
ਟੌਪਰਸ ਕਾਰਨਰ
ਇਹ ਟੌਪਰਸ ਪੇਜ ਖਾਸ ਤੌਰ ‘ਤੇ ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਤਿਆਰ ਕੀਤਾ ਗਿਆ ਹੈ ਜੋ IIT, NEET, CA ਅਤੇ ਹੋਰ ਵੱਕਾਰੀ ਪ੍ਰੀਖਿਆਵਾਂ ਦੇ ਟੌਪਰਸ ਦੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਰਣਨੀਤੀਆਂ ਜਾਣਨਾ ਚਾਹੁੰਦੇ ਹਨ।
ਇੱਥੇ ਤੁਹਾਨੂੰ ਟੌਪਰਸ ਦੇ ਇੰਟਰਵਿਊ, ਉਨ੍ਹਾਂ ਦੀ ਰੁਟੀਨ, ਪੜ੍ਹਾਈ ਦੀਆਂ ਰਣਨੀਤੀਆਂ ਅਤੇ ਸਮਾਂ ਪ੍ਰਬੰਧਨ ਦੇ ਵਿਲੱਖਣ ਤਰੀਕੇ ਮਿਲਣਗੇ। ਜਾਣੋ …ਕਿਵੇਂ ਉਨ੍ਹਾਂ ਨੇ ਮੁਸ਼ਕਲਾਂ ਨੂੰ ਪਾਰ ਕੀਤਾ, ਆਪਣੇ ਆਪ ਨੂੰ ਪ੍ਰੇਰਿਤ ਰੱਖਿਆ ਅਤੇ ਉਪਲਬਧ ਸਰੋਤਾਂ ਦੀ ਸਹੀ ਵਰਤੋਂ ਕਰਕੇ ਇਨ੍ਹਾਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਉਨ੍ਹਾਂ ਨੇ ਸਫਲਤਾ ਦਾ ਰਹੱਸ ਕਿਵੇਂ ਖੋਜਿਆ? ਇੱਥੇ ਤੁਹਾਨੂੰ ਉਨ੍ਹਾਂ ਦੀਆਂ ਸਿਫ਼ਾਰਸ਼ ਕੀਤੀਆਂ ਕਿਤਾਬਾਂ, ਔਨਲਾਈਨ ਟੂਲ ਅਤੇ ਰਿਵੀਜ਼ਨ ਤਕਨੀਕਾਂ ਵੀ ਮਿਲਣਗੀਆਂ। ਇਹ ਪੰਨਾ ਟੌਪਰਸ ਦੇ ਵਿਸਤ੍ਰਿਤ ਪ੍ਰੋਫਾਈਲ, ਰੈਂਕ ਦੀ ਜਾਣਕਾਰੀ ਅਤੇ ਉਨ੍ਹਾਂ ਦੇ ਪ੍ਰੇਰਨਾਦਾਇਕ ਸਫ਼ਰ ਦੀ ਝਲਕ ਵੀ ਪ੍ਰਦਾਨ ਕਰੇਗਾ।
ਸਾਡੇ ਵੀਡੀਓ ਸੈਕਸ਼ਨ ਵਿੱਚ ਟੌਪਰਸ ਦੀ ਪ੍ਰੇਰਣਾਦਾਇਕ ਗੱਲਬਾਤ, ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਅਤੇ ਐਗਜ਼ਾਮ ਨੂੰ ਕ੍ਰੈਕ ਕਰਨ ਤੇ ‘ਤੇ ਪੈਨਲ ਚਰਚਾਵਾਂ ਉਪਲਬਧ ਹਨ। ਉਹਨਾਂ ਵਿਦਿਆਰਥੀਆਂ ਲਈ ਜੋ ਆਪਣੀ ਤਿਆਰੀ ਵਿੱਚ ਨਿਖਾਰ ਲਿਆਉਣਾ ਚਾਹੁੰਦੇ ਹਨ, ਇੱਥੇ ਟੌਪਰਸ ਦੇ ਤਜ਼ਰਬਿਆਂ ਤੋਂ ਪ੍ਰੇਰਿਤ ਖਾਸ ਟਿਪਸ, ਪ੍ਰੈਕਟਿਸ ਸ਼ੈਡਿਊਲ ਅਤੇ ਪ੍ਰੀਖਿਆ ਵਾਲੇ ਦਿਨ ਦੀ ਸਲਾਹ ਵੀ ਦਿੱਤੀ ਗਈ ਹੈ।
ਇਹ ਪਲੇਟਫਾਰਮ ਸਿਰਫ਼ ਵਿਦਿਆਰਥੀਆਂ ਲਈ ਨਹੀਂ ਹੈ; ਸਗੋਂ ਇਸ ਨੂੰ ਪੜ੍ਹ ਕੇ ਮਾਪੇ ਅਤੇ ਅਧਿਆਪਕ ਵੀ ਸਫਲਤਾ ਲਈ ਸਹੀ ਮਾਹੌਲ ਬਣਾਉਣ ਦੀ ਕਲਾ ਸਿੱਖ ਸਕਦੇ ਹਨ।
