28-10- 2025
TV9 Punjabi
Author:Yashika.Jethi
ਵਾਸਤੂ ਸ਼ਾਸਤਰ ਮੁਤਾਬਕ ਕਈ ਕਾਰਨਾਂ ਕਰਕੇ ਘਰ ਵਿੱਚ ਟੁੱਟਾ ਹੋਇਆ ਸ਼ੀਸ਼ਾ ਜਾਂ ਟੁੱਟੀ ਹੋਈ ਘੜੀ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਚੀਜ਼ਾਂ ਘਰ ਵਿੱਚ ਨਕਾਰਾਤਮਕ ਊਰਜਾ ਲਿਆ ਸਕਦੀਆਂ ਹਨ ਅਤੇ ਤਰੱਕੀ ਵਿੱਚ ਰੁਕਾਵਟ ਪਾ ਸਕਦੀਆਂ ਹਨ।
ਟੁੱਟੇ ਹੋਏ ਸ਼ੀਸ਼ੇ ਨੂੰ ਨਕਾਰਾਤਮਕ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਾਸਤੂ ਮੁਤਾਬਕ, ਇਹ ਊਰਜਾ ਪੂਰੇ ਘਰ ਵਿੱਚ ਫੈਲਦੀ ਹੈ ਅਤੇ ਪਰਿਵਾਰ ਦੇ ਮੈਂਬਰਾਂ 'ਤੇ ਮਾੜਾ ਅਸਰ ਪਾਉਂਦੀ ਹੈ, ਜਿਸ ਨਾਲ ਮਾਨਸਿਕ ਤਣਾਅ ਅਤੇ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਸ਼ੀਸ਼ੇ ਨੂੰ ਘਰ ਦੀ ਖੁਸ਼ੀਆਂ ਅਤੇ ਸੁੱਖ-ਸ਼ਾਂਤੀ ਦਾ ਪ੍ਰਤੀਬਿੰਬ ਮੰਨਿਆ ਜਾਂਦਾ ਹੈ। ਟੁੱਟਿਆ ਹੋਇਆ ਸ਼ੀਸ਼ਾ ਰਿਸ਼ਤਿਆਂ ਅਤੇ ਖੁਸ਼ੀਆਂ ਵਿੱਚ ਤਰੇੜ ਦਾ ਸੰਕੇਤ ਦਿੰਦਾ ਹੈ, ਜਿਸ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਝਗੜਾ ਵਧ ਸਕਦਾ ਹੈ।
ਵਾਸਤੂ ਅਤੇ ਜੋਤਿਸ਼ ਵਿੱਚ ਟੁੱਟੇ ਹੋਏ ਸ਼ੀਸ਼ੇ ਨੂੰ ਵੱਡੀ ਬਦਕਿਸਮਤੀ ਜਾਂ ਆਉਣ ਵਾਲੀ ਮੁਸੀਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸਨੂੰ ਤੁਰੰਤ ਹਟਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਘੜੀ ਸਮੇਂ ਦੇ ਨਿਰੰਤਰ ਪ੍ਰਵਾਹ ਅਤੇ ਪ੍ਰਗਤੀ ਦਾ ਪ੍ਰਤੀਕ ਹੈ। ਰੁੱਕੀ ਹੋਈ ਜਾਂ ਟੁੱਟੀ ਹੋਈ ਘੜੀ ਜ਼ਿੰਦਗੀ ਵਿੱਚ ਰੁਕਾਵਟਾਂ ਦਾ ਇਸ਼ਾਰਾ ਕਰਦੀ ਹੈ, ਜਿਸ ਨਾਲ ਵਿਭਕਤੀ ਦੇ ਕੰਮ ਅਤੇ ਕੈਰੀਅਰ ਵਿੱਚ ਰੁਕਾਵਟਾਂ ਆ ਸਕਦੀਆਂ ਹਨ ਅਤੇ ਨਵੇਂ ਮੌਕੇ ਨਹੀਂ ਮਿਲਦੇ ।
ਵਾਸਤੂ ਦੇ ਮੁਤਾਬਕ,ਘਰ ਵਿੱਚ ਰੁੱਕੀ ਹੋਈ ਘੜੀ ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕ ਸ਼ਾਂਤੀ ਅਤੇ ਘਰ ਦੇ ਤਾਲਮੇਲ ਤੇ ਅਸਰ ਪਾ ਸਕਦੀ ਹੈ, ਜਿਸ ਨਾਲ ਬੇਚੈਨੀ ਅਤੇ ਦਿਸ਼ਾਹੀਣਤਾ ਦੀ ਭਾਵਨਾ ਪੈਦਾ ਹੋ ਸਕਦੀ ਹੈ।
ਚਲਦੀ ਘੜੀ ਤਰੱਕੀ ਦਾ ਪ੍ਰਤੀਕ ਹੈ। ਰੁੱਕੀ ਹੋਈ ਘੜੀ ਦੇਖਣ ਨਾਲ ਜ਼ਿੰਦਗੀ ਵਿੱਚ ਗਤੀਸ਼ੀਲਤਾ ਘੱਟ ਜਾਂਦੀ ਹੈ,ਜਿਸ ਨਾਲ ਵਿਅਕਤੀ ਤਰੱਕੀ ਨਹੀ ਕਰ ਪਾਂਦਾ ਅਤੇ ਸਫਲਤਾ ਵਿੱਚ ਰੁਕਾਵਟ ਪੈਂਦੀ ਹੈ।