ਆਰਮੀ ਨੇ ਪਾਕਿਸਤਾਨ ਨੂੰ ਦਿੱਤਾ ਮੂੰਹ-ਤੋੜ ਜਵਾਬ , ਲੁਧਿਆਣਾ ‘ਚ ਬੋਲੇ ਰਵਨੀਤ ਬਿੱਟੂ
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਿਸ ਤਰ੍ਹਾਂ ਮਜਬੂਤੀ ਨਾਲ ਦੁਸ਼ਮਣ ਨੂੰ ਜਵਾਬ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਫੌਜ ਦੇ ਕਈ ਜਰਨੈਲ ਸਿੱਖ ਕੌਮ ਨਾਲ ਸੰਬੰਧਿਤ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਈ ਕਾਂਗਰਸੀ ਵੀ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ ਕਰ ਰਹੇ ਹਨ।

Ravneet Bittu: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਲੁਧਿਆਣਾ ਰੇਲਵੇ ਪ੍ਰੋਜੈਕਟਾਂ ਸਬੰਧੀ ਜਾਇਜ਼ਾ ਲੈਣ ਲਈ ਪਹੁੰਚੇ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਫੌਜ ਨੇ ਇਹ ਸਾਫ ਕਰ ਦਿੱਤਾ ਹੈ ਕਿ ਪਾਕਿਸਤਾਨ ਦੀਆਂ ਫੌਜਾਂ ਦਾ ਸਿੱਧਾ ਟਾਰਗੇਟ ਸ਼੍ਰੀ ਹਰਿਮੰਦਰ ਸਾਹਿਬ ਸੀ। ਉਹਨਾਂ ਦੀਆਂ ਮਿਸਾਈਲਾਂ ਉਹਨਾਂ ਦੇ ਰਾਕਟ ਦਾ ਸਿੱਧਾ ਰੁੱਖ ਹਰਿਮੰਦਰ ਸਾਹਿਬ ਵੱਲ ਸੀ। ਉਹਨਾਂ ਕਿਹਾ ਕਿ ਅੱਜ ਇਹ ਗੱਲ ਸਾਫ ਹੋ ਗਈ ਹੈ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਦੇਸ਼ ਦੀ ਸਰਕਾਰ ਦੇ ਵਿੱਚ ਆਰਮੀ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਕਿਸ ਤਰ੍ਹਾਂ ਮਜਬੂਤੀ ਨਾਲ ਦੁਸ਼ਮਣ ਨੂੰ ਜਵਾਬ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਫੌਜ ਦੇ ਕਈ ਜਰਨੈਲ ਸਿੱਖ ਕੌਮ ਨਾਲ ਸੰਬੰਧਿਤ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਈ ਕਾਂਗਰਸੀ ਵੀ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਾਰੀਫ ਕਰ ਰਹੇ ਹਨ, ਭਾਵੇਂ ਉਹ ਸ਼ਸ਼ੀ ਥਰੂਰ ਹੋਣ ਭਾਵੇਂ ਉਹ ਮਨੀਸ਼ ਤਿਵਾਰੀ ਹੋਣ।
ਭਾਜਪਾ ‘ਚ ਨਹੀਂ ਪਰਿਵਾਰਵਾਦ: ਬਿੱਟੂ
ਦੂਜੇ ਪਾਸੇ ਲੁਧਿਆਣਾ ਜ਼ਿਮਨੀ ਚੋਣਾਂ ਸਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਸਾਡੇ ਵਿੱਚ ਪਰਿਵਾਰਵਾਦ ਨਹੀਂ ਹੈ। ਜਲਦ ਹੀ ਪਾਰਟੀ ਪੱਧਰ ‘ਤੇ ਮੀਟਿੰਗਾਂ ਹੋਣ ਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕੋਈ ਮਜਬੂਤ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰਿਕ ਮੈਂਬਰ ਨੂੰ ਹੀ ਉਤਾਰਨਾ ਹੁੰਦਾ ਤਾਂ ਹੁਣ ਤੱਕ ਮੋਹਰ ਲੱਗ ਚੁੱਕੀ ਹੁੰਦੀ, ਪਰ ਇਸ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਬੈਠੀ ਹੈ। ਇਹ ਪਰਿਵਾਰਵਾਦ ‘ਤੇ ਜ਼ੋਰ ਦਿੰਦੀਆਂ ਹਨ, ਪਰ ਭਾਰਤੀ ਜਨਤਾ ਪਾਰਟੀ ਦੇ ਨਿਯਮ ਹਨ। ਬੀਜੇਪੀ ਪਰਿਵਾਰਵਾਦ ਦੀ ਪਾਰਟੀ ਨਹੀਂ ਸਗੋਂ ਵਰਕਰਾਂ ਦੀ ਪਾਰਟੀ ਹੈ।