AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਹਿਮਾਚਲ ਪੁਲਿਸ ਦਾ ਵੱਡਾ ਐਕਸ਼ਨ, ਪੰਜਾਬ ਦੇ ਨਸ਼ਾ ਤਸਕਰ ਦੀ 2.09 ਕਰੋੜ ਦੀ ਜਾਇਦਾਦ ਫ੍ਰੀਜ਼; 6 ਲਗਜ਼ਰੀ ਗੱਡੀਆਂ ਵੀ ਜਬਤ

ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਦੀ 2.09 ਕਰੋੜ ਰੁਪਏ ਦੀ ਗ਼ੈਰ-ਕਾਨੂੰਨੀ ਸੰਪਤੀ ਨੂੰ ਫ੍ਰੀਜ਼ ਕਰ ਦਿੱਤਾ ਹੈ। ਜ਼ਬਤ ਕੀਤੀ ਗਈ ਸੰਪਤੀ ਵਿੱਚ ਇੱਕ ਫ਼ਾਰਚੂਨਰ ਸਮੇਤ 6 ਮਹਿੰਗੀਆਂ ਲਗਜ਼ਰੀ ਗੱਡੀਆਂ, 2 ਕਮਰਸ਼ੀਅਲ ਪ੍ਰਾਪਰਟੀ, ਇੱਕ ਰਹਾਇਸ਼ੀ ਮਕਾਨ ਅਤੇ ਕਈ ਬੈਂਕ ਖ਼ਾਤਿਆਂ ਵਿੱਚ ਪਿਆ ਬੈਲੇਂਸ ਸ਼ਾਮਲ ਹੈ।

ਹਿਮਾਚਲ ਪੁਲਿਸ ਦਾ ਵੱਡਾ ਐਕਸ਼ਨ, ਪੰਜਾਬ ਦੇ ਨਸ਼ਾ ਤਸਕਰ ਦੀ 2.09 ਕਰੋੜ ਦੀ ਜਾਇਦਾਦ ਫ੍ਰੀਜ਼; 6 ਲਗਜ਼ਰੀ ਗੱਡੀਆਂ ਵੀ ਜਬਤ
tv9-punjabi
| Published: 11 Aug 2026 22:56 PM IST
Share

ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਦੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੱਕ ਵੱਡੇ ਨਸ਼ਾ ਤਸਕਰ ਦੀ 2.09 ਕਰੋੜ ਰੁਪਏ ਦੀ ਗ਼ੈਰ-ਕਾਨੂੰਨੀ ਸੰਪਤੀ ਨੂੰ ਫ੍ਰੀਜ਼ ਕਰ ਦਿੱਤਾ ਹੈ। ਜ਼ਬਤ ਕੀਤੀ ਗਈ ਸੰਪਤੀ ਵਿੱਚ ਇੱਕ ਫ਼ਾਰਚੂਨਰ ਸਮੇਤ 6 ਮਹਿੰਗੀਆਂ ਲਗਜ਼ਰੀ ਗੱਡੀਆਂ, 2 ਕਮਰਸ਼ੀਅਲ ਪ੍ਰਾਪਰਟੀ, ਇੱਕ ਰਹਾਇਸ਼ੀ ਮਕਾਨ ਅਤੇ ਕਈ ਬੈਂਕ ਖ਼ਾਤਿਆਂ ਵਿੱਚ ਪਿਆ ਬੈਲੇਂਸ ਸ਼ਾਮਲ ਹੈ। ਮਾਮਲੇ ਦਾ ਮੁੱਖ ਮੁਲਜ਼ਮ ਇਸ ਵੇਲੇ ਸ਼ਿਮਲਾ ਜੇਲ੍ਹ ਵਿੱਚ ਬੰਦ ਹੈ, ਜਦਕਿ ਉਸ ਦੇ ਦੋ ਹੋਰ ਸਾਥੀ ਵੀ ਜੇਲ੍ਹ ਦੀਆਂ ਸੀਖਾਂ ਪਿੱਛੇ ਹਨ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਪੂਰੇ ਮਾਮਲੇ ਦੀ ਸ਼ੁਰੂਆਤ 20 ਜੂਨ 2026 ਨੂੰ ਹੋਈ ਸੀ। ਸ਼ਿਮਲਾ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਨਲੋਗ ਸਥਿਤ ਇੱਕ ਹੋਮ-ਸਟੇਅ ‘ਚ ਛਾਪੇਮਾਰੀ ਕਰਕੇ ਬਠਿੰਡਾ ਦੇ ਰਹਿਣ ਵਾਲੇ ਗੋਪਾਲ ਕੁਮਾਰ ਨੂੰ ਲਗਭਗ 16 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਤੋਂ ਕੀਤੀ ਗਈ ਸਖ਼ਤੀ ਨਾਲ ਪੁੱਛਗਿੱਛ ਅਤੇ ਜਾਂਚ ਅੱਗੇ ਵਧਣ ‘ਤੇ ਪੁਲਿਸ ਨੂੰ ਇਸ ਨਸ਼ੇ ਦੀ ਸਪਲਾਈ ਚੇਨ ਦੇ ਪਿੱਛੇ ਛੁਪੇ ਹੋਰਨਾਂ ਲੋਕਾਂ ਦੇ ਅਹਿਮ ਸੁਰਾਗ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਮੁਹਾਲੀ ਤੋਂ ਗੁਰਵਚਨ ਸਿੰਘ ਉਰਫ਼ ਗੁਰੂ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਉਸ ਦੇ ਕਬਜ਼ੇ ‘ਚੋਂ 162 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਸੀ।

ਦੀਪਕ ਉਰਫ਼ ਕਰਣੀ ਬਰਾੜ ਸੀ ਨੈੱਟਵਰਕ ਦਾ ਮੁੱਖ ਸਰਗਨਾ

ਤਕਨੀਕੀ ਜਾਂਚ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਪੁਲਿਸ ਨੇ ਬਠਿੰਡਾ ਦੇ ਹੀ ਰਹਿਣ ਵਾਲੇ ਦੀਪਕ ਕੁਮਾਰ ਉਰਫ਼ ਕਰਣੀ ਬਰਾੜ ਨੂੰ ਇਸ ਪੂਰੇ ਤਸਕਰੀ ਨੈੱਟਵਰਕ ਦਾ ਮੁੱਖ ਸੰਚਾਲਕ ਕਰਾਰ ਦਿੱਤਾ। ਇਸ ਤੋਂ ਬਾਅਦ ਸ਼ਿਮਲਾ ਪੁਲਿਸ ਨੇ ਬਠਿੰਡਾ ਪੁਲਿਸ ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ‘ਤੇ ਪਹਿਲਾਂ ਵੀ ਦਰਜ ਹਨ ਕਈ ਮਾਮਲੇ

ਪੁਲਿਸ ਰਿਕਾਰਡ ਮੁਤਾਬਕ, ਦੀਪਕ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਵਿੱਚ ਸਾਲ 2023 ਦਾ ਐਨ.ਡੀ.ਪੀ.ਐੱਸ. (NDPS) ਐਕਟ ਦਾ ਮਾਮਲਾ ਵੀ ਸ਼ਾਮਲ ਹੈ, ਜਿਸ ਵਿੱਚ ਉਸ ਕੋਲੋਂ ਲਗਭਗ 100 ਗ੍ਰਾਮ ਨਸ਼ਾ ਬਰਾਮਦ ਹੋਇਆ ਸੀ। ਪੁਲਿਸ ਦੀ ਵਿੱਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਦੇ ਬੈਂਕ ਖ਼ਾਤੇ ਵਿੱਚ ਪਿਛਲੇ ਛੇ ਮਹੀਨਿਆਂ ਦੌਰਾਨ 50 ਲੱਖ ਰੁਪਏ ਤੋਂ ਵੱਧ ਦਾ ਵਿੱਤੀ ਲੈਣ-ਦੇਣ ਹੋਇਆ ਸੀ।