NEET UG 2025 Topper Story: ਕੌਣ ਹੈ ਅਵਿਕਾ ਅਗਰਵਾਲ? NEET UG ਵਿੱਚ 5ਵਾਂ ਰੈਂਕ ਪ੍ਰਾਪਤ, ਜਾਣੋ ਕਿਵੇਂ ਕੀਤੀ ਤਿਆਰੀ
NEET UG 2025 Avika Aggarwal Stroy: ਅਵਿਕਾ ਅਗਰਵਾਲ NEET UG 2025 ਦੇ ਟੌਪ-10 ਵਿੱਚ ਇੱਕਲੌਤੀ ਕੁੜੀ ਹੈ। ਉਸ ਨੇ ਦੇਸ਼ ਭਰ ਵਿੱਚ 5ਵਾਂ ਰੈਂਕ ਪ੍ਰਾਪਤ ਕੀਤਾ ਹੈ। NEET UG ਦੇ ਨਤੀਜੇ 14 ਜੂਨ ਨੂੰ ਐਲਾਨੇ ਗਏ ਸਨ। ਆਓ ਜਾਣਦੇ ਹਾਂ ਅਵਿਕਾ ਅਗਰਵਾਲ ਬਾਰੇ।
- TV9 Punjabi
- Updated on: Jun 17, 2025
- 5:47 am
NEET UG Result 2025 Declared: NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਵੈੱਬਸਾਈਟ ‘ਤੇ ਇਸ ਤਰ੍ਹਾਂ ਕਰੋ ਚੈਕ
NEET UG Result 2025 Out: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ ਅਤੇ ਟਾਪਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਕੈਂਡਿਡੇਟ NEET ਦੀ ਅਧਿਕਾਰਤ ਵੈੱਬਸਾਈਟ, neet.nta.nic.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
- TV9 Punjabi
- Updated on: Jun 14, 2025
- 10:56 am
ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀ JEE ਅਡਵਾਂਸ ‘ਚੋਂ ਪਾਸ, 260 ਨੇ Mains ਕੀਤਾ ਕਲਿਅਰ, IIT ‘ਚ ਕਰਨਗੇ ਪੜ੍ਹਾਈ
ਮਨੀਸ਼ ਸਿਸੋਦਿਆ ਨੇ ਜੇਈਈ ਅਡਵਾਂਸ ਦਾ ਰਿਜ਼ਲਟ ਆਉਣ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੀ ਪੋਸਟ 'ਚ ਲਿਖਿਆ ਕਿ ਅੱਜ ਇਤਿਹਾਸ ਬਣ ਗਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 32 ਵਿਦਿਆਰਥੀਆਂ ਨੇ ਜੇਈਈ ਅਡਵਾਂਸ ਵਰਗੀ ਦੇਸ਼ ਦੀ ਸਭ ਤੋਂ ਮੁਸ਼ਕਿਲ ਪ੍ਰੀਖਿਆ ਪਾਸ ਕਰ ਲਈ ਹੈ... ਤੇ ਹੁਣ ਇਹ ਬੱਚੇ ਆਈਆਈਟੀ 'ਚ ਪੜ੍ਹਣਗੇ ਕੱਲ ਤੱਕ ਪੰਜਾਬ ਦੇ ਜਿਨ੍ਹਾਂ ਸਕੂਲਾਂ ਦੀਆਂ ਕੰਧਾਂ ਤੱਕ ਨਹੀਂ ਸੀ।
