AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਡੀਗੜ੍ਹ ‘ਚ 3 ਸਾਲਾਂ ਤੋਂ 252 ਕਿੱਲੋ ਹੈਰੋਇਨ ਦੀ ਸਪਲਾਈ, 4 ਤਸਕਰ ਕਾਬੂ; ਪਾਕਿਸਤਾਨੀ ਡੀਲਰਾਂ ਨਾਲ ਜੁੜੇ ਤਾਰ

ਚੰਡੀਗੜ੍ਹ ਵਿੱਚ ਪਿਛਲੇ ਕਰੀਬ 3 ਸਾਲਾਂ ਤੋਂ ਵੱਡੇ ਪੱਧਰ ਤੇ ਚਿੱਟੇ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਲਾਕਾ ਚੌਕੀ, ਬੀਟ ਇੰਚਾਰਜਾਂ ਅਤੇ ਸਥਾਨਕ ਥਾਣਾ ਪੁਲਿਸ ਨੂੰ ਇਸ ਕਾਲੇ ਕਾਰੋਬਾਰ ਦੀ ਭਿਣਕ ਤੱਕ ਨਹੀਂ ਲੱਗੀ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਜੀ ਡਰੱਗ ਨੈੱਟਵਰਕ ਦੇ 4 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਪੂਰੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

ਚੰਡੀਗੜ੍ਹ 'ਚ 3 ਸਾਲਾਂ ਤੋਂ 252 ਕਿੱਲੋ ਹੈਰੋਇਨ ਦੀ ਸਪਲਾਈ, 4 ਤਸਕਰ ਕਾਬੂ; ਪਾਕਿਸਤਾਨੀ ਡੀਲਰਾਂ ਨਾਲ ਜੁੜੇ ਤਾਰ
tv9-punjabi
| Updated On: 09 Oct 2026 16:24 PM IST
Share

ਚੰਡੀਗੜ੍ਹ ਵਿੱਚ ਪਿਛਲੇ ਕਰੀਬ 3 ਸਾਲਾਂ ਤੋਂ ਵੱਡੇ ਪੱਧਰ ਤੇ ਚਿੱਟੇ ਦੀ ਸਪਲਾਈ ਕੀਤੀ ਜਾ ਰਹੀ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਲਾਕਾ ਚੌਕੀ, ਬੀਟ ਇੰਚਾਰਜਾਂ ਅਤੇ ਸਥਾਨਕ ਥਾਣਾ ਪੁਲਿਸ ਨੂੰ ਇਸ ਕਾਲੇ ਕਾਰੋਬਾਰ ਦੀ ਭਿਣਕ ਤੱਕ ਨਹੀਂ ਲੱਗੀ। ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਜੀ ਡਰੱਗ ਨੈੱਟਵਰਕ ਦੇ 4 ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਪੂਰੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ।

ਪੁਲਿਸ ਤਫ਼ਤੀਸ਼ ਦੌਰਾਨ ਇਹ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਗੁਰਲਾਲ ਸਿੰਘ ਉਰਫ਼ ਲਾਲ ਹਰ ਮਹੀਨੇ ਲਗਭਗ 7 ਕਿੱਲੋ ਹੈਰੋਇਨ ਚੰਡੀਗੜ੍ਹ ਸ਼ਹਿਰ ਵਿੱਚ ਸਪਲਾਈ ਕਰਦਾ ਸੀ। ਇਸ ਅੰਕੜੇ ਮੁਤਾਬਕ ਪਿਛਲੇ 3 ਸਾਲਾਂ ਦੌਰਾਨ ਕਰੀਬ 252 ਕਿੱਲੋ ਹੈਰੋਇਨ ਇਕੱਲੇ ਚੰਡੀਗੜ੍ਹ ਵਿੱਚ ਖਪਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਚੰਡੀਗੜ੍ਹ ਦੇ ਮਲੋਆ ਅਤੇ ਸੈਕਟਰ-56 ਦੇ 3 ਨਸ਼ਾ ਤਸਕਰ ਇਸ ਨੈੱਟਵਰਕ ਨਾਲ ਸਿੱਧੇ ਜੁੜੇ ਹੋਏ ਸਨ, ਜੋ ਫ਼ਿਲਹਾਲ ਆਪਣੇ ਘਰਾਂ ਤੋਂ ਫ਼ਰਾਰ ਹਨ।

ਸ਼ੱਕ ਦੇ ਘੇਰੇ ਚ ਸਥਾਨਕ ਪੁਲਿਸ ਦੀ ਭੂਮਿਕਾ

ਫ਼ਰਾਰ ਮੁਲਜ਼ਮਾਂ ਨੂੰ ਦਬੋਚਣ ਲਈ ਪੁਲਿਸ ਨੇ ਉਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਮੋਬਾਈਲ ਫ਼ੋਨ ਕਾਲ ਡਿਟੇਲ ਅਤੇ ਸਰਵੀਲਾਂਸ ਤੇ ਲਗਾ ਦਿੱਤੇ ਹਨ। ਇਹ ਸਾਰੀ ਕਾਰਵਾਈ ਡੀਆਈਜੀ ਰਾਜੀਵ ਰੰਜਨ ਦੀ ਸਿੱਧੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਦੀ ਅਗਵਾਈ ਵਾਲੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਪ੍ਰਸ਼ਾਸਨ ਹੁਣ ਇਸ ਗੱਲ ਦੀ ਵੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ ਕਿ ਐਨੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਨਸ਼ਾ ਤਸਕਰੀ ਦੇ ਜਾਲ ਬਾਰੇ ਸਥਾਨਕ ਪੁਲਿਸ ਅਤੇ ਬੀਟ ਮੁਲਾਜ਼ਮਾਂ ਨੂੰ ਕੋਈ ਜਾਣਕਾਰੀ ਕਿਉਂ ਨਹੀਂ ਮਿਲੀ।

ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਾ ਪੁੱਤਰ ਹੈਰੋਇਨ ਸਮੇਤ ਗ੍ਰਿਫ਼ਤਾਰ

ਇਸ ਕਾਰਵਾਈ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਅਰਸ਼ਦੀਪ ਸਿੰਘ ਦਾ ਪਿਤਾ ਪੰਜਾਬ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹੈ। ਪੁਲਿਸ ਹੁਣ ਇਸ ਕੜੀ ਦੀ ਜਾਂਚ ਕਰ ਰਹੀ ਹੈ ਕਿ ਅਰਸ਼ਦੀਪ ਇਸ ਡਰੱਗ ਸਿੰਡੀਕੇਟ ਦੇ ਸੰਪਰਕ ਵਿੱਚ ਕਿਵੇਂ ਆਇਆ ਅਤੇ ਇਸ ਨੈੱਟਵਰਕ ਵਿੱਚ ਉਸ ਦਾ ਕੀ ਰੋਲ ਸੀ। ਮੁਲਜ਼ਮ ਅਰਸ਼ਦੀਪ ਦੇ ਕਬਜ਼ੇ ਵਿੱਚੋਂ 156 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਰਿਕਾਰਡ ਮੁਤਾਬਕ ਸਾਲ 2024 ਵਿੱਚ ਉਸ ਦੇ ਖ਼ਿਲਾਫ਼ ਮੋਰਿੰਡਾ ਥਾਣੇ ਅੰਦਰ ਐੱਨਡੀਪੀਐੱਸ ਐਕਟ (NDPS Act) ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਮੁੱਖ ਸਰਗਨਾ ਦਾ ਸੱਜਾ ਹੱਥ ਗੁਰਸਾਬ ਪਿਸਤੌਲ ਤੇ ਕਾਰਤੂਸਾਂ ਸਮੇਤ ਕਾਬੂ

ਗ੍ਰਿਫ਼ਤਾਰ ਕੀਤਾ ਗਿਆ ਦੂਜਾ ਮੁਲਜ਼ਮ ਗੁਰਸਾਬ ਉਰਫ਼ ਸਾਬਾ ਮੁੱਖ ਸਰਗਨਾ ਹਰਦੀਪ ਸਿੰਘ ਉਰਫ਼ ਦੀਪ ਦਾ ਬੇਹੱਦ ਕਰੀਬੀ (ਰਾਈਟ ਹੈਂਡ) ਮੰਨਿਆ ਜਾਂਦਾ ਹੈ। ਉਹ ਹਰਦੀਪ ਨਾਲ ਮਿਲ ਕੇ ਨਸ਼ੇ ਦੇ ਨਾਲ-ਨਾਲ ਨਾਜਾਇਜ਼ ਅਸਲੇ ਦੀ ਸਪਲਾਈ ਦਾ ਕੰਮ ਵੀ ਕਰਦਾ ਸੀ। ਪੁਲਿਸ ਨੇ ਗੁਰਸਾਬ ਕੋਲੋਂ 57 ਗ੍ਰਾਮ ਹੈਰੋਇਨ ਤੋਂ ਇਲਾਵਾ ਇੱਕ ਦੇਸੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਉਸ ਵਿਰੁੱਧ ਵੀ ਮੋਰਿੰਡਾ ਥਾਣੇ ਵਿੱਚ ਪਹਿਲਾਂ ਹੀ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਹੈ।

ਪਾਕਿਸਤਾਨੀ ਸਰਹੱਦ ਤੋਂ ਆਉਂਦੀ ਸੀ ਖੇਪ

ਪੁਲਿਸ ਅਨੁਸਾਰ ਇਸ ਪੂਰੇ ਅੰਤਰਰਾਜੀ ਨੈੱਟਵਰਕ ਦਾ ਮੁੱਖ ਹੈਂਡਲਰ ਹਰਦੀਪ ਸਿੰਘ ਉਰਫ਼ ਦੀਪ ਹੈ, ਜੋ ਫ਼ਿਲਹਾਲ ਪੁਲਿਸ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਹੈ। ਮੁੱਢਲੀ ਜਾਂਚ ਵਿੱਚ ਖ਼ੁਲਾਸਾ ਹੋਇਆ ਹੈ ਕਿ ਉਹ ਪਾਕਿਸਤਾਨ ਸਰਹੱਦ ਰਾਹੀਂ ਹਰ ਮਹੀਨੇ ਲਗਭਗ 22 ਕਿੱਲੋ ਹੈਰੋਇਨ ਪੰਜਾਬ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਉਸ ਦੇ ਗੁਰਗੇ ਇਸ ਖੇਪ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਵੰਡਦੇ ਸਨ। ਪੁਲਿਸ ਨੂੰ ਸ਼ੱਕ ਹੈ ਕਿ ਸਰਹੱਦ ਪਾਰੋਂ ਨਸ਼ਾ ਮੰਗਵਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਜਾਂਚ ਏਜੰਸੀਆਂ ਹੁਣ ਸਰਹੱਦੀ ਤਾਰਾਂ ਅਤੇ ਡਰੋਨ ਐਂਗਲ ਤੋਂ ਵੀ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕਰ ਰਹੀਆਂ ਹਨ।

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...