TV9 Punjabi
Author: Pritpal Singh
05-11-2026
TV9 Punjabi
ਜਦੋਂ ਵੀ ਭਾਰਤ ਦੀ ਸਭ ਤੋਂ ਛੋਟੀ ਨਦੀ ਦਾ ਜ਼ਿਕਰ ਹੁੰਦਾ ਹੈ ਤਾਂ ਰਾਜਸਥਾਨ ਦੀ ਅਰਵਰੀ ਨਦੀ ਦਾ ਨਾਮ ਸਾਹਮਣੇ ਆਉਂਦਾ ਹੈ।
ਇਹ ਨਦੀ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਦਾ ਉਦਗਮ ਥਾਨਾਗਾਜੀ ਦੇ ਨੇੜੇ ਸਕਰਾ ਡੈਮ ਦੇ ਆਲੇ-ਦੁਆਲੇ ਦੱਸਿਆ ਜਾਂਦਾ ਹੈ।
ਅਰਵਰੀ ਨਦੀ ਦੀ ਕੁੱਲ ਲੰਬਾਈ 45 ਕਿਲੋਮੀਟਰ ਹੈ ਅਤੇ ਇਸ ਦਾ ਬੇਸਿਨ ਖੇਤਰ 492 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਸਾਲ 2004 ਵਿੱਚ ਇਸ ਨਦੀ ਨੂੰ 'International River Prize' ਨਾਲ ਸਨਮਾਨਿਤ ਕੀਤਾ ਗਿਆ ਸੀ।
ਸੈਂਥਲ ਸਾਗਰ ਬੰਨ੍ਹ ਤੋਂ ਹੇਠਾਂ ਅਰਵਰੀ ਨਦੀ, ਸਰਸਾ ਨਦੀ ਨਾਲ ਮਿਲ ਕੇ ਸਾਂਵਨ ਨਦੀ ਬਣ ਜਾਂਦੀ ਹੈ। ਇਸ ਤਰ੍ਹਾਂ ਅੱਗੇ ਜਾ ਕੇ ਇਸ ਦਾ ਨਾਮ ਬਦਲ ਜਾਂਦਾ ਹੈ।
ਅਲਵਰ ਰਿਆਸਤ ਦੇ ਗਜ਼ਟੀਅਰ ਮੁਤਾਬਕ, 18ਵੀਂ ਸਦੀ ਵਿੱਚ ਇਸ ਨਦੀ ਨੂੰ 'ਪ੍ਰਤਾਪਗੜ੍ਹ ਨਾਲਾ' ਕਿਹਾ ਜਾਂਦਾ ਸੀ। ਅੱਜ ਇਸ ਨੂੰ ਅਰਵਰੀ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
1980 ਦੇ ਦਹਾਕੇ ਵਿੱਚ ਇਹ ਨਦੀ ਲਗਭਗ ਸੁੱਕ ਗਈ ਸੀ। ਇਸ ਤੋਂ ਬਾਅਦ ਤਰੁਣ ਭਾਰਤ ਸੰਘ ਅਤੇ ਪਿੰਡ ਵਾਸੀਆਂ ਨੇ ਜੋਹੜ ਅਤੇ ਚੈੱਕ ਡੈਮ ਬਣਾਏ। ਇਨ੍ਹਾਂ ਯਤਨਾਂ ਸਦਕਾ 1995 ਤੱਕ ਨਦੀ ਵਿੱਚ ਸਾਲ ਭਰ ਪਾਣੀ ਵਗਣ ਲੱਗ ਪਿਆ।
ਸਾਲ 1998 ਵਿੱਚ ਨਦੀ ਦੇ ਪ੍ਰਬੰਧਨ ਲਈ 'Arvari River Parliament' ਬਣਾਈ ਗਈ। ਇਸ ਵਿੱਚ 72 ਪਿੰਡਾਂ ਦੇ ਨੁਮਾਇੰਦੇ ਸ਼ਾਮਲ ਹਨ।