ਲੁਧਿਆਣਾ ‘ਚ ਬਘੇਲ GO BACK ਦੇ ਲੱਗੇ ਨਾਅਰੇ, ਆਸ਼ੂ ਤੇ ਵੜਿੰਗ ਸਮਰਥਕ ਹੋਏ ਆਹਮੋ-ਸਾਹਮਣੇ
ਲੁਧਿਆਣਾ ਦੇ ਗੁਰੂ ਨਾਨਕ ਭਵਨ ਦੇ ਵਿੱਚ ਵੜਿੰਗ ਦੇ ਪ੍ਰੋਗਰਾਮ ਦੌਰਾਨ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਆਸ਼ੂ ਦੇ ਇੱਕ ਪਾਸੇ ਨਾਅਰੇ ਲੱਗੇ ਦੂਜੇ ਪਾਸੇ ਰਾਜਾ ਵੜਿੰਗ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਪ੍ਰੈਸ ਨੂੰ ਸੰਬੋਧਿਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਾਡਾ ਸੱਤਵਾਂ ਪ੍ਰੋਗਰਾਮ ਹੈ। ਲਗਾਤਾਰ ਭੁਪੇਸ਼ ਬਘੇਲ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਰ ਕੁਝ ਲੋਕਾਂ ਨੇ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਉਨ੍ਹਾਂ ਦੇ ਆਪਣੇ ਲੋਕ ਸਭਾ ਹਲਕੇ ਲੁਧਿਆਣਾ ਵਿੱਚ ਰੱਖੇ ਗਏ ਇੱਕ ਪ੍ਰੋਗਰਾਮ ਵਿੱਚ ਜੰਮ ਕੇ ਹੰਗਾਮਾ ਹੋਇਆ। ਕੁਝ ਕਾਂਗਰਸੀ ਸਮਰਥਕ ਵੱਲੋਂ ਪੰਜਾਬ ਦੇ ਇੰਚਾਰਜ ਭੁਪੇਸ਼ ਬਘੇਲ ਦੇ ਵਿਰੋਧ ਵਿੱਚ “ਬਘੇਲ GO BACK” ਦੇ ਨਾਅਰੇ ਵਾਲੀਆਂ ਟੀ-ਸ਼ਰਟਾਂ ਪਾ ਕੇ ਪਹੁੰਚੇ।
ਇਸ ਦੌਰਾਨ, ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਸਟੇਜ ਤੋਂ ਚੂੜੀਆਂ ਪਾਉਣ ਦਾ ਇਸ਼ਾਰਾ ਕੀਤਾ। ਇਸ ਨਾਲ ਸਾਬਕਾ ਮੰਤਰੀ ਦੇ ਸਮਰਥਕ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੇ ਵੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਵਾਰ, ਹਾਈਕਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਫਟਕਾਰ ਤੋਂ ਬਾਅਦ ਨਾਅਰੇਬਾਜ਼ੀ ਉਨ੍ਹਾਂ ਦੇ ਸਮਰਥਨ ਵਿੱਚ ਨਹੀਂ, ਸਗੋਂ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਸੀ।
ਆਸ਼ੂ ਤੇ ਵੜਿੰਗ ਸਮਰਥਕ ਹੋਏ ਆਹਮੋ-ਸਾਹਮਣੇ
ਆਸ਼ੂ ਸਮਰਥਕਾਂ ਦਾ ਇਲਜ਼ਾਮ ਹੈ ਕਿ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਇਸ਼ਾਰਿਆਂ ਨਾਲ ਭੜਕਾਇਆ ਸੀ। ਇਸ ਦੌਰਾਨ, ਵੜਿੰਗ ਨੇ ਉਨ੍ਹਾਂ ਨੂੰ ਆਰਐਸਐਸ ਦੇ ਕਠਪੁਤਲੀ ਕਿਹਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ। ਉਨ੍ਹਾਂ ਆਸ਼ੂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੋ ਲੋਕ ਲੁਧਿਆਣਾ ਵਿੱਚ ਪੂਰੀ ਕਾਂਗਰਸ ਨੂੰ ਲੈ ਕੇ ਜਾਂਦੇ ਸਨ। ਉਹ ਛੇ ਦੀਆਂ 6 ਸੀਟਾਂ ਹਾਰ ਗਏ। ਉਹ ਮੇਅਰ ਅਤੇ ਚੇਅਰਮੈਨ ਨਿਯੁਕਤ ਕਰਦੇ ਸਨ।
ਇਸ ਦੌਰਾਨ ਰਾਜਾ ਵੜਿੰਗ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਨਾਅਰੇ ਲਗਵਾ ਰਹੇ ਨੇ ਸਾਨੂੰ ਪਤਾ ਕੌਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਚਾਣ ਕਰਕੇ ਹਾਈ ਕਮਾਨ ਨੂੰ ਕਾਰਵਾਈ ਲਈ ਕਿਹਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪੰਜਾਬ ਦੇ ਵਿੱਚ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇੱਕ ਵਿਅਕਤੀ ਨਹੀਂ ਆਇਆ ਤਾਂ ਇਸ ਦਾ ਕਾਰਨ ਉਹੀ ਦੱਸ ਸਕਦਾ ਹੈ। ਇਸ ਵਿੱਚ ਅਸੀਂ ਕੀ ਕਹਿ ਸਕਦੇ ਹਨ ਹੋ ਸਕਦਾ ਹੈ।
RSS ਦੇ ਵਰਕਰ ਸਾਡੇ ਪ੍ਰੋਗਰਾਮ ਕਰ ਰਹੇ ਖਰਾਬ
ਇਸ ਮੌਕੇ ਭੂਪੇਸ਼ ਬਘੇਲ ਨੇ ਕਿਹਾ ਕਿ ਇਹ ਹੰਗਾਮਾ ਸਾਰੇ ਪ੍ਰੋਗਰਾਮਾਂ ਵਿੱਚ ਨਹੀਂ ਹੋਇਆ ਸਗੋਂ ਕੁਝ ਪ੍ਰੋਗਰਾਮਾਂ ਵਿੱਚ ਹੀ ਹੋਣਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਇਹ ਸਭ ਵਿਰੋਧੀ ਪਾਰਟੀਆਂ ਦਾ ਕੰਮ ਹੈ। ਖਾਸ ਕਰਕੇ, ਆਰਐਸਐਸ ਦੇ ਕੁਝ ਵਰਕਰ ਸਾਡੇ ਪ੍ਰੋਗਰਾਮ ਨੂੰ ਖਰਾਬ ਕਰ ਰਹੇ ਹਨ।