- TV9 Punjabi
- Updated on: Jun 3, 2025
- 6:10 am
JEE Advanced 2025 Topper Story: ਕੌਣ ਹਨ ਰਜਿਤ ਗੁਪਤਾ? JEE Advanced ਵਿੱਚ ਕੀਤਾ ਟਾਪ , JEE Mains ਵਿੱਚ ਮਿਲੇ ਸਨ 100 ਪਰਸੇਂਟਾਇਲ ਨੰਬਰ
JEE Advanced 2025 Topper Story: ਰਜਿਤ ਗੁਪਤਾ ਨੇ JEE Advanced 2025 ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਟਾਪ ਕੀਤਾ ਹੈ। IIT ਕਾਨਪੁਰ ਨੇ ਨਤੀਜੇ ਦੇ ਨਾਲ ਫਾਈਨਲ ਆਂਸਰ-ਕੀ ਅਤੇ ਸਬਜੈਕਟ ਵਾਈਜ਼ ਕੱਟਆਫ ਵੀ ਜਾਰੀ ਕੀਤਾ ਹੈ।
- TV9 Punjabi
- Updated on: Jun 2, 2025
- 6:34 am
UPSC, CBSE ਤੇ CA ਟੌਪਰ TV9 ਦੇ ਮੈਗਾ ਸਟੇਜ ‘ਤੇ ਹੋਣਗੇ ਇਕੱਠੇ, ਸਿੱਖਿਆ ਸੰਮੇਲਨ ‘ਚ ਸਫਲਤਾ ਦੇ ਦੇਣਗੇ ਸੁਝਾਅ
ਟੀਵੀ9 ਭਾਰਤਵਰਸ਼ ਦੁਆਰਾ ਆਯੋਜਿਤ ਸਿੱਖਿਆ ਸੰਮੇਲਨ 28 ਮਈ ਨੂੰ ਦੁਪਹਿਰ 1 ਵਜੇ ਤੋਂ ਹੋਵੇਗਾ। ਟੌਪਰਾਂ ਨੂੰ ਸਨਮਾਨਿਤ ਕਰਨ ਲਈ ਕੀਤੇ ਗਏ ਇਸ ਪ੍ਰੋਗਰਾਮ ਦਾ ਵਿਸ਼ਾ 'ਭਵਿੱਖ ਦੀ ਇੱਛਾ ਰੱਖਣ ਵਾਲੀ ਉੱਤਮਤਾ ਦਾ ਸਨਮਾਨ' ਹੈ। ਟਾਪਰਾਂ ਤੋਂ ਇਲਾਵਾ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਦਿੱਲੀ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਅਤੇ ਸਿੱਖਿਆ ਖੇਤਰ ਦੀਆਂ ਕਈ ਹੋਰ ਸ਼ਖਸੀਅਤਾਂ ਇਸ ਵਿੱਚ ਹਿੱਸਾ ਲੈਣਗੀਆਂ।
- TV9 Punjabi
- Updated on: May 28, 2025
- 10:00 am
10ਵੀਂ-12ਵੀਂ ਦੇ ਟੌਪਰਸ ਨੂੰ ਹਵਾਈ ਯਾਤਰਾ ‘ਤੇ ਲੈ ਕੇ ਜਾਵੇਗੀ ਮਾਨ ਸਰਕਾਰ, ਬਣਾਵੇਗੀ ਰੋਲ ਮੋਡਲ
ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ, ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਦਾ ਕੰਮ ਕਰਨ ਲਈ ਕਿਹਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਜਨਗਣਨਾ ਹੋਵੇਗੀ। ਅਜਿਹੀ ਸਥਿਤੀ ਵਿੱਚ, ਵਿਭਾਗ ਨੂੰ ਪਹਿਲਾਂ ਹੀ ਲਿਖਿਆ ਜਾਵੇਗਾ ਕਿ ਉਹ ਅਧਿਆਪਕਾਂ ਨੂੰ ਡਿਊਟੀ ਨਹੀਂ ਦੇਵੇਗਾ।
