JEE Advanced 2025 Topper Story: ਕੌਣ ਹਨ ਰਜਿਤ ਗੁਪਤਾ? JEE Advanced ਵਿੱਚ ਕੀਤਾ ਟਾਪ , JEE Mains ਵਿੱਚ ਮਿਲੇ ਸਨ 100 ਪਰਸੇਂਟਾਇਲ ਨੰਬਰ
JEE Advanced 2025 Topper Story: ਰਜਿਤ ਗੁਪਤਾ ਨੇ JEE Advanced 2025 ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ ਟਾਪ ਕੀਤਾ ਹੈ। IIT ਕਾਨਪੁਰ ਨੇ ਨਤੀਜੇ ਦੇ ਨਾਲ ਫਾਈਨਲ ਆਂਸਰ-ਕੀ ਅਤੇ ਸਬਜੈਕਟ ਵਾਈਜ਼ ਕੱਟਆਫ ਵੀ ਜਾਰੀ ਕੀਤਾ ਹੈ।

IIT ਕਾਨਪੁਰ ਨੇ JEE Advanced 2025 ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਨਤੀਜੇ ਅੱਜ 2 ਜੂਨ ਨੂੰ ਜਾਰੀ ਕੀਤੇ ਗਏ। ਨਾਲ ਹੀ, ਫਾਈਨਲ ਆਂਸਰ-ਕੀ ਵੀ ਜਾਰੀ ਕੀਤੀ ਗਈ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਅਧਿਕਾਰਤ ਵੈੱਬਸਾਈਟ jeeadv.ac.in ‘ਤੇ ਜਾ ਕੇ ਅਤੇ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ ਦਰਜ ਕਰਕੇ ਸਕੋਰਕਾਰਡ ਡਾਊਨਲੋਡ ਕਰ ਸਕਦੇ ਹਨ। ਰਜਿਤ ਗੁਪਤਾ ਨੇ ਆਲ ਇੰਡੀਆ ਪਹਿਲਾ ਰੈਂਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ JEE Advanced ਪ੍ਰੀਖਿਆ ਵਿੱਚ ਟਾਪ ਕੀਤਾ ਹੈ।
JEE Mains 2025 ਦੀ ਪ੍ਰੀਖਿਆ ਵਿੱਚ ਰਜਿਤ ਗੁਪਤਾ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਉਨ੍ਹਾਂ ਦਾ ਆਲ ਇੰਡੀਆ ਰੈਂਕ 16ਵਾਂ ਸੀ। ਉਨ੍ਹਾਂ ਨੇ ਦੇਸ਼ ਭਰ ਵਿੱਚ JEE Advanced ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਹੁਣ ਉਹ ਦੇਸ਼ ਦੇ ਟੌਪ IITs ਤੋਂ BTech ਕਰਨਗੇ। ਐਡਵਾਂਸਡ ਪ੍ਰੀਖਿਆ 18 ਮਈ ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ‘ਤੇ ਦੋ ਸ਼ਿਫਟਾਂ ਵਿੱਚ ਲਈ ਗਈ ਸੀ। ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਉਮੀਦਵਾਰ ਕੱਲ੍ਹ, 3 ਜੂਨ ਤੋਂ IITs ਅਤੇ NITs ਵਿੱਚ ਦਾਖਲੇ ਲਈ JoSAA ਕਾਉਂਸਲਿੰਗ ਵਿੱਚ ਹਿੱਸਾ ਲੈਣ ਲਈ ਰਜਿਸਟਰ ਕਰ ਸਕਦੇ ਹਨ।
JEE Advanced 2025 Topper Rajit Gupta: ਕੌਣ ਹਨ ਰਜਿਤ ਗੁਪਤਾ ? JEE ਐਡਵਾਂਸਡ ਵਿੱਚ ਕੀਤਾ ਟਾਪ
ਰਾਜਿਤ ਗੁਪਤਾ ਕੋਟਾ ਦੇ ਮਹਾਂਵੀਰ ਨਗਰ ਇਲਾਕੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਦੀਪਕ ਗੁਪਤਾ BSNL ਵਿੱਚ ਇੱਕ ਇੰਜੀਨੀਅਰ ਹਨ ਅਤੇ ਉਨ੍ਹਾਂ ਦੀ ਮਾਂ ਡਾ. ਸ਼ਰੂਤੀ ਅਗਰਵਾਲ JDB ਕਾਲਜ ਵਿੱਚ ਪ੍ਰੋਫੈਸਰ ਹਨ। ਰਜਿਤ ਨੇ 10ਵੀਂ ਜਮਾਤ ਵਿੱਚ 96.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ। ਉਨ੍ਹਾਂ ਨੇ ਕੋਟਾ ਦੇ ਇੱਕ ਨਿੱਜੀ ਸੰਸਥਾ ਤੋਂ ਕੋਚਿੰਗ ਲਈ। ਉਨ੍ਹਾਂ ਨੇ 360 ਵਿੱਚੋਂ 332 ਅੰਕ ਪ੍ਰਾਪਤ ਕੀਤੇ ਹਨ। ਪਿਛਲੇ ਸਾਲ, ਕੋਟਾ ਦੇ ਰਹਿਣ ਵਾਲੇ ਵੇਦ ਲਾਹੋਟੀ ਨੇ JEE ਐਡਵਾਂਸਡ ਪ੍ਰੀਖਿਆ ਵਿੱਚ ਟਾਪ ਕੀਤਾ ਸੀ। ਨਤੀਜੇ ਦੇ ਨਾਲ, IIT ਕਾਨਪੁਰ ਨੇ ਵਿਸ਼ੇ ਅਨੁਸਾਰ ਕਟਆਫ ਵੀ ਜਾਰੀ ਕੀਤੇ ਹਨ। ਕੁੱਲ 1,87,223 ਉਮੀਦਵਾਰਾਂ ਨੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਰਜਿਸਟਰ ਕੀਤਾ ਸੀ।
JEE Advanced 2025 Topper List: ਜੇਈਈ ਐਡਵਾਂਸਡ 2025 ਟਾਪਰਸ ਦੀ ਲਿਸਟ
ਰਜਿਤ ਗੁਪਤਾ
ਸ਼ਸ਼ਮ ਜਿੰਦਲ
ਮਾਜਿਦ ਮੁਜਾਹਿਦ ਹੁਸੈਨ
ਪਾਰਥ ਮੰਦਾਰ ਵਾਰਟਕ
ਉੱਜਵਲ ਕੇਸਰੀ
ਅਕਸ਼ਤ ਕੁਮਾਰ ਚੌਰਸੀਆ
ਸਾਹਿਲ ਮੁਕੇਸ਼ ਦੇਵ
ਦੇਵੇਸ਼ ਪੰਕਜ ਭਿਯਾ
ਅਰਨਬ ਸਿੰਘ
ਵਡਲਾਮੁੜੀ ਲੋਕੇਸ਼
ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਜੇਈਈ ਐਡਵਾਂਸਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅੰਤਿਮ ਉੱਤਰ ਕੁੰਜੀ ਅਤੇ ਸਕੋਰਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ। ਤੁਸੀਂ ਵਿਸ਼ੇ ਅਨੁਸਾਰ ਕੱਟ ਆਫ਼ ਦੀ ਵੀ ਜਾਂਚ ਕਰ ਸਕਦੇ ਹੋ।