ਬਿਹਾਰ ਵਿਧਾਨਸਭਾ ਚੋਣ
ਬਿਹਾਰ ਵਿਧਾਨ ਸਭਾ ਦਾ ਕਾਰਜਕਾਲ ਨਵੰਬਰ ਵਿੱਚ ਖਤਮ ਹੋ ਰਿਹਾ ਹੈ। ਇਸ ਲਈ ਅਗਲੇ ਮਹੀਨੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਇੱਕ ਪਾਸੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹਨ, ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਹਨ। ਪਿਛਲੀ ਚੋਣ 2020 ਵਿੱਚ ਹੋਈ ਸੀ, ਜਿੱਥੇ ਐਨਡੀਏ ਨੇ ਬਹੁਮਤ ਪ੍ਰਾਪਤ ਕੀਤਾ ਸੀ ਅਤੇ ਨਿਤੀਸ਼ ਕੁਮਾਰ ਮੁੱਖ ਮੰਤਰੀ ਬਣੇ ਸਨ। ਪਿਛਲੀਆਂ ਚੋਣਾਂ ਵਾਂਗ, ਮੁੱਖ ਮੁਕਾਬਲਾ ਐਨਡੀਏ ਅਤੇ ਮਹਾਂਗਠਜੋੜ ਵਿਚਕਾਰ ਹੋਣ ਦੀ ਉਮੀਦ ਹੈ। ਹਾਲਾਂਕਿ, ਇਸ ਵਾਰ, ਚੋਣ ਰਣਨੀਤੀਕਾਰ ਤੋਂ ਸਿਆਸਤਦਾਨ ਬਣੇ ਪ੍ਰਸ਼ਾਂਤ ਕਿਸ਼ੋਰ ਆਪਣੀ ਜਨ ਸੂਰਜ ਪਾਰਟੀ ਦੇ ਦੱਪ ਤੇ ਚੋਣਾਂ ਲੜ ਰਹੇ ਹਨ।
Bihar Election Voting: ਹੌਲੀ ਵੋਟਿੰਗ ਦਾ ਆਰੋਪ, ਝੜਪ, ਵਿਜੇ ਸਿਨਹਾ ‘ਤੇ ਹਮਲਾ… ਬਿਹਾਰ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਪੂਰੀ
Bihar Vidhan Sabha Chunav Voting: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ। ਆਰਜੇਡੀ ਨੇ ਆਰੋਪ ਲਗਾਇਆ ਹੈ ਕਿ ਮਹਾਂਗਠਜੋੜ ਦੁਆਰਾ ਸਮਰਥਤ ਖੇਤਰਾਂ ਵਿੱਚ ਪੋਲਿੰਗ ਬੂਥਾਂ 'ਤੇ ਕਈ ਵਾਰ ਹੌਲੀ ਵੋਟਿੰਗ ਹੋਈ। ਇਸ ਦੌਰਾਨ, ਐਨਡੀਏ ਦਾ ਦਾਅਵਾ ਹੈ ਕਿ ਮਹਾਂਗਠਜੋੜ ਹਾਰ ਰਿਹਾ ਹੈ।
- TV9 Punjabi
- Updated on: Nov 6, 2025
- 1:20 pm
ਬਿਹਾਰ ਚੋਣਾਂ ਦੇ ਪਹਿਲੇ ਪੜਾਅ ‘ਚ 121 ਸੀਟਾਂ ਲਈ ਵੋਟਿੰਗ, ਪਿਛਲੀਆਂ ਚੋਣਾਂ ‘ਚ ਕਿਸ ਪਾਰਟੀ ਦਾ ਸੀ ਦਬਦਬਾ, ਕਿਸ ਨੂੰ ਹੋਈ ਨਿਰਾਸ਼ਾ?
