱਟੋ-ਘੱਟ ਤਾਪਮਾਨ (°C) |
| ਚੰਡੀਗੜ੍ਹ ਸਿਟੀ | 32 | 15 |
| ਅੰਮ੍ਰਿਤਸਰ | 29.9 | 17 |
| ਲੁਧਿਆਣਾ | 31.8 | 15.4 |
| ਪਟਿਆਲਾ | 31.6 | 15.8 |
| ਪਠਾਨਕੋਟ | 29 | 15.4 |
| ਬੱਲੋਵਾਲ ਸੌਂਖੜੀ (ਐਸਬੀਐਸ ਨਗਰ) | 30.3 | 14.6 |
| ਗੁਰਦਾਸਪੁਰ | 29.8 | 15.6 |
| ਬਠਿੰਡਾ (ਏਅਰਪੋਰਟ) | 33.2 | – |
| ਫਤਿਹਗੜ੍ਹ ਸਾਹਿਬ | 31 | 14.8 |
| ਫਿਰੋਜ਼ਪੁਰ | 31.9 | 17.1 |
| ਜਲੰਧਰ | 30.9 | 15.6 |
| ਮੋਹਾਲੀ | 31 | 17.2 |
| ਮੁਕਤਸਰ | 30.2 | 17.1 |


