ਚੰਡੀਗੜ੍ਹ: ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਵਾਂ ਖੁਲਾਸਾ, ਕਤਲ ਦੀ ਵਜ੍ਹਾ ਬਣੀ ਵੀਡੀਓ? ਬਦਲੇ ਦੀ ਭਾਵਨਾ ਨਾਲ ਕਤਲ ਕਰਨ ਦਾ ਸ਼ੱਕ
ਜਾਂਚ ਨਾਲ ਜੁੜੀ ਜਾਣਕਾਰੀ ਅਨੁਸਾਰ, ਕੁੱਟਮਾਰ ਦੀ ਇਹ ਵੀਡੀਓ ਬਾਅਦ 'ਚ ਸੋਸ਼ਲ ਮੀਡੀਆ ਤੇ ਦੋਸਤਾਂ ਦੇ ਗਰੁੱਪ 'ਚ ਵਾਇਰਲ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਰੰਜਿਸ਼ ਵਧਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਇਸੇ ਰੰਜਿਸ਼ ਨੂੰ ਨੈਤਿਕ ਦੇ ਕਤਲ ਨਾਲ ਜੋੜ ਕੇ ਜਾਂਚ ਕਰ ਰਹੀ ਹੈ।
ਚੰਡੀਗੜ੍ਹ ‘ਚ 17 ਸਾਲਾ ਵਿਦਿਆਰਥੀ ਨੈਤਿਕ ਖੰਡੇਲਵਾਲ ਦੇ ਕਤਲ ਮਾਮਲੇ ‘ਚ ਇੱਕ ਅਹਿਮ ਖੁਲਾਸਾ ਹੋਇਆ ਹੈ। ਇੱਕ ਵੀਡੀਓ ਨੂੰ ਇਸ ਕਤਲ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ। ਵੀਡੀਓ ‘ਚ ਨੈਤਿਕ ਇੱਕ ਹੋਰ ਨਾਬਾਲਗ ਸਿੱਖ ਵਿਦਿਆਰਥੀਨਾਲ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ, ਜਦਕਿ ਉਸ ਦੇ ਕੁਝ ਦੋਸਤ ਮੋਬਾਈਲ ਫੋਨ ਰਾਹੀਂ ਇਸ ਘਟਨਾ ਦੀ ਵੀਡੀਓ ਬਣਾ ਰਹੇ ਹਨ।
ਜਾਂਚ ਨਾਲ ਜੁੜੀ ਜਾਣਕਾਰੀ ਅਨੁਸਾਰ, ਕੁੱਟਮਾਰ ਦੀ ਇਹ ਵੀਡੀਓ ਬਾਅਦ ‘ਚ ਸੋਸ਼ਲ ਮੀਡੀਆ ਤੇ ਦੋਸਤਾਂ ਦੇ ਗਰੁੱਪ ‘ਚ ਵਾਇਰਲ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਰੰਜਿਸ਼ ਵਧਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਇਸੇ ਰੰਜਿਸ਼ ਨੂੰ ਨੈਤਿਕ ਦੇ ਕਤਲ ਨਾਲ ਜੋੜ ਕੇ ਜਾਂਚ ਕਰ ਰਹੀ ਹੈ।
ਵੀਡੀਓ ‘ਚ ਵਿਦਿਆਰਥੀ ਦੀ ਕੁੱਟਮਾਰ
ਸਾਹਮਣੇ ਆਈ ਲਗਭਗ 31 ਸਕਿੰਟ ਦੀ ਵੀਡੀਓ ‘ਚ ਇੱਕ ਸਿੱਖ ਵਿਦਿਆਰਥੀ ਮੋਟਰਸਾਈਕਲ ‘ਤੇ ਬੈਠਾ ਦਿਖਾਈ ਦਿੰਦਾ ਹੈ। ਇਸ ਦੌਰਾਨ ਨੈਤਿਕ ਉਸ ਦੇ ਮੂੰਹ ਤੇ ਸਿਰ ‘ਤੇ ਲਗਾਤਾਰ ਥੱਪੜ ਮਾਰਦਾ ਹੈ। ਵੀਡੀਓ ‘ਚ ਉਹ ਵਿਦਿਆਰਥੀ ਨੂੰ ਲੱਤ ਮਾਰਦਾ ਵੀ ਨਜ਼ਰ ਆਉਂਦਾ ਹੈ। ਇਸ ਦੌਰਾਨ ਉਸ ਦੇ ਸਾਥੀ ਮੋਬਾਈਲ ਫੋਨ ਨਾਲ ਵੀਡੀਓ ਬਣਾਉਂਦੇ ਰਹੇ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ-34 ਦੀ ਮਾਰਕੀਟ ‘ਚ ਰਾਤ ਸਮੇਂ ਵਾਪਰੀ ਦੱਸੀ ਜਾ ਰਹੀ ਹੈ। ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ।
ਦੋਸਤ ਰਾਹੀਂ ਵੱਡੇ ਭਰਾ ਤੱਕ ਪਹੁੰਚੀ ਗੱਲ
ਜਾਣਕਾਰੀ ਮੁਤਾਬਕ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾਬਾਲਗ ਵਿਦਿਆਰਥੀ ਨੇ ਇਹ ਗੱਲ ਆਪਣੇ ਦੋਸਤ ਅਰਸ਼ਮੇਹਰ ਪ੍ਰੀਤ ਸਿੰਘ ਉਰਫ਼ ਅਰਸ਼ (21) ਨੂੰ ਦੱਸੀ। ਅਰਸ਼ ਨੇ ਆਪਣੇ ਵੱਡੇ ਭਰਾ ਮਨਮੇਹਰ ਪ੍ਰੀਤ ਸਿੰਘ (25) ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ, ਮਨਮੇਹਰ ਦੇ ਗੈਂਗਸਟਰਾਂ ਨਾਲ ਸਬੰਧ ਹੋਣ ਦੀ ਗੱਲ ਵੀ ਜਾਂਚ ‘ਚ ਸਾਹਮਣੇ ਆਈ ਹੈ। ਇਲਜ਼ਾਮ ਹੈ ਕਿ ਇਸ ਤੋਂ ਬਾਅਦ ਨੈਤਿਕ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ ਗਈ।
ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ, ਸ਼ੁੱਕਰਵਾਰ ਸ਼ਾਮ ਨੂੰ ਸੈਕਟਰ-22 ਵਿੱਚ ਆਟੋ ਰਾਹੀਂ ਜਾ ਰਹੇ ਨੈਤਿਕ ਨੂੰ ਘੇਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ ਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ
ਪੁਲਿਸ ਨੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦੋ ਸਕੇ ਭਰਾਵਾਂ ਕੋਲੋਂ
ਕਤਲ ਲਈ ਇਸਤੇਮਾਲ ਹਥਿਆਰ ਬਰਾਮਦ ਕਰਨ ਦੀ ਕਾਰਵਾਈ ਦੌਰਾਨ ਮੁਕਾਬਲਾ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ, ਮਾਮਲੇ ਨਾਲ ਸਬੰਧਤ ਨਾਬਾਲਗ ਵਿਦਿਆਰਥੀ ਨੂੰ ਵੀ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਕਤਲ ਮਾਮਲੇ ‘ਚ ਹਥਿਆਰ ਬਰਾਮਦ ਕਰਵਾਉਣ ਲਈ ਮੁਲਜ਼ਮ ਮਨਮੇਹਰ ਉਰਫ਼ ਮਨ ਨੂੰ ਸੈਕਟਰ-50 ਦੇ ਜੰਗਲਾਂ ਵਿੱਚ ਲਿਜਾਇਆ ਗਿਆ ਸੀ।
ਜਾਣਕਾਰੀ ਮੁਤਾਬਕ, ਉੱਥੇ ਲੁਕਾਈ ਦੂਜੀ ਪਿਸਤੌਲ ਚੁੱਕ ਕੇ ਮੁਲਜ਼ਮ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਗੋਲੀ ਇੱਕ ਮੁਲਾਜ਼ਮ ਦੀ ਬੁਲੇਟਪਰੂਫ ਜੈਕੇਟ ‘ਤੇ ਲੱਗੀ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਜਵਾਬੀ ਕਾਰਵਾਈ’ਚ ਪੁਲਿਸ ਦੀ ਗੋਲੀ ਮੁਲਜ਼ਮ ਦੇ ਸੱਜੇ ਪੈਰ ‘ਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਸਕੂਲ ‘ਚ ਹੋਏ ਝਗੜੇ ਤੋਂ ਸ਼ੁਰੂ ਹੋਈ ਸੀ ਰੰਜਿਸ਼
ਜਾਣਕਾਰੀ ਮੁਤਾਬਕ, ਨੈਤਿਕ ਤੇ ਸਬੰਧਤ ਨਾਬਾਲਗ ਵਿਦਿਆਰਥੀ ਪਹਿਲਾਂ ਚੰਡੀਗੜ੍ਹ ਦੇ ਸੇਂਟ ਜੋਸਫ਼ ਕਾਨਵੈਂਟ ਸਕੂਲ ‘ਚ ਪੜ੍ਹਦੇ ਸਨ। ਉੱਥੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਵਿਦਿਆਰਥੀ ਵੱਲੋਂ ਨੈਤਿਕ ਦੀ ਕੁੱਟਮਾਰ ਕੀਤੇ ਜਾਣ ਤੇ ਉਸ ਦੀ ਵੀਡੀਓ ਰਿਕਾਰਡ ਕਰਕੇ ਦੋਸਤਾਂ ‘ਚ ਵਾਇਰਲ ਕਰਨ ਦੀ ਗੱਲ ਸਾਹਮਣੇ ਆਈ ਹੈ। ਬਾਅਦ ‘ਚ ਨੈਤਿਕ ਉਸੇ ਸਕੂਲ ‘ਚ ਪੜ੍ਹਦਾ ਰਿਹਾ, ਜਦਕਿ ਦੂਜਾ ਵਿਦਿਆਰਥੀ ਕਿਸੇ ਹੋਰ ਸਕੂਲ ‘ਚ ਚਲਾ ਗਿਆ। ਪੁਲਿਸ ਮੁਤਾਬਕ, ਪੁਰਾਣੇ ਝਗੜੇ ਤੇ ਵੀਡੀਓ ਵਾਇਰਲ ਹੋਣ ਕਾਰਨ ਦੋਵਾਂ ਵਿਚਾਲੇ ਰੰਜਿਸ਼ ਬਣੀ ਰਹੀ।