- TV9 Punjabi
- Updated on: May 27, 2025
- 4:02 pm
PSEB 12ਵੀਂ ‘ਚ ਬਰਨਾਲਾ ਦੀ ਹਰਸੀਰਤ ਆਈ ਅੱਵਲ, 500 ‘ਚੋਂ 500 ਅੰਕ ਕੀਤੇ ਪ੍ਰਾਪਤ; MBBS ਕਰਕੇ ਬਣਨਾ ਚਾਹੁੰਦੀ ਹੈ ਗਾਇਨੀਕੋਲੋਜਿਸਟ
ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਪ੍ਰੀਖਿਆ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਨੂੰ ਦਿੱਤਾ ਹੈ। ਹਰਸੀਰਤ ਭਵਿੱਖ ਵਿੱਚ MBBS ਕਰਕੇ ਗਾਇਨੀਕੋਲੋਜਿਸਟ ਬਣਨ ਦਾ ਸੁਪਨਾ ਦੇਖਦੀ ਹੈ। ਉਹ ਖੇਡਾਂ ਵਿੱਚ ਵੀ ਸਰਗਰਮ ਹੈ ਅਤੇ ਰਾਸ਼ਟਰੀ ਪੱਧਰ 'ਤੇ ਨੈੱਟਬਾਲ ਖੇਡ ਚੁੱਕੀ ਹੈ।
- R N Kansal
- Updated on: May 14, 2025
- 5:25 pm
UPSC Ravi Raj Story: ਮਾਂ ਨੇ ਨੋਟਸ ਬਣਾਏ-ਪੜ੍ਹ ਕੇ ਸੁਣਾਏ ਤੇ ਕਰਵਾਈ ਤਿਆਰੀ, ਨੇਤਰਹੀਣ ਬੇਟੇ ਨੇ ਪਾਸ ਕਰ ਲਈ UPSC, ਰਵੀ ਰਾਜ ਹੁਣ ਬਣਨਗੇ IAS
UPSC Ravi Raj Success Story: ਬਹੁਤ ਸਾਰੇ ਅਜਿਹੇ ਉਮੀਦਵਾਰਾਂ ਨੇ UPSC CSE 2024 ਵਿੱਚ ਸਫਲਤਾ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ। ਉਨ੍ਹਾਂ ਵਿੱਚੋਂ ਇੱਕ ਹਨ ਬਿਹਾਰ ਦੇ ਰਵੀ ਰਾਜ, ਜੋ ਕਿ ਨੇਤਰਹੀਣ ਹਨ। ਉਨ੍ਹਾਂ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ 2024 ਵਿੱਚ 182ਵਾਂ ਰੈਂਕ ਪ੍ਰਾਪਤ ਕੀਤਾ ਹੈ। ਹੁਣ ਉਹ IAS ਬਣਨਗੇ।
- Kusum Chopra
- Updated on: Apr 29, 2025
- 9:44 am
Who is Shakti Dubey? ਕੌਣ ਹੈ ਸ਼ਕਤੀ ਦੂਬੇ, ਜਿਨ੍ਹਾਂ ਨੇ UPSC ਪ੍ਰੀਖਿਆ ਵਿੱਚ ਕੀਤਾ ਟਾਪ, ਕਿਸ ਵਿਸ਼ੇ ਵਿੱਚ ਦਿੱਤੀ ਸੀ ਪ੍ਰੀਖਿਆ?
