Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ ‘ਚ ਦਾਖਲ, ਪਸਲੀ ‘ਚ ਲੱਗੀ ਸੱਟ
ਸ਼੍ਰੇਅਸ ਅਈਅਰ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਇਸ ਦੇ ਬਾਵਜੂਦ, ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਸਿਰਫ ਉਨ੍ਹਾਂ ਦੇ ਇਲਾਜ ਲਈ ਆਸਟ੍ਰੇਲੀਆ 'ਚ ਰੱਖਿਆ ਹੈ। ਰਿਪੋਰਟਾਂ ਅਨੁਸਾਰ, ਉਹ ਪਿਛਲੇ ਦੋ ਦਿਨਾਂ ਤੋਂ ਆਈਸੀਯੂ 'ਚ ਹਨ। ਅਈਅਰ ਨੂੰ ਆਈਸੀਯੂ 'ਚ ਰੱਖਣ ਦਾ ਫੈਸਲਾ ਇੰਟਰਨਲ ਬਲੀਡਿੰਗ ਤੇ ਇਨਫੈਕਸ਼ਨ ਦੇ ਡਰ ਕਾਰਨ ਕੀਤਾ ਗਿਆ ਸੀ।
Shreyas iyer Admitted in Hospital: ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਆਈਸੀਯੂ ‘ਚ ਰੱਖਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਅਈਅਰ ਇੰਟਰਨਲ ਬਲੀਡਿੰਗ ਤੋਂ ਪੀੜਤ ਹਨ ਤੇ ਅਈਅਰ ਨੂੰ ਸਾਵਧਾਨੀ ਵਜੋਂ ਆਈਸੀਯੂ ‘ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ 5 ਤੋਂ 7 ਦਿਨਾਂ ਤੱਕ ਹਸਪਤਾਲ ‘ਚ ਰਹਿਣਾ ਪੈ ਸਕਦਾ ਹੈ। ਸ਼੍ਰੇਅਸ ਅਈਅਰ ਨੂੰ ਸਿਡਨੀ ‘ਚ ਖੇਡੇ ਗਏ ਸੀਰੀਜ਼ ਦੇ ਤੀਜੇ ਤੇ ਆਖਰੀ ਵਨਡੇ ਮੈਚ ਦੌਰਾਨ ਪਸਲੀਆਂ ‘ਚ ਸੱਟ ਲੱਗੀ ਸੀ। ਆਸਟ੍ਰੇਲੀਆਈ ਪਾਰੀ ਦੇ 34ਵੇਂ ਓਵਰ ‘ਚ ਹਰਸ਼ਿਤ ਰਾਣਾ ਦੀ ਗੇਂਦ ‘ਤੇ ਉਨ੍ਹਾਂ ਨੂੰ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਇਹ ਸੱਟ ਲੱਗੀ ਸੀ। ਬੈਕਵਰਡ ਪੁਆਇੰਟ ‘ਤੇ ਤਾਇਨਾਤ ਸ਼੍ਰੇਅਸ ਅਈਅਰ ਕੈਚ ਲੈਣ ਲਈ ਪਿੱਛੇ ਵੱਲ ਭੱਜੇ ਸਨ। ਉਨ੍ਹਾਂ ਨੇ ਕੈਚ ਤਾਂ ਲੈ ਲਿਆ, ਪਰ ਇਸ ਦੌਰਾਨ ਉਹ ਸੱਟ ਤੋਂ ਆਪਣੇ ਆਪ ਨੂੰ ਬਚਾਉਣ ‘ਚ ਅਸਮਰੱਥ ਰਹੇ।
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