Bihar Election: 2020 ਦੀਆਂ ਚੋਣਾਂ 'ਚ ਪਹਿਲੇ ਪੜਾਅ 'ਚ 121 ਸੀਟਾਂ 'ਤੇ ਬਹੁਤ ਹੀ ਰੋਚਕ ਮੁਕਾਬਲਾ ਦੇਖਣ ਨੂੰ ਮਿਲਿਆ। ਮਹਾਂਗਠਜੋੜ ਨੇ ਇਨ੍ਹਾਂ 'ਚੋਂ 61 ਸੀਟਾਂ ਜਿੱਤੀਆਂ, ਜਦੋਂ ਕਿ NDA ਨੇ 59 ਸੀਟਾਂ ਜਿੱਤੀਆਂ। ਇਹ ਅੰਤਰ ਮਹੱਤਵਪੂਰਨ ਨਹੀਂ ਸੀ, ਪਰ ਇਹ ਆਉਣ ਵਾਲੀਆਂ ਚੋਣਾਂ ਵਿੱਚ ਦੋਵਾਂ ਗਠਜੋੜਾਂ ਦੀ ਰਣਨੀਤੀ ਤੇ ਮਨੋਬਲ ਨੂੰ ਪ੍ਰਭਾਵਿਤ ਕਰਨ ਲਈ ਕਾਫ਼ੀ ਮਹੱਤਵਪੂਰਨ ਸੀ।
- TV9 Punjabi
- Updated on: Nov 6, 2025
- 2:12 am
Rahul Gandhi PC: ਰਾਹੁਲ ਗਾਂਧੀ ਦਾ ਦਾਅਵਾ – ਹਰਿਆਣਾ ਵਿੱਚ ਬ੍ਰਾਜ਼ੀਲੀਅਨ ਮਾਡਲ ਨੇ ਪਾਈ ਵੋਟ
ਗਾਂਧੀ ਦੇ ਅਨੁਸਾਰ, ਇਹ ਘਟਨਾ ਇੱਕ "ਕੇਂਦਰੀਕ੍ਰਿਤ ਕਾਰਵਾਈ" ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ 25 ਲੱਖ ਫਰਜੀ ਵੋਟਾਂ ਵਿੱਚ ਡੁਪਲੀਕੇਟ ਵੋਟਰ, ਅਵੈਧ ਪਤੇ ਅਤੇ ਥੋਕ ਵੋਟਰ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ। ਦੇਖੋ ਵੀਡੀਓ ।
- TV9 Punjabi
- Updated on: Nov 5, 2025
- 8:43 am
ਰਾਹੁਲ ਗਾਂਧੀ ਦਾ ਦਾਅਵਾ – ਹਰਿਆਣਾ ਵਿੱਚ 25 ਲੱਖ ਵੋਟਾਂ ਦੀ ਚੋਰੀ ਹੋਈ, ਕਾਂਗਰਸ 8 ਸੀਟਾਂ ਤੇ ਸਿਰਫ਼ 22,000 ਵੋਟਾਂ ਨਾਲ ਹਾਰੀ
Rahul Gandhi on Haryana Election: ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਹਰਿਆਣਾ ਚੋਣਾਂ ਬਾਰੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਿਸੇ ਬ੍ਰਾਜੀਲ ਦੀ ਮਾਡਲ ਦੀ ਤਸਵੀਰ ਲਗਾ ਕੇ 22 ਥਾਵਾਂ ਤੇ ਵੋਟਿੰਗ ਕੀਤੀ ਗਈ। ਕਾਂਗਰਸ ਨੇ ਇਸ ਖੁਲਾਸੇ ਨੂੰ ਹਾਈਡ੍ਰੋਜਨ ਬੰਬ ਕਰਾਰ ਦਿੱਤਾ ਹੈ। ਇਸਤੋਂ ਕੁਝ ਦਿਨ ਪਹਿਲਾਂ ਵੀ ਰਾਹੁਲ ਗਾਂਧੀ ਨੇ ਫਰਜੀ ਵੋਟਿੰਗ ਨੂੰ ਲੈ ਕੇ ਕਈ ਵੱਡੇ ਦਾਅਵੇ ਕੀਤੇ ਸਨ।
- TV9 Punjabi
- Updated on: Nov 5, 2025
- 7:36 am
