ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਭਗਵੰਤ ਮਾਨ ਖਿਲਾਫ਼ ਲੜਾਂਗਾ ਚੋਣ, ਪ੍ਰਤਾਪ ਬਾਜਵਾ ਦਾ CM ਮਾਨ ਨੂੰ ਚੈਲੇਂਜ

ਪੰਜਾਬ ਵਿਧਾਨਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਚੈਲੇਂਜ ਕੀਤਾ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਜਿੱਥੋਂ ਵੀ ਉਹ ਲੋਕ ਸਭਾ ਚੋਣ ਲੜਣਗੇ ਉਹ ਉਨ੍ਹਾਂ ਖਿਲਾਫ਼ ਹੀ ਚੋਣ ਲੜਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਜਟ ਸੈਸ਼ਨ ਦੇ ਦੂਜੇ ਦਿਨ ਸਦਨ ਵਿੱਚ ਕੀਤਾ ਗਿਆ ਪੂਰੀ ਤਰ੍ਹਾਂ ਨਾਲ ਅਨੈਤਿਕ ਅਤੇ ਗੈਰ-ਸੰਵਿਧਾਨਕ ਵਤੀਰਾ ਅਤਿ ਨਿੰਦਣਯੋਗ ਹੈ।

ਭਗਵੰਤ ਮਾਨ ਖਿਲਾਫ਼ ਲੜਾਂਗਾ ਚੋਣ, ਪ੍ਰਤਾਪ ਬਾਜਵਾ ਦਾ CM ਮਾਨ ਨੂੰ ਚੈਲੇਂਜ
ਪ੍ਰਤਾਪ ਸਿੰਘ ਬਾਜਵਾ
Follow Us
sajan-kumar-2
| Updated On: 05 Mar 2024 21:17 PM IST
ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਚੈਲੇਂਜ ਕੀਤਾ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਜਿੱਥੋਂ ਵੀ ਉਹ ਲੋਕ ਸਭਾ ਚੋਣ ਲੜਣਗੇ ਉਹ ਉਨ੍ਹਾਂ ਖਿਲਾਫ਼ ਹੀ ਚੋਣ ਲੜਣਗੇ। ਅੱਜ ਪੂਰੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ।

ਇਸ ਤੋਂ ਪਹਿਲਾਂ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਤੇ ਇਲਜ਼ਾਮ ਲਗਾਏ ਸਨ ਕਿ ਮੁੱਖ ਮੰਤਰੀ ਦਾ ਵਤੀਰਾ ਚੰਗਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਜਟ ਸੈਸ਼ਨ ਦੇ ਦੂਜੇ ਦਿਨ ਸਦਨ ਵਿੱਚ ਕੀਤਾ ਗਿਆ ਪੂਰੀ ਤਰ੍ਹਾਂ ਨਾਲ ਅਨੈਤਿਕ ਅਤੇ ਗੈਰ-ਸੰਵਿਧਾਨਕ ਵਤੀਰਾ ਅਤਿ ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੂੰ ਸਦਨ ਨੂੰ ਅੰਦਰੋਂ ਤਾਲਾ ਲਾਉਣ ਲਈ ਕਹਿ ਕੇ ਮੁੱਖ ਮੰਤਰੀ ਦੇ ਅਹੁਦੇ ਦਾ ਮਜ਼ਾਕ ਉਡਾਇਆ। ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਕਿਸ ਸੰਵਿਧਾਨਕ ਆਧਾਰ ‘ਤੇ ਸਦਨ ਨੂੰ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਬੇਤੁਕੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੇ ਹਰਿਆਣਾ ਪੁਲਿਸ ਨੂੰ ਪੰਜਾਬੀ ਕਿਸਾਨਾਂ ‘ਤੇ ਜ਼ੁਲਮ ਕਰਨ ਦੀ ਇਜਾਜ਼ਤ ਕਿਉਂ ਦਿੱਤੀ।