UPSC CSE 2024 Final Result: ਸਿਵਲ ਸੇਵਾ (ਪ੍ਰੀ) ਪ੍ਰੀਖਿਆ, 2024, ਪਿਛਲੇ ਸਾਲ 16 ਜੂਨ ਨੂੰ ਹੋਈ ਸੀ। ਇਸ ਪ੍ਰੀਖਿਆ ਲਈ ਕੁੱਲ 9,92,599 ਉਮੀਦਵਾਰਾਂ ਨੇ ਅਰਜ਼ੀ ਦਿੱਤੀ ਸੀ, ਜਿਨ੍ਹਾਂ ਵਿੱਚੋਂ 5,83,213 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਿੱਚੋਂ ਕੁੱਲ 14,627 ਉਮੀਦਵਾਰਾਂ ਨੇ ਲਿਖਤੀ (ਮੁੱਖ) ਪ੍ਰੀਖਿਆ ਪਾਸ ਕੀਤੀ।
- TV9 Punjabi
- Updated on: Apr 22, 2025
- 10:51 am
UPSC CSE 2024 Final Result: UPSC ਸਿਵਲ ਸੇਵਾ 2024 ਦਾ ਫਾਈਨਲ ਰਿਜ਼ਲਟ ਜਾਰੀ, ਸ਼ਕਤੀ ਦੂਬੇ ਨੇ ਕੀਤਾ ਟਾਪ, ਇੱਥੇ ਚੈਕ ਕਰੋ ਨਤੀਜਾ
UPSC CSE 2024 Final Result Declared: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾ ਪ੍ਰੀਖਿਆ 2024 ਦਾ ਅੰਤਿਮ ਨਤੀਜਾ ਐਲਾਨ ਦਿੱਤਾ ਹੈ। ਸ਼ਕਤੀ ਦੂਬੇ ਨੇ ਦੇਸ਼ ਭਰ ਵਿੱਚੋਂ ਟਾਪ ਕੀਤਾ ਹੈ। ਜਦੋਂ ਕਿ ਹਰਸ਼ਿਤਾ ਗੋਇਲ ਦੂਜੇ ਸਥਾਨ 'ਤੇ ਹੈ। ਉਮੀਦਵਾਰ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਰੋਲ ਨੰਬਰ ਅਤੇ ਨਾਮ ਦੁਆਰਾ ਆਪਣੇ ਨਤੀਜੇ ਦੇਖ ਸਕਦੇ ਹਨ।
- TV9 Punjabi
- Updated on: Apr 22, 2025
- 10:42 am
ਅਧਿਕਾਰੀਆਂ ਨੇ ਮੰਗੀ ਰਿਸ਼ਵਤ… ਕੁੜੀ ਨੇ ਸ਼ੁਰੂ ਕੀਤੀ UPSC ਦੀ ਤਿਆਰੀ, ਪਹਿਲਾਂ IPS ਤੇ ਫਿਰ ਬਣੀ IAS ਅਫਸਰ
IAS Garima Singh Success Story: ਉੱਤਰ ਪ੍ਰਦੇਸ਼ ਦੇ ਬਲੀਆ ਦੀ ਰਹਿਣ ਵਾਲੀ ਗਰਿਮਾ ਸਿੰਘ ਦੇ ਜੀਵਨ ਦੀ ਇੱਕ ਘਟਨਾ ਨੇ ਉਨ੍ਹਾਂ ਨੂੰ ਸਿਵਲ ਸੇਵਾ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਫਿਰ ਉਨ੍ਹਾਂ ਨੇ UPSC ਦੀ ਪ੍ਰੀਖਿਆ ਦਿੱਤੀ ਅਤੇ ਪਹਿਲਾਂ IPS ਅਫਸਰ ਬਣੀ ਅਤੇ ਕੁਝ ਸਾਲਾਂ ਬਾਅਦ, ਉਹ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ IAS ਅਫਸਰ ਬਣ ਗਈ।
- TV9 Punjabi
- Updated on: Apr 17, 2025
- 11:02 am
ਇੱਥੋਂ ਕਰ ਲਈ ਪੜ੍ਹਾਈ ਤਾਂ ਸਮਝੋ ਕਰੀਅਰ ਸੈੱਟ! ਇਹ ਹਨ ਦਿੱਲੀ ਦੇ ਟੌਪ ਕਾਲਜ
