ਚੰਡੀਗੜ੍ਹ ਵਿੱਚ ਮੈਟਰੋ ਦੀ ਮੰਗ: ਐਮਪੀ ਮਨੀਸ਼ ਤਿਵਾਰੀ ਨੇ ਮੰਗੇ 25,000 ਕਰੋੜ; ਅੰਬਾਲਾ-ਕੁਰਾਲੀ ਤੋਂ ਲਾਂਡਰਾਂ-ਪਿੰਜੌਰ ਤੱਕ ਬਣਾਉਣ ਦਾ ਪ੍ਰਸਤਾਵ
Chandigarh Metro Demand in Parliament By Manish Tiwari: ਸੰਸਦ ਮੈਂਬਰ ਨੇ ਚੇਤਾਵਨੀ ਦਿੱਤੀ ਕਿ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ ਰੋਜ਼ਾਨਾ ਲੱਖਾਂ ਵਾਹਨ ਸੜਕਾਂ 'ਤੇ ਚੱਲਦੇ ਹਨ, ਅਤੇ ਹਰ ਸਾਲ ਸਥਿਤੀ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ, "ਜੇਕਰ ਕੇਂਦਰ ਸਰਕਾਰ ਨੇ ਹੁਣ ਕੋਈ ਫੈਸਲਾ ਨਹੀਂ ਲਿਆ, ਤਾਂ ਨੇੜਲੇ ਭਵਿੱਖ ਵਿੱਚ ਚੰਡੀਗੜ੍ਹ-ਟ੍ਰਾਈਸਿਟੀ ਟ੍ਰੈਫਿਕ ਪ੍ਰਣਾਲੀ ਢਹਿ-ਢੇਰੀ ਹੋ ਜਾਵੇਗੀ। ਮੈਟਰੋ ਨਾ ਸਿਰਫ਼ ਜ਼ਰੂਰੀ ਹੈ, ਸਗੋਂ ਆਰਥਿਕ ਵਿਕਾਸ, ਰੁਜ਼ਗਾਰ ਅਤੇ ਵਾਤਾਵਰਣ ਲਈ ਵੀ ਜ਼ਰੂਰੀ ਹੈ।"
ਚੰਡੀਗੜ੍ਹ ਟ੍ਰਾਈਸਿਟੀ ਵਿੱਚ ਮੈਟਰੋ ਦੀ ਮੰਗ ਤੇਜ਼ ਹੋ ਗਈ ਹੈ। ਟ੍ਰਾਈਸਿਟੀ ਵਿੱਚ ਮੈਟਰੋ ਦੀ ਜ਼ਰੂਰਤ ਮੰਗਲਵਾਰ ਨੂੰ ਲੋਕ ਸਭਾ ਵਿੱਚ “ਤਤਕਾਲ ਜਨਤਕ ਮਹੱਤਵ ਦੇ ਮੁੱਦਿਆਂ” ਤਹਿਤ ਜ਼ੋਰਦਾਰ ਢੰਗ ਨਾਲ ਉਠਾਈ ਗਈ। ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਸਦਨ ਵਿੱਚ ਕਿਹਾ ਕਿ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਨਿਊ ਚੰਡੀਗੜ੍ਹ ਨੂੰ ਇੱਕ ਏਕੀਕ੍ਰਿਤ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ (ਮੈਟਰੋ) ਨਾਲ ਜੋੜਨਾ ਸਿਰਫ਼ ਸਹੂਲਤ ਹੀ ਨਹੀਂ, ਸਗੋਂ ਆਰਥਿਕ ਵਿਕਾਸ ਅਤੇ ਭਵਿੱਖ ਦੀਆਂ ਜ਼ਰੂਰਤਾਂ ਦਾ ਵੀ ਮਾਮਲਾ ਹੈ।
ਇਸ ਲਈ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ 25,000 ਕਰੋੜ ਰੁਪਏ ਦੀ ਵਿਸ਼ੇਸ਼ ਵਿੱਤੀ ਸਹਾਇਤਾ ਜਾਰੀ ਕਰਨ ਦੀ ਮੰਗ ਕੀਤੀ। ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ 25,000 ਕਰੋੜ ਰੁਪਏ ਨੂੰ ਮਨਜ਼ੂਰੀ ਦਿੰਦੀ ਹੈ, ਤਾਂ ਇਹ ਨਾ ਸਿਰਫ਼ ਚੰਡੀਗੜ੍ਹ ਲਈ ਸਗੋਂ ਪੂਰੇ ਉੱਤਰੀ ਖੇਤਰ ਦੀ ਆਰਥਿਕਤਾ ਲਈ ਇੱਕ ਗੇਮ-ਚੇਂਜਰ ਹੋਵੇਗਾ।
ਅੰਬਾਲਾ ਤੋਂ ਕੁਰਾਲੀ ਅਤੇ ਲਾਂਡਰਾਂ-ਪਿੰਜੌਰ ਤੱਕ ਮੈਟਰੋ ਕੋਰੀਡੋਰ ਦਾ ਪ੍ਰਸਤਾਵ
ਸੰਸਦ ਮੈਂਬਰ ਨੇ ਕਿਹਾ ਕਿ ਪ੍ਰਸਤਾਵਿਤ ਮੈਟਰੋ ਨੈੱਟਵਰਕ ਅੰਬਾਲਾ ਤੋਂ ਸ਼ੁਰੂ ਹੋ ਕੇ ਕੁਰਾਲੀ ਤੱਕ ਫੈਲਿਆ ਹੋਣਾ ਚਾਹੀਦਾ ਹੈ, ਅਤੇ ਲਾਂਡਰਾਂ ਤੋਂ ਪਿੰਜੌਰ ਤੱਕ ਉਲਟ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਇਹ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਅਤੇ ਨਿਊ ਚੰਡੀਗੜ੍ਹ ਦੇ ਪੂਰੇ ਟ੍ਰਾਈਸਿਟੀ ਖੇਤਰ ਨੂੰ ਇੱਕ ਸਾਂਝੇ ਸ਼ਹਿਰੀ ਆਵਾਜਾਈ ਪ੍ਰਣਾਲੀ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਵਿਕਾਸਸ਼ੀਲ ਉਪਨਗਰਾਂ ਵਿੱਚ ਟ੍ਰੈਫਿਕ ਭੀੜ ਇੰਨੀ ਗੰਭੀਰ ਹੋ ਗਈ ਹੈ ਕਿ ਮੈਟਰੋ ਵਰਗੇ ਮਜ਼ਬੂਤ ਵਿਕਲਪ ਤੋਂ ਬਿਨਾਂ, ਅਗਲੇ 5-7 ਸਾਲਾਂ ਵਿੱਚ ਸਥਿਤੀ ਬਹੁਤ ਨਾਜ਼ੁਕ ਹੋ ਜਾਵੇਗੀ।
Speaking in the Lok Sabha on Matters of Public Importance, highlighted that back in 2019, I had written to the Minister of Road Transport and Highways to introduce mass rapid connectivity between Chandigarh and its surrounding cities such as New Chandigarh, Panchkula and Mohali pic.twitter.com/0d47VKnVBG
— Manish Tewari (@ManishTewari) December 11, 2025
2019 ਵਿੱਚ ਚੁੱਕੀ ਗਈ ਸੀ ਮੰਗ
ਸੰਸਦ ਮੈਂਬਰ ਨੇ ਸਦਨ ਨੂੰ ਯਾਦ ਦਿਵਾਇਆ ਕਿ 2019 ਵਿੱਚ, ਉਨ੍ਹਾਂ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੂੰ ਪੱਤਰ ਲਿਖ ਕੇ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਸ਼ਹਿਰਾਂ ਵਿਚਕਾਰ ਇੱਕ ਹਾਈ-ਸਪੀਡ ਜਨਤਕ ਆਵਾਜਾਈ ਪ੍ਰਣਾਲੀ ਸਥਾਪਤ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ, ਇਹ ਪ੍ਰੋਜੈਕਟ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨ ਸਕਿਆ ਹੈ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ UMTA (ਯੂਨੀਫਾਈਡ ਮੈਟਰੋਪੋਲੀਟਨ ਟ੍ਰਾਂਸਪੋਰਟ ਅਥਾਰਟੀ) ਦੀਆਂ ਕਈ ਮੀਟਿੰਗਾਂ ਅਤੇ RITES ਦੀਆਂ ਵਿਸਤ੍ਰਿਤ ਰਿਪੋਰਟਾਂ ਨੇ ਪ੍ਰੋਜੈਕਟ ਨੂੰ ਤਕਨੀਕੀ ਅਤੇ ਵਿੱਤੀ ਤੌਰ ‘ਤੇ ਵਿਵਹਾਰਕ ਮੰਨਿਆ ਹੈ। ਇਸ ਦੇ ਬਾਵਜੂਦ, ਚੰਡੀਗੜ੍ਹ-ਮੁਹਾਲੀ-ਪੰਚਕੂਲਾ-ਨਵਾਂ ਚੰਡੀਗੜ੍ਹ ਖੇਤਰ ਵਿੱਚ ਮੈਟਰੋ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਮਿਲੀ ਹੈ, ਜਿਸ ਨਾਲ ਖੇਤਰ ਦੇ ਵਿਕਾਸ ਵਿੱਚ ਰੁਕਾਵਟ ਆ ਰਹੀ ਹੈ।
RAISED IN LOK SABHA :
CHANDIGARH NEEDS A METRO : UNION GOVERNMENT MUST PROVIDE 25,000 CRORES TO INTEGRATE MOHALI , CHANDIGARH , PANCHKULA, & NEW CHANDIGARH FROM AMBALA TO KURALI & FROM LANDRAN TILL PINJORE: Speaking the Lok Sabha on Matters of Urgent Public Importance, pic.twitter.com/ocO7tcc5pG — Manish Tewari (@ManishTewari) December 11, 2025
ਮੈਟਰੋ ਦੇ ਨਿਰਮਾਣ ਨਾਲ, ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਸ਼ਹਿਰਾਂ ਵਿੱਚ:
- ਟ੍ਰੈਫਿਕ ਭੀੜ ਘੱਟ ਜਾਵੇਗੀ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾਵੇਗਾ ਰੁਜ਼ਗਾਰ ਦੇ ਮੌਕੇ ਵਧਣਗੇ ਕਾਰੋਬਾਰ ਅਤੇ ਰੀਅਲ ਅਸਟੇਟ ਸੈਕਟਰਾਂ ਨੂੰ ਨਵੀਂ ਰਫਤਾਰ ਮਿਲੇਗੀ ਹਜ਼ਾਰਾਂ ਯਾਤਰੀਆਂ ਕੋਲ ਹਰ ਰੋਜ਼ ਕਿਫਾਇਤੀ ਅਤੇ ਤੇਜ਼ ਯਾਤਰਾ ਵਿਕਲਪ ਹੋਣਗੇ।


