TV9 Punjabi
03-03- 2026
Author: Shubham Anand
Image: Instagram
ਮਿਡਲ ਈਸਟ ਦੇ ਜੰਗ ਕਰਕੇ ਐਮੀ ਵਿਰਕ ਦਾ ਪਰਿਵਾਰ UAE 'ਚ ਅਟਕਿਆ।
ਮਸ਼ਹੂਰ ਅਦਾਕਾਰ ਐਮੀ ਵਿਰਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਲਿਖ ਕੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਅਤੇ 6 ਸਾਲ ਦੀ ਬੇਟੀ UAE ਵਿੱਚ ਫਸੇ ਹੋਏ ਹਨ।
ਐਮੀ ਦੀ 6 ਸਾਲਾ ਬੇਟੀ ਨੇ ਕਿਹਾ, "ਪਾਪਾ ਜੇ ਕੁਝ ਹੋਇਆ ਤਾਂ ਮੈਂ ਬੈੱਡ ਦੇ ਨੀਚੇ ਲੁਕ ਜਾਵਾਂਗੀ।" ਐਮੀ ਨੇ ਕਿਹਾ ਕਿ ਇਹ ਸ਼ਬਦ ਸੁਣ ਕੇ ਉਹ ਬਹੁਤ ਤਣਾਅ ਵਿੱਚ ਹਨ।
ਇਜ਼ਰਾਈਲ ਅਤੇ ਇਰਾਕ ਵਿਚਾਲੇ ਜੰਗ ਕਾਰਨ ਹਵਾਈ ਸੇਵਾਵਾਂ ਠੱਪ ਹਨ, ਜਿਸ ਕਾਰਨ ਐਮੀ ਵਿਰਕ ਦਾ ਪਰਿਵਾਰ ਪੰਜਾਬ ਨਹੀਂ ਪਰਤ ਸਕ ਰਿਹਾ।
ਐਮੀ ਨੇ ਲਿਖਿਆ ਕਿ ਇਸ ਸਮੇਂ ਉਹ ਇੱਕ ਪਤੀ ਅਤੇ ਪਿਤਾ ਦੇ ਰੂਪ ਵਿੱਚ ਬੇਹੱਦ ਤਣਾਅ ਅਤੇ ਮਾਨਸਿਕ ਦਬਾਅ ਮਹਿਸੂਸ ਕਰ ਰਹੇ ਹਨ।
ਅਦਾਕਾਰ ਨੇ ਕਿਹਾ ਕਿ ਮਿਡਲ ਈਸਟ ਤੋਂ ਆਉਣ ਵਾਲੀ ਹਰ ਇੱਕ ਨਿਊਜ਼ ਅਪਡੇਟ ਹੁਣ ਉਨ੍ਹਾਂ ਨੂੰ ਨਿੱਜੀ (Personal) ਲੱਗ ਰਹੀ ਹੈ।
ਐਮੀ ਨੇ ਲਿਖਿਆ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਨਹੀਂ, ਸਗੋਂ ਜੰਗ ਨਾਲ ਪ੍ਰਭਾਵਿਤ ਹਰ ਇੱਕ ਵਿਅਕਤੀ ਲਈ ਹਨ।