ਦਿੱਲੀ ਯੂਨੀਵਰਸਿਟੀ ਵਿੱਚ ਦਾਖ਼ਲੇ ਲਈ ਹਰ ਸਾਲ ਹਜ਼ਾਰਾਂ ਵਿਦਿਆਰਥੀ ਮੁਕਾਬਲਾ ਕਰਦੇ ਹਨ। ਜੇਕਰ ਅਸੀਂ NIRF ਰੈਂਕਿੰਗ 2024 'ਤੇ ਨਜ਼ਰ ਮਾਰੀਏ, ਤਾਂ ਦਿੱਲੀ ਵਿੱਚ ਬਹੁਤ ਸਾਰੇ ਵਧੀਆ ਕਾਲਜ ਹਨ ਜੋ ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਦਿੱਲੀ ਦਾ 'ਹਿੰਦੂ ਕਾਲਜ' ਸਿਖਰ 'ਤੇ ਹੈ। ਆਓ ਹੋਰ ਕਾਲਜਾਂ ਦੇ ਨਾਂ ਵੀ ਜਾਣੀਏ।
- TV9 Punjabi
- Updated on: Apr 7, 2025
- 1:51 pm
PSEB ਨੇ ਐਲਾਨੇ 8ਵੀਂ ਜਮਾਤ ਦੇ ਨਤੀਜੇ, ਹੁਸ਼ਿਆਰਪੁਰ ਦੇ ਪੁਨਿਤ ਵਰਮਾ ਬਣੇ Topper
PBSE 8th class results: ਨਤੀਜਾ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਅਪਲੋਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਉਹ ਵਿਦਿਆਰਥੀ ਜੋ ਪਾਸ ਨਹੀਂ ਕਰ ਸਕੇ। ਉਨ੍ਹਾਂ ਲਈ ਕੰਪਾਰਟਮੈਂਟਲ ਪ੍ਰੀਖਿਆ ਜੂਨ 2025 ਵਿੱਚ ਲਈ ਜਾਵੇਗੀ, ਜਿਸ ਲਈ ਸਬੰਧਤ ਵਿਦਿਆਰਥੀ ਵੱਖਰੇ ਤੌਰ 'ਤੇ ਅਰਜ਼ੀ ਫਾਰਮ ਭਰਨਗੇ।
- TV9 Punjabi
- Updated on: Apr 4, 2025
- 12:47 pm
ਕੌਣ ਹਨ IPS ਨਿਕੇਤਨ ਕਦਮ, ਕਦੋਂ ਪਾਸ ਕੀਤਾ UPSC? ਨਾਗਪੁਰ ਹਿੰਸਾ ਵਿੱਚ ਹੋਏ ਜ਼ਖਮੀ
ਨਾਗਪੁਰ ਹਿੰਸਾ ਵਿੱਚ ਜ਼ਖਮੀ ਹੋਏ ਡੀਸੀਪੀ ਨਿਕੇਤਨ ਕਦਮ 2019 ਬੈਚ ਦੇ ਆਈਪੀਐਸ ਅਧਿਕਾਰੀ ਹਨ, ਉਹ ਔਰੰਗਜ਼ੇਬ 'ਤੇ ਵਿਵਾਦ ਤੋਂ ਬਾਅਦ ਭੜਕੀ ਹਿੰਸਾ ਦੌਰਾਨ ਇੱਕ ਗਲੀ ਵਿੱਚ ਸ਼ੱਕੀਆਂ ਦੀ ਭਾਲ ਕਰ ਰਹੇ ਸਨ। ਉਸੇ ਸਮੇਂ, ਭੀੜ ਵਿੱਚੋਂ ਇੱਕ ਬਦਮਾਸ਼ ਨੇ ਉਨ੍ਹਾਂ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ।
- TV9 Punjabi
- Updated on: Mar 19, 2025
- 11:59 am
Union Bank Bharti 2025: ਯੂਨੀਅਨ ਬੈਂਕ ‘ਚ ਨੌਕਰੀ ਪ੍ਰਾਪਤ ਕਰਨ ਦਾ ਗੋਲਡਨ ਚਾਂਸ, 2691 ਅਸਾਮੀਆਂ ਲਈ ਜਲਦ ਕਰੋ ਅਪਲਾਈ, ਅੱਜ ਆਖਰੀ ਤਾਰੀਕ
Union Bank Bharti 2025: ਯੂਨੀਅਨ ਬੈਂਕ ਨੇ 2691 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਅੱਜ ਅਪਲਾਈ ਕਰਨ ਦੀ ਆਖਰੀ ਤਰੀਕ ਹੈ। ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
- TV9 Punjabi
- Updated on: Mar 5, 2025
- 10:34 am