PSEB 12th Result: 12ਵੀਂ ਚੋਂ ਮੁੰਡਿਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਕੀਤਾ ਟਾਪ
PSEB Punjab Board Class 12th Result: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 8ਵੀਂ ਅਤੇ 12ਵੀਂ ਨਤੀਜੇ ਜਾਰੀ ਕੀਤੇ ਹਨ। ਇਨ੍ਹਾਂ ਨਤੀਜ਼ਿਆਂ ਚ ਪੰਜਾਬ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। 12ਵੀਂ ਜਮਾਤ ਚੋਂ ਇਸ ਵਾਰਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਫੀਸਦ 93.04 ਰਿਹਾ ਹੈ। ਇਨ੍ਹਾਂ ਵਿੱਚੋਂ ਪਾਸ ਹੋਣ ਵਾਲੀਆਂ ਕੁੜੀਆਂ ਦਾ ਪਾਸ ਫੀਸਦ 95.74 ਰਿਹਾ ਹੈ ਜਦਕੀ ਮੁੰਡਿਆਂ ਦਾ ਪਾਸ ਫੀਸਦ 90.74 ਰਿਹਾ ਹੈ।

ਸੂਬੇ ‘ਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਏਕਮਪ੍ਰੀਤ ਸਿੰਘ ਲੁਧਿਆਣਾ ਦੇ ਬੀ.ਸੀ.ਐਮ. ਸੀਨੀਅਰ ਸਕੈਂਡਰੀ ਸਕੂਲ ਫੋਕਲ ਪੁਆਇੰਟ ਚੋਂ ਪੜਾਈ ਕੀਤੀ ਹੈ। ਏਕਮਪ੍ਰੀਤ ਸਿੰਘ ਨੇ 500 ਚੋਂ ਹਾਸਿਲ ਕੀਤੇ 500 ਅੰਕ ਹਾਸਲ ਕੀਤੇ ਹਨ ਅਤੇ ਸੂਬੇ ‘ਚ ਪਹਿਲਾ ਸਥਾਨ ਬਣਾਇਆ ਹੈ। ਇਸ ਤੋਂ ਇਲਾਵਾ ਮੁਕਤਸਰ ਸਾਹਿਬ ਦੇ ਵਿਦਿਆਰਥੀ ਰਵਿਉਦੈ ਸਿੰਘ ਨੇ ਵੀ 500 ਵਿਚੋਂ 500 ਅੰਕ ਹਾਸਲ ਕੀਤੇ ਹਨ ਅਤੇ ਸੂਬੇ ‘ਚ ਦੂਜਾ ਸਥਾਨ ਹਾਸਲ ਕੀਤਾ ਹੈ। ਦੋ ਵਿਦਿਆਰਥੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਟਾਪ ਕੀਤਾ ਹੈ।
ਪਰਿਵਾਰਕ ਮੈਂਬਰਾਂ ਨੇ ਪਾਏ ਭੰਗੜੇ
ਦੱਸ ਦਈਏ ਕੀ ਏਕਮਪ੍ਰੀਤ ਸਿੰਘ ਗਤਕੇ ਦਾ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਸਕੂਲ ਦਾ ਵਿਦਿਆਰਥੀ ਪੰਜਾਬ ਭਰ ਦੇ ਵਿੱਚ ਅੱਵਲ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਗੱਤਕੇ ਦਾ ਵੀ ਚੈਂਪੀਅਨ ਹੈ ਅਤੇ ਪੜ੍ਹਾਈ ਦੇ ਵਿੱਚ ਵੀ ਅੱਗੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਸਖਤ ਮਿਹਨਤ ਰਹੀ ਹੈ। ਇ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਸਲਾਅਫਜਾਈ ਕੀਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ ਅਤੇ ਲੁਧਿਆਣਾ ਦੇ ਬੀਸੀਐਮ ਫੋਕਲ ਪੁਆਇੰਟ ਸਕੂਲ ਦਾ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਪੰਜਾਬ ਭਰ ‘ਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ। ਏਕਮ ਨੇ 500 ਚੋ 500 ਅੰਕ ਹਾਸਿਲ ਕੀਤੇ ਹਨ। ਉਸ ਦਾ ਅੱਜ ਸਕੂਲ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। pic.twitter.com/cB2T8WRzA5
— TV9 Punjab-Himachal Pradesh-J&K (@TV9Punjab) April 30, 2024
ਕੁਲ੍ਹ ਪਾਸ ਹੋਏ ਵਿਦਿਆਰਥੀਆਂ ਦੀ ਗਿਣਤੀ
ਇਸ ਸਾਲ ਪੰਜਾਬ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਕੁੱਲ 2,84,452 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,64,662 ਨੇ ਪ੍ਰੀਖਿਆ ਪਾਸ ਕੀਤੀ ਹੈ। ਪੰਜਾਬ ਬੋਰਡ ਵਿੱਚ ਕੁੱਲ 2981 ਵਿਦਿਆਰਥੀ ਫੇਲ੍ਹ ਹੋਏ, ਜੋ ਕੁੱਲ ਵਿਦਿਆਰਥੀਆਂ ਦਾ 1.04 ਫੀਸਦੀ ਹੈ।
ਪੰਜਾਬ ਸਕੂਲ ਸਿਖਿਆ ਬੋਰਡ ਦੇ 12 ਵੀ ਦੇ ਨਜ਼ਤੀਜਿਆ ਵਿੱਚ ਜਿਲਾ ਸ਼੍ਰੀ ਮੁਕਤਸਰ ਸਾਹਿਬ ਰਵੀ ਉਦੇ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕਰ ਜਿਲੇ ਦਾ ਨਾਮ ਕੀਤਾ ਰੋਸ਼ਨ#PSEB12thResult #PSEBResult pic.twitter.com/xi8zVWKc54
— TV9 Punjab-Himachal Pradesh-J&K (@TV9Punjab) April 30, 2024
ਇਸ ਸਾਲ 93.04 ਫੀਸਦੀ ਵਿਦਿਆਰਥੀ ਪੰਜਾਬ ਬੋਰਡ 12ਵੀਂ ਪਾਸ ਹੋਏ ਹਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.74 ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.74 ਹੈ।