28-10- 2025
TV9 Punjabi
Author:Yashika.Jethi
ਸਰਦੀਆਂ ਵਿੱਚ, ਸਰੀਰ ਨੂੰ ਗਰਮ ਰੱਖਣ ਅਤੇ ਇਮਿਊਨਿਟੀ ਬੂਸਟ ਕਰਨ ਲਈ ਕਈ ਤਰ੍ਹਾਂ ਦੀ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕਈ ਵਾਰ ਅਸੀਂ ਕਈ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰ ਸਕਦੇ। ਅਜਿਹੀ ਸਥਿਤੀ ਵਿੱਚ, ਪਾਵਰਫੁਲ ਲੱਡੂ ਸਭ ਤੋਂ ਬੈਸਟ ਆਪਸ਼ਨ ਹੈ।
ਪਹਿਲਾਂ ਸਾਡੀਆਂ ਦਾਦੀਆਂ-ਨਾਨੀਆਂ ਤਿਉਹਾਰਾਂ ਅਤੇ ਬਦਲਦੇ ਮੌਸਮਾਂ ਲਈ ਕਈ ਤਰ੍ਹਾਂ ਦੀਆਂ ਮੱਠਿਆਈਆਂ ਤਿਆਰ ਕਰਦੀਆਂ ਸਨ। ਸਰਦੀਆਂ ਲਈ ਖਾਸ ਤਰ੍ਹਾਂ ਦੇ ਲੱਡੂ ਬਣਾਏ ਜਾਂਦੇ ਸਨ, ਜੋ ਨਾ ਸਿਰਫ਼ ਸਿਹਤ ਲਈ ਫਾਇਦੇਮੰਦ ਹੁੰਦੇ ਹਨ, ਸਗੋਂ ਕਾਫੀ ਟੈਸਟੀ ਵੀ ਹੁੰਦੇ ਹਨ।
ਸਰਦੀਆਂ ਦੇ ਕਈ ਤਿਉਹਾਰਾਂ ਦੌਰਾਨ ਤਿਲ ਅਤੇ ਉਨ੍ਹਾਂ ਤੋਂ ਬਣੀਆਂ ਚੀਜ਼ਾਂ ਨੂੰ ਤੋਹਫੇ ਵਜੋ ਦਿੱਤੀਆਂ ਜਾਂਦੀਆਂ ਹਨ। ਇਹ ਬਦਲਦੇ ਮੌਸਮਾਂ ਨਾਲ ਵੀ ਸੰਬੰਧਿਤ ਹੁੰਦੀਆਂ ਹਨ, ਕਿਉਂਕਿ ਤਿਲ ਗਰਮ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੇ ਹਨ। ਤੁਸੀਂ ਭੁੰਨੇ ਹੋਏ ਤਿਲ ਨੂੰ ਗੁੜ ਵਿੱਚ ਮਿਲਾ ਕੇ ਲੱਡੂ ਬਣਾ ਸਕਦੇ ਹੋ।
ਸਰਦੀਆਂ ਵਿੱਚ ਹੈਲਦੀ ਰਹਿਣ ਲਈ, ਖਜੂਰ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਜੇਕਰ ਇਸ ਵਿੱਚ ਨਟਸ ਮਿਲਾ ਦਿੱਤੇ ਜਾਣ ਤਾਂ ਪਾਵਰਫੂਲ ਕਾਂਬੀਨੇਸ਼ਨ ਬਣ ਸਕਦਾ ਹੈ। ਖਜੂਰ ਦੇ ਬੀਜ ਕੱਢ ਕੇ ਪੀਸ ਲਓ। ਨਟਸ ਨੂੰ ਛੋਟੇ ਟੁਕੜਿਆਂ ਵਿੱਚ ਕੱਟੋ, ਉਨ੍ਹਾਂ ਨੂੰ ਘਿਓ ਵਿੱਚ ਤਲ ਲਓ, ਅਤੇ ਫਿਰ ਉਨ੍ਹਾਂ ਨੂੰ ਖਜੂਰ ਦੇ ਨਾਲ ਮਿਲਾ ਕੇ ਲੱਡੂ ਬਣਾਓ।
ਅਲਸੀ ਦੇ ਲੱਡੂ ਸਰਦੀਆਂ ਵਿੱਚ ਬਹੁਤ ਫਾਇਦੇਮੰਦ ਹੁੰਦੇ ਹਨ। ਅਲਸੀ ਦੇ ਬੀਜਾਂ ਨੂੰ ਭੁੰਨੋ ਅਤੇ ਪੀਸੋ,ਫਿਰ ਮਖਾਣਿਆਂ ਨੂੰ ਵੀ ਰੋਸਟ ਕਰ ਕੇ ਪੀਸ ਲਵੋਂ। ਹੁਣ ਗੁੜ ਨੂੰ ਪਿਘਲਾਓ, ਦੋਵੇਂ ਚੀਜਾਂ ਨੂੰ ਮਿਲਾ ਕੇ ਲੱਡੂ ਬਣਾਓ। ਤੁਸੀਂ ਨਟਸ ਵੀ ਮਿਲਾ ਸਕਦੇ ਹੋ।
ਮੇਥੀ ਅਤੇ ਗੋਂਦ ਦੇ ਲੱਡੂ ਵੀ ਸਰਦੀਆਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਮੇਥੀ ਦੇ ਬੀਜਾਂ ਨੂੰ ਬਾਰੀਕ ਪੀਸ ਕੇ ਦੁੱਧ ਵਿੱਚ ਭਿਓ ਦਿਓ। ਗੋਂਦ ਨੂੰ ਭੁੰਨੋ ਅਤੇ ਪੀਸੋ। ਇਸ ਵਿੱਚ ਸੁੱਕੇ ਮੇਵੇ ਅਤੇ ਕਾਲੀ ਮਿਰਚ ਪਾਓ। ਗੁੜ ਨੂੰ ਪਿਘਲਾ ਕੇ ਸਾਰੀਆਂ ਚੀਜਾਂ ਨੂੰ ਮਿਲਾ ਕੇ ਲੱਡੂ ਬਣਾਓ।
ਬਾਜਰੇ ਦੇ ਲੱਡੂ ਨਾ ਸਿਰਫ਼ ਸੁਆਦ ਹੁੰਦੇ ਹਨ, ਸਗੋਂ ਸਰਦੀਆਂ ਵਿੱਚ ਵੀ ਫਾਇਦੇਮੰਦ ਵੀ ਹੁੰਦੇ ਹਨ। ਇਸਦੇ ਲਈ ਬਾਜਰੇ ਦਾ ਆਟਾ, ਗੁੜ,ਨਟਸ ਅਤੇ ਸੁੱਕੇ ਮੇਵੇ ਦੀ ਵੀ ਲੋੜ ਹੁੰਦੀ ਹੈ, ਜੋ ਸਰਦੀਆਂ ਦੌਰਾਨ ਹੈਲਦੀ ਰਹਿਣ ਲਈ ਬਹੁਤ ਵਧੀਆ ਹੁੰਦੇ ਹਨ।