Blackout Punjab, ਸਾਇਰਨ ਵੱਜਦੇ ਹੀ ਬੰਦ ਹੋ ਗਈਆਂ ਲਾਈਟਾਂ, ਹੋ ਗਈ ਬੱਤੀ ਗੁੱਲ, ਛਾ ਗਿਆ ਹਨੇਰਾ
ਪੰਜਾਬ ਵਿੱਚ ਮੌਕ ਡਰਿੱਲ ਦੌਰਾਨ ਸੂਬੇ ਭਰ ਵਿੱਚ ਬਲੈਕਆਊਟ ਕੀਤਾ ਗਿਆ। ਸਾਇਰਨ ਵੱਜਣ ਤੋਂ ਬਾਅਦ ਸਕੂਲਾਂ ਅਤੇ ਜਨਤਕ ਥਾਵਾਂ 'ਤੇ ਲੋਕਾਂ ਨੂੰ ਸਿਵਲ ਡਿਫੈਂਸ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ। ਅੱਗ ਬੁਝਾਊ ਅਤੇ ਬਚਾਅ ਟੀਮਾਂ ਨੇ ਵੀ ਮੌਕ ਡਰਿੱਲ ਵਿੱਚ ਹਿੱਸਾ ਲਿਆ। ਇਸ ਡਰਿੱਲ ਦਾ ਮਕਸਦ ਜੰਗੀ ਸਥਿਤੀ ਵਿੱਚ ਪ੍ਰਤੀਕ੍ਰਿਆ ਦੀ ਤਿਆਰੀ ਕਰਨਾ ਸੀ।

ਦੇਰ ਰਾਤ ਭਾਰਤ ਵੱਲੋੇਂ ਪਾਕਿਸਤਾਨ ਤੇ ਕੀਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਸੰਭਾਵੀ ਖ਼ਤਰਿਆ ਤੋਂ ਨਿਪਟਣ ਲਈ ਪੰਜਾਬ ਵਿੱਚ ਮੌਕ ਡ੍ਰਿਲਸ ਕੀਤੇ ਗਏ। ਜਿਸ ਤੋਂ ਬਾਅਦ ਸ਼ਾਮ 7.30 ਵਜੇ ਪੰਜਾਬ ਦੇ ਸ਼ਹਿਰਾਂ ਵਿੱਚ ਬਲੈਕਆਊਟ ਸ਼ੁਰੂ ਹੋ ਗਿਆ ਹੈ। ਮੋਹਾਲੀ ਵਿੱਚ ਇੱਕ ਵਾਰ ਫਿਰ ਸਾਇਰਨ ਵੱਜਿਆ ਹੈ। ਜਿਸ ਤੋਂ ਬਾਅਦ ਬਲੈਕਆਊਟ ਸ਼ੁਰੂ ਹੋ ਗਿਆ ਹੈ।
ਮੌਕ ਡਰਿੱਲ ਦੌਰਾਨ, ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ-ਲੁਧਿਆਣਾ ਸਮੇਤ ਪੰਜਾਬ ਦੇ ਸ਼ਹਿਰ ਸਾਇਰਨ ਦੀ ਆਵਾਜ਼ ਨਾਲ ਗੂੰਜ ਉੱਠੇ। ਜਿਵੇਂ ਹੀ ਸਾਇਰਨ ਵੱਜਿਆ, ਸਕੂਲਾਂ ਦੇ ਬੱਚੇ ਮੇਜ਼ਾਂ ਹੇਠਾਂ ਲੁਕ ਗਏ। ਖੇਡ ਦੇ ਮੈਦਾਨ ਵਿੱਚ ਖੇਡ ਰਹੇ ਬੱਚੇ ਸੁਰੱਖਿਅਤ ਜਗ੍ਹਾ ਲੱਭਣ ਲਈ ਭੱਜੇ। ਰੋਪੜ ਜ਼ਿਲ੍ਹੇ ਦੇ ਨੰਗਲ ਦੇ ਡੀਏਵੀ ਸਕੂਲ ਵਿੱਚ, ਪੁਲਿਸ ਨੇ ਬੱਚਿਆਂ ਨੂੰ ਸਿਵਲ ਡਿਫੈਂਸ ਦੇ ਤਰੀਕਿਆਂ ਬਾਰੇ ਦੱਸਿਆ। ਬੱਚਿਆਂ ਨੂੰ ਸਿਖਾਇਆ ਗਿਆ ਕਿ ਯੁੱਧ ਦੀ ਸਥਿਤੀ ਵਿੱਚ ਖੁਦ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।
ਅੰਮ੍ਰਿਤਸਰ ਵਿੱਚ ਸਿਵਲ ਡਿਫੈਂਸ ਸੰਬੰਧੀ ਇੱਕ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਬਚਾਅ ਟੀਮਾਂ ਨੂੰ ਸੀਪੀਆਰ ਦੇਣਾ ਸਿਖਾਇਆ ਗਿਆ। ਅੱਗ ਬੁਝਾਊ ਟੀਮਾਂ ਨੇ ਰਿਹਰਸਲ ਕੀਤੀ ਕਿ ਜੇਕਰ ਅੱਗ ਲੱਗ ਜਾਵੇ ਤਾਂ ਉਸਨੂੰ ਕਿਵੇਂ ਬੁਝਾਇਆ ਜਾਵੇ। ਇਸ ਦੌਰਾਨ ਵਿਦਿਆਰਥੀਆਂ ਨੂੰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਹਸਪਤਾਲ ਲਿਜਾਣ ਦੇ ਤਰੀਕਿਆਂ ਬਾਰੇ ਦੱਸਿਆ ਗਿਆ। ਜੰਗੀ ਸਥਿਤੀ ਵਿੱਚ ਬਚਾਅ ਦੇ ਤਰੀਕੇ ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵੀ ਸਮਝਾਏ ਗਏ। ਇਹ ਮੌਕ ਡ੍ਰਿਲ ਲਗਭਗ ਇੱਕ ਘੰਟਾ ਜਾਰੀ ਰਹੀ।
ਜਲੰਧਰ ਵਿੱਚ ਫਿੱਕਾ ਰਿਹਾ ਅਸਰ
ਬਲੈਕ ਆਊਟ ਦੌਰਾਨ ਜਲੰਧਰ ਦੀਆਂ ਸੜਕਾਂ ‘ਤੇ ਹਨੇਰਾ ਫੈਲ ਗਿਆ ਹੈ। ਕਈ ਥਾਵਾਂ ‘ਤੇ ਲੋਕ ਆਪਣੇ ਘਰਾਂ ਦੇ ਅੰਦਰ ਬੈਠੇ ਦੇਖੇ ਗਏ, ਜਦੋਂ ਕਿ ਹੋਰ ਥਾਵਾਂ ‘ਤੇ ਲੋਕ ਆਪਣੇ ਘਰਾਂ ਦੇ ਬਾਹਰ ਬੈਠੇ ਦੇਖੇ ਗਏ। ਕੈਂਟ ਤੋਂ ਬਾਅਦ, ਜਲੰਧਰ ਸ਼ਹਿਰ ਵਿੱਚ ਵੀ ਬਲੈਕਆਊਟ ਪ੍ਰਤੀ ਲਾਪਰਵਾਹੀ ਦੇਖੀ ਗਈ।
ਇਹ ਵੀ ਪੜ੍ਹੋ