AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

100 ਰੁਪਏ ‘ਚ ਹੇਲੀ ਟੈਕਸੀ ਰਾਹੀਂ ਹੋਣਗੇ ਭੋਲੇਨਾਥ ਦੇ ਦਰਸ਼ਨ, ਮਣੀਮਹੇਸ਼ ਯਾਤਰਾ ‘ਚ ਪਹਿਲੀ ਵਾਰ ਲਾਟਰੀ ਨਾਲ ਮਿਲੇਗੀ ਟਿਕਟ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਹੋਣ ਵਾਲੀ ਵਿਸ਼ਵ ਪ੍ਰਸਿੱਧ ਮਣੀਮਹੇਸ਼ ਯਾਤਰਾ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਬਹੁਤ ਹੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਇਸ ਵਾਰ ਸ਼ਰਧਾਲੂਆਂ ਨੂੰ ਮਹਿਜ਼ 100 ਰੁਪਏ ਵਿੱਚ ਹੇਲੀ ਟੈਕਸੀ ਰਾਹੀਂ ਭਗਵਾਨ ਭੋਲੇਨਾਥ ਦੇ ਧਾਮ ਪਹੁੰਚਣ ਦਾ ਸੁਨਹਿਰੀ ਮੌਕਾ ਮਿਲੇਗਾ।

100 ਰੁਪਏ 'ਚ ਹੇਲੀ ਟੈਕਸੀ ਰਾਹੀਂ ਹੋਣਗੇ ਭੋਲੇਨਾਥ ਦੇ ਦਰਸ਼ਨ, ਮਣੀਮਹੇਸ਼ ਯਾਤਰਾ 'ਚ ਪਹਿਲੀ ਵਾਰ ਲਾਟਰੀ ਨਾਲ ਮਿਲੇਗੀ ਟਿਕਟ
tv9-punjabi
| Published: 11 Aug 2026 19:40 PM IST
Share

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਹੋਣ ਵਾਲੀ ਵਿਸ਼ਵ ਪ੍ਰਸਿੱਧ ਮਣੀਮਹੇਸ਼ ਯਾਤਰਾ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਬਹੁਤ ਹੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਇਸ ਵਾਰ ਸ਼ਰਧਾਲੂਆਂ ਨੂੰ ਮਹਿਜ਼ 100 ਰੁਪਏ ਵਿੱਚ ਹੇਲੀ ਟੈਕਸੀ ਰਾਹੀਂ ਭਗਵਾਨ ਭੋਲੇਨਾਥ ਦੇ ਧਾਮ ਪਹੁੰਚਣ ਦਾ ਸੁਨਹਿਰੀ ਮੌਕਾ ਮਿਲੇਗਾ। ਰੈੱਡ ਕਰਾਸ ਸੁਸਾਇਟੀ ਵੱਲੋਂ ਪਹਿਲੀ ਵਾਰ ਸ਼ਰਧਾਲੂਆਂ ਲਈ ਲੱਕੀ ਡਰਾਅ ਕੱਢਣ ਦਾ ਵੱਡਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਲਈ ਆਫ਼ਲਾਈਨ ਪਰਚੀਆਂ ਦੀ ਵਿਕਰੀ ਮੰਗਲਵਾਰ (11 ਅਗਸਤ) ਤੋਂ ਸ਼ੁਰੂ ਹੋ ਗਈ ਹੈ, ਜਦਕਿ ਆਨਲਾਈਨ ਲੱਕੀ ਡਰਾਅ ਵਿੱਚ ਹਿੱਸਾ ਲੈਣ ਵਾਲਿਆਂ ਲਈ ਜਲਦ ਹੀ QR Code ਜਾਰੀ ਕੀਤਾ ਜਾਵੇਗਾ।

ਇਸ ਯੋਜਨਾ ਤਹਿਤ ਹਰ ਹਫ਼ਤੇ ਲੱਕੀ ਡਰਾਅ ਕੱਢਿਆ ਜਾਵੇਗਾ। ਇਸ ਵਿੱਚ ਚੁਣੇ ਗਏ ਸ਼ਰਧਾਲੂ ਨੂੰ ਭਰਮੌਰ ਤੋਂ ਮਣੀਮਹੇਸ਼ ਅਤੇ ਵਾਪਸ ਭਰਮੌਰ ਤੱਕ ਹੇਲੀ ਟੈਕਸੀ ਰਾਹੀਂ ਮੁਫ਼ਤ ਯਾਤਰਾ ਕਰਨ ਦਾ ਮੌਕਾ ਮਿਲੇਗਾ। ਰੈੱਡ ਕਰਾਸ ਸੁਸਾਇਟੀ ਮੁਤਾਬਕ, ਪਹਿਲੇ ਹਫ਼ਤੇ ਇੱਕ ਸ਼ਰਧਾਲੂ ਦਾ ਲੱਕੀ ਡਰਾਅ ਕੱਢਿਆ ਜਾਵੇਗਾ।

ਜੇਕਰ ਲੱਕੀ ਡਰਾਅ ਦੀਆਂ ਪਰਚੀਆਂ ਖ਼ਰੀਦਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ, ਤਾਂ ਦੂਜੇ ਹਫ਼ਤੇ ਤੋਂ ਦੋ-ਦੋ ਸ਼ਰਧਾਲੂਆਂ ਦੀ ਚੋਣ ਕੀਤੀ ਜਾਵੇਗੀ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਮਣੀਮਹੇਸ਼ ਯਾਤਰਾ ਦੌਰਾਨ ਹੇਲੀ ਟੈਕਸੀ ਸੇਵਾ ਦਾ ਲਾਭ ਪਹੁੰਚਾਉਣਾ ਹੈ। ਦੱਸਣਯੋਗ ਹੈ ਕਿ ਮਣੀਮਹੇਸ਼ ਯਾਤਰਾ ਦੀ ਅਧਿਕਾਰਤ ਸ਼ੁਰੂਆਤ 25 ਅਗਸਤ ਤੋਂ ਹੋਵੇਗੀ, ਜੋ ਕਿ 19 ਸਤੰਬਰ ਤੱਕ ਚੱਲੇਗੀ। ਹਰ ਸਾਲ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਪੰਜਾਬ, ਜੰਮੂ-ਕਸ਼ਮੀਰ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਸਮੇਤ ਕਈ ਹੋਰਨਾਂ ਸੂਬਿਆਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਣੀਮਹੇਸ਼ ਪਹੁੰਚਦੇ ਹਨ।

ਅਸਲ ਕਿਰਾਇਆ ₹6,255, ਲੱਕੀ ਡਰਾਅ ਨਾਲ ₹100 ‘ਚ ਸਫ਼ਰ

ਇਸ ਯੋਜਨਾ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਲੱਕੀ ਡਰਾਅ ਵਿੱਚ ਚੁਣੇ ਗਏ ਸ਼ਰਧਾਲੂ ਨੂੰ ਹੇਲੀ ਟੈਕਸੀ ਲਈ ਮਹਿਜ਼ 100 ਰੁਪਏ ਖ਼ਰਚਣੇ ਪੈਣਗੇ। ਜਦਕਿ ਭਰਮੌਰ ਤੋਂ ਮਣੀਮਹੇਸ਼ ਤੱਕ ਹੇਲੀ ਟੈਕਸੀ ਰਾਹੀਂ ਆਉਣ-ਜਾਣ ਦਾ ਕੁੱਲ ਕਿਰਾਇਆ ਲਗਭਗ ₹6,255 ਹੈ। ਇਸ ਤਰ੍ਹਾਂ ਲੱਕੀ ਡਰਾਅ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਬਹੁਤ ਹੀ ਘੱਟ ਰਕਮ ਵਿੱਚ ਹਵਾਈ ਯਾਤਰਾ ਕਰਨ ਦਾ ਅਨੋਖਾ ਮੌਕਾ ਮਿਲੇਗਾ।

ਮਣੀਮਹੇਸ਼ ਝੀਲ ਸਮੁੰਦਰ ਤਲ ਤੋਂ 13,385.83 ਫੁੱਟ ਦੀ ਬੁਲੰਦੀ ‘ਤੇ ਸਥਿਤ ਹੈ। ਬਹੁਰ ਹੀ ਔਖੇ ਪਹਾੜੀ ਰਸਤੇ ਦੇ ਬਾਵਜੂਦ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਹਰ ਸਾਲ ਇੱਥੇ ਪਹੁੰਚਦੇ ਹਨ। ਇਸ ਵਾਰ ਰੈੱਡ ਕਰਾਸ ਸੁਸਾਇਟੀ ਦੀ ਲੱਕੀ ਡਰਾਅ ਯੋਜਨਾ ਨਾਲ ਸ਼ਰਧਾਲੂਆਂ ਨੂੰ ਹੇਲੀ ਟੈਕਸੀ ਰਾਹੀਂ ਮਣੀਮਹੇਸ਼ ਪਹੁੰਚਣ ਦਾ ਇੱਕ ਸਸਤਾ ਅਤੇ ਸ਼ਾਨਦਾਰ ਅਵਸਰ ਮਿਲਣ ਜਾ ਰਿਹਾ ਹੈ।

ਕਿਵੇਂ ਮਿਲੇਗੀ ਲੱਕੀ ਡਰਾਅ ਦੀ ਪਰਚੀ?

ਇਸ ਲੱਕੀ ਡਰਾਅ ਲਈ ਪਰਚੀਆਂ ਦੀ ਵਿਕਰੀ 11 ਅਗਸਤ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹਰੇਕ ਪਰਚੀ ਦੀ ਕੀਮਤ 100 ਰੁਪਏ ਨਿਰਧਾਰਿਤ ਕੀਤੀ ਗਈ ਹੈ। ਇੱਛੁਕ ਸ਼ਰਧਾਲੂ ਅਤੇ ਆਮ ਲੋਕ ਐੱਸ.ਡੀ.ਐੱਮ. (SDM) ਦਫ਼ਤਰ ਭਰਮੌਰ ਅਤੇ ਤਹਿਸੀਲ ਦਫ਼ਤਰ ਹੋਲੀ ਤੋਂ ਇਹ ਟਿਕਟਾਂ ਖ਼ਰੀਦ ਸਕਦੇ ਹਨ। ਜਲਦ ਹੀ ਕਿਊ.ਆਰ. ਕੋਡ ਦੇ ਮਾਧਿਅਮ ਨਾਲ ਆਨਲਾਈਨ ਪਰਚੀਆਂ ਵੀ ਉਪਲਬਧ ਹੋਣਗੀਆਂ, ਜਿਸ ਦਾ ਕਿਊ.ਆਰ. ਕੋਡ ਭਰਮੌਰ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ ‘ਤੇ ਸਾਂਝਾ ਕੀਤਾ ਜਾਵੇਗਾ।

ਭਰਮੌਰ ਦੇ ਐੱਸ.ਡੀ.ਐੱਮ. ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਮਣੀਮਹੇਸ਼ ਯਾਤਰਾ ਲਗਭਗ ਇੱਕ ਮਹੀਨੇ ਤੱਕ ਚੱਲੇਗੀ। ਇਸ ਪੂਰੀ ਮਿਆਦ ਦੌਰਾਨ ਹਰੇਕ ਹਫ਼ਤੇ ਇੱਕ ਲੱਕੀ ਡਰਾਅ ਕੱਢਿਆ ਜਾਵੇਗਾ ਅਤੇ ਚੁਣੇ ਗਏ ਜੇਤੂ ਨੂੰ ਭਰਮੌਰ ਤੋਂ ਮਣੀਮਹੇਸ਼ ਤੱਕ ਹੇਲੀ ਟੈਕਸੀ ‘ਚ ਯਾਤਰਾ ਕਰਨ ਦਾ ਵਿਸ਼ੇਸ਼ ਮੌਕਾ ਮਿਲੇਗਾ।

ਭਰਮੌਰ ਦੇ ਏ.ਡੀ.ਐੱਮ. (ADM) ਵਿਕਾਸ ਸ਼ਰਮਾ ਨੇ ਆਮ ਜਨਤਾ ਅਤੇ ਸ਼ਰਧਾਲੂਆਂ ਨੂੰ ਇਸ ਰੈੱਡ ਕਰਾਸ ਲੱਕੀ ਡਰਾਅ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਰੈੱਡ ਕਰਾਸ ਦੀਆਂ ਭਲਾਈ ਗਤੀਵਿਧੀਆਂ ਨੂੰ ਸਹਿਯੋਗ ਦੇਣ ਦੇ ਨਾਲ-ਨਾਲ ਸ਼ਰਧਾਲੂਆਂ ਨੂੰ ਮਣੀਮਹੇਸ਼ ਯਾਤਰਾ ਦੌਰਾਨ ਇੱਕ ਯਾਦਗਾਰੀ ਅਨੁਭਵ ਵੀ ਪ੍ਰਦਾਨ ਕਰੇਗੀ।

ਯਾਤਰੀਆਂ ਦੀ ਸੁਵਿਧਾ ਲਈ ਬਣਾਏ ਗਏ 5 ਪ੍ਰਮੁੱਖ ਕੈਂਪ

ਪ੍ਰਸ਼ਾਸਨ ਵੱਲੋਂ ਮਣੀਮਹੇਸ਼ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਰਮੌਰ, ਹੜਸਰ, ਧਨਛੋ, ਸੁੰਦਰਾਸੀ ਅਤੇ ਗੌਰੀਕੁੰਡ ਵਿਖੇ 5 ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਕੈਂਪ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਵਿੱਚ ਮੈਡੀਕਲ ਟੀਮਾਂ ਤਾਇਨਾਤ ਰਹਿਣਗੀਆਂ। ਯਾਤਰਾ ਦੌਰਾਨ ਸ਼ਰਧਾਲੂਆਂ ਦੇ ਖਾਣ-ਪੀਣ ਲਈ ਲੰਗਰਾਂ ਅਤੇ ਜਗ੍ਹਾ-ਜਗ੍ਹਾ ਠਹਿਰਨ ਲਈ ਟੈਂਟਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।

ਕੈਲਾਸ਼ ਸਿਖ਼ਰ ‘ਤੇ ਸ਼ਿਵ ਜੀ ਦਾ ਨਿਵਾਸ

ਧਾਰਮਿਕ ਮਾਨਤਾਵਾਂ ਅਨੁਸਾਰ ਭਗਵਾਨ ਸ਼ਿਵ ਮਣੀਮਹੇਸ਼ ਦੇ ਕੈਲਾਸ਼ ਸਿਖ਼ਰ ‘ਤੇ ਨਿਵਾਸ ਕਰਦੇ ਹਨ, ਜੋ ਕਿ ਝੀਲ ਤੋਂ ਸਾਫ਼ ਦਿਖਾਈ ਦਿੰਦਾ ਹੈ। ਇਹ ਪਵਿੱਤਰ ਯਾਤਰਾ ਹਰ ਸਾਲ ਆਮ ਤੌਰ ‘ਤੇ ਅਗਸਤ ਜਾਂ ਸਤੰਬਰ ਦੇ ਮਹੀਨੇ ਹਿੰਦੂ ਤਿਉਹਾਰ ਜਨਮਾਸ਼ਟਮੀ ਦੇ ਸ਼ੁਭ ਅਵਸਰ ‘ਤੇ ਸ਼ੁਰੂ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਯਾਤਰਾ ਦੀ ਸ਼ੁਰੂਆਤ 9ਵੀਂ ਸਦੀ ਵਿੱਚ ਹੋਈ ਸੀ, ਜਦੋਂ ਇੱਕ ਸਥਾਨਕ ਰਾਜਾ, ਰਾਜਾ ਸਾਹਿਲ ਵਰਮਨ ਨੂੰ ਭਗਵਾਨ ਸ਼ਿਵ ਦੇ ਸਾਖਸ਼ਾਤ ਦਰਸ਼ਨ ਹੋਏ ਸਨ ਅਤੇ ਉਨ੍ਹਾਂ ਨੇ ਮਣੀਮਹੇਸ਼ ਝੀਲ ‘ਤੇ ਮੰਦਰ ਸਥਾਪਿਤ ਕਰਨ ਦਾ ਨਿਰਦੇਸ਼ ਦਿੱਤਾ ਸੀ।

Follow Us
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ...
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ...
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ...
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ...
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...