TV9 Punjabi

ਪੇਟ ਦੇ ਭਾਰੀਪਣ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

Author: Pritpal Singh 

04-11-2026

TV9 Punjabi

ਤਿਉਹਾਰ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਜਸ਼ਨ, ਸਾਡੇ ਇੱਥੇ ਖਾਣ-ਪੀਣ ਤੋਂ ਬਿਨਾਂ ਇਹ ਪੂਰਾ ਨਹੀਂ ਹੁੰਦਾ। ਅਜਿਹੇ ਮੌਕਿਆਂ 'ਤੇ ਕਈ ਵਾਰ ਜ਼ਿਆਦਾ ਖਾਣ ਕਾਰਨ ਪੇਟ ਵਿੱਚ ਭਾਰੀਪਣ ਮਹਿਸੂਸ ਹੋਣ ਲੱਗਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਇੱਥੇ ਜਾਣੋ ਕੁਝ ਆਸਾਨ ਘਰੇਲੂ ਨੁਸਖੇ।

ਤਿਉਹਾਰ ਅਤੇ ਖਾਣ-ਪੀਣ

ਜੇਕਰ ਤੁਹਾਡੇ ਪੇਟ ਵਿੱਚ ਭਾਰੀਪਣ ਮਹਿਸੂਸ ਹੋ ਰਿਹਾ ਹੈ ਤਾਂ ਤੁਸੀਂ ਸੌਂਫ ਚਬਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਸੌਂਫ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਕੇ ਕੋਸਾ ਹੋਣ 'ਤੇ ਪੀ ਸਕਦੇ ਹੋ। ਇਸ ਨਾਲ ਪੇਟ ਨੂੰ ਆਰਾਮ ਮਿਲ ਸਕਦਾ ਹੈ।

ਸੌਂਫ ਆਵੇਗੀ ਕੰਮ

ਪੇਟ ਦੇ ਭਾਰੀਪਣ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਮੇਥੀ ਦਾਣੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਸ ਨੂੰ ਪਾਣੀ ਵਿੱਚ ਉਬਾਲ ਕੇ ਛਾਣ ਲਓ ਅਤੇ ਫਿਰ ਪਾਣੀ ਪੀ ਸਕਦੇ ਹੋ। ਇਸ ਤੋਂ ਇਲਾਵਾ ਮੇਥੀ ਦਾਣੇ ਦਾ ਪਾਊਡਰ ਕੋਸੇ ਪਾਣੀ ਨਾਲ ਵੀ ਲਿਆ ਜਾ ਸਕਦਾ ਹੈ।

ਮੇਥੀ ਦਾਣੇ ਦਾ ਨੁਸਖਾ

ਕਾਲੀ ਮਿਰਚ, ਕਾਲਾ ਨਮਕ, ਜੀਰਾ ਅਤੇ ਅਜਵਾਇਨ ਨੂੰ ਹਲਕਾ ਭੁੰਨ ਕੇ ਪੀਸ ਲਓ ਅਤੇ ਪਾਊਡਰ ਤਿਆਰ ਕਰ ਲਓ। ਇਸ ਵਿੱਚ ਦੋ ਚੁਟਕੀ ਹੀੰਗ ਵੀ ਮਿਲਾ ਦਿਓ। ਇਸ ਮਸਾਲੇ ਦੀ ਥੋੜ੍ਹੀ ਜਿਹੀ ਮਾਤਰਾ ਖਾਣ ਨਾਲ ਪੇਟ ਵਿੱਚ ਗੈਸ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।

ਤਿਆਰ ਕਰੋ ਇਹ ਮਸਾਲਾ

ਪੇਟ ਦੇ ਭਾਰੀਪਣ ਤੋਂ ਰਾਹਤ ਪਾਉਣ ਲਈ ਪਾਣੀ ਵਿੱਚ ਅਦਰਕ ਪਾ ਕੇ ਉਬਾਲ ਲਓ। ਇਸ ਨੂੰ ਛਾਣ ਕੇ ਥੋੜ੍ਹਾ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਸ ਵਿੱਚ ਨਿੰਬੂ ਮਿਲਾ ਕੇ ਹੌਲੀ-ਹੌਲੀ ਪੀਓ। ਤੁਸੀਂ ਚਾਹੋ ਤਾਂ ਇਸ ਵਿੱਚ ਪੁਦੀਨਾ ਵੀ ਮਿਲਾ ਸਕਦੇ ਹੋ।

ਅਦਰਕ ਵਾਲੀ ਚਾਹ

ਜੇਕਰ ਪੇਟ ਵਿੱਚ ਗੈਸ ਬਣ ਰਹੀ ਹੈ ਤਾਂ ਤੁਸੀਂ ਪਵਨਮੁਕਤ ਆਸਣ ਕਰ ਸਕਦੇ ਹੋ। ਹਾਲਾਂਕਿ, ਇਸ ਨੂੰ ਖਾਣਾ ਖਾਣ ਤੋਂ 1 ਤੋਂ ਡੇਢ ਘੰਟੇ ਬਾਅਦ ਹੀ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹਲਕੀ ਸੈਰ ਕਰਨਾ ਵੀ ਫਾਇਦੇਮੰਦ ਹੋ ਸਕਦਾ ਹੈ।

ਸੈਰ ਕਰੋ ਜਾਂ ਯੋਗ ਆਸਣ ਅਪਣਾਓ

ਖਾਣਾ ਖਾਣ ਤੋਂ ਬਾਅਦ ਪੇਟ ਵਿੱਚ ਭਾਰੀਪਣ ਮਹਿਸੂਸ ਨਾ ਹੋਵੇ, ਇਸ ਲਈ ਖਾਣੇ ਨੂੰ ਸਹੀ ਤਰ੍ਹਾਂ ਪਚਾਉਣਾ ਜ਼ਰੂਰੀ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਜੇਕਰ ਸੈਰ ਕਰਨਾ ਸੰਭਵ ਨਾ ਹੋਵੇ ਤਾਂ ਖਾਣਾ ਖਾਣ ਤੋਂ ਬਾਅਦ ਕੁਝ ਸਮੇਂ ਲਈ ਵਜਰ ਆਸਣ ਵਿੱਚ ਬੈਠ ਸਕਦੇ ਹੋ।

ਖਾਣਾ ਖਾਣ ਤੋਂ ਬਾਅਦ ਕਰੋ ਵਜਰ ਆਸਣ