ਬੰਦੂਕ ਦੇ ਦਮ ਤੇ RJD ਨੇ ਖੋਹਿਆ ਕਾਂਗਰਸ ਕੋਲੋਂ ਮੁੱਖ ਮੰਤਰੀ ਦਾ ਅਹੁਦਾ, ਆਰਾ ਵਿਖੇ ਵਿਰੋਧੀਆਂ ਤੇ ਵਰ੍ਹੇ PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਆਰਾ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਐਨਡੀਏ ਨੂੰ ਰਿਕਾਰਡ ਜਿੱਤ ਦੇਵੇਗੀ ਅਤੇ 'ਜੰਗਲ ਰਾਜ' ਦੇ ਆਗੂਆਂ ਨੂੰ ਸਭ ਤੋਂ ਵੱਧ ਕੁਚਲਣ ਦਾ ਰਿਕਾਰਡ ਕਾਇਮ ਕਰੇਗੀ। ਪੀਐਮ ਮੋਦੀ ਨੇ ਕਿਹਾ ਕਿ ਆਰਜੇਡੀ ਨੇ ਕਾਂਗਰਸ ਕੋਲੋਂ ਬੰਦੂਕ ਦੇ ਜ਼ੋਰ ਤੇ ਮੁੱਖ ਮੰਤਰੀ ਦਾ ਅਹੁਦਾ ਖੋਹ ਲਿਆ।
- Jarnail Singh
- Updated on: Nov 2, 2025
- 12:17 pm
ਦੁਲਾਰਚੰਦ ਯਾਦਵ ਕਤਲ ਕੇਸ ‘ਚ ਵੱਡੀ ਕਾਰਵਾਈ, ਪਟਨਾ ਪੁਲਿਸ ਨੇ ਅਨੰਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Anant Singh Arrested: ਮੋਕਾਮਾ ਦੁਲਾਰਚੰਦ ਯਾਦਵ ਕਤਲ ਕੇਸ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹੋਏ, ਪਟਨਾ ਪੁਲਿਸ ਨੇ ਸਾਬਕਾ ਵਿਧਾਇਕ ਅਤੇ ਐਨਡੀਏ ਉਮੀਦਵਾਰ ਅਨੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਟਨਾ ਐਸਐਸਪੀ ਦੀ ਟੀਮ ਬਾੜ੍ਹ ਦੇ ਕਾਰਗਿਲ ਮਾਰਕੀਟ ਪਹੁੰਚੀ ਅਤੇ ਅਨੰਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਅਨੰਤ ਸਿੰਘ ਨੂੰ ਹੁਣ ਬਾੜ੍ਹ ਤੋਂ ਪਟਨਾ ਲਿਜਾਇਆ ਜਾ ਰਿਹਾ ਹੈ।
- TV9 Punjabi
- Updated on: Nov 2, 2025
- 1:52 am
ਇੱਕ ਕਰੋੜ ਨੌਕਰੀਆਂ, ਗਰੀਬਾਂ ਲਈ ਮੁਫ਼ਤ ਬਿਜਲੀ; ਬਿਹਾਰ ਲਈ NDA ਦਾ ਮੈਨੀਫੈਸਟੋ ਜਾਰੀ
ਆਪਣੇ ਮੈਨੀਫੈਸਟੋ 'ਚ, ਐਨਡੀਏ ਨੇ ਬਿਹਾਰ ਦੇ ਲੋਕਾਂ ਲਈ ਮੁਫ਼ਤ ਰਾਸ਼ਨ, 125 ਯੂਨਿਟ ਮੁਫ਼ਤ ਬਿਜਲੀ, 5 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ, 50 ਲੱਖ ਨਵੇਂ ਪੱਕੇ ਘਰ ਤੇ ਸਮਾਜਿਕ ਸੁਰੱਖਿਆ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਹੈ। ਇਸ 'ਚ ਬੱਚਿਆਂ ਲਈ ਕੇਜੀ ਤੋਂ ਪੀਜੀ ਤੱਕ ਮੁਫ਼ਤ ਗੁਣਵੱਤਾ ਵਾਲੀ ਸਿੱਖਿਆ ਦਾ ਵੀ ਐਲਾਨ ਕੀਤਾ ਗਿਆ ਹੈ।
- TV9 Punjabi
- Updated on: Oct 31, 2025
- 6:11 am
“ਵੋਟ ਲਈ ਛठी ਮਈਆ ਦਾ ਅਪਮਾਨ…” ਮੁਜੱਫਰਪੁਰ ਰੈਲੀ ਵਿੱਚ ਮੋਦੀ ਨੇ ਕਾਂਗਰਸ ਅਤੇ ਆਰਜੇਡੀ ‘ਤੇ ਕੀਤਾ ਹਮਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਜੱਫਰਪੁਰ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਦੌਰਾਨ, ਉਨ੍ਹਾਂ ਨੇ ਛੱਠ ਮਹਾਪਰਵ ਨੂੰ ਯੂਨੈਸਕੋ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਾਂਗਰਸ ਅਤੇ ਆਰਜੇਡੀ 'ਤੇ ਤਿੱਖਾ ਹਮਲਾ ਕੀਤਾ, ਉਨ੍ਹਾਂ 'ਤੇ ਛੱਠ ਦਾ ਅਪਮਾਨ ਕਰਨ ਦਾ ਆਰੋਪ ਲਾਇਆ। ਉਨ੍ਹਾਂ ਨੇ ਜਨਤਾ ਨੂੰ ਅਜਿਹੇ ਲੋਕਾਂ ਨੂੰ ਸਜ਼ਾ ਦੇਣ ਦੀ ਅਪੀਲ ਕੀਤੀ।
- TV9 Punjabi
- Updated on: Oct 30, 2025
- 8:41 am
“ਤੇਜਸਵੀ ਪ੍ਰਣ” ਦੇ ਨਾਂ ਨਾਲ ਮਹਾਂਗਠਜੋੜ ਦਾ ਮੈਨੀਫੈਸਟੋ ਜਾਰੀ… 20 ਦਿਨਾਂ ਵਿੱਚ ਕਾਨੂੰਨ, 20 ਮਹੀਨਿਆਂ ਵਿੱਚ ਸਰਕਾਰੀ ਨੌਕਰੀ ਪੱਕੀ
ਮਹਾਂਗਠਜੋੜ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਦਾ ਨਾਂ "ਬਿਹਾਰ ਲਈ ਤੇਜਸਵੀ ਪ੍ਰਣ" ਦਿੱਤਾ ਗਿਆ ਹੈ। ਮੈਨੀਫੈਸਟੋ ਵਿੱਚ ਕਈ ਵਾਅਦੇ ਕੀਤੇ ਗਏ ਹਨ, ਜਿਨ੍ਹਾਂ ਵਿੱਚ 20 ਦਿਨਾਂ ਦੇ ਅੰਦਰ ਸਰਕਾਰੀ ਨੌਕਰੀਆਂ, ਕਾਨੂੰਨ ਵਿਵਸਥਾ, ਅਤੇ ਜੀਵਿਕਾ ਦੀਦੀ (ਦੇਖਭਾਲ ਕਰਨ ਵਾਲਿਆਂ) ਲਈ ਸਰਕਾਰੀ ਨੌਕਰੀ ਦਾ ਦਰਜਾ ਸ਼ਾਮਲ ਹੈ।
- TV9 Punjabi
- Updated on: Oct 28, 2025
- 12:19 pm
Bihar Elections: 30 ਅਕਤੂਬਰ ਨੂੰ ਜਾਰੀ ਹੋ ਸਕਦਾ ਹੈ ਭਾਜਪਾ ਦਾ ਮੈਨੀਫੈਸਟੋ, ਦਿੱਤਾ ਜਾ ਰਿਹਾ ਅੰਤਿਮ ਰੂਪ
BJP Manifesto for Bihar Elections: ਬਿਹਾਰ ਲਈ ਭਾਜਪਾ ਦਾ ਮੈਨੀਫੈਸਟੋ 30 ਅਕਤੂਬਰ ਨੂੰ ਜਾਰੀ ਹੋ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸਨੂੰ ਜਾਰੀ ਕਰ ਸਕਦੇ ਹਨ। ਮੈਨੀਫੈਸਟੋ ਕਮੇਟੀ ਮੈਨੀਫੈਸਟੋ ਨੂੰ ਅੰਤਿਮ ਰੂਪ ਦੇ ਰਹੀ ਹੈ। ਅੱਜ ਪਟਨਾ ਵਿੱਚ ਇੱਕ ਮੀਟਿੰਗ ਵੀ ਹੋਵੇਗੀ।
- Amod Rai
- Updated on: Oct 28, 2025
- 11:05 am
SIR 2.0 Phase Two Begins: ਚੋਣ ਕਮਿਸ਼ਨ ਦਾ SIR 2.0, ਦੇਸ਼ ਦੇ 12 ਰਾਜਾਂ ਵਿੱਚ ਵੋਟਰ ਸੂਚੀ ਅੱਪਡੇਟ ਦਾ ਕੰਮ ਅੱਜ ਤੋਂ ਸ਼ੁਰੂ
ਇਸ ਮਹੱਤਵਪੂਰਨ ਪਹਿਲਕਦਮੀ ਦਾ ਉਦੇਸ਼ ਵੋਟਰ ਸੂਚੀ ਨੂੰ ਅੱਪਡੇਟ ਕਰਨਾ, ਨਵੇਂ ਵੋਟਰਾਂ ਦੇ ਨਾਮ ਜੋੜਨਾ ਅਤੇ ਗਲਤੀਆਂ ਨੂੰ ਠੀਕ ਕਰਨਾ ਹੈ। ਦੂਜੇ ਪੜਾਅ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੱਵੀਮ ਸਮੂਹ, ਗੋਆ, ਪੁਡੂਚੇਰੀ, ਛੱਤੀਸਗੜ੍ਹ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਪੱਛਮੀ ਬੰਗਾਲ, ਤਾਮਿਲਨਾਡੂ ਅਤੇ ਲਕਸ਼ਦੀਪ ਵਰਗੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸ਼ਾਮਲ ਹਨ।
- TV9 Punjabi
- Updated on: Oct 28, 2025
- 8:02 am
ਰੀਲ ਬਣੀ ਚੋਣਾਂ ਦਾ ਮਸਲਾ, ਮੋਦੀ ਨੇ ਖੱਟੀ ਵਾਹੋ-ਵਾਹੀ, ਤਾਂ ਕਾਂਗਰਸ ਕੱਢ ਲਿਆਈ ਰਾਹੁਲ ਦਾ ਪੁਰਾਣਾ ਬਿਆਨ
ਬਿਹਾਰ ਚੋਣਾਂ ਵਿੱਚ ਰੀਲਾਂ ਅਤੇ ਡੇਟਾ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਮੋਦੀ ਨੇ ਸਸਤੇ ਡੇਟਾ ਅਤੇ ਰੀਲਾਂ ਨੂੰ ਨੌਜਵਾਨਾਂ ਲਈ ਪ੍ਰਾਪਤੀਆਂ ਦੱਸਿਆ, ਜਦੋਂ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਸਮੇਂ ਦੀ ਬਰਬਾਦੀ ਕਿਹਾ। ਚੋਣਾਂ ਦੇ ਵਿਚਕਾਰ ਬਹਿਸ ਡਿਜੀਟਲ ਇੰਡੀਆ, ਨੌਜਵਾਨਾਂ ਦੇ ਰੁਜ਼ਗਾਰ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਵੱਲ ਵਧ ਰਹੀ ਹੈ।
- TV9 Punjabi
- Updated on: Oct 27, 2025
- 5:35 am
ਟਿਕਟਾਂ ਅਸੰਭਵ, ਅਣਮਨੁੱਖੀ ਸਫ਼ਰ… ਰਾਹੁਲ ਗਾਂਧੀ ਨੇ ਪੁੱਛਿਆ ਸਵਾਲ, ਕਿੱਥੇ ਹਨ ਸਪੈਸ਼ਲ ਗੱਡੀਆਂ?
ਕੇਂਦਰ ਸਰਕਾਰ ਨੇ ਬਿਹਾਰ ਦੇ ਤਿਉਹਾਰਾਂ (ਦੀਵਾਲੀ ਅਤੇ ਛੱਠ) ਲਈ 12,000 ਵਿਸ਼ੇਸ਼ ਰੇਲਗੱਡੀਆਂ ਦਾ ਵਾਅਦਾ ਕੀਤਾ ਸੀ, ਪਰ ਰੇਲਗੱਡੀਆਂ 200% ਜ਼ਿਆਦਾ ਭੀੜ-ਭੜੱਕੇ ਵਾਲੀਆਂ ਹਨ, ਅਤੇ ਯਾਤਰੀ ਅਣਮਨੁੱਖੀ ਹਾਲਾਤਾਂ ਵਿੱਚ ਯਾਤਰਾ ਕਰ ਰਹੇ ਹਨ। ਰਾਹੁਲ ਗਾਂਧੀ ਅਤੇ ਲਾਲੂ ਯਾਦਵ ਵਰਗੇ ਵਿਰੋਧੀ ਆਗੂਆਂ ਨੇ ਸਰਕਾਰ ਨੂੰ ਸਵਾਲ ਕੀਤਾ ਹੈ, ਪੁੱਛਿਆ ਹੈ ਕਿ ਵਾਅਦਾ ਕੀਤੀਆਂ ਰੇਲਗੱਡੀਆਂ ਕਿੱਥੇ ਹਨ।
- TV9 Punjabi
- Updated on: Oct 28, 2025
- 8:31 am
ਮਹਾਂਗਠਜੋੜ ਵਿੱਚ ਸਭ ਕੁਝ ਠੀਕ ਹੋਣ ਦੇ ਬਾਵਜੂਦ ਇਨ੍ਹਾਂ 11 ਸੀਟਾਂ ‘ਤੇ ਫ੍ਰੈਡਲੀ ਮੁਕਾਬਲਾ, 5 ਥਾਵਾਂ ‘ਤੇ ਕਾਂਗਰਸ-ਆਰਜੇਡੀ ਟਕਰਾਅ
Bihar Vidhan sabha Elections 2025: ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਅਤੇ ਮੁਕੇਸ਼ ਸਾਹਨੀ ਨੂੰ ਉਪ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਨਾਲ, ਮਹਾਂਗਠਜੋੜ ਦੇ ਅੰਦਰ ਵਿਵਾਦ ਕਾਫ਼ੀ ਹੱਦ ਤੱਕ ਹੱਲ ਹੋ ਗਿਆ ਹੈ। ਮਹਾਂਗਠਜੋੜ ਦੇ ਅੰਦਰ ਲਗਾਤਾਰ ਦੋਸਤੀ ਦੇ ਬਾਵਜੂਦ, ਕਾਂਗਰਸ ਨੂੰ 11 ਸੀਟਾਂ 'ਤੇ ਦੋਸਤਾਨਾ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ
- TV9 Punjabi
- Updated on: Oct 24, 2025
- 7:08 am
ਬਿਹਾਰ ਵਿੱਚ ਮਹਾਂਗਠਜੋੜ ਤੋਂ ਕਿਉਂ ਵੱਖ ਹੋਈ JMM, ਕੀ INDIA ਨੂੰ ਹੋਵੇਗਾ ਨੁਕਸਾਨ?
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਂਗਠਜੋੜ ਦੇ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਇਆ ਸੰਕਟ ਅਜੇ ਵੀ ਅਣਸੁਲਝਿਆ ਹੋਇਆ ਹੈ। ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਨੇ ਐਲਾਨ ਕੀਤਾ ਕਿ ਉਹ ਇਕੱਲੇ ਚੋਣਾਂ ਲੜੇਗਾ, ਜਿਸ ਨਾਲ ਗਠਜੋੜ ਦੇ ਅੰਦਰ ਸਪੱਸ਼ਟ ਫੁੱਟ ਦਾ ਖੁਲਾਸਾ ਹੋਇਆ ਹੈ। ਜੇਐਮਐਮ ਨੇਤਾ ਮਨੋਜ ਪਾਂਡੇ ਨੇ ਸੀਟਾਂ ਦੀ ਵੰਡ ਦੇ ਮੁੱਦਿਆਂ ਦਾ ਦੋਸ਼ ਲਗਾਉਂਦੇ ਹੋਏ ਐਲਾਨ ਕੀਤਾ ਕਿ ਪਾਰਟੀ ਛੇ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ।
- TV9 Punjabi
- Updated on: Oct 19, 2025
- 7:05 am