ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

NEET UG Result 2025 Declared: NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਵੈੱਬਸਾਈਟ ‘ਤੇ ਇਸ ਤਰ੍ਹਾਂ ਕਰੋ ਚੈਕ

NEET UG Result 2025 Out: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਪ੍ਰਵੇਸ਼ ਪ੍ਰੀਖਿਆ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ ਅਤੇ ਟਾਪਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਾਰੇ ਕੈਂਡਿਡੇਟ NEET ਦੀ ਅਧਿਕਾਰਤ ਵੈੱਬਸਾਈਟ, neet.nta.nic.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

NEET UG Result 2025 Declared: NTA ਨੇ ਜਾਰੀ ਕੀਤਾ NEET UG 2025 ਦਾ ਨਤੀਜਾ, ਵੈੱਬਸਾਈਟ 'ਤੇ ਇਸ ਤਰ੍ਹਾਂ ਕਰੋ ਚੈਕ
NEET UG 2025 ਰਿਜ਼ਲਟ ਜਾਰੀ (Image Credit source: Getty Images)
Follow Us
tv9-punjabi
| Published: 14 Jun 2025 16:26 PM IST

NEET UG 2025 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਮੈਡੀਕਲ ਪ੍ਰਵੇਸ਼ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਕੈਂਡਿਡੇਟ NEET neet.nta.nic.in ਦੀ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ ਪਾਸ ਹੋਣ ਵਾਲੇ ਉਮੀਦਵਾਰਾਂ ਦੇ ਅੰਕ ਅਤੇ NEET UG ਟਾਪਰਾਂ ਦੇ ਨਾਵਾਂ ਦਾ ਐਲਾਨ ਵੀ ਕੀਤਾ ਹੈ। ਇਸ ਸਾਲ ਰਾਜਸਥਾਨ ਦੇ ਮਹੇਸ਼ ਕੁਮਾਰ ਨੇ NEET ਪ੍ਰੀਖਿਆ ਵਿੱਚ ਟਾਪ ਕੀਤਾ ਹੈ, ਜਦੋਂ ਕਿ ਮੱਧ ਪ੍ਰਦੇਸ਼ ਦੇ ਉਤਕਰਸ਼ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

NEET UG 2025 Result: ਇਸ ਤਰ੍ਹਾਂ NEET UG 2025 ਦਾ ਨਤੀਜਾ

  • ਸਭ ਤੋਂ ਪਹਿਲਾਂ NEET neet.nta.nic.in ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।
  • ਫਿਰ ਹੋਮਪੇਜ ‘ਤੇ ‘NEET UG 2025 Result’ ਲਿੰਕ ‘ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਆਪਣੇ ਲੌਗਇਨ ਪ੍ਰਮਾਣ ਪੱਤਰ, ਜਿਵੇਂ ਕਿ ਐਡਮਿਟ ਕਾਰਡ ਨੰਬਰ, ਜਨਮ ਮਿਤੀ ਅਤੇ ਕੈਪਚਾ ਕੋਡ ਦਰਜ ਕਰੋ ਅਤੇ ਸਬਮਿਟ ਕਰੋ।
  • ਹੁਣ ਤੁਹਾਡਾ NEET UG 2025 ਨਤੀਜਾ ਤੁਹਾਡੀ ਸਕ੍ਰੀਨ ‘ਤੇ ਦਿਖਾਈ ਦੇਵੇਗਾ।
  • ਇਸ ਤੋਂ ਬਾਅਦ ਆਪਣਾ ਸਕੋਰਕਾਰਡ ਡਾਊਨਲੋਡ ਕਰੋ।

NEET UG ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੁਣ ਕਾਉਂਸਲਿੰਗ ਵਿੱਚ ਹਿੱਸਾ ਲੈਣਾ ਪਵੇਗਾ। ਇਸ ਦੇ ਆਧਾਰ ‘ਤੇ ਉਨ੍ਹਾਂ ਨੂੰ ਮੈਡੀਕਲ ਕਾਲਜ ਅਲਾਟ ਕੀਤੇ ਜਾਣਗੇ। ਜੇਕਰ ਅਸੀਂ ਦੇਸ਼ ਦੇ ਚੋਟੀ ਦੇ ਮੈਡੀਕਲ ਕਾਲਜਾਂ ਦੀ ਗੱਲ ਕਰੀਏ ਤਾਂ AIIMS ਦਿੱਲੀ ਭਾਰਤ ਦਾ ਚੋਟੀ ਦਾ ਸੰਸਥਾਨ ਹੈ, ਜਿੱਥੇ NEET ਪ੍ਰੀਖਿਆ ਪਾਸ ਕਰਨ ਵਾਲਾ ਹਰ ਉਮੀਦਵਾਰ ਦਾਖਲਾ ਲੈਣਾ ਚਾਹੁੰਦਾ ਹੈ।

ਕਾਉਂਸਲਿੰਗ ਲਈ ਲੋੜੀਂਦੇ ਦਸਤਾਵੇਜ਼

  • NEET UG ਸਕੋਰਕਾਰਡ
  • 10ਵੀਂ ਦੀ ਮਾਰਕ ਸ਼ੀਟ ਅਤੇ ਸਰਟੀਫਿਕੇਟ
  • 12ਵੀਂ ਦੀ ਮਾਰਕ ਸ਼ੀਟ ਅਤੇ ਸਰਟੀਫਿਕੇਟ
  • ਪਛਾਣ ਸਬੂਤ (ਆਧਾਰ/ਪੈਨ ਕਾਰਡ/ਡਰਾਈਵਿੰਗ ਲਾਇਸੈਂਸ/ਪਾਸਪੋਰਟ)
  • 8 ਪਾਸਪੋਰਟ ਆਕਾਰ ਦੀਆਂ ਫੋਟੋਆਂ
  • ਆਰਜ਼ੀ ਅਲਾਟਮੈਂਟ ਪੱਤਰ
  • ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ)

NEET UG 2024 Topper: 2024 ਵਿੱਚ 17 ਵਿਦਿਆਰਥੀਆਂ ਨੇ ਕੀਤਾ ਟਾਪ

ਪਿਛਲੇ ਸਾਲ 17 ਵਿਦਿਆਰਥੀਆਂ ਨੇ NEET UG ਪ੍ਰੀਖਿਆ ਵਿੱਚ ਟਾਪ ਕੀਤਾ ਸੀ। ਉਨ੍ਹਾਂ ਵਿੱਚੋਂ ਇੱਕ ਰੂਪਾਇਣ ਮੰਡਲ ਸੀ, ਜੋ ਕਿ ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਉਸਨੇ 720 ਵਿੱਚੋਂ 720 ਅੰਕ ਪ੍ਰਾਪਤ ਕੀਤੇ। ਰੂਪਾਇਣ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸਨੇ NEET ਪ੍ਰੀਖਿਆ ਦੀ ਤਿਆਰੀ ਉਦੋਂ ਸ਼ੁਰੂ ਕੀਤੀ ਸੀ ਜਦੋਂ ਉਹ 9ਵੀਂ ਜਮਾਤ ਵਿੱਚ ਸੀ ਅਤੇ ਇਸ ਦੇ ਲਈ ਉਸ ਨੇ ਔਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਦੀ ਕੋਚਿੰਗ ਲਈ ਸੀ। ਉਸ ਨੂੰ ਭੌਤਿਕ ਵਿਗਿਆਨ ਦੀ ਤਿਆਰੀ ਵਿੱਚ ਬਹੁਤ ਮੁਸ਼ਕਲ ਨਹੀਂ ਆਈ, ਕਿਉਂਕਿ ਉਸ ਦੇ ਪਿਤਾ ਖੁਦ ਇੱਕ ਭੌਤਿਕ ਵਿਗਿਆਨ ਅਧਿਆਪਕ ਹਨ। ਉਸ ਨੇ ਭੌਤਿਕ ਵਿਗਿਆਨ ਦੀ ਤਿਆਰੀ ਵਿੱਚ ਰੂਪਾਇਣ ਦੀ ਬਹੁਤ ਮਦਦ ਕੀਤੀ। ਇਹ ਉਸ ਦੇ ਪਿਤਾ ਦੇ ਸਮਰਥਨ ਨਾਲ ਹੀ ਸੀ ਕਿ ਉਹ NEET ਪ੍ਰੀਖਿਆ ਵਿੱਚ ਸਫਲ ਹੋਇਆ।

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...