ਫਿਰੋਜ਼ਪੁਰ ਨਸ਼ਾ ਤਸਕਰੀ ‘ਤੇ ਵੱਡੀ ਕਾਰਵਾਈ, 1.8 ਕਿਲੋ ਹੈਰੋਇਨ ਤੇ ਨਕਦੀ ਬਰਾਮਦ; ਮੁਲਜ਼ਮ ਫਰਾਰ

Updated On: 

08 Aug 2026 16:41 PM IST

ਫਿਰੋਜ਼ਪੁਰ ਪੁਲਿਸ ਨੇ ਪਿੰਡ ਖਿਲਚੀਆਂ ਕਦਿਮ ਵਿੱਚ ਵੱਡੀ ਕਾਰਵਾਈ ਕਰਦਿਆਂ 1.8 ਕਿਲੋ ਹੈਰੋਇਨ, 4.02 ਲੱਖ ਰੁਪਏ ਡਰੱਗ ਮਨੀ ਅਤੇ ਦੋ ਕੰਡੇ ਬਰਾਮਦ ਕੀਤੇ ਹਨ। ਸਦਰ ਥਾਣਾ ਪੁਲਿਸ ਦੀ ਗੁਪਤ ਸੂਚਨਾ 'ਤੇ ਛਾਪੇਮਾਰੀ ਦੌਰਾਨ 23 ਸਾਲਾ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਫਿਰੋਜ਼ਪੁਰ ਨਸ਼ਾ ਤਸਕਰੀ ਤੇ ਵੱਡੀ ਕਾਰਵਾਈ, 1.8 ਕਿਲੋ ਹੈਰੋਇਨ ਤੇ ਨਕਦੀ ਬਰਾਮਦ; ਮੁਲਜ਼ਮ ਫਰਾਰ

ਫਿਰੋਜ਼ਪੁਰ ‘ਚ ਨਸ਼ਾ ਤਸਕਰੀ ਖ਼ਿਲਾਫ਼ ਸਦਰ ਥਾਣਾ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਪਿੰਡ ਖਿਲਚਿਆ ਕਦਿਮ ‘ਚ ਤੂੜੀ ਵਾਲੇ ਕਮਰੇ ਵਿੱਚ ਛਾਪੇਮਾਰੀ ਕਰਕੇ 1 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਜਦੋਂ ਤਲਾਸ਼ੀ ਲਈ ਤਾਂ ਇੱਕ ਲਿਫਾਫੇ ਵਿੱਚੋਂ 4 ਲੱਖ 2 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਦੋ ਇਲੈਕਟ੍ਰਾਨਿਕ ਕੰਪਿਊਟਰ ਕੰਡੇ ਵੀ ਬਰਾਮਦ ਕੀਤੇ ਹਨ।

ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਦਰ ਥਾਣਾ ਮੁਖੀ ਗੁਰਵਿੰਦਰ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਖਿਲਚੀਆ ਕਦੀਮ ਦਾ ਰਹਿਣ ਵਾਲਾ 23 ਸਾਲਾ ਗੁਰਪ੍ਰੀਤ ਸਿੰਘ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਕਮਰੇ ਦੀ ਤਲਾਸ਼ੀ ਲਈ, ਜਿੱਥੋਂ 1 ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ।

ਪੁਲਿਸ ਵੱਲੋਂ ਵੱਡੀ ਬਰਾਮਦਗੀ, ਮੁਲਜ਼ਮ ਫਰਾਰ

ਇਸ ਤੋਂ ਬਾਅਦ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ ਇੱਕ ਲਿਫਾਫੇ ‘ਚੋਂ 4 ਲੱਖ 2 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਦੋ ਇਲੈਕਟ੍ਰਾਨਿਕ ਕੰਪਿਊਟਰ ਕੰਡੇ ਬਰਾਮਦ ਕੀਤੇ ਗਏ। ਪੁਲਿਸ ਨੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਡੀਐਸਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਕਿੱਥੇ ਕੀਤੀ ਜਾਣੀ ਸੀ। ਇਸ ਬਾਰੇ ਅਗਲੀ ਜਾਂਚ ਕੀਤੀ ਜਾਵੇਗੀ।

Loading...
Unable to load recommendations.
Follow Us
Related Stories
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ SC ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪੰਜਾਬ ਪੁਲਿਸ ਦਾ ਗੈਂਗਸਟਰਾਂ ‘ਤੇ ਵਾਰ ਦੇ 200 ਦਿਨ ਪੂਰੇ: ਡੀਜੀਪੀ ਬੋਲੇ- 990 ਗੈਰ-ਕਾਨੂੰਨੀ ਹਥਿਆਰ, 774 ਕਿਲੋ ਹੈਰੋਇਨ ਅਤੇ 15 ਹੈਂਡ ਗ੍ਰਨੇਡ ਕੀਤੇ ਬਰਾਮਦ
ਰਾਤ 11 ਵਜੇ PMO ਤੋਂ ਆਇਆ ਫ਼ੋਨ ਤੇ ਸਵੇਰੇ ਦਿੱਲੀ ਪਹੁੰਚੇ ਸੁਖਬੀਰ, ਜਾਣੋ ਹਰਿਆਣਾ CM ਹਾਊਸ ‘ਚ ਹੋਈ ਮੀਟਿੰਗ ਦਾ ਪੂਰਾ ਸੱਚ
ਮਲੇਰਕੋਟਲਾ ‘ਚ ਕਾਂਗਰਸੀ ਆਗੂ ਆਪਸ ‘ਚ ਭਿੜੇ, ਸਟੇਜ ‘ਤੇ ਚੜ੍ਹਨ ਨੂੰ ਲੈ ਕੇ ਹੰਗਾਮਾ; ਰਾਜਾ ਵੜਿੰਗ ਨੇ ਹੇਠਾਂ ਆ ਕੀਤਾ ਸ਼ਾਂਤ
ਜਲੰਧਰ ‘ਚ ਖਿੜਕੀ ਤੋੜ ਘਰ ‘ਚ ਵੜੇ ਚੋਰ, 2 ਤੋਲੇ ਸੋਨਾ ਤੇ 40 ਹਜ਼ਾਰ ਦੀ ਨਗਦੀ ਲੈ ਹੋਏ ਫਰਾਰ
ਹਲਵਾਰਾ ਏਅਰਪੋਰਟ ‘ਤੇ ਟੇਕ-ਆਫ਼ ਤੋਂ ਪਹਿਲਾਂ ਜਹਾਜ਼ ‘ਚੋਂ ਆਈ ਤੇਜ਼ ਆਵਾਜ਼, 4 ਘੰਟੇ ਲੇਟ ਹੋਈ ਏਅਰ ਇੰਡੀਆ ਦੀ ਫਲਾਈਟ