ਇਸ ਖ਼ੁਲਾਸੇ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਅਤੇ ਉਸ ਦੇ ਸਾਥੀਆਂ ਦੀਆਂ ਚੱਲ-ਅਚੱਲ ਜਾਇਦਾਦਾਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੇ ਦੀਪਕ ਦੀ ਲਗਭਗ 2.09 ਕਰੋੜ ਰੁਪਏ ਦੀ ਜਾਇਦਾਦ ਦੀ ਪਛਾਣ ਕੀਤੀ, ਜੋ ਕਿ ਨਸ਼ਾ ਤਸਕਰੀ ਦੀ ਕਮਾਈ ਤੋਂ ਬਣਾਈ ਗਈ ਸੀ।

2024-25 ‘ਚ ਜ਼ੀਰੋ, 2026 ‘ਚ ₹6.38 ਕਰੋੜ ਦੀ ਸੰਪਤੀ ‘ਤੇ ਕਾਰਵਾਈ

ਸ਼ਿਮਲਾ ਪੁਲਿਸ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਸਾਲ 2024 ਅਤੇ 2025 ਵਿੱਚ ਨਸ਼ਾ ਤਸਕਰਾਂ ਦੀ ਗ਼ੈਰ-ਕਾਨੂੰਨੀ ਜਾਇਦਾਦ ਜ਼ਬਤ ਕਰਨ ਦਾ ਅੰਕੜਾ ਜ਼ੀਰੋ ਸੀ। ਜਦਕਿ ਸਾਲ 2026 ਵਿੱਚ ਹੁਣ ਤੱਕ ਲਗਭਗ ₹6.38 ਕਰੋੜ ਦੀ ਅਵੈਧ ਜਾਇਦਾਦ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ। ਇਸ ਵਿੱਚੋਂ ਇਕੱਲੇ ਇਸੇ ਮਾਮਲੇ ਵਿੱਚ ਹੀ ₹2.09 ਕਰੋੜ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ।

ਨਸ਼ਾ ਤਸਕਰਾਂ ਲਈ ਪੁਲਿਸ ਦਾ ਸਖ਼ਤ ਸੁਨੇਹਾ

ਸ਼ਿਮਲਾ ਦੇ ਐੱਸ.ਐੱਸ.ਪੀ. (SSP) ਗੌਰਵ ਸਿੰਘ ਨੇ ਦੱਸਿਆ ਕਿ ਸੰਗਠਿਤ ਨਸ਼ਾ ਤਸਕਰੀ ਨੈੱਟਵਰਕ ਦੇ ਸੰਚਾਲਕਾਂ ਅਤੇ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਸੰਪਤੀ ਖ਼ਿਲਾਫ਼ ਇਹ ਕਾਰਵਾਈ ਅੱਗੇ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਹੁਣ ਸਿਰਫ਼ ਤਸਕਰਾਂ ਨੂੰ ਫੜਨ ਤੱਕ ਸੀਮਤ ਨਹੀਂ ਹੈ, ਸਗੋਂ ਜਿਸ ਪੈਸੇ ਨਾਲ ਨਸ਼ੇ ਦਾ ਇਹ ਕਾਰੋਬਾਰ ਖੜ੍ਹਾ ਕੀਤਾ ਗਿਆ ਹੈ, ਉਸੇ ਪੈਸੇ ਅਤੇ ਜਾਇਦਾਦ ‘ਤੇ ਪੁਲਿਸ ਨੇ ਸਿੱਧੀ ਸੱਟ ਮਾਰੀ ਹੈ।

Follow Us
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ...
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ...
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ...
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ...
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...