T20I ਸੀਰੀਜ਼ ਖੇਡਣਗੇ ਇਹ 4 ਖਿਡਾਰੀ, ਦੇ ਨਹੀਂ ਮਾਰਿਆ ਛੱਕਾ 

28-10- 2025

TV9 Punjabi

Author:Yashika.Jethi

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ । ਇਹ ਸੀਰੀਜ਼ 29 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਭਾਰਤੀ ਟੀਮ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਮੈਦਾਨ ਤੇ ਉੱਤਰੇਗੀ।

ਭਾਰਤ-ਆਸਟ੍ਰੇਲੀਆ ਟੀ-20 ਸੀਰੀਜ਼

ਆਸਟ੍ਰੇਲੀਆ ਖਿਲਾਫ ਖੇਡੀ ਜਾਣ ਵਾਲੀ ਇਸ ਟੀ-20 ਸੀਰੀਜ਼ ਲਈ, ਟੀਮ ਇੰਡੀਆ ਟੀਮ ਵਿੱਚ 4 ਅਜਿਹੇ ਖਿਡਾਰੀ ਵੀ ਚੁਣੇ ਗਏ ਹਨ, ਜਿਨ੍ਹਾਂ ਨੇ T20I ਕ੍ਰਿਕਟ ਵਿੱਚ ਕਦੇ ਛੱਕਾ ਨਹੀਂ ਲਾਇਆ ਹੈ।

ਕਦੇ ਨਹੀਂ ਮਾਰਿਆ ਛੱਕਾ 

ਇਹ 4 ਖਿਡਾਰੀ  ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ ਅਤੇ ਵਰੁਣ ਚੱਕਰਵਰਤੀ ਹਨ। ਇਨ੍ਹਾਂ ਚਾਰਾਂ ਨੇ ਇੱਕ ਵਾਰ ਵੀ ਗੇਂਦ ਨੂੰ ਬਾਉਂਡਰੀ ਦੇ ਪਾਰ ਨਹੀਂ ਪਹੁੰਚਾਇਆ ਹੈ।

ਭਾਰਤ ਤੋਂ 4 ਖਿਡਾਰੀ

ਕੁਲਦੀਪ ਯਾਦਵ ਨੇ ਹੁਣ ਤੱਕ ਭਾਰਤ ਲਈ 47 ਟੀ-20 ਮੈਚ ਖੇਡੇ ਹਨ, ਅੱਠ ਪਾਰੀਆਂ ਵਿੱਚ 47 ਦੌੜਾਂ ਬਣਾਈਆਂ ਹਨ, ਪਰ ਇਸ ਅੰਕੜੇ ਵਿੱਚ ਇੱਕ ਵੀ ਛੱਕਾ ਸ਼ਾਮਲ ਨਹੀਂ ਹੈ।

ਕੁਲਦੀਪ ਨੇ ਖੇਡੇ 47 ਮੈਚ  

ਹਰਸ਼ਿਤ ਰਾਣਾ ਨੇ ਵੀ ਹੁਣ ਤੱਕ ਭਾਰਤ ਲਈ 3 ਟੀ-20 ਮੈਚ ਖੇਡੇ ਹਨ, ਪਰ ਉਨ੍ਹਾਂ ਨੇ ਇੱਕ ਵੀ ਛੱਕਾ ਨਹੀਂ ਲਾਇਆ ਹੈ।

ਹਰਸ਼ਿਤ ਰਾਣਾ ਵੀ ਲਿਸਟ ਵਿੱਚ ਸ਼ਾਮਲ 

ਜਸਪ੍ਰੀਤ ਬੁਮਰਾਹ ਨੇ ਹੁਣ ਤੱਕ ਟੀਮ ਇੰਡੀਆ ਲਈ 75 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਇਨ੍ਹਾਂ ਵਿੱਚੋਂ 8 ਮੈਚਾਂ ਵਿੱਚ ਬੱਲੇਬਾਜ਼ੀ ਕੀਤੀ ਹੈ, ਪਰ ਉਨ੍ਹਾਂ ਨੇ ਅਜੇ ਤੱਕ ਇੱਕ ਵੀ ਛੱਕਾ ਨਹੀਂ ਲਾਇਆ ਹੈ।

75 ਮੈਚਾਂ ਵਿੱਚ 1 ਵੀ ਛੱਕਾ ਨਹੀਂ

ਭਾਰਤ ਲਈ 24 ਟੀ-20 ਮੈਚ ਖੇਡ ਚੁੱਕੇ ਵਰੁਣ ਚੱਕਰਵਰਤੀ ਨੇ ਅਜੇ ਤੱਕ ਇੱਕ ਵੀ ਛੱਕਾ ਨਹੀਂ ਲਾਇਆ ਹੈ। ਹਾਲਾਂਕਿ, ਉਨ੍ਹਾਂ ਨੂੰ ਸਿਰਫ਼ 6 ਗੇਂਦਾਂ ਖੇਡਣ ਦਾ ਹੀ ਮੌਕਾ ਮਿਲਿਆ ਹੈ।

ਚੱਕਰਵਰਤੀ ਨੂੰ  ਮਿਲੇ ਘੱਟ ਮੌਕੇ

ਘਰ ਵਿੱਚ ਟੁੱਟਿਆ ਸ਼ੀਸ਼ਾ ਜਾਂ ਘੜੀ ਰੱਖਣਾ ਕਿਉਂ ਹੰਦਾ ਹੈ ਅਸ਼ੁੱਭ?