ਮੁੱਖ ਮੰਤਰੀ ਨੇ ਕੀਤੀ ਟਿੱਪਣੀ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਾਂਗਰਸ ਦੇ ਆਗੂਆਂ ਤੇ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਗੁੱਸੇ ਹੋ ਗਏ ਸਨ। ਕਾਂਗਰਸੀ ਆਗੂਆਂ ਵੱਲ ਇਸ਼ਾਰਾ ਕਰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਾੜੀਆਂ ਦੇ ਸਕੂਲਾਂ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਸਪੀਕਰ ਇਨ੍ਹਾਂ ਨੂੰ ਤੂੰ-ਤੂੰ ਕਹਿ ਕੇ ਬੁਲਾਉਂਦੇ ਹਨ । ਉਹ ਇੱਜ਼ਤ ਨਾਲ ਬੋਲਣਾ ਨਹੀਂ ਜਾਣਦੇ। ਇਸ ਲਈ ਉਹ ਪਿਆਰ ਨਾਲ ਬੋਲ ਨਹੀਂ ਸਕਦਾ। ਇਸ ਲਈ ਮੈਂ ਕਹਿੰਦਾ ਹਾਂ ਕਿ ਤੁਸੀਂ ਪੰਜਾਬੀ ਦੇ ਪੇਪਰ ਵਿੱਚ 25 ਅੰਕ ਦਿਖਾਓ। ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚੰਗਾ ਆਚਰਣ ਰੱਖਣ ਦੀ ਸਲਾਹ ਦਿੱਤੀ।

Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ
Arjun Tendulkar Wedding: ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦਾ ਵਿਆਹ; ਰਾਸ਼ਟਰਪਤੀ, PM ਮੋਦੀ ਅਤੇ ਰਾਹੁਲ ਗਾਂਧੀ ਨੂੰ ਸੱਦਾ...
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ, "ਭਾਰਤੀ ਖੇਤੀਬਾੜੀ ਦੇ ਆਤਮਸਮਰਪਣ" ਦਾ ਆਰੋਪ
India-US Trade Deal: ਅਮੇਰਿਕੀ ਟ੍ਰੇਡ ਡੀਲ 'ਤੇ ਭੜਕੇ ਕਿਸਾਨ,
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ
Income Tax Filing ਵਿੱਚ ਵੱਡਾ ਬਦਲਾਅ: 1 ਅਪ੍ਰੈਲ, 2026 ਤੋਂ ਲਾਗੂ ਹੋ ਰਹੇ ਨਿਯਮਾਂ ਬਾਰੇ ਜਾਣੋ ਸਭ ਕੁਝ...
Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ
Tarantaran Murder: ਮਾਂ ਬੋਲੀ- ਗਰੀਬੀ ਦੂਰ ਕਰਨਾ ਚਾਹੁੰਦੀ ਸੀ ਸੰਦੀਪ, 7 ਭੈਣਾਂ-ਭਰਾਵਾਂ ਦਾ ਮੁਸ਼ਕਲ ਨਾਲ ਹੋ ਰਿਹਾ ਸੀ ਗੁਜਾਰਾ...
ਤਰਨਤਾਰਨ: ਲਾਅ ਕਾਲਜ ਚ ਕੁੜੀ ਨੂੰ ਗੋਲੀ ਮਾਰ ਕੇ ਮੁੰਡੇ ਨੇ ਖੁਦ ਨੂੰ ਵੀ ਉਡਾਇਆ, ਦੋਵਾਂ ਦੀ ਮੌਤ
ਤਰਨਤਾਰਨ: ਲਾਅ ਕਾਲਜ ਚ ਕੁੜੀ ਨੂੰ ਗੋਲੀ ਮਾਰ ਕੇ ਮੁੰਡੇ ਨੇ ਖੁਦ ਨੂੰ ਵੀ ਉਡਾਇਆ, ਦੋਵਾਂ ਦੀ ਮੌਤ...
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼
ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਪਹੁੰਚਣਗੇ ਅੰਮ੍ਰਿਤਸਰ, ਵਾਪਸੀ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼...
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ
ਮੁੰਬਈ ਵਿੱਚ ਤਿਆਰ ਹੋਈ 39 ਕਰੋੜ ਦੀ ਸ਼ਾਹੀ ਸਾੜੀ,ਹੀਰੇ-ਸੋਨੇ ਦਾ ਰੱਜ ਕੇ ਹੋਇਆ ਇਸੇਤਮਾਲ...
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ
Gold and Silver Crash of 2026: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ, ਵਿਆਹ ਫਿੱਕੇ ਤੇ ਲੱਖਾਂ ਨੌਕਰੀਆਂ ਖ਼ਤਮ...
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ
ਸੂਰਜਕੁੰਡ ਮੇਲੇ 'ਚ ਵੱਡਾ ਹਾਦਸਾ, ਝੂਲਾ ਡਿੱਗਣ ਕਾਰਨ ਕਈ ਜ਼ਖਮੀ...