ਕਰਨ ਔਜਲਾ ਦੇ ਪੁਣੇ ਸ਼ੋਅ ਨੂੰ ਲੈ ਕੇ ਵਿਵਾਦ, ਚੰਡੀਗੜ੍ਹ ਦੇ ਪ੍ਰੋਫੈਸਰ ਨੇ ਕੀਤੀ ਸ਼ਿਕਾਇਤ

TV9 Punjabi

03-03- 2026

Author: Shubham Anand

Image: Instagram

ਦਿੱਲੀ ਦੇ ਸ਼ੋਅ ਤੋਂ ਬਾਅਦ ਕਰਨ ਔਜਲਾ ਅੱਜ ਪੁਣੇ ਦੇ ਮਹਾਲਕਸ਼ਮੀ ਲੌਨਜ਼ ਵਿੱਚ ਕੰਸਰਟ ਕਰਨਗੇ, ਪਰ ਸ਼ੋਅ ਤੋਂ ਪਹਿਲਾਂ ਹੀ ਕਾਨੂੰਨੀ ਮੁਸ਼ਕਲਾਂ ਨੇ ਘੇਰ ਲਿਆ ਹੈ।

ਕਰਨ ਔਜਲਾ ਦੇ ਪੁਣੇ ਸ਼ੋਅ ਤੋਂ ਪਹਿਲਾਂ ਵੱਡਾ ਵਿਵਾਦ

ਪ੍ਰੋਫੈਸਰ ਧਰਨੇਵਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮਹਿਲਾ ਤੇ ਬਾਲ ਵਿਕਾਸ ਅਫ਼ਸਰ ਰੋਹਿਣੀ ਉਬਾਲੇ ਨੇ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਨਾਬਾਲਗਾਂ 'ਤੇ ਨਕਾਰਾਤਮਕ ਪ੍ਰਭਾਵ ਪਾਉਣ ਵਾਲੇ ਗੀਤਾਂ ਨੂੰ ਲੈ ਕੇ ਉਚਿਤ ਕਦਮ ਚੁੱਕੇ ਜਾਣ।

ਪੁਲਿਸ ਨੂੰ ਸਖ਼ਤ ਕਾਰਵਾਈ ਦੇ ਹੁਕਮ

ਸ਼ਿਕਾਇਤ ਵਿੱਚ ਅੜੀਆ, ਚਿੱਟਾ ਕੁੜਤਾ, ਬੰਦੂਕ ਅਤੇ ਗੈਂਗਸਟਾ ਵਰਗੇ ਗੀਤਾਂ ਦਾ ਜ਼ਿਕਰ ਕੀਤਾ ਗਿਆ ਹੈ। ਦੋਸ਼ ਹੈ ਕਿ ਇਹ ਗੀਤ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਦੇ ਹਨ।

ਗੀਤਾਂ ਵਿੱਚ 'ਗੰਨ-ਕਲਚਰ' ਨੂੰ ਲੈ ਕੇ ਵਿਰੋਧ

ਡਾ. ਧਰਨੇਵਰ ਨੇ ਚਿੰਤਾ ਜਤਾਈ ਹੈ ਕਿ ਕੰਸਰਟ ਵਿੱਚ ਛੋਟੇ ਬੱਚਿਆਂ ਦੀ ਮੌਜੂਦਗੀ ਅਤੇ ਅਜਿਹੇ ਗੀਤਾਂ ਦਾ ਉਨ੍ਹਾਂ ਦੇ ਮਾਨਸਿਕ ਵਿਕਾਸ 'ਤੇ ਬੁਰਾ ਅਸਰ ਪੈ ਸਕਦਾ ਹੈ।

ਬੱਚਿਆਂ ਦੇ ਮਾਨਸਿਕ ਵਿਕਾਸ ਦੀ ਚਿੰਤਾ

ਸ਼ਿਕਾਇਤ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਦੇ 2019 ਦੇ ਉਸ ਫੈਸਲੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਹਿੰਸਾ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ 'ਤੇ ਰੋਕ ਲਾਉਣ ਦੇ ਹੁਕਮ ਸਨ।

ਹਾਈਕੋਰਟ ਦੇ ਫੈਸਲੇ ਦਾ ਹਵਾਲਾ

ਕਰਨ ਔਜਲਾ ਦੇ ਦਿੱਲੀ ਸ਼ੋਅ ਦੌਰਾਨ VVIP ਲੌਂਜ ਵਿੱਚ ਪ੍ਰਸ਼ੰਸਕਾਂ ਵਿਚਾਲੇ ਜਬਰਦਸਤ ਲੜਾਈ ਹੋਈ। ਲੱਤਾਂ-ਮੁੱਕੇ ਚੱਲੇ ਅਤੇ ਕਈਆਂ ਦੇ ਕੱਪੜੇ ਵੀ ਫਟ ਗਏ।

ਦਿੱਲੀ ਕੰਸਰਟ 'ਚ ਹੋਈ ਕੁੱਟਮਾਰ

ਦਿੱਲੀ ਵਿੱਚ ਹੋਈ ਇਸ ਹਿੰਸਾ ਨੂੰ ਦੇਖ ਕੇ ਕਈ ਕੁੜੀਆਂ ਅਤੇ ਮਹਿਲਾਵਾਂ ਡਰ ਦੇ ਮਾਰੇ ਸ਼ੋਅ ਵਿਚਾਲੇ ਛੱਡ ਕੇ ਚਲੀਆਂ ਗਈਆਂ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹਨ।

ਮਹਿਲਾਵਾਂ ਵਿੱਚ ਦਹਿਸ਼